skill devolpment centre Archives - Ludhiana Live

ਆਈਟੀਆਈ ਲੁਧਿਆਣਾ ਨੂੰ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਬਣਾਇਆ ਜਾਵੇਗਾ: ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ
ਲੁਧਿਆਣਾ :  ਸੰਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਲੁਧਿਆਣਾ ਦੀ ਨਾਮਵਰ ਸੰਸਥਾ ਸਰਕਾਰੀ ਆਈ.ਟੀ.ਆਈ ਨੂੰ ਜਲਦੀ ਹੀ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਵਜੋਂ ਅਪਗ੍ਰੇਡ ਕੀਤਾ ਜਾਵੇਗਾ।  ਇਹ ਐਲਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਲੁਧਿਆਣਾ ਦੀਆਂ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੀ ਹਾਜ਼ਰੀ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਆਈ.ਟੀ.ਆਈ ਦੇ ਆਪਣੇ ਪਹਿਲੇ ਦੌਰੇ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਅਤੇ ਆਧੁਨਿਕ ਮਸ਼ੀਨਰੀ ਨਾਲ ਨਵੇਂ ਸਿਖਲਾਈ ਕੋਰਸ ਅਤੇ ਮਾਡਿਊਲ ਸ਼ੁਰੂ ਕੀਤੇ ਜਾਣਗੇ।  ਅਸੀਂ ਆਧੁਨਿਕ ਮਸ਼ੀਨਾਂ ਸਥਾਪਿਤ ਕਰਾਂਗੇ, ਜਿਨ੍ਹਾਂ ਵਿੱਚ ਸ਼ਾਮਲ ਹਨ – ਸੀਐੱਨਸੀ, 3D ਸਕੈਨਿੰਗ, ਇਲੈਕਟ੍ਰਾਨਿਕ ਮੋਟਰ ਰਿਪੇਅਰ, ਸੀਐੱਮਐਮ ਮਸ਼ੀਨਾਂ।  ਸਮੱਸਿਆ ਇਹ ਹੈ ਕਿ ਪੰਜਾਬ ਵਿੱਚ ਨੌਜਵਾਨ ਹਨ, ਪਰ ਨੌਜਵਾਨ ਨੌਕਰੀਆਂ ਦੀ ਘਾਟ ਕਾਰਨ ਗ੍ਰਹਿ ਸੂਬੇ ਵਿੱਚ ਨਹੀਂ ਰਹਿਣਾ ਚਾਹੁੰਦੇ।  ਉਦਯੋਗਾਂ ਨੂੰ ਵੱਖ-ਵੱਖ ਕੋਰਸਾਂ ਲਈ ਮਨੁੱਖੀ ਸ਼ਕਤੀ ਦੀ ਲੋੜ ਬਾਰੇ ਜਾਣੂ ਕਰਵਾਉਣ।

ਆਈ.ਟੀ.ਆਈ ਅਤੇ ਐਮ.ਐਸ.ਡੀ.ਸੀ. ਸੈਂਟਰ ਦੇ ਦੌਰੇ ਦੌਰਾਨ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਉਹਨਾਂ ਮਸ਼ੀਨਾਂ ਨੂੰ ਅਪਗ੍ਰੇਡ ਕਰਨਾ ਹੋਵੇਗੀ ਜਿਹਨਾਂ ‘ਤੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।  ਇਸਦੇ ਨਾਲ ਹੀ ਇਮਾਰਤ ਅਤੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਵੀ ਸੁਧਾਰਿਆ ਜਾਵੇਗਾ। ਸੰਸਥਾ ਦੇ ਖੁੱਲ੍ਹੇ ਖੇਤਰ ਨੂੰ ਪੇਸ਼ੇਵਰਾਂ ਦੁਆਰਾ ਤਿਆਰ ਕੀਤਾ ਜਾਵੇਗਾ, ਤਾਂ ਜੋ ਇਸ ਨੂੰ ਦੇਖ ਕੇ ਇੱਕ ਸਕਾਰਾਤਮਕ ਰਵੱਈਆ ਪੈਦਾ ਹੋਵੇ।

ਇਸ ਤੋਂ ਬਾਅਦ ਉਦਯੋਗਪਤੀਆਂ ਨੂੰ ਵਿਕਰਮਜੀਤ ਸਿੰਘ ਨੇ ਮਿਲ ਕੇ ਆਈ.ਟੀ.ਆਈ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਅਤੇ ਸਨ ਫਾਊਂਡੇਸ਼ਨ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ।  ਸਨਅਤਕਾਰਾਂ ਨੇ ਸੰਸਦ ਮੈਂਬਰ ਨੂੰ ਆਪਣੇ ਅਹਿਮ ਸੁਝਾਅ ਵੀ ਦਿੱਤੇ।  ਵਿਕਰਮਜੀਤ ਸਿੰਘ ਦਾ ਸਵਾਗਤ ਆਈ.ਟੀ.ਆਈ ਲੁਧਿਆਣਾ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕੀਤਾ।

The post ਆਈਟੀਆਈ ਲੁਧਿਆਣਾ ਨੂੰ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਬਣਾਇਆ ਜਾਵੇਗਾ: ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ appeared first on Ludhiana Live.

ਡੀ.ਬੀ.ਈ.ਈ. ਵੱਲੋਂ ਪਲੇਸਮੈਂਟ ਕੈਂਪ ਭਲਕੇ, ਨਾਮੀ ਕੰਪਨੀਆਂ ਲੈਣਗੀਆਂ ਭਾਗ
ਲੁਧਿਆਣਾ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ 02 ਸਤੰਬਰ, 2022 ਨੂੰ ਸਥਾਨਕ ਰੋਜ਼ਗਾਰ ਦਫ਼ਤਰ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਸ਼੍ਰੀਮਤੀ ਸ਼ਰਮਾ ਨੇ ਅੱਗੇ ਦੱਸਿਆ ਕਿ ਕੈਂਪ ਦਾ ਸਮਾਂ ਸਵੇਰੇ 10 ਤੋਂ 1 ਵਜੇ ਤੱਕ ਹੋਵੇਗਾ।

ਪਲੇਸਮੈਂਟ ਕੈਂਪ ਦੌਰਾਨ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਫਰੀਮੈਨ ਮਯੀਅਰ ਲਿ:, ਐਸ.ਬੀ.ਆਈ. ਬੈਂਕ, ਐਕਸਿਸ ਬੈਂਕ, ਪੀ.ਐਨ.ਬੀ. ਮੈਟ ਲਾਈਫ, ਵਾਸਟ ਲਿੰਕਰਜ਼, ਅਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ, ਐਚ.ਡੀ.ਐਫ.ਸੀ. ਬੈਂਕ ਆਦਿ ਸ਼ਾਮਲ ਹਨ। ਇਸ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਹੋਵੇ  ਅਤੇ ਘੱਟ ਤੋਂ ਘੱਟ ਯੋਗਤਾ 12ਵੀ, ਗ੍ਰੇਜੂਏਸ਼ਨ ਅਤੇ ਪੋਸਟ ਗ੍ਰੇਜੂਏਸ਼ਨ ਜਾਂ  ਡਿਪਲੋਮਾ ਹੋਲਡਰ, ਬੀ.ਟੈਕ ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ।

ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਯੋਗ ਉਮੀਦਵਾਰਾਂ ਨੂੰੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਇਸ ਇੰਟਰਵਿਊ ਲਈ ਆਪਣਾ ਬਾਇਓ ਡਾਟਾ (3 ਫੋਟੋ ਕਾਪੀਆਂ) ਲਾਜ਼ਮੀ ਤੌਰ ‘ਤੇ ਨਾਲ ਲੈਕੇ ਆਉਣ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਵਿਦਿਅਕ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਨਾਲ ਲਿਆਂਦੀਆਂ ਜਾਣ।

The post ਡੀ.ਬੀ.ਈ.ਈ. ਵੱਲੋਂ ਪਲੇਸਮੈਂਟ ਕੈਂਪ ਭਲਕੇ, ਨਾਮੀ ਕੰਪਨੀਆਂ ਲੈਣਗੀਆਂ ਭਾਗ appeared first on Ludhiana Live.

ਪੀ.ਏ.ਯੂ. ਨੇ ਕਿਸਾਨਾਂ ਨੂੰ ਵੱਖ ਵੱਖ ਖੇਤਰਾਂ ਦੀ ਦਿੱਤੀ ਸਿਖਲਾਈ
ਲੁਧਿਆਣਾ : ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਵੱਖ ਵੱਖ ਸਿਖਲਾਈ ਕੋਰਸ ਕਰਵਾਏ ਗਏ। ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਲਈ ‘ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਪੱਧਰ ਤੇ ਸਾਂਭ-ਸੰਭਾਲ ਕਰਨ ਸਬੰਧੀ’ ਪੰਜ ਦਿਨਾਂ ਸਿਖਲਾਈ ਪ੍ਰੋਗ੍ਰਾਮ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋੇ ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ।

ਡਾ. ਰੁਪਿੰਦਰ ਕੌਰ, ਕੋਰਸ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 65 ਸਿਖਿਆਰਥੀਆਂ ਨੇ ਭਾਗ ਲਿਆ। ਇਸ ਕੋਰਸ ਦੇ ਟੈਕਨੀਕਲ ਕੋਆਰਡੀਨੇਟਰ ਡਾ. ਅਰਸ਼ਦੀਪ ਸਿੰਘ, ਭੋਜਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੇ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਬਨਾਉਣ ਦੀ ਜਾਣਕਾਰੀ ਦਿਤੀ ਗਈ ਜਿਵੇਂ ਕਿ ਅੰਬ  ਦਾ ਮੁਰੱਬਾ, ਅੰਬ ਦਾ ਸੁਕੈਸ਼, ਅੰਬ ਦੀ ਚਟਨੀ, ਅੰਬ ਪਾਪੜ, ਟਮਾਟਰ ਸੌਸ, ਟਮਾਟਰ ਪਿਊਰੀ, ਟਮਾਟਰਾਂ ਦਾ ਜੂਸ, ਟਮਾਟਰਾਂ ਦੀ ਚਟਨੀ, ਅੰਬ ਦਾ ਆਚਾਰ, ਰਲਿਆ ਮਿਲਿਆ ਆਚਾਰ, ਹਰੀ ਮਿਰਚ, ਅਦਰਕ, ਨਿੰਬੂ ਅਤੇ ਗਲਗਲ ਦਾ ਅਚਾਰ, ਰਲੇ ਮਿਲੇ ਫ਼ਲਾਂ ਦਾ ਜੈਮ, ਅਮਰੂਦ ਦੀ ਜੈਲੀ, ਬਦਾਮ ਦਾ ਸ਼ਰਬਤ, ਆਲੂ ਦੇ ਚਿਪਸ ਅਤੇ ਸਿਨਥੈਟਿਕ ਸਿਰਕਾ ਆਦਿ।

ਡਾ.ਪੂਨਮ ਏ ਸਚਦੇਵ, ਮੁੱਖੀ ਭੋਜਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਲਈ ਸੰਭਾਲ ਕੇ ਰੱਖਣਾ ਬਹੁਤ ਮਹੱਤਵ ਪੂਰਨ ਹੈ। ਜਿਹੜੇ ਉਤਪਾਦ ਬਨਾਉਣੇ ਸਿੱਖੇ ਹਨ, ਆਪੋ ਆਪਣੇ ਘਰਾਂ ਵਿਚ ਜ਼ਰੂਰ ਬਣਾਉਣੇ ਚਾਹੀਦੇ ਹਨ ਤਾਂ ਕਿ ਆਪਣੇ ਪਰਿਵਾਰਾਂ ਲਈ ਸ਼ੁਧ ਅਤੇ ਪੌਸ਼ਟਿਕ ਪਕਵਾਨ ਪ੍ਰਦਾਨ ਕਰ ਸਕੀਏ। ਜਿਹੜੇ ਸਿਖਿਆਰਥੀ ਇਸ ਧੰਦੇ ਨੂੰ ਵਪਾਰਿਕ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਹਨ ਲੋੜ ਮੁਤਾਬਿਕ ਸਾਡੇ ਵਿਭਾਗ ਤੋਂ ਤਕਨੀਕੀ ਮਦਦ ਲੈ ਸਕਦੇ ਹਨ।

ਇਸ ਕੋਰਸ ਦੌਰਾਨ ਡਾ.ਜਗਬੀਰ ਕੌਰ, ਡਾ.ਨੇਹਾ ਬੱਬਰ, ਡਾ. ਹਨੂਮਾਨ, ਡਾ.ਵਿਕਾਸ ਕੁਮਾਰ ਅਤੇ ਡਾ.ਰਾਹੁਲ ਗੁਪਤਾ ਨੇ ਅਪਣੇ ਤਜ਼ਰਬੇ ਸਿਖਿਆਰਥੀਆਂ ਨਾਲ ਸਾਝੇ ਕੀਤੇ। ਇਸ ਮੌਕੇ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ।

ਇਸ ਤੋਂ ਇਲਾਵਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾੳਣ ਅਤੇ ਸੰਚਾਲਨ ਸੰਬੰਧੀ ਖੇਤੀ ਵਿਕਾਸ ਅਫਸਰਾਂ, ਬਾਗਬਾਨੀ ਵਿਕਾਸ ਅਫਸਰਾਂ, ਸੋਇਲ ਕੰਜਰਵੇਸ਼ਨ ਅਫਸਰਾਂ ਅਤੇ ਕੇਵੀਕੇ ਸਾਇੰਸਦਾਨਾਂ ਵਾਸਤੇ  ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਬਾਰੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਜਾਣਕਾਰੀ ਦਿੱਤੀ। ਇਸ ਕੋਰਸ ਟੈਕਨੀਕਲ ਕੋਆਰਡੀਨੇਟਰ ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਕਿ ਇਸ ਕੋਰਸ ਵਿੱਚ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਾਰੇ ਜਾਣਕਾਰੀ ਸਾਝੀ ਕੀਤੀ ਗਈ।

The post ਪੀ.ਏ.ਯੂ. ਨੇ ਕਿਸਾਨਾਂ ਨੂੰ ਵੱਖ ਵੱਖ ਖੇਤਰਾਂ ਦੀ ਦਿੱਤੀ ਸਿਖਲਾਈ appeared first on Ludhiana Live.

ਨੈਸ਼ਨਲ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ (ਐਨ.ਏ.ਪੀ.ਐਸ.) ਸਬੰਧੀ ਕਿਤਾਬਚਾ ਜਾਰੀ
ਲੁਧਿਆਣਾ :  ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਅਤੇ ਗ੍ਰਾਮ ਤਰੰਗ ਰੁਜ਼ਗਾਰ ਸਿਖਲਾਈ ਸੇਵਾਵਾਂ ਪ੍ਰਾਈਵੇਟ ਲਿਮਟਿਡ ਵੱਲੋਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਲੁਧਿਆਣਾ ਵਿਖੇ ਸੰਕਲਪ ਦੇ ਤਹਿਤ ਉਦਯੋਗਾਂ/ਉਦਯੋਗਾਂ ਦੇ ਸਹਿਯੋਗੀਆਂ ਲਈ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐਨ.ਏ.ਪੀ.ਐਸ.) ਦੀ ਇੱਕ ਤਕਨੀਕੀ ਵਰਕਸ਼ਾਪ ਦਾ ਆਯੋਜਨ ਕੀਤਾ।

ਪੀ.ਐਸ.ਡੀ.ਐਮ ਦੇ ਵਧੀਕ ਮਿਸ਼ਨ ਡਾਇਰੈਕਟਰ ਰਾਜੇਸ਼ ਤ੍ਰਿਪਾਠੀ, ਪੀ.ਸੀ.ਐਸ., ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਐਨ.ਏ.ਪੀ.ਐਸ ਸਕੀਮ ਸਬੰਧੀ ਕਿਤਾਬਚਾ ਜਾਰੀ ਕੀਤਾ। ਪ੍ਰੋਗਰਾਮ ਵਿੱਚ ਡੀ.ਬੀ.ਈ.ਈ ਲੁਧਿਆਣਾ ਤੋਂ ਸੁਖਮਨ ਮਾਨ ਈ.ਜੀ.ਐਸ.ਡੀ.ਟੀ.ਓ. ਪਰਵਿੰਦਰ ਕੌਰ, ਪ੍ਰੋਜੈਕਟ ਕੋਆਰਡੀਨੇਟਰ, ਪੀ.ਐਸ.ਡੀ.ਐਮ. ਨੇ ਵਰਕਸ਼ਾਪ ਅਤੇ ਉਦਯੋਗ ਅਤੇ ਸਮੁੱਚੇ ਸਮਾਜ ਲਈ ਇਸਦੀ ਉਪਯੋਗਤਾ ‘ਤੇ ਚਾਨਣਾ ਪਾਇਆ।

ਅਭਿਨਵ ਮਦਾਨ, ਮੈਨੇਜਿੰਗ ਡਾਇਰੈਕਟਰ, ਗ੍ਰਾਮ ਤਰੰਗ ਵੀ ਵਰਕਸ਼ਾਪ ਵਿੱਚ ਸ਼ਾਮਲ ਹੋਏ ਅਤੇ ਐਨ.ਏ.ਪੀ.ਐਸ. ਸਕੀਮ ਬਾਰੇ ਚਾਨਣਾ ਪਾਇਆ। ਉਨ੍ਹਾਂ ਉਦਯੋਗਿਕ ਇਕਾਈਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪੋ-ਆਪਣੇ ਉਦਯੋਗਾਂ ਵਿੱਚ ਐਨ.ਏ.ਪੀ.ਐਸ.  ਸਕੀਮ ਨੂੰ ਲਾਗੂ ਕਰਨ। ਗ੍ਰਾਮ ਤਰੰਗ ਵੱਲੋਂ ਨਿਰੋਦ ਬਰੁਣ ਅਤੇ ਧਨਜਯਾ ਬੇਹਰਾ ਵੱਲੋਂਂ ਐਨ.ਏ.ਪੀ.ਐਸ. ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਐਨ.ਏ.ਪੀ.ਐਸ. ਪੋਰਟਲ ਅਤੇ ਕਿਸੇ ਵੀ ਅਪ੍ਰੈਂਟਿਸ ਲਈ ਰਜਿਸਟ੍ਰੇਸ਼ਨ ਪ੍ਰਵਾਹ ਪ੍ਰਕਿਰਿਆ ਬਾਰੇ ਪੇਸ਼ਕਾਰੀ ਦਿੱਤੀ।

ਇਸ ਵਰਕਸ਼ਾਪ ਵਿੱਚ ਵੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਅਤੇ ਉਦਯੋਗਿਕ ਐਸੋਸੀਏਸ਼ਨ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਦਾ ਲਾਹਾ ਲਿਆ।ਡਾ. ਪੁਸ਼ਕਰ ਮਿਸ਼ਰਾ, ਸਟੇਟ ਇੰਚਾਰਜ, ਗ੍ਰਾਮ ਤਰੰਗ ਨੇ ਵਰਕਸ਼ਾਪ ਵਿੱਚ ਹਾਜ਼ਰ ਹੋਣ ਲਈ ਉਦਯੋਗਾਂ ਅਤੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਸਵਾਲ-ਜਵਾਬ ਦੇ ਦੌਰ ਨਾਲ ਸਮਾਪਤ ਹੋਇਆ ਅਤੇ ਉਦਯੋਗਾਂ ਲਈ ਇਹ ਵਰਕਸ਼ਾਪ ਲਾਹੇਵੰਦ ਸਾਬਿਤ ਹੋਈ।

The post ਨੈਸ਼ਨਲ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ (ਐਨ.ਏ.ਪੀ.ਐਸ.) ਸਬੰਧੀ ਕਿਤਾਬਚਾ ਜਾਰੀ appeared first on Ludhiana Live.

ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਬੇਕਰੀ ਉਤਪਾਦਾਂ ਦੀ ਦਿੱਤੀ ਸਿਖਲਾਈ
ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ, ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਬੇਕਰੀ ਅਤੇ ਕੰਨਫੈਕਸ਼ਨਰੀ” ਦਾ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 64 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਇਸ ਕੋਰਸ ਵਿੱਚ ਭਾਗ ਲੈ ਰਹੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕੋਰਸ ਅਜੋਕੇ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਸਿਖਿਆਰਥੀਆਂ ਲਈ ਲਗਾਇਆ ਗਿਆ। ਇਸ ਪੰਜ ਦਿਨਾਂ ਕੋਰਸ ਵਿੱਚ ਸਿਖਿਆਰਥੀਆਂ ਨੂੰ ਬੇਕਰੀ ਅਤੇ ਕੰਨਫੈਕਸ਼ਨਰੀ ਦੇ ਸੰਬੰਧ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।

ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡਾ. ਸੋਨਿਕਾ ਸ਼ਰਮਾ, ਡਾ. ਨਵਜੋਤ ਕੌਰ ਅਤੇ ਡਾ. ਅਮਰਜੀਤ ਕੌਰ ਨੇ ਆਟੇ ਦੇ ਬਿਸਕੁਟ, ਨਮਕੀਨ ਬਿਸਕੁਟ ਅਤੇ ਕੋਕੋ ਬਿਸਕੁਟ, ਬਰੈਡ ਅਤੇ ਚੈਰੀ ਬੰਨਜ ਬਨਾਉਣੇ ਸਿਖਾਏ। ਡਾ. ਜਸਵਿੰਦਰ ਕੌਰ ਬਰਾੜ ਅਤੇ ਡਾ. ਹਰਪ੍ਰੀਤ ਕੌਰ ਨੇ ਮਫਨਜ, ਕੋਕੋਨਟ ਕੈਸਲਜ, ਡੋਨਟਸ, ਕੈਰੇਮਲ ਕੇਕ, ਸਪੰਜ ਕੇਕ ਅਤੇ ਬਿਨਾਂ ਅੰਡੇ ਦਾ ਕੇਕ ਬਣਾ ਕੇ ਸਿਖਿਆਰਥੀਆਂ ਨੂੰ ਸਿਖਾਇਆ।

ਪੀ.ਏ.ਯੂ. ਦੇ ਸਫਲ ਉੱਦਮੀ ਮੈਡਮ ਮਨਜੀਤ ਕੌਰ ਨੇ ਕੇਕ ਦੀ ਸਜਾਵਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਜਸਵਿੰਦਰ ਕੌਰ ਬਰਾੜ ਸਨ। ਉਹਨਾਂ ਨੇ ਸਿਖਿਆਰਥੀਆਂ ਨੂੰ ਸਵੈ-ਨਿਰਭਰ ਹੋਣ ਲਈ ਅਜਿਹੇ ਕੋਰਸਾਂ ਵਿੱਚ ਭਾਗ ਲੈਣ ਸੰਬੰਧੀ ਜਾਗਰੂਕ ਕੀਤਾ।

ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

The post ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਬੇਕਰੀ ਉਤਪਾਦਾਂ ਦੀ ਦਿੱਤੀ ਸਿਖਲਾਈ appeared first on Ludhiana Live.

ਵਾਈਸ ਚਾਂਸਲਰ ਨੇ ਖੇਤੀ ਉੱਦਮੀਆਂ ਨਾਲ ਕੀਤੇ ਵਿਚਾਰ-ਵਟਾਂਦਰੇ
ਲੁਧਿਆਣਾ :  ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ ਵਿੱਤ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਅੱਜ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ । ਇਸ ਦੌਰਾਨ ਵਾਈਸ ਚਾਂਸਲਰ ਸੈਂਟਰ ਤੋਂ ਸਿਖਲਾਈ ਹਾਸਲ ਕਰ ਰਹੇ ਖੇਤੀ ਉੱਦਮੀਆਂ ਨੂੰ ਮਿਲੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ।

ਸ਼੍ਰੀ ਤਿਵਾੜੀ ਨੇ ਕਿਹਾ ਕਿ ਅੱਜ ਦਾ ਯੁੱਗ ਰਵਾਇਤੀ ਖੇਤੀ ਦੀ ਥਾਂ ਨਵੀਨ ਤਰੀਕਿਆਂ ਨੂੰ ਅਪਣਾ ਕੇ ਸਵੈ-ਮੰਡੀਕਰਨ ਅਤੇ ਉਤਪਾਦਾਂ ਦੀ ਤਿਆਰੀ ਪ੍ਰਤੀ ਵਿਸ਼ੇਸ਼ ਮੁਹਾਰਤ ਦਾ ਦੌਰ ਹੈ । ਉਹਨਾਂ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ । ਸ਼੍ਰੀ ਤਿਵਾੜੀ ਨੇ ਖੇਤੀ ਉੱਦਮੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਨੂੰ ਕੁਝ ਸੁਝਾਅ ਦਿੱਤੇ ਅਤੇ ਨਾਲ ਹੀ ਉਹਨਾਂ ਦੀਆਂ ਸਮੱਸਿਆਵਾਂ ਅਤੇ ਇੱਛਾਵਾ ਬਾਰੇ ਵੀ ਜਾਣਿਆ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਵਾਈਸ ਚਾਂਸਲਰ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਆਉਣਾ ਤੇ ਸਵਾਗਤ ਕੀਤਾ । ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋਂ ਕਿਸਾਨਾਂ ਨੂੰ ਪਸਾਰ ਸੇਵਾਵਾਂ ਦੇ ਨਾਲ-ਨਾਲ ਢੁੱਕਵੀਂ ਖੇਤੀ ਸਿਖਲਾਈ ਅਤੇ ਮੁਹਾਰਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ । ਉਹਨਾਂ ਨੇ ਪੀ.ਏ.ਯੂ. ਦੇ ਸਿਖਲਾਈ ਢਾਂਚੇ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਸਕਿੱਲ ਡਿਵੈਲਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਵਾਈਸ ਚਾਂਸਲਰ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਅਤੇ ਕਾਰਜ ਪ੍ਰਣਾਲੀ ਤੋਂ ਜਾਣੂੰ ਕਰਵਾਇਆ । ਉਹਨਾਂ ਦੱਸਿਆ ਕਿ ਸੈਂਟਰ ਵੱਲੋਂ ਉੱਦਮ ਅਤੇ ਉਡਾਨ ਨਾਵਾਂ ਹੇਠ ਦੋ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਵਿੱਚ ਸਿਖਲਾਈ ਲੈਣ ਵਾਲੇ ਉੱਦਮੀਆਂ ਨੂੰ ਸਰਕਾਰ ਵੱਲੋਂ ਭਰਪੂਰ ਮਾਲੀ ਇਮਦਾਦ ਪ੍ਰਾਪਤ ਹੁੰਦੀ ਹੈ । ਉਹਨਾਂ ਕਿਹਾ ਕਿ ਸਕਿੱਲ ਡਿਵੈਲਮੈਂਟ ਸੈਂਟਰ ਪੰਜਾਬ ਦੀ ਖੇਤੀ ਨੂੰ ਮੁਹਾਰਤ ਵਾਲੀ ਦਿਸ਼ਾ ਵਿੱਚ ਲਿਜਾਣ ਵਿੱਚ ਵਚਨਬੱਧ ਹੈ ।

ਇਸ ਮੌਕੇ ਉੱਦਮ ਅਤੇ ਉਡਾਨ ਪ੍ਰੋਗਰਾਮਾਂ ਹੇਠ ਸਿਖਲਾਈ ਲੈ ਰਹੇ 30 ਦੇ ਕਰੀਬ ਉੱਦਮੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਤਕਨੀਕੀ ਸਹਾਇਤਾ ਅਤੇ ਅਗਵਾਈ ਲਈ ਪੀ.ਏ.ਯੂ. ਦਾ ਧੰਨਵਾਦ ਵੀ ਕੀਤਾ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕੰਪਟਰੋਲਰ ਡਾ. ਸੰਦੀਪ ਕਪੂਰ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਗਿਆਨ ਦੇ ਮੁਖੀ ਡਾ. ਪੂਨਮ ਏ ਸਚਦੇਵ ਵਿਸ਼ੇਸ਼ ਤੌਰ ਤੇ ਮੌਜੂਦ ਸਨ ।

The post ਵਾਈਸ ਚਾਂਸਲਰ ਨੇ ਖੇਤੀ ਉੱਦਮੀਆਂ ਨਾਲ ਕੀਤੇ ਵਿਚਾਰ-ਵਟਾਂਦਰੇ appeared first on Ludhiana Live.