wheat procurement Archives - Ludhiana Live

ਸਰਵੋਤਮ ਕਾਰਗੁਜ਼ਾਰੀ ਲਈ ਸੂਬੇ ‘ਚੋਂ ਦੂਜੇ ਸਥਾਨ ‘ਤੇ ਆਇਆ ਜ਼ਿਲ੍ਹਾ ਲੁਧਿਆਣਾ
ਲੁਧਿਆਣਾ : ਹਾਲ ਹੀ ਵਿੱਚ ਮੁਕੰਮਲ ਹੋਏ ਕਣਕ ਦੀ ਖਰੀਦ ਸੀਜ਼ਨ ਨਾਲ ਜੁੜੇ ਸਮੁੱਚੇ ਕਾਰਜਾਂ ਨੂੰ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਲੁਧਿਆਣਾ (ਪੂਰਬੀ) ਸੂਬੇ ਭਰ ਵਿੱਚੋਂ ਦੂਸਰੇ ਸਥਾਨ ‘ਤੇ ਆਇਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੰਡੀਗੜ੍ਹ ਵਿਖੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜ਼ਿਲ੍ਹਾ ਲੁਧਿਆਣਾ (ਪੂਰਬੀ) ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦੂਸਰੇ ਸਥਾਨ ਵਜੋਂ ਐਵਾਰਡ ਪ੍ਰਦਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਇੱਕ ਪਾਸਾ ਲੁਧਿਆਣਾ (ਪੂਰਬੀ) ਤੇ ਦੂਸਰਾ ਲੁਧਿਆਣਾ (ਪੱਛਮੀ) ਹੈ ਫੂਡ ਸਪਲਾਈ ਮੰਤਰੀ ਨੇ ਕਣਕ ਦੀ ਖਰੀਦ, ਲਿਫਟਿੰਗ, ਅਦਾਇਗੀ, ਆਨਲਾਈਨ ਗੇਟ ਪਾਸ, ਵਹੀਕਲ ਟਰੈਕਿੰਗ ਸਿਸਟਮ ਸਮੇਤ ਹੋਰ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਸਮੇਂ ਸਿਰ ਨੇਪਰੇ ਚੜ੍ਹਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਪਟੀ ਕਮਿਸ਼ਨਰ  ਸੁਰਭੀ ਮਲਿਕ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ।

ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਲੁਧਿਆਣਾ (ਪੂਰਬੀ) ਸ਼ੇਫਾਲੀ ਚੋਪੜਾ  ਨੇ ਇਹ ਐਵਾਰਡ ਪ੍ਰਾਪਤ ਕੀਤਾ ਇਸ ਮੌਕੇ ਡਿਪਟੀ ਕਮਿਸ਼ਨਰ  ਸੁਰਭੀ ਮਲਿਕ ਵਲੋਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਅੱਗੋਂ ਵੀ ਡੱਟ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

The post ਸਰਵੋਤਮ ਕਾਰਗੁਜ਼ਾਰੀ ਲਈ ਸੂਬੇ ‘ਚੋਂ ਦੂਜੇ ਸਥਾਨ ‘ਤੇ ਆਇਆ ਜ਼ਿਲ੍ਹਾ ਲੁਧਿਆਣਾ appeared first on Ludhiana Live.

ਲੁਧਿਆਣਾ ਜ਼ਿਲ੍ਹੇ ‘ਚ ਕਣਕ ਦੀ ਆਮਦ ਅਤੇ ਖਰੀਦ ਨੇ ਪਿਛਲੇ ਸਾਲ ਦੇ ਤੋੜੇ ਰਿਕਾਰਡ
ਲੁਧਿਆਣਾ :  ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੇ ਸੀਜ਼ਨ ਦੌਰਾਨ ਕਣਕ ਦੀ ਆਮਦ ਅਤੇ ਖਰੀਦ ਨੇ ਪਿਛਲੇ ਸਾਲ ਦੇ ਰਿਕਾਰਡ ਨੂੰ ਪਾਰ ਕਰ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਸਾਲ ਦਾ ਰਿਕਾਰਡ ਤੋੜਦਿਆਂ ਇਸ ਸਾਲ 30 ਅਪ੍ਰੈਲ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕੁੱਲ 763290 ਮੀਟਰਕ ਟਨ ਕਣਕ ਦੀ ਆਮਦ ਹੋਈ ਜਦਕਿ ਪਿਛਲਾ ਅੰਕੜਾ 680312 ਮੀਟਰਿਕ ਟਨ ਸੀ।

ਇਸੇ ਤਰ੍ਹਾਂ 666025 ਮੀਟਰਕ ਟਨ ਕਣਕ ਦੀ ਖਰੀਦ ਵੀ ਪਿਛਲੇ ਸਾਲ 30 ਅਪ੍ਰੈਲ, 2022 ਨੂੰ 585879 ਮੀਟਰਿਕ ਟਨ ਕਣਕ ਦੇ ਰਿਕਾਰਡ ਨੂੰ ਪਾਰ ਕਰ ਗਈ ਹੈ। ਕਣਕ ਦੀ ਖਰੀਦ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ 1536 ਕਰੋੜ ਰੁਪਏ ਦੀਆਂ ਅਦਾਇਗੀਆਂ ਵੀ ਕਰ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਹਰੇਕ ਏਜੰਸੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਨਾਜ ਮੰਡੀ ਵਿੱਚ ਆਉਂਦੇ ਹੀ ਉਸ ਦਾ ਕੋਟਾ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਸੁਨਹਿਰੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

The post ਲੁਧਿਆਣਾ ਜ਼ਿਲ੍ਹੇ ‘ਚ ਕਣਕ ਦੀ ਆਮਦ ਅਤੇ ਖਰੀਦ ਨੇ ਪਿਛਲੇ ਸਾਲ ਦੇ ਤੋੜੇ ਰਿਕਾਰਡ appeared first on Ludhiana Live.

ਸੂਬੇ ਭਰ ‘ਚ 232 ਤੋਂ ਛੁੱਟ ਬਾਕੀ ਮੰਡੀਆਂ ਅੱਜ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਕਟਾਰੂਚੱਕ
ਚੰਡੀਗੜ੍ਹ : ਕਣਕ ਦੀ ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਅੱਜ 13 ਮਈ ਨੂੰ ਸ਼ਾਮ 5 ਵਜੇ ਤੋਂ ਸੂਬੇ ਭਰ ‘ਚ 232 ਨੂੰ ਛੱਡ ਕੇ ਬਾਕੀ ਸਾਰੀਆਂ ਮੰਡੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਉਪਰੋਕਤ 232 ਮੰਡੀਆਂ ‘ਚੋਂ ਬਠਿੰਡਾ ‘ਚ 18, ਮੋਗਾ ‘ਚ 8, ਫਾਜ਼ਿਲਕਾ ਦੀਆਂ 3, ਮਾਨਸਾ ਦੀਆਂ 6, ਫਿਰੋਜ਼ਪੁਰ ਦੀਆਂ 9, ਪਟਿਆਲਾ ‘ਚ 9, ਸੰਗਰੂਰ ’ਚ 10, ਬਰਨਾਲਾ ‘ਚ 13, ਲੁਧਿਆਣਾ ਪੱਛਮੀ ਅਤੇ ਪੂਰਬੀ ‘ਚ 15, ਫਰੀਦਕੋਟ ‘ਚ 4, ਗੁਰਦਾਸਪੁਰ ‘ਚ 11, ਜਲੰਧਰ ‘ਚ 14, ਸ੍ਰੀ ਮੁਕਤਸਰ ਸਾਹਿਬ ‘ਚ 5, ਫਤਿਹਗੜ੍ਹ ਸਾਹਿਬ ਦੀਆਂ 5, ਕਪੂਰਥਲਾ ‘ਚ 8, ਮਾਲੇਰਕੋਟਲਾ ‘ਚ 4, ਐੱਸ.ਏ.ਐੱਸ. ਨਗਰ ਦੀਆਂ 5, ਰੋਪੜ ‘ਚ 5, ਤਰਨਤਾਰਨ ‘ਚ 21, ਹੁਸ਼ਿਆਰਪੁਰ ‘ਚ 6, ਅੰਮ੍ਰਿਤਸਰ ‘ਚ 45, ਪਠਾਨਕੋਟ ‘ਚ 5 ਤੇ ਐੱਸ.ਬੀ.ਐੱਸ. ਨਗਰ ‘ਚ 3 ਮੰਡੀਆਂ ਸ਼ਾਮਲ ਹਨ।

ਮੰਤਰੀ ਨੇ ਸੂਬੇ ‘ਚ ਕਣਕ ਦੀ ਖਰੀਦ ਸਬੰਧੀ ਮਹੀਨਾ ਭਰ ਚੱਲੀ ਕਵਾਇਦ ਵਿੱਚ ਸ਼ਾਮਲ ਕਿਸਾਨਾਂ, ਆੜ੍ਹਤੀਆਂ, ਮੰਡੀ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਖਰੀਦ ਦੀ ਰਫਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਸਮੇਂ ਸਿਰ ਪਾਉਣ ‘ਤੇ ਤਸੱਲੀ ਪ੍ਰਗਟਾਈ।

The post ਸੂਬੇ ਭਰ ‘ਚ 232 ਤੋਂ ਛੁੱਟ ਬਾਕੀ ਮੰਡੀਆਂ ਅੱਜ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਕਟਾਰੂਚੱਕ appeared first on Ludhiana Live.

ਪੰਜ ਕੇਂਦਰੀ ਟੀਮਾਂ ਕੱਲ੍ਹ ਆ ਕੇ ਕਰਨਗੀਆਂ ਸੁੱਕੇ ਅਨਾਜ ਦਾ ਮੁਲਾਂਕਣ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਖਰੀਦੀ ਜਾ ਰਹੀ ਕਣਕ ਵਿੱਚ ਸੁੰਗੜੇ ਹੋਏ ਦਾਣਿਆਂ ਦੀਆਂ ਵਿਸ਼ੇਸ਼ਤਾਵਾਂ ਦੀ ਮੁੜ ਸਮੀਖਿਆ ਕਰਨ ਦੀ ਬੇਨਤੀ ‘ਤੇ ਕਾਰਵਾਈ ਕਰਦਿਆਂ, ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ ਨੇ ਅੱਜ ਇਸ ਸਮੱਸਿਆ ਦੀ ਹੱਦ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਗਠਿਤ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਟੀਮਾਂ ਭਲਕੇ ਸੂਬੇ ਵਿੱਚ ਪੁੱਜਣਗੀਆਂ ਅਤੇ ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦੀ ਹੱਦ ਦਾ ਮੁਲਾਂਕਣ ਕਰਨ ਲਈ 15 ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ। ਉਸਨੇ ਕਿਹਾ ਕਿ ਇਹ ਡਾਟਾ ਫਿਰ ਵਿਸ਼ੇਸ਼ਤਾਵਾਂ ਵਿੱਚ ਢੁਕਵੀਂ ਢਿੱਲ ਦੇਣ ਬਾਰੇ ਅੰਤਿਮ ਫੈਸਲਾ ਲੈਣ ਵਿੱਚ ਭਾਰਤ ਸਰਕਾਰ ਦੀ ਮਦਦ ਕਰੇਗਾ।

ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਕਈ ਥਾਵਾਂ ‘ਤੇ ਕਣਕ ਦਾ ਦਾਣਾ ਸੁੰਗੜ ਗਿਆ ਹੈ ਅਤੇ ਕੁਝ ਮੰਡੀਆਂ ‘ਚ ਆ ਰਹੇ ਅਨਾਜ ‘ਚ 6 ਫੀਸਦੀ ਮਾਪਦੰਡ ਤੋਂ ਵੱਧ ਦਾਣਾ ਸੁੰਗੜਿਆ ਹੋਇਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਟੀਮਾਂ ਦੇ ਦੌਰੇ ਦੌਰਾਨ ਕੁਝ ਮੰਡੀਆਂ ਵਿੱਚ ਚੱਲ ਰਹੀ ਖਰੀਦ ਵਿੱਚ ਅਸਥਾਈ ਤੌਰ ‘ਤੇ ਵਿਘਨ ਪੈ ਸਕਦਾ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।

The post ਪੰਜ ਕੇਂਦਰੀ ਟੀਮਾਂ ਕੱਲ੍ਹ ਆ ਕੇ ਕਰਨਗੀਆਂ ਸੁੱਕੇ ਅਨਾਜ ਦਾ ਮੁਲਾਂਕਣ appeared first on Ludhiana Live.

ਪੰਜਾਬ ‘ਚ ਕਣਕ ਦੀ ਖ਼ਰੀਦ ਦੌਰਾਨ ਲਾਈ ਜਾਵੇਗੀ ਜ਼ਿਲ੍ਹਾ ਵਾਰ ਲਿਮਿਟ
ਚੰਡੀਗੜ੍ਹ  :  ਪੰਜਾਬ ਸਰਕਾਰ ਇਕ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ਦੌਰਾਨ ਜ਼ਿਲ੍ਹਾ ਪੱਧਰੀ ਲਿਮਿਟ ਲਾਗੂ ਕਰੇਗੀ। ਸੂਬੇ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਖੇਤੀਬਾੜੀ ਰਿਪੋਰਟ ਦੇ ਆਧਾਰ ‘ਤੇ ਲਿਮਿਟ ਤੈਅ ਕਰ ਰਿਹਾ ਹੈ। ਸਾਉਣੀ ਦੇ ਸੀਜ਼ਨ ਦੌਰਾਨ ਵੀ ਪੰਜਾਬ ਦੀਆਂ 4 ਏਜੰਸੀਆਂ ਅਤੇ ਕੇਂਦਰ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਜ਼ਿਲ੍ਹਾ ਪੱਧਰੀ ਔਸਤ ਝਾੜ ਦੇ ਆਧਾਰ ‘ਤੇ ਝੋਨੇ ਦੀ ਖ਼ਰੀਦ ਕੀਤੀ ਸੀ।

ਕੇਂਦਰ ਦੇ ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਹਾੜ੍ਹੀ ਦੀ ਸੀਜ਼ਨ ‘ਚ 131 ਲੱਖ ਟਨ ਕਣਕ ਦੀ ਖ਼ਰੀਦ ਦੀ ਲਿਮਿਟ ਲਾਉਣ ਲਈ ਕਿਹਾ ਹੈ, ਜਿਵੇਂ ਕਿ 2021 ਦੇ ਪਿਛਲੇ ਹਾੜ੍ਹੀ ਸੀਜ਼ਨ ਦੌਰਾਨ ਕੀਤੀ ਸੀ। ਹਾਲਾਂਕਿ ਸੂਬੇ ਦਾ ਖ਼ੁਰਾਕ ਵਿਭਾਗ 135 ਲੱਖ ਟਨ ਦੇ ਪ੍ਰਬੰਧ ਕਰ ਰਿਹਾ ਹੈ।

ਇਸ ਦੌਰਾਨ ਬੁੱਧਵਾਰ ਨੂੰ ਮੰਡੀ ਬੋਰਡ ਅਤੇ ਸੂਬੇ ਦੇ ਖ਼ੁਰਾਕ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ‘ਚ ਇਹ ਫ਼ੈਸਲਾ ਕੀਤਾ ਗਿਆ ਕਿ ਕੋਵਿਡ ਮਹਾਮਾਰੀ ਕਾਰਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਵਾਧੂ ਮੰਡੀਆਂ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ‘ਚ 1850 ਰੈਗੂਲਰ ਮੰਡੀਆਂ ਹਨ ਅਤੇ ਖ਼ਰੀਦ ਸ਼ੁਰੂ ਹੋਣ ‘ਤੇ ਵਾਧੂ ਮੰਡੀਆਂ ਬਾਰੇ ਫ਼ੈਸਲਾ ਲਿਆ ਜਾਵੇਗਾ।

The post ਪੰਜਾਬ ‘ਚ ਕਣਕ ਦੀ ਖ਼ਰੀਦ ਦੌਰਾਨ ਲਾਈ ਜਾਵੇਗੀ ਜ਼ਿਲ੍ਹਾ ਵਾਰ ਲਿਮਿਟ appeared first on Ludhiana Live.