ਪੰਜਾਬੀ
ਝੋਨੇ ਦੀ ਲੁਆਈ ਲਈ ਪਰਵਾਸੀ ਮਜ਼ਦੂਰਾਂ ਦੀ ਆਮਦ ਜੋਰਾ ‘ਤੇ
Published
2 years agoon

ਲੁਧਿਆਣਾ : ਝੋਨਾ ਲਗਾਉਣ ਦੇ ਦਿਨ ਨੇੜੇ ਆਉਣ ਕਰਕੇ ਸਨਅਤੀ ਸ਼ਹਿਰ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਵੱਖ-ਵੱਖ ਰਾਜਾਂ ਤੋਂ ਰੇਲ ਗੱਡੀਆਂ ਰਾਹੀਂ ਪਹੁੰਚਣੇ ਸ਼ੁਰੂ ਹੋ ਗਏ ਹਨ। ਕਈ ਕਿਸਾਨ ਤਾਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਰੇਲਵੇ ਸਟੇਸ਼ਨ ਤੋਂ ਹੀ ਲਿਜਾਣ ਲਈ ਖੜ੍ਹੇ ਦੇਖੇ ਜਾ ਸਕਦੇ ਹਨ। ਲੁਧਿਆਣਾ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ 19 ਜੂਨ ਤੋਂ ਸ਼ੁਰੂ ਹੋ ਰਹੀ ਹੈ ਪਰ ਪਰਵਾਸੀ ਮਜ਼ਦੂਰਾਂ ਦੀ ਆਮਦ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ।
ਸੂਬੇ ਅਤੇ ਲੁਧਿਆਣਾ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ’ਤੇ ਆਉਂਦੀਆਂ ਦੋ ਜਨਰਲ ਰੇਲ ਗੱਡੀਆਂ ਜਨ ਨਾਇਕ ਅਤੇ ਜਨ ਸੇਵਾ ਵਿੱਚ ਤਾਂ ਸਾਰੇ ਯਾਤਰੀ ਯੂਪੀ, ਬਿਹਾਰ ਸੂਬਿਆਂ ਦੇ ਹੁੰਦੇ ਹਨ ਜਿਸ ਕਰਕੇ ਰੇਲਵੇ ਸਟੇਸ਼ਨ ’ਤੇ ਪੈਰ ਰੱਖਣ ਲਈ ਵੀ ਥਾਂ ਨਹੀਂ ਮਿਲਦੀ। ਇਨ੍ਹਾਂ ਤੋਂ ਇਲਾਵਾ ਸੁਰਜੂ ਜਮਨਾ, ਗੰਗਾ-ਸਤਲੁਜ, ਕਲਕੱਤਾ ਐਕਸਪ੍ਰੈਸ, ਅਮਰਪਾਲੀ, ਸ਼ਹੀਦ ਆਦਿ ਰੇਲ ਗੱਡੀਆਂ ਰਾਹੀਂ ਵੀ ਵੱਡੀ ਗਿਣਤੀ ’ਚ ਪਰਵਾਸੀ ਲੁਧਿਆਣਾ ਪਹੁੰਚ ਰਹੇ ਹਨ।
ਸਥਾਨਕ ਲਲਤੋਂ ਪਿੰਡ ਦੇ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਲੁਆਈ ਦਾ ਰਾਸ਼ਨ ਸਮੇਤ ਇੱਕ ਏਕੜ ਦਾ ਠੇਕਾ 4 ਹਜ਼ਾਰ ਰੁਪਏ ਜਦਕਿ ਬਿਨਾ ਰਾਸ਼ਨ ਦੇ 5 ਹਜ਼ਾਰ ਰੁਪਏ ਤੱਕ ਚੱਲਦਾ ਹੈ। ਇੱਕ ਹੋਰ ਕਿਸਾਨ ਜਸਬੀਰ ਝੱਜ ਨੇ ਦੱਸਿਆ ਕਿ ਜੇਕਰ ਮਜ਼ਦੂਰ ਜ਼ਿਆਦਾ ਆ ਜਾਣ ਤਾਂ ਠੇਕਾ ਘੱਟ ਕੇ 3500 ਤੋਂ 4500 ਰੁਪਏ ਪ੍ਰਤੀ ਏਕੜ ਰਹਿ ਜਾਂਦਾ ਹੈ।
You may like
-
CM ਮਾਨ ਦਾ ਕਿਸਾਨਾਂ ਲਈ ਵੱਡਾ ਐਲਾਨ, ਇਸ ਦਿਨ ਤੋਂ ਪੰਜਾਬ ‘ਚ ਝੋਨੇ ਦਾ ਸੀਜ਼ਨ ਹੋਵੇਗਾ ਸ਼ੁਰੂ
-
ਝੋਨੇ ਦੇ ਸੀਜ਼ਨ ‘ਚ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਪੜ੍ਹੋ ਪੂਰੀ ਖ਼ਬਰ
-
ਪੰਜਾਬ ਭਰ ‘ਚ ਬੰਦ ਰਹਿਣਗੀਆਂ ਦਾਣਾ ਮੰਡੀਆਂ, ਜਾਣੋ ਕੀ ਹੈ ਕਾਰਨ
-
ਪੰਜਾਬ ‘ਚ ਝੋਨੇ ਦੀ ਖਰੀਦ ਅੱਜ ਤੋਂ, ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਕੀਤੇ ਗਏ ਨੋਟੀਫਾਈ
-
ਪਾਵਰਕਾਮ ਨੇ ਝੋਨੇ ਦੇ ਸੀਜ਼ਨ ਲਈ 15,500 ਮੈਗਾਵਾਟ ਬਿਜਲੀ ਦਾ ਕੀਤਾ ਪ੍ਰਬੰਧ