Connect with us

ਪੰਜਾਬ ਨਿਊਜ਼

ਪਾਵਰਕਾਮ ਨੇ ਝੋਨੇ ਦੇ ਸੀਜ਼ਨ ਲਈ 15,500 ਮੈਗਾਵਾਟ ਬਿਜਲੀ ਦਾ ਕੀਤਾ ਪ੍ਰਬੰਧ

Published

on

Powercom has provided 15,500 MW of power for the paddy season

ਪਟਿਆਲਾ : ਪਾਵਰਕਾਮ ਨੇ ਆਉਂਦੇ ਝੋਨੇ ਦੇ ਮੌਸਮ ਦੌਰਾਨ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਬਿਜਲੀ ਅਤੇ ਇਸ ਤੋਂ ਇਲਾਵਾ ਬਾਕੀ ਸਭ ਸ਼੍ਰੇਣੀਆਂ ਦੇ ਖਪਤਕਾਰਾਂ ਅਤੇ ਸਨਅਤ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਾਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ। ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦਿੱਤੀ।

ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਵੱਲੋਂ ਪਿਛਲੇ ਸਾਲ 13148 ਮੈਗਾਵਾਟ ਦੇ ਮੁਕਾਬਲੇ ਇਸ ਵਾਰ 15500 ਮੈਗਾਵਾਟ ਬਿਜਲੀ ਸਪਲਾਈ ਦੇ ਪ੍ਰਬੰਧ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ 2021 ਨੂੰ ਗਰਮੀਆਂ ’ਚ ਵੱਧ ਤੋਂ ਵੱਧ 13148 ਮੈਗਾਵਾਟ ਮੰਗ ਸੀ ਪਰ ਆਉਣ ਵਾਲੇ ਗਰਮੀਆਂ ਦੇ ਸੀਜ਼ਨ ’ਚ ਇਹ ਮੰਗ 15000-15500 ਮੈਗਾਵਾਟ ਹੋਵੇਗੀ।

ਬੁਲਾਰੇ ਨੇ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਮੇਘਾਲਿਆ ਤੋਂ 2000-2500 ਮੈਗਾਵਾਟ ਬਿਜਲੀ ਜੂਨ ਤੋਂ ਸਤੰਬਰ 2022 ਤੱਕ ਬੈਂਕਿੰਗ ਸਿਸਟਮ ਰਾਹੀਂ ਬਿਜਲੀ ਲਈ ਜਾਵੇਗੀ। ਬੁਲਾਰੇ ਨੇ ਪਿਛਲੇ ਸਾਲ ਏ. ਟੀ. ਸੀ. ਲਿਮਟ 7400 ਮੈਗਾਵਾਟ ਸੀ, ਜੋ 8500-9000 ਮੈਗਾਵਾਟ ਸਪਲਾਈ ਲਈ ਪ੍ਰਵਾਨਗੀ ਲੈ ਲਈ ਗਈ ਹੈ।

Facebook Comments

Trending