Connect with us

ਪੰਜਾਬੀ

ਸੱਤ ਸਿਲਾਈ ਮਸ਼ੀਨਾਂ ਦਾਨ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦਾ ਕੀਤਾ ਧੰਨਵਾਦ

Published

on

Thanks to Vardhaman Special Steels for donating seven sewing machines

ਲੁਧਿਆਣਾ : ਹੁਨਰ ਵਿਕਾਸ ਕੇਂਦਰ ਲਈ ਸਿਲਾਈ ਮਸ਼ੀਨਾਂ ਦਾਨ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਪਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਇਹ ਕੇਂਦਰ ਔਰਤਾਂ ਨੂੰ ਵਿਸ਼ੇਸ਼ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਲੰਬੇ ਸਮੇਂ ਤੱਕ ਸਹਾਈ ਸਿੱਧ ਹੋਣਗੇ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵਲੋਂ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਮਹਿਲਾ ਸਸ਼ਕਤੀਕਰਨ ਅਤੇ ਲੋੜਵੰਦ ਲੜਕੀਆਂ ਦੀ ਸਿਲਾਈ ਸਿੱਖਣ ਤੋਂ ਬਾਅਦ ਆਪਣੀ ਰੋਜੀ-ਰੋਟੀ ਕਮਾਉਣ ਦੇ ਕਾਬਿਲ ਬਣਨ ਲਈ ਇੱਕ ਉਦਯੋਗਿਕ ਬਟਨਹੋਲ ਮਸ਼ੀਨ, ਇੱਕ ਬਟਨ ਅਟੈਚਿੰਗ ਮਸ਼ੀਨ ਅਤੇ ਸਟੈਂਡ ਟੇਬਲ ਮੋਟਰਾਂ ਵਾਲੀਆਂ ਪੰਜ ਯੂਨੀਵਰਸਲ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ

Facebook Comments

Trending