ਪੰਜਾਬੀ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ‘ਚ ਮਨਾਇਆ ਗਿਆ ਤੀਆਂ ਦਾ ਮੇਲਾ
Published
2 years agoon

ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ,ਦਾਦਾ ਵਿਖੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਵਿੱਚ ਵੱਖ-ਵੱਖ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਦਰਸ਼ਨ ਦਿਖਾਏ । ਇਸ ਮੇਲੇ ਵਿਚ ਕੁਝ ਵਿਦਿਆਰਥਣਾਂ ਨੇ ਭੰਗੜਾ ਪਾਇਆ, ਕੁਝ ਵਿਦਿਆਰਥਣਾਂ ਨੇ ਸਭਿਆਚਾਰਕ ਗਾਣੇ ਗਾ ਕੇ ਆਪਣੀ ਖੂਬਸੂਰਤ ਆਵਾਜ਼ ਨੂੰ ਪੇਸ਼ ਕੀਤਾ ਅਤੇ ਕੁਝ ਵਿਦਿਆਰਥੀਆਂ ਨੇ ਵੱਖ ਵੱਖ ਗਾਣਿਆਂ ਤੇ ਪੰਜਾਬੀ ਨਾਚ ਪੇਸ਼ ਕੀਤੇ। ਸਭ ਤੋਂ ਵੱਧ ਰੌਣਕ ਗਿੱਧੇ ਨੇ ਇਸ ਮੇਲੇ ਵਿੱਚ ਜਮਾਈ । ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਮਾਡਲਿੰਗ ਕਰਕੇ ਇਸ ਮੇਲੇ ਤੇ ਚਾਰ ਚੰਦ ਲਗਾਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬੀ ਪਹਿਰਾਵੇ ਵਿੱਚ ਰੈੰਪ ਵਾਕ ਕਰਕੇ ਆਪਣੇ ਜਲਵੇ ਬਿਖੇਰੇ।
ਤੀਆਂ ਦੇ ਮੇਲੇ ਦੀ ਰਾਣੀ ਸਿਮਰਨਪ੍ਰੀਤ ਕੌਰ ਬਾਰਵੀਂ ਆਰਟਸ ਦਾ ਖਿਤਾਬ ਜਿੱਤਿਆ । ਇਸ ਤਰ੍ਹਾਂ ਛੋਟੇ ਛੋਟੇ ਤੋਂ ਲੈ ਕੇ ਵੱਡੇ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਸੋਹਣੇ ਪ੍ਰਦਰਸ਼ਨ ਦਿਖਾਏ ।ਇਸ ਪ੍ਰੋਗਰਾਮ ਦੇ ਗੈਸਟ ਆਫ ਆਨਰ ਵਾਹਿਗੁਰੂ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਬੱਲਜੀਤ ਕੌਰ ਰਹੀ। ਜਿਨ੍ਹਾਂ ਨੇ ਇਸ ਮੇਲੇ ਦੀਆਂ ਵਿਦਿਆਰਥਣੀਆਂ ਦੇ ਪ੍ਰਦਰਸ਼ਨ ਨੂੰ ਖੂਬ ਸਰਾਹਿਆ । ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸ੍ਰੀਵਾਸਤਵ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਖੂਬ ਸਰਾਹਿਆ ਅਤੇ ਤੀਜ ਦੀ ਰੌਣਕ ਦੇ ਵੱਖ-ਵੱਖ ਖਿਤਾਬ ਦੇ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।
You may like
-
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਤੀਆਂ’ ਦਾ ਤਿਉਹਾਰ
-
KIMT ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ
-
ਆਰੀਆ ਕਾਲਜ ‘ਚ ਉਤਸ਼ਾਹ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ
-
ਸਾਨੂੰ ਰੀਤੀ-ਰਿਵਾਜ਼ਾਂ ਰਾਹੀਂ ਆਪਣੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ – MP ਰਿੰਕੂ
-
ਸਰਕਾਰੀ ਕਾਲਜ ਲੜਕੀਆਂ ਦੀ ਗਿੱਧਾ ਟੀਮ ਨੇ ਜਿੱਤਿਆ ਨਕਦ ਇਨਾਮ
-
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ