Connect with us

ਪੰਜਾਬੀ

ਡਿਊਟੀਆਂ ਦੂਰ ਦੁਰਾਡੇ ਲਗਾਏ ਜਾਣ ਕਾਰਨ ਸਰਕਾਰੀ ਸਕੂਲ ਹੋਏ ਅਧਿਆਪਕਾਂ ਤੋਂ ਸੱਖਣੇ

Published

on

Deprivation of government school teachers due to shifting of duties

ਲੁਧਿਆਣਾ : ਪੰਜਾਬ ਸਿੱਖਿਆ ਬੋਰਡ ਵਲੋਂ 8ਵੀਂ ਤੇ +2 ਦੀ ਦੂਸਰੀ ਟਰਮ ਦੇ ਲਏ ਜਾ ਰਹੇ ਇਮਤਿਹਾਨਾਂ ਲਈ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਸਕੂਲਾਂ ‘ਚ ਲਗਾਏ ਜਾਣ ਕਾਰਨ ਜ਼ਿਆਦਾਤਰ ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਸਬੰਧੀ ਪਿਛਲੇ ਸਾਲਾਂ ਤੋਂ ਚੱਲੀ ਆ ਰਹੀ ਨੀਤੀ ‘ਚ ਵਿਭਾਗ ਵਲੋਂ ਚੁੱਪ ਚੁਪੀਤੇ ਬਦਲਾਅ ਕਰਕੇ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਗਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ 8ਵੀਂ, 10ਵੀਂ ਤੇ +2 ਦੀਆਂ ਪ੍ਰੀਖਿਆਵਾਂ ਅਪ੍ਰੈਲ ਦੇ ਦਰਮਿਆਨ ਤੱਕ ਖਤਮ ਹੋ ਜਾਂਦੀਆਂ ਸਨ ਅਤੇ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਸਮੇਂ ਸਿਰ ਹੋ ਜਾਂਦੀ ਸੀ, ਵੀ ਇਸ ਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਸਕੂਲਾਂ ਵਿਚ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਪੇਪਰ ਦੇਣ ਆਉਂਦੇ ਸਨ ਜਿਨ੍ਹਾਂ ਦੀ ਨਿਗਰਾਨੀ ਲਈ ਉਸੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਸੀ ਅਤੇ ਪ੍ਰੀਖਿਆ ਖਤਮ ਹੋਣ ਤੇ ਅਧਿਆਪਕ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਕਰਾਉਂਦੇ ਸਨ। ਪਰ ਇਸ ਸਾਲ ਪੰਜਾਬ ਸਿੱਖਿਆ ਬੋਰਡ ਵਲੋਂ ਸਾਰੇ ਸਰਕਾਰੀ ਅਧਿਆਪਕਾਂ ਦੀ ਨਿੱਜੀ ਸਕੂਲਾਂ ਤੇ ਪਿਤਰੀ ਸਕੂਲਾਂ ਤੋਂ ਦੂਰ ਦੁਰਾਡੇ ਸਰਕਾਰੀ ਸਕੂਲਾਂ ਵਿਚ ਇਮਤਿਹਾਨਾਂ ਦੀ ਨਿਗਰਾਨੀ ਦੀ ਡਿਊਟੀ ਲਗਾ ਦਿੱਤੀ ਹੈ ਜਿਸ ਕਾਰਨ ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ।

Facebook Comments

Trending