schools in punjab Archives - Ludhiana Live

‘ਸਕੂਲਜ਼ ਆਫ ਐਮੀਨੈੰਸ’ ਦੀ ਬਜਾਏ ਸਾਰੇ ਬੱਚਿਆਂ ਦੀ ਸਿੱਖਿਆ ਦੀ ਗਰੰਟੀ ਲਵੇ ਪੰਜਾਬ ਸਰਕਾਰ
ਲੁਧਿਆਣਾ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਪੰਜਾਬ ਸਰਕਾਰ ਵੱਲੋਂ ਸਾਲ 2022-23 ਲਈ 155859 ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਲਈ ਬਜਟ ਰੱਖਦੇ ਸਮੇਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਦੇ ਹੋਏ, ਕੇਵਲ ਨਾਂ ਮਾਤਰ ਵਾਧਾ ਕੀਤਾ ਹੈl

ਪੰਜਾਬ ਸਰਕਾਰ ਵੱਲੋਂ ਸਿੱਖਿਆ ਲਈ ਰੱਖਿਆ ਬਜਟ ਕੁੱਲ ਬੱਜਟ ਦਾ ਕੇਵਲ 9 ਫ਼ੀਸਦੀ ਬਣਦਾ ਹੈl ਜਦੋਂ ਕਿ ਸ. ਭਗਵੰਤ ਸਿੰਘ ਮਾਨ ਪੰਜਾਬ ਵਿੱਚ ਵੋਟਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਦਿੱਲੀ ਸਕੂਲ ਮਾਡਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਰਹੇ ਹਨ। ਪਰ ਸਿੱਖਿਆ ਦੇ ਲਈ ਦਿੱਲੀ ਵਿੱਚ ਰੱਖੇ 25% ਬਜਟ ਦੀ ਬਜਾਏ ਕੇਵਲ 9 % ਹੀ ਰੱਖਿਆ ਹੈ। ਜਿਸ ਨਾਲ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਗੈਰ ਸੰਜੀਦਗੀ ਵਾਲੀ ਪਹੁੰਚ ਹੀ ਪ੍ਰਗਟ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਮਾਡਲ ਦੀਆਂ ਗੱਲਾਂ ਛੱਡ ਕੇ ਪੰਜਾਬ ਸੂਬੇ ਲਈ ਵਧੀਆ ਢੰਗ ਨਾਲ ਸਿੱਖਿਆ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਆਗੂਆਂ ਵੱਲੋਂ ਦੱਸਿਆ ਗਿਆ ਕਿ ਭਾਰਤੀ ਸੰਸਦ ਵੱਲੋਂ 1968 ਦੀ ਸਿੱਖਿਆ ਨੀਤੀ ਲਾਗੂ ਕਰਦੇ ਸਮੇਂ ਕਿਹਾ ਗਿਆ ਸੀ ਕਿ ਰਾਜ ਸਰਕਾਰ ਆਪਣੇ ਬਜ਼ਟ ਦਾ 30 ਪ੍ਰਤੀਸ਼ਤ ਹਿੱਸਾ ਸਿੱਖਿਆ ਲਈ ਰਾਖਵਾਂ ਰੱਖਣl ਪੰਜਾਬ ਸਰਕਾਰ ਵੱਲੋਂ ਪੰਜਾਬ ਦੀ 19176 ਸਰਕਾਰੀ ਸਕੂਲਾਂ ਵਿੱਚੋਂ 100 ਸਕੂਲਾਂ ਨੂੰ ‘ਸਕੂਲ ਆਫ ਐਮੀਨੈਂਸ’ ਦੇ ਨਾਂ ਹੇਠ 200 ਕਰੋੜ ਰੁਪਏ ਰਾਖਵੇਂ ਰੱਖੇ ਹਨ ਤੇ ਬਾਕੀ ਬਚਦੇ 19076 ਸਰਕਾਰੀ ਸਕੂਲਾਂ ਦੇ ਹਿੱਸੇ ਬਜ਼ਟ ਦੀ ਬਹੁਤ ਘੱਟ ਰਾਸ਼ੀ ਆਵੇਗੀ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਥਾਪਤ ਸਕੂਲ ਪ੍ਰਣਾਲੀ ਦੇ ਅਧੀਨ ਲਿਆਕੇ ‘ਸਾਂਝੀ ਤੇ ਇੱਕਸਾਰ ਸਕੂਲ ਪ੍ਰਣਾਲੀ’ ਮਜ਼ਬੂਤ ਕੀਤੀ ਜਾਵੇ ਅਤੇ ਵੱਖ-ਵੱਖ ਵੰਨਗੀਆਂ ਦੇ ਸਕੂਲਾਂ ਮੈਰੀਟੋਰੀਅਸ, ਮਾਡਲ, ਆਦਰਸ਼, ਸਕੂਲ ਆਫ ਐਮੀਨੈੰਸ ਆਦਿ ਨੂੰ ਸਟਾਫ ਸਮੇਤ ‘ਸਥਾਪਤ ਸਰਕਾਰੀ ਸਕੂਲ ਪ੍ਰਣਾਲੀ’ ਵਿੱਚ ਲਿਆਂਦਾ ਜਾਵੇ, ਪ੍ਰੀ ਪ੍ਰਾਇਮਰੀ ਦੇ ਲਈ ਸਾਰਥਕ ਤੇ ਪੱਕਾ ਪ੍ਰਬੰਧ ਕੀਤਾ ਜਾਵੇ।

ਆਗੂਆਂ ਕਿਹਾ ਕਿ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਜਮਾਤ ਅਨੁਸਾਰ ਰੈਗੂਲਰ ਅਧਿਆਪਕ ਦਿੱਤੇ ਜਾਣ, ਸੈਕੰਡਰੀ ਸਿੱਖਿਆ ਦੇ ਵਿੱਚ ਵੱਡੇ ਪੱਧਰ ਤੇ ਖਾਲੀ ਪਈਆਂ ਅਸਾਮੀਆਂ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਿਆ ਜਾਣ, ਪਿਛਲੇ ਸਮੇਂ ਖ਼ਤਮ ਕੀਤੀਆਂ ਗਈਆਂ ਸਾਰੀਆਂ ਆਸਾਮੀਆਂ ਮੁੜ ਬਹਾਲ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਠੇਕਾ ਅਧਾਰਤ ਸਮੂਹ ਅਧਿਆਪਕਾਂ/ ਵਲੰਟੀਅਰਜ਼/ਐੱਨ. ਐੱਸ .ਕਿਊ .ਐੱਫ. ਅਤੇ ਆਊਟਸੋਰਸਿੰਗ ਅਧਿਆਪਕਾਂ ਨੂੰ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ।

The post ‘ਸਕੂਲਜ਼ ਆਫ ਐਮੀਨੈੰਸ’ ਦੀ ਬਜਾਏ ਸਾਰੇ ਬੱਚਿਆਂ ਦੀ ਸਿੱਖਿਆ ਦੀ ਗਰੰਟੀ ਲਵੇ ਪੰਜਾਬ ਸਰਕਾਰ appeared first on Ludhiana Live.

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸ਼ੁਰੂ ਹੋਈ ਮਾਪਿਆਂ ਤੇ ਅਧਿਆਪਕਾਂ ਦੀ ਮਿਲਣੀ, ਆਨਲਾਈਨ ਕਲਾਸਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ
ਲੁਧਿਆਣਾ : ਸਰਕਾਰੀ ਸਕੂਲਾਂ ਵਿਚ ਨਾਨ-ਬੋਰਡ ਕਲਾਸਾਂ ਲਈ ਅਧਿਆਪਕ ਮਾਪਿਆਂ ਦੀ ਮਿਲਣੀ ਹੋ ਰਹੀ ਹੈ ਜੋ ਸ਼ੁੱਕਰਵਾਰ ਤੱਕ ਜਾਰੀ ਰਹਿਣਗੀਆਂ। ਮਾਪੇ ਜਮਾਤ ਦੇ ਅਨੁਸਾਰ ਅਤੇ ਆਪਣੀ ਸਹੂਲਤ ਅਨੁਸਾਰ ਸਕੂਲ ਪਹੁੰਚ ਰਹੇ ਹਨ। ਅਧਿਆਪਕ ਮਾਪਿਆਂ ਦੀ ਮੀਟਿੰਗ ਇਸ ਵਾਰ ਵੀ ਵਿਸ਼ੇਸ਼ ਹੈ ਕਿਉਂਕਿ ਮਾਪਿਆਂ ਨੂੰ 16 ਮਈ ਤੋਂ ਸ਼ੁਰੂ ਹੋਣ ਵਾਲੀਆਂ ਆਨਲਾਈਨ ਕਲਾਸਾਂ ਬਾਰੇ ਦੱਸਿਆ ਜਾ ਰਿਹਾ ਹੈ।

ਅੱਤ ਦੀ ਗਰਮੀ ਨੂੰ ਦੇਖਦੇ ਹੋਏ ਸਰਕਾਰ ਨੇ ਪਹਿਲਾਂ 16 ਮਈ ਤੋਂ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਸੀ, ਜਦਕਿ ਸਰਕਾਰ ਨੇ ਪਹਿਲਾਂ 16 ਮਈ ਤੋਂ 31 ਮਈ ਤੱਕ ਛੁੱਟੀਆਂ ਦਾ ਐਲਾਨ ਇਸ ਸ਼ਰਤ ‘ਤੇ ਕੀਤਾ ਸੀ ਕਿ ਇਸ ਸਮੇਂ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ, ਇਸ ਲਈ ਆਨਲਾਈਨ ਕਲਾਸਾਂ ਲਗਾਈਆਂ ਜਾਣ।

ਪੀ.ਟੀ.ਐਮ. ‘ਚ ਪਹੁੰਚ ਰਹੇ ਮਾਪਿਆਂ ਨੂੰ ਜ਼ੋਰ ਦੇ ਕੇ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਨਿਯਮਿਤ ਤੌਰ ‘ਤੇ ਆਨਲਾਈਨ ਕਲਾਸਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਨੂੰ ਨੁਕਸਾਨ ਨਾ ਪਹੁੰਚੇ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀ ਟੀ ਐੱਮ ਦੌਰਾਨ ਸਕੂਲਾਂ ਨੂੰ ਸੁਝਾਅ ਬਕਸੇ ਲਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਤਾਂ ਜੋ ਮਾਪੇ ਸਕੂਲ ਦੀ ਬਿਹਤਰੀ ਲਈ ਆਪਣੇ ਸੁਝਾਅ ਦੇ ਸਕਣ। ਇਸ ਤੋਂ ਇਲਾਵਾ ਛੁੱਟੀਆਂ ਦੌਰਾਨ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ, ਇਹ ਵੀ ਅਧਿਆਪਕਾਂ ਵੱਲੋਂ ਦੱਸਿਆ ਜਾ ਰਿਹਾ ਹੈ ।

The post ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸ਼ੁਰੂ ਹੋਈ ਮਾਪਿਆਂ ਤੇ ਅਧਿਆਪਕਾਂ ਦੀ ਮਿਲਣੀ, ਆਨਲਾਈਨ ਕਲਾਸਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ appeared first on Ludhiana Live.

ਡਿਊਟੀਆਂ ਦੂਰ ਦੁਰਾਡੇ ਲਗਾਏ ਜਾਣ ਕਾਰਨ ਸਰਕਾਰੀ ਸਕੂਲ ਹੋਏ ਅਧਿਆਪਕਾਂ ਤੋਂ ਸੱਖਣੇ
ਲੁਧਿਆਣਾ : ਪੰਜਾਬ ਸਿੱਖਿਆ ਬੋਰਡ ਵਲੋਂ 8ਵੀਂ ਤੇ +2 ਦੀ ਦੂਸਰੀ ਟਰਮ ਦੇ ਲਏ ਜਾ ਰਹੇ ਇਮਤਿਹਾਨਾਂ ਲਈ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਸਕੂਲਾਂ ‘ਚ ਲਗਾਏ ਜਾਣ ਕਾਰਨ ਜ਼ਿਆਦਾਤਰ ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਸਬੰਧੀ ਪਿਛਲੇ ਸਾਲਾਂ ਤੋਂ ਚੱਲੀ ਆ ਰਹੀ ਨੀਤੀ ‘ਚ ਵਿਭਾਗ ਵਲੋਂ ਚੁੱਪ ਚੁਪੀਤੇ ਬਦਲਾਅ ਕਰਕੇ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਗਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ 8ਵੀਂ, 10ਵੀਂ ਤੇ +2 ਦੀਆਂ ਪ੍ਰੀਖਿਆਵਾਂ ਅਪ੍ਰੈਲ ਦੇ ਦਰਮਿਆਨ ਤੱਕ ਖਤਮ ਹੋ ਜਾਂਦੀਆਂ ਸਨ ਅਤੇ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਸਮੇਂ ਸਿਰ ਹੋ ਜਾਂਦੀ ਸੀ, ਵੀ ਇਸ ਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਸਕੂਲਾਂ ਵਿਚ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਪੇਪਰ ਦੇਣ ਆਉਂਦੇ ਸਨ ਜਿਨ੍ਹਾਂ ਦੀ ਨਿਗਰਾਨੀ ਲਈ ਉਸੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਸੀ ਅਤੇ ਪ੍ਰੀਖਿਆ ਖਤਮ ਹੋਣ ਤੇ ਅਧਿਆਪਕ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਕਰਾਉਂਦੇ ਸਨ। ਪਰ ਇਸ ਸਾਲ ਪੰਜਾਬ ਸਿੱਖਿਆ ਬੋਰਡ ਵਲੋਂ ਸਾਰੇ ਸਰਕਾਰੀ ਅਧਿਆਪਕਾਂ ਦੀ ਨਿੱਜੀ ਸਕੂਲਾਂ ਤੇ ਪਿਤਰੀ ਸਕੂਲਾਂ ਤੋਂ ਦੂਰ ਦੁਰਾਡੇ ਸਰਕਾਰੀ ਸਕੂਲਾਂ ਵਿਚ ਇਮਤਿਹਾਨਾਂ ਦੀ ਨਿਗਰਾਨੀ ਦੀ ਡਿਊਟੀ ਲਗਾ ਦਿੱਤੀ ਹੈ ਜਿਸ ਕਾਰਨ ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ।

The post ਡਿਊਟੀਆਂ ਦੂਰ ਦੁਰਾਡੇ ਲਗਾਏ ਜਾਣ ਕਾਰਨ ਸਰਕਾਰੀ ਸਕੂਲ ਹੋਏ ਅਧਿਆਪਕਾਂ ਤੋਂ ਸੱਖਣੇ appeared first on Ludhiana Live.

ਸਿੱਖਿਆ ਵਿਭਾਗ ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਲਈ ਜਾਰੀ ਕੀਤੇ ਨਵੇਂ ਹੁਕਮ, ਪੜ੍ਹੋ
ਲੁਧਿਆਣਾ : ਕੋਵਿਡ-19 ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਟੀਕਾਕਰਨ ਹੀ ਹੈ ਜਿਸ ਨਾਲ ਇਸ ਖ਼ਤਰਨਾਕ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਹੁਣ ਸਿੱਖਿਆ ਵਿਭਾਗ ਪੰਜਾਬ ਨੇ ਵੀ ਇਸ ਪ੍ਰਤੀ ਹੋਰ ਗੰਭੀਰਤਾ ਦਿਖਾਈ ਹੈ। ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਸਕੂਲਾਂ ‘ਚ ਕੋਵਿਡ-19 ਟੀਕਾਕਰਨ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਸਕੂਲੀ ਵਿਦਿਆਰਥੀ ਹੁਣ ਕੋਵਿਡ-19 ਟੀਕਾਕਰਨ ਬਾਰੇ ਸਮਾਜ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਿੱਖਿਆ ਵਿਭਾਗ ਨੇ ਕੋਵਿਡ-19 ਟੀਕਾਕਰਨ ਸਬੰਧੀ ਜਾਗਰੂਕਤਾ ਲਈ ਸਕੂਲਾਂ ‘ਚ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੀ ਗੱਲ ਕਹੀ ਹੈ। ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਸਬੰਧੀ ਸਕੂਲਾਂ ‘ਚ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਕਰਵਾ ਕੇ ਸਮਾਜ ਨੂੰ ਜਾਗਰੂਕ ਕੀਤਾ ਜਾਵੇ।

ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਟੀਕਾਕਰਨ ਮੁਹਿੰਮ ਸਬੰਧੀ ਸਮਾਜ ਨੂੰ ਜਾਗਰੂਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਆਨਲਾਈਨ-ਆਫਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਨੂੰ ਟੀਕਾਕਰਨ ਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ। ਵਿਦਿਆਰਥੀ ਖੁਦ ਜਾਗਰੂਕ ਹੋ ਕੇ ਸਮਾਜ ਨੂੰ ਜਾਗਰੂਕ ਕਰਨ ‘ਚ ਅਹਿਮ ਭੂਮਿਕਾ ਨਿਭਾਉਣਗੇ।

ਸਿੱਖਿਆ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਸਮੇਂ ਵੀ ਕੋਵਿਡ-19 ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਭੰਬਲਭੂਸਾ ਹੈ, ਜਿਸ ਨੂੰ ਦੂਰ ਕਰਨ ਲਈ ਸਕੂਲਾਂ ਵਿੱਚ ਰੈਲੀਆਂ ਕੀਤੀਆਂ ਜਾਣ ਜਾਂ ਕਿਸੇ ਹੋਰ ਪ੍ਰਚਾਰ ਰਾਹੀਂ ਟੀਕਾਕਰਨ ਸਬੰਧੀ ਸਮਾਜ ਨੂੰ ਜਾਣਕਾਰੀ ਦਿੱਤੀ ਜਾਵੇ। .

The post ਸਿੱਖਿਆ ਵਿਭਾਗ ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਲਈ ਜਾਰੀ ਕੀਤੇ ਨਵੇਂ ਹੁਕਮ, ਪੜ੍ਹੋ appeared first on Ludhiana Live.

ਬੱਚਿਆਂ ਦੇ ਸਰਵਪੱਖੀ ਵਿਕਾਸ, ਮਿਆਰੀ ਤੇ ਰੋਚਕ ਸਿੱਖਿਆ ਬਾਰੇ ਕੀਤਾ ਜਾਗਰੂਕ
ਖੰਨਾ : ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਜਸਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਸਿੱਖਿਆ ਅਫ਼ਸਰ ਖੰਨਾ-1 ਸੁਰਿੰਦਰ ਕੌਰ ਦੀ ਦੇਖ-ਰੇਖ ਵਿਚ ਸਿੱਖਿਆ ਵਿਭਾਗ ਵਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਮਾਂਵਾਂ ਦੀ ਸਕੂਲ ਪੱਧਰੀ ਸਿਖਲਾਈ ਵਰਕਸ਼ਾਪ ਲਗਾਈ ਗਈ।

ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਬੱਚੇ ਦੀ ਸ਼ਖ਼ਸੀਅਤ ਉਸਾਰੀ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿਚ ਮਾਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਲਈ ਸਿੱਖਿਆ ਵਿਭਾਗ ਵਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਮਾਂਵਾਂ ਨੂੰ ਸਿੱਖਿਅਤ ਕਰਨ ਲਈ ਸਕੂਲ ‘ਚ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਉਦੇਸ਼ ਮਾਂਵਾਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ, ਮਿਆਰੀ ਤੇ ਰੋਚਕ ਸਿੱਖਿਆ ਬਾਰੇ ਜਾਗਰੂਕ ਕਰਨਾ ਸੀ।

ਵਿਭਾਗ ਵਲੋਂ ਪ੍ਰੀ-ਪ੍ਰਾਇਮਰੀ ਸਿੱਖਿਆ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਜਮਾਤਾਂ ਨੂੰ ਸ਼ੁਰੂ ਕਰਨ ਦਾ ਉਦੇਸ਼ 3 ਤੋਂ 6 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨਾ ਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ, ਸਿੱਖਿਆ ਨੂੰ ਮਿਆਰੀ ਅਤੇ ਹੋਰ ਰੋਚਕ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।

The post ਬੱਚਿਆਂ ਦੇ ਸਰਵਪੱਖੀ ਵਿਕਾਸ, ਮਿਆਰੀ ਤੇ ਰੋਚਕ ਸਿੱਖਿਆ ਬਾਰੇ ਕੀਤਾ ਜਾਗਰੂਕ appeared first on Ludhiana Live.

ਪਾਵਰਕਾਮ ਦਾ ਕਰੋੜਾ ਰੁਪਏ ਬਕਾਇਆ, 13 ਹਜ਼ਾਰ 397 ਸਕੂਲਾਂ ਨੂੰ 15 ਦਿਨਾਂ ’ਚ ਭੁਗਤਾਨ ਦੇ ਹੁਕਮ
ਐੱਸਏਐੱਸ ਨਗਰ : ਪਾਵਰ ਕਾਰਪੋਰੇਸ਼ਨ ਪਟਿਆਲਾ ਵੱਲੋਂ ਭੇਜੀ ਗਈ ਸੂਚੀ ਮੁਤਾਬਕ ਸੂਬੇ ਦੇ 13 ਹਜ਼ਾਰ 397 ਸਕੂਲਾਂ/ਕੁਨੈਕਸ਼ਨਾਂ ਦੇ ਖਾਤਿਆਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ ਜਿਨ੍ਹਾਂ ਵੱਲ 7 ਕਰੋੜ 99 ਲੱਖ 54 ਹਜ਼ਾਰ 845 ਰੁਪਏ ਦੇ ਬਿੱਲਾਂ ਦਾ ਭੁਗਤਾਨ ਬਕਾਇਆ ਹੈ। ਡੀਪੀਆਈ ਸੈਕੰਡਰੀ ਨੇ ਸੂਬੇ ਦੇ ਸਾਰੇ ਸੈਕੰਡਰੀ ਤੇ ਹਾਈ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਸ ਰਕਮ ਦੀ ਅਦਾਇਗੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਡੀਪੀਆਈ ਵੱਲੋਂ ਜਾਰੀ ਪੱਤਰ ਅਨੁਸਾਰ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਨੇ ਕਿਹਾ ਹੈ ਕਿ ਪਾਵਰ ਕਾਰਪੋਰੇਸ਼ਨ ਨੇ ਉਨ੍ਹਾਂ ਨੂੰ 10 ਹਜ਼ਾਰ 363 ਕੁਨੈਕਸ਼ਨਾਂ ਦੇ ਵੇਰਵੇ ਭੇਜੇ ਹਨ ਜਿਨ੍ਹਾਂ ਮੁਤਾਬਕ ਕੁੱਲ 8 ਕਰੋਡ਼ 71 ਲੱਖ 91 ਹਜ਼ਾਰ 828 ਰੁਪਏ ਦੀ ਰਕਮ ਬਕਾਇਆ ਹੈ। ਹਾਲਾਂਕਿ ਇਹ ਵੇਰਵੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਹਨ। ਇਸ ਤੋਂ ਇਲਾਵਾ ਨਾ ਨੱਥੀ ਸੂਚੀ ’ਚ ਕਿਉਂਕਿ ਪ੍ਰਾਇਮਰੀ ਸਕੂਲ ਵੀ ਸ਼ਾਮਲ ਹਨ, ਇਸ ਲਈ ਪਾਵਰਕਾਮ ਦੀ ਲਿਸਟ ਤੇ ਵਿਭਾਗ ਦੇ ਅੰਕਡ਼ਿਆਂ ’ਚ ਥੋਡ਼੍ਹਾ ਫ਼ਰਕ ਜ਼ਰੂਰ ਹੈ।

ਸਿੱਖਿਆ ਵਿਭਾਗ ਦੇ ਆਹਲਾ-ਮਿਆਰੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸਰਕਾਰੀ ਸਕੂਲਾਂ ’ਚ ਬਿੱਲਾਂ ਦੇ ਭੁਗਤਾਨ ਵਾਸਤੇ ਕੋਈ ਫੰਡ ਰਾਖਵਾਂ ਨਹੀਂ ਹੁੰਦਾ। ਬਹੁਤੇ ਸਕੂਲ ਮੁੱਖੀ ਅਮਲਗਾਮੇਟਿਡ ਫੰਡ ਤੋਂ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਦੇ ਰਹੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਫੇਰ ਬਾਕੀ ਸਕੂਲ ਮੁਖੀ ਇਸੇ ਫੰਡ ਦੀ ਵਰਤੋਂ ਕਿਉਂ ਨਹੀਂ ਕਰਦੇ ਮੰਨਿਆ ਜਾ ਰਿਹਾ ਹੈ ਕਿ ਆਡਿਟ ਤੋ ਇਲਾਵਾ ਹੋਰਨਾਂ ਇਤਰਾਜ਼ਾਂ ਦੇ ਝੰਜਟਾਂ ਦਾ ਸਾਹਮਣਾ ਨਾ ਕਰਨ ਦੇ ਡਰੋਂ ਸਕੂਲ ਮੁਖੀ ਅਕਸਰ ਵੱਟ ਜਾਂਦੇ ਹਨ।

ਦੂਜਾ ਵੱਡਾ ਕਾਰਨ ਇਹ ਹੈ ਕਿ ਸਿੱਖਿਆ ਵਿਭਾਗ ਪੁਰਾਣੇ ਸਮੇਂ ਤੋਂ ਉਹੀ ਪੁਰਾਣੀ ਰਵਾਇਤ ਨਾਲ ਹੀ ਬਿੱਲਾਂ ਦਾ ਭੁਗਤਾਨ ਕਰਦਾ ਆ ਰਿਹਾ ਹੈ। ਜਦੋਂ ਪਾਵਰਕਾਮ ਤੋਂ ਸਕੂਲਾਂ ’ਚ ਬਿੱਲ ਪੁੱਜਦੇ ਹਨ, ਉਸ ਤੋਂ ਬਾਅਦ ਸਕੂਲ ਮੁਖੀ ਇਸ ਦਾ ਬਜਟ ਪ੍ਰਵਾਨ ਕਰਵਾਉਣ ਲਈ ਸਮਰੱਥ ਅਧਿਕਾਰੀ ਕੋਲ ਭੇਜਦਾ ਹੈ ਤੇ ਜਦੋਂ ਤਕ ਇਹ ਰਕਮ ਪ੍ਰਵਾਨ ਹੋ ਕੇ ਆਉਂਦੀ ਹੈ, ਉਦੋਂ ਤਕ ਸਮਾਂ ਨਿਕਲ਼ ਜਾਂਦਾ ਹੈ।

The post ਪਾਵਰਕਾਮ ਦਾ ਕਰੋੜਾ ਰੁਪਏ ਬਕਾਇਆ, 13 ਹਜ਼ਾਰ 397 ਸਕੂਲਾਂ ਨੂੰ 15 ਦਿਨਾਂ ’ਚ ਭੁਗਤਾਨ ਦੇ ਹੁਕਮ appeared first on Ludhiana Live.

ਵਿਦਿਆਰਥੀ ਪੜ੍ਹਨਗੇ ਪੰਜਾਬ ਦਾ ਗੌਰਵਮਈ ਇਤਿਹਾਸ-ਮਨਮੋਹਨ ਸਿੰਘ
ਲੁਧਿਆਣਾ : ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਜੀ. ਡੀ. ਐੱਸ. ਕਾਨਵੈਂਟ ਸਕੂਲ ਰਾਹੋਂ ਦੇ ਚੇਅਰਮੇਨ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਵਲੋਂ ਮੋਹ ਦੀਆਂ ਤੰਦਾਂ ਪੰਜਾਬੀ ਪਾਠ ਪੁਸਤਕਾਂ ਸੰਪਾਦਤ ਕੀਤੀਆਂ ਗਈਆਂ ਹਨ। ਇਹ ਪਾਠ ਪੁਸਤਕਾਂ ਦਾ ਸੰਗ੍ਰਹਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਅਮੀਰ ਵਿਰਸੇ ਨੂੰ ਯੋਜਨਾਬੱਧ ਤਰੀਕੇ ਨਾਲ ਸਾਂਭਣ ਅਤੇ ਅਪਨਾਉਣ ਦਾ ਇਕ ਯਤਨ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਪਾਠ ਪੁਸਤਕਾਂ ‘ਚ ਛਪਣ ਵਾਲੀ ਸਮੱਗਰੀ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਤਬਦੀਲ ਨਹੀਂ ਹੋਈ। ਭਾਸ਼ਾ ਦੇ ਮੁੱਢਲੇ ਸਿਧਾਂਤਾਂ ‘ਚ ਬਹੁਤੀ ਤਬਦੀਲੀ ਨਹੀਂ ਆਈ ਪਰ ਸਮੇਂ-ਸਮੇਂ ‘ਤੇ ਇਸ ਵਿਚ ਹੋਣ ਵਾਲੀਆਂ ਤਬਦੀਲੀਆਂ ਅਤੇ ਟੈਕਨਾਲੌਜੀ ਦੇ ਇਸ ਯੁੱਗ ਵਿਚ ਨਵੇਂ ਵਿਸ਼ੇ ਅਤੇ ਨਵੇਂ ਉਦੇਸ਼ ਜੁੜਨੇ ਬਹੁਤ ਜ਼ਰੂਰੀ ਹਨ।

ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ, ਪੰਜਾਬ ਦਾ ਅਮੀਰ ਵਿਰਸਾ, ਗੁਰੂਆਂ ਦੀ ਜੀਵਨੀ ਅਤੇ ਪੰਜਾਬ ਦੇ ਯੋਧਿਆਂ ਦੀਆਂ ਕਹਾਣੀਆਂ ਪਹਿਲਾਂ ਐੱਨ. ਸੀ. ਈ. ਆਰ. ਟੀ. ਦੇ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਵਿਚੋਂ ਗਾਇਬ ਹੋਣੀਆਂ ਸ਼ੁਰੂ ਹੋਈਆਂ ਅਤੇ ਹੁਣ ਇਸ ਦਾ ਅਸਰ ਹੌਲੀ-ਹੌਲੀ ਪੰਜਾਬੀ ਦੀਆਂ ਪਾਠ-ਪੁਸਤਕਾਂ ਉੱਪਰ ਪੈਣਾ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਡਾ. ਧੂਰੀ ਵਲੋਂ ਸੰਪਾਦਤ ਪੁਸਤਕਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬਾਨਾਂ ਦਾ ਜੀਵਨ ਫਲਸਫਾ, ਵਿਸ਼ਵ ਪ੍ਰਸਿੱਧ ਵਿਅਕਤੀਆਂ ਤੇ ਪੰਜਾਬ ਦੇ ਯੋਧਿਆਂ ਅਤੇ ਦੇਸ਼ ਭਗਤਾਂ ਦੀਆਂ ਜੀਵਨੀਆਂ, ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼ ਤੋਂ ਵਿਦਿਆਰਥੀਆਂ ਨੂੰ ਜਾਣੰੂ ਕਰਵਾਉਣਾ ਹੈ। ਉਨ੍ਹਾਂ ਡਾ. ਜਗਜੀਤ ਸਿੰਘ ਧੂਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪੁਸਤਕਾਂ ਪੜ੍ਹਨ ਨਾਲ ਵਿਦਿਆਰਥੀ ਆਪਣੇ ਅਮੀਰ ਸੱਭਿਆਚਾਰ ਤੋਂ ਜਾਣੰੂ ਹੋਣਗੇ।

The post ਵਿਦਿਆਰਥੀ ਪੜ੍ਹਨਗੇ ਪੰਜਾਬ ਦਾ ਗੌਰਵਮਈ ਇਤਿਹਾਸ-ਮਨਮੋਹਨ ਸਿੰਘ appeared first on Ludhiana Live.

ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਜਾਣ – ਰਾਣਾ
ਖੰਨਾ :   ਪਿਛਲੇ ਦੋ ਸਾਲ ਤੋਂ ਕੋਰੋਨਾ ਦੇ ਡਰ ਕਾਰਨ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਹਨ, ਕਿਉਂਕਿ ਸਰਕਾਰ ਨੂੰ ਇਹ ਖ਼ਦਸ਼ਾ ਹੈ ਕਿ ਵਿਦਿਆਰਥੀਆਂ ਨੂੰ ਕੋਰੋਨਾ ਨਾ ਹੋ ਜਾਵੇ।

ਇਸ ਸਮੇਂ ਦੌਰਾਨ ਬੰਗਾਲ ਵਿਚ ਵਿਧਾਨ ਸਭਾ ਦੀਆਂ ਚੋਣਾਂ, ਉਤਰ ਪ੍ਰਦੇਸ਼ ਵਿਚ ਪੰਚਾਇਤ ਚੋਣਾਂ, ਪੰਜਾਬ ਵਿਚ ਨਗਰ ਕੌਂਸਲ ਚੋਣਾਂ, ਕਾਈ ਰਾਜਾਂ ਵਿਚ ਉਪ ਚੋਣਾਂ ਤਾਂ ਹੋ ਗਈਆਂ ਹਨ ਪਰ ਵਿਦਿਆਰਥੀਆਂ ਦੇ ਸਾਲਾਨਾ ਪੇਪਰ ਨਹੀਂ ਹੋ ਸਕੇ ਕਿਉਂਕਿ ਵਿੱਦਿਅਕ ਅਦਾਰਿਆਂ ਵਿਚ ਕੋਰੋਨਾ ਹੋ ਸਕਦਾ।

ਚੋਣ ਰੈਲੀਆਂ ਵਿਚ ਹਜ਼ਾਰਾਂ ਦਾ ਇਕੱਠ, ਬੱਸਾਂ, ਰੇਲਾਂ, ਵਿਆਹਾਂ ਵਿਚ, ਬਾਜ਼ਾਰਾਂ, ਸ਼ਾਪਿੰਗ ਮਾਲ ਵਿਚ ਭੀੜਾਂ ਹਨ, ਕੀ ਉੱਥੇ ਕੋਰੋਨਾ ਦਾ ਕੋਈ ਡਰ ਨਹੀਂ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਬੱਚਿਆਂ ਨੂੰ ਅਨਪੜ੍ਹ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਹ ਪੜ੍ਹ ਲਿਖ ਕੇ ਨੌਕਰੀਆਂ ਨਾ ਮੰਗਣ।

ਲਗਭਗ 20 ਪ੍ਰਤੀਸ਼ਤ ਬੱਚਿਆਂ ਕੋਲ ਆਨ ਲਾਈਨ ਪੜ੍ਹਨ ਲਈ ਸਮਾਰਟ ਫ਼ੋਨ ਹਨ ਬਾਕੀ 80 ਪ੍ਰਤੀਸ਼ਤ ਦਾ ਕੀ ਬਣੂ. ਅਧਿਆਪਕ ਅਤੇ ਮਾਪਿਆਂ ਨੂੰ ਇੱਕਮੁੱਠ ਹੋ ਕੇ ਆਪਣੇ ਬੱਚਿਆ ਦੇ ਭਵਿੱਖ ਲਈ ਸਰਕਾਰ ‘ਤੇ ਦਬਾਅ ਬਣਾਉਣਾ ਪਵੇਗਾ ਤਾਂ ਕਿ ਵਿੱਦਿਅਕ ਸੰਸਥਾਵਾਂ ਖੋਲੀਆਂ ਜਾਣ ਅਤੇ ਬੱਚਿਆਂ ਦੀ ਲਿਖਤੀ ਪ੍ਰੀਖਿਆ ਲਈ ਜਾ ਸਕੇ।

The post ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਜਾਣ – ਰਾਣਾ appeared first on Ludhiana Live.

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਸੜਕਾਂ ‘ਤੇ ਕੀਤੀ ਨਾਅਰੇਬਾਜ਼ੀ
ਜਗਰਾਓਂ :   ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਬੰਦ ਕੀਤੇ ਸਕੂਲਾਂ ਦੇ ਵਿਰੋਧ ‘ਚ ਵੀਰਵਾਰ ਸਕੂਲ ਦਾ ਸਟਾਫ, ਅਧਿਆਪਕ, ਵਰਕਰ, ਸਕੂਲੀ ਵਾਹਨਾਂ ਦੇ ਡਰਾਈਵਰ ਤੇ ਕੰਡਕਟਰ ਸੜਕਾਂ ‘ਤੇ ਉਤਰ ਆਏ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਤੇ ਐਸੋਸੀਏਸ਼ਨ ਦੇ ਸੱਦੇ ‘ਤੇ ਇਕੱਠ ਨੇ ਸਰਕਾਰ ਦੇ ਇਸ ਫੈਸਲੇ ਨੂੰ ਰੁਜ਼ਗਾਰ ਦੇਣ ਦੀ ਥਾਂ ਰੁਜ਼ਗਾਰ ਖੋਹ ਲੈਣਾ ਕਰਾਰ ਦਿੱਤਾ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨਹੀਂ ਕਰ ਰਹੇ ਬਲਕਿ ਰੁਜ਼ਗਾਰ ਨੂੰ ਬਚਾਉਣ ਦੀ ਮੰਗ ਕਰ ਰਹੇ ਹਨ, ਜਿਸ ਨੂੰ ਸਰਕਾਰ ਨੇ ਕੋਰੋਨਾ ਦਾ ਗ੍ਰਹਿ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਅਸਮਾਨ ਦੀ ਥਾਂ ਜੇਕਰ ਜ਼ਮੀਨ ਵੱਲ ਦੇਖੇ ਤਾਂ ਕੋਈ ਪਾਬੰਦੀ ਤੋਂ ਬਿਨਾਂ ਦੁਨੀਆਂ ਦੇ ਸਭ ਕੰਮ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਿੱਦਿਅਕ ਅਦਾਰੇ ਜਿਥੇ ਸੈਲਫ ਫੰਡਿੰਗ ਸੰਸਥਾ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ, ਉਥੇ ਹਾਲਾਤ ਇਹ ਹਨ ਕਿ ਸਕੂਲੀ ਵਾਹਨਾਂ ਦਾ ਸਟਾਫ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਇਸ ਮੌਕੇ ਐੱਮਐੱਲਡੀ ਸਕੂਲ ਦੇ ਤਾਰਾ ਸਿੰਘ, ਸਪਰਿੰਗ ਡਿਊ ਦੇ ਗੁਰਚਰਨ ਸਿੰਘ, ਗੋਲਡਨ ਅਰਥ ਸਕੂਲ ਦੇ ਸਰਬਜੀਤ ਸਿੰਘ, ਤੇਜਸ ਦੇ ਬਸੰਤ ਸਿੰਘ, ਬਲੌਜ਼ਮਜ਼ ਦੇ ਜਗਦੀਪ ਸਿੰਘ, ਨਿਊ ਪੰਜਾਬ ਦੇ ਗੁਰਮੇਲ ਸਿੰਘ, ਜੀਐਚਜੀ ਦੇ ਜਗਦੇਵ ਸਿੰਘ, ਸੀਟੀ ਯੂਨੀਵਰਸਿਟੀ ਦੇ ਗੁਰਪ੍ਰਤਾਪ ਸਿੰਘ, ਸੇਂਟ ਜੇਵੀਅਰ ਦੇ ਮਨਦੀਪ ਸਿੰਘ ਨੇ ਸਕੂਲੀ ਵਰਕਰਾਂ ਨਾਲ ਕਾਲੀਆਂ ਝੰਡੀਆਂ ਵਿਖਾਉਂਦਿਆਂ ਵਿਰੋਧ ਪ੍ਰਗਟਾਇਆ।

The post ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਸੜਕਾਂ ‘ਤੇ ਕੀਤੀ ਨਾਅਰੇਬਾਜ਼ੀ appeared first on Ludhiana Live.