Connect with us

ਪੰਜਾਬ ਨਿਊਜ਼

ਪੰਜਾਬ ‘ਚ ਕਣਕ ਦੀ ਖ਼ਰੀਦ ਦੌਰਾਨ ਲਾਈ ਜਾਵੇਗੀ ਜ਼ਿਲ੍ਹਾ ਵਾਰ ਲਿਮਿਟ

Published

on

District wise limit will be imposed during procurement of wheat in Punjab

ਚੰਡੀਗੜ੍ਹ  :  ਪੰਜਾਬ ਸਰਕਾਰ ਇਕ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ਦੌਰਾਨ ਜ਼ਿਲ੍ਹਾ ਪੱਧਰੀ ਲਿਮਿਟ ਲਾਗੂ ਕਰੇਗੀ। ਸੂਬੇ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਖੇਤੀਬਾੜੀ ਰਿਪੋਰਟ ਦੇ ਆਧਾਰ ‘ਤੇ ਲਿਮਿਟ ਤੈਅ ਕਰ ਰਿਹਾ ਹੈ। ਸਾਉਣੀ ਦੇ ਸੀਜ਼ਨ ਦੌਰਾਨ ਵੀ ਪੰਜਾਬ ਦੀਆਂ 4 ਏਜੰਸੀਆਂ ਅਤੇ ਕੇਂਦਰ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਜ਼ਿਲ੍ਹਾ ਪੱਧਰੀ ਔਸਤ ਝਾੜ ਦੇ ਆਧਾਰ ‘ਤੇ ਝੋਨੇ ਦੀ ਖ਼ਰੀਦ ਕੀਤੀ ਸੀ।

ਕੇਂਦਰ ਦੇ ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਹਾੜ੍ਹੀ ਦੀ ਸੀਜ਼ਨ ‘ਚ 131 ਲੱਖ ਟਨ ਕਣਕ ਦੀ ਖ਼ਰੀਦ ਦੀ ਲਿਮਿਟ ਲਾਉਣ ਲਈ ਕਿਹਾ ਹੈ, ਜਿਵੇਂ ਕਿ 2021 ਦੇ ਪਿਛਲੇ ਹਾੜ੍ਹੀ ਸੀਜ਼ਨ ਦੌਰਾਨ ਕੀਤੀ ਸੀ। ਹਾਲਾਂਕਿ ਸੂਬੇ ਦਾ ਖ਼ੁਰਾਕ ਵਿਭਾਗ 135 ਲੱਖ ਟਨ ਦੇ ਪ੍ਰਬੰਧ ਕਰ ਰਿਹਾ ਹੈ।

ਇਸ ਦੌਰਾਨ ਬੁੱਧਵਾਰ ਨੂੰ ਮੰਡੀ ਬੋਰਡ ਅਤੇ ਸੂਬੇ ਦੇ ਖ਼ੁਰਾਕ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ‘ਚ ਇਹ ਫ਼ੈਸਲਾ ਕੀਤਾ ਗਿਆ ਕਿ ਕੋਵਿਡ ਮਹਾਮਾਰੀ ਕਾਰਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਵਾਧੂ ਮੰਡੀਆਂ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ‘ਚ 1850 ਰੈਗੂਲਰ ਮੰਡੀਆਂ ਹਨ ਅਤੇ ਖ਼ਰੀਦ ਸ਼ੁਰੂ ਹੋਣ ‘ਤੇ ਵਾਧੂ ਮੰਡੀਆਂ ਬਾਰੇ ਫ਼ੈਸਲਾ ਲਿਆ ਜਾਵੇਗਾ।

Facebook Comments

Trending