ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਵਿਖੇ ਅਧਿਆਪਕ ਦਿਵਸ ਮਨਾਇਆ

Published

on

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਅਗਵਾਈ ਅਤੇ ਕਾਲਜ ਕਾਉਂਸਲ ਦੀ ਅਣਥੱਕ ਮਿਹਨਤ ਸਦਕਾ ਬੜੀ ਧੂਮ ਧਾਮ ਨਾਲ ਅਧਿਆਪਕ ਦਿਵਸ ਮਨਾਇਆ ਗਿਆ । ਵਿਦਿਆਰਥਣਾਂ ਨੇ ਇਸ ਸਮਾਗਮ ਵਿੱਚ ਅਧਿਆਪਕ ਸਾਹਿਬਾਨ ਲਈ ਕਈ ਰੋਚਿਕ ਖੇਡਾਂ ਅਤੇ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਤੇ ਵਿਦਿਆਰਥਣਾਂ ਨੇ ਆਪੋ-ਆਪਣੇ ਅਨੁਭਵਾਂ ਅਤੇ ਪੀ.ਪੀ.ਟੀ. ਰਾਹੀਂ ਅਧਿਆਪਕ ਸਾਹਿਬਾਨ ਦਾ ਸ਼ੁਕਰੀਆਂ ਅਦਾ ਕੀਤਾ।

ਕਾਲਜ ਦੇ ਅਧਿਆਪਕ ਸਾਹਿਬਾਨ ਵੱਲੋਂ ਵੀ ਧੰਨਵਾਦ ਵਜੋਂ ਵਿਦਿਆਰਥਣਾਂ ਨਾਲ ਆਪਣੀ ਕਲਾ ਅਤੇ ਪ੍ਰੇਰਨਾਦਾਇਕ ਸ਼ਬਦਾਂ ਨੂੰ ਸਾਂਝਾ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਤੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦਿਆਂ ਕਿਹਾ ਕਿ ਅਧਿਆਪਕ ਅਤੇ ਸੜ੍ਹਕ ਦੋਵੋਂ ਇੱਕੋ ਜਿਹੇ ਹੁੰਦੇ ਨੇ, ਆਪ ਤਾਂ ਉੱਥੇ ਹੀ ਖੜ੍ਹੇ ਰਹਿੰਦੇ ਪਰ ਦੂਜਿਆਂ ਨੂੰ ਉਹਨਾਂ ਦੀ ਮੰਜਿਲ ਤੱਕ ਪਹੁੰਚਾ ਦਿੰਦੇ ਹਨ।

ਇਸ ਸਮਾਗਮ ਦੌਰਾਨ ਕਾਲਜ ਪਹੂਚੇ ਵਿਸ਼ੇਸ਼ ਮਹਿਮਾਨ ਸ਼੍ਰੀ ਰਾਮ ਜੀ ਜੋ ਕਿ ਨਿਊਯਾਰਕ ਤੋਂ ਭਾਰਤ ਵਿੱਚ ਚੰਗੀਆਈ ਦੀ ਲਹਿਰ ਚਲਾਉਣ ਲਈ ਨਿਕਲੇ ਹਨ, ਨੇ ਕਾਲਜ ਪਹੁਚ ਕੇ ਸਾਡੀਆਂ ਵਿਦਿਆਰਥਣਾਂ ਨੂੰ ਲੋਕਾਂ ਦੀ ਮਦਦ ਕਰਨ, ਸਰਬੱਤ ਦੇ ਭਲੇ ਦੀ ਪ੍ਰਾਥਨਾ ਕਰਨ ਅਤੇ ਮੈਡੀਨੇਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਮਦਦ ਕਰਨ ਨਾਲ ਭੈਅ ਖਤਮ ਹੋ ਜਾਂਦਾ ਹੈ। ਸ਼੍ਰੀਮਤੀ ਸਰਿਤਾ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਦੂਜਿਆਂ ਦਾ ਭਲਾ ਅਤੇ ਖੁਦ ਨੂੰ ਪਿਆਰ ਕਰਨ ਵਾਲੇ ਰਸਤੇ ਤੇ ਸਾਡੀਆਂ ਵਿਦਿਆਰਥਣਾਂ ਯਕੀਨਨ ਤੁਰਨਗੀਆਂ ਅਤੇ ਮਾਲਕ ਦੀ ਦਿੱਤੀ ਇਸ ਜਿੰਦਗੀ ਨੂੰ ਰਜਾ ਵਿੱਚ ਰਹਿੰਦਿਆਂ ਭਲਾਈ ਕਰਕੇ ਦੁਨੀਆਂ ਨੂੰ ਹੋਰ ਖੂਬਸੂਰਤ ਬਣਾਉਣਗੀਆਂ।

 

Facebook Comments

Trending

Copyright © 2020 Ludhiana Live Media - All Rights Reserved.