Raghav Chadha Archives - Ludhiana Live

ਮਹਿੰਗੇ ਹਵਾਈ ਕਿਰਾਏ ਨੂੰ ਲੈ ਕੇ ਰਾਘਵ ਚੱਢਾ ਕੇਂਦਰ ‘ਤੇ ਵਰ੍ਹਦਿਆਂ ਕਿਹਾ- ਸਰਕਾਰ ਚੱਪਲਾਂ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦਾ ਵਾਅਦਾ ਭੁੱਲ ਗਈ
ਨਵੀਂ  ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਰਤੀ ਹਵਾਬਾਜ਼ੀ ਬਿੱਲ 2024 ‘ਤੇ ਚਰਚਾ ਦੌਰਾਨ ਹਵਾਈ ਯਾਤਰਾ ਨਾਲ ਜੁੜੀਆਂ ਸਮੱਸਿਆਵਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰ ਉਡਾਨ ਸਕੀਮ ਤਹਿਤ ਸਸਤੀਆਂ ਹਵਾਈ ਟਿਕਟਾਂ ਦੇਣ ਦੇ ਵਾਅਦੇ ਨੂੰ ਪੂਰੀ ਤਰ੍ਹਾਂ ਭੁੱਲ ਗਈ ਹੈ।ਰਾਘਵ ਚੱਢਾ ਨੇ ਕਿਹਾ, “ਇਹ ਵਾਅਦਾ ਕੀਤਾ ਗਿਆ ਸੀ ਕਿ ਚੱਪਲਾਂ ਪਹਿਨਣ ਵਾਲੇ ਲੋਕਾਂ ਨੂੰ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਹੁਣ ਸਥਿਤੀ ਅਜਿਹੀ ਹੈ ਕਿ ਬਾਟਾ ਕੰਪਨੀ ਦੀ ਚੱਪਲਾਂ ਪਹਿਨਣ ਵਾਲੇ ਵਿਅਕਤੀ ਵੀ ਹਵਾਈ ਟਿਕਟ ਨਹੀਂ ਖਰੀਦ ਸਕਦੇ।”

ਸਸਤੀ ਹਵਾਈ ਯਾਤਰਾ ਦਾ ਵਾਅਦਾ ਪੂਰਾ ਨਹੀਂ ਹੋਇਆ

ਰਾਘਵ ਚੱਢਾ ਨੇ ਵਧਦੇ ਹਵਾਈ ਕਿਰਾਏ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਹਵਾਈ ਸਫਰ ਦੇ ਨਾਂ ‘ਤੇ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਸਰਕਾਰ ਨੂੰ ਇਸ ‘ਤੇ ਨਿਯਮ ਲਾਗੂ ਕਰਨਾ ਚਾਹੀਦਾ ਹੈ। ਉਦਾਹਰਨ ਦਿੰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਕੁਝ ਰੂਟਾਂ ‘ਤੇ ਯਾਤਰੀਆਂ ਤੋਂ ਬਹੁਤ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ।”ਮਾਲਦੀਵ ਲਈ ਫਲਾਈਟ ਸਸਤੀ ਹੈ, ਪਰ ਲਕਸ਼ਦੀਪ ਲਈ ਫਲਾਈਟ ਬਹੁਤ ਮਹਿੰਗੀ ਹੈ,” ਉਸਨੇ ਕਿਹਾ। ਰਾਘਵ ਚੱਢਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹਵਾਈ ਸਫਰ ਨੂੰ ਲਗਜ਼ਰੀ ਦੀ ਬਜਾਏ ਆਮ ਲੋਕਾਂ ਲਈ ਪਹੁੰਚਯੋਗ ਬਣਾਇਆ ਜਾਵੇ।

ਹਵਾਈ ਅੱਡੇ ‘ਤੇ ਵੀ ਮਹਿੰਗਾਈ ਵਧੀ ਹੈ

ਰਾਘਵ ਚੱਢਾ ਨੇ ਹਵਾਈ ਅੱਡੇ ‘ਤੇ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਚਾਹ ਦੇ ਕੱਪ ’ਤੇ 200-250 ਰੁਪਏ ਖਰਚੇ ਜਾ ਰਹੇ ਹਨ, ਜਦੋਂ ਕਿ ਬਾਹਰੋਂ 20 ਰੁਪਏ ਵਿੱਚ ਮਿਲਣ ਵਾਲੀ ਪਾਣੀ ਦੀ ਬੋਤਲ ਹਵਾਈ ਅੱਡੇ ’ਤੇ 100 ਰੁਪਏ ਵਿੱਚ ਵਿਕਦੀ ਹੈ। ਉਨ੍ਹਾਂ ਇਸ ਨੂੰ ‘ਜ਼ਹਿਰੀਲੀ ਮਹਿੰਗਾਈ’ ਕਰਾਰ ਦਿੱਤਾ।

ਲੰਬੀਆਂ ਲਾਈਨਾਂ ਅਤੇ ਲੇਟ ਉਡਾਣਾਂ ਦੀ ਸਮੱਸਿਆ

ਰਾਘਵ ਚੱਢਾ ਨੇ ਏਅਰਪੋਰਟ ‘ਤੇ ਲੰਬੀਆਂ ਲਾਈਨਾਂ ਦੀ ਸਮੱਸਿਆ ਵੀ ਉਠਾਈ। ਉਨ੍ਹਾਂ ਕਿਹਾ ਕਿ ਟਿਕਟ ਮਹਿੰਗੀ ਹੋਣ ਦੇ ਬਾਵਜੂਦ ਸਫ਼ਰ ਵਿੱਚ ਕੋਈ ਗਾਰੰਟੀ ਨਹੀਂ ਹੈ।ਕਈ ਵਾਰ ਯਾਤਰੀਆਂ ਦਾ ਸਾਮਾਨ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਪਰ ਇਸ ਲਈ ਏਅਰਲਾਈਨਜ਼ ਵੱਲੋਂ ਕੋਈ ਜ਼ਿੰਮੇਵਾਰੀ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ ਛੋਟੇ ਸ਼ਹਿਰਾਂ ਵਿਚ ਕਈ ਵਾਰ ਉਡਾਣਾਂ 3 ਤੋਂ 4 ਘੰਟੇ ਲੇਟ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਏਅਰਪੋਰਟ ਕਨੈਕਟੀਵਿਟੀ ਦੀ ਘਾਟ

ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਕਈ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦੇ ਆਸ-ਪਾਸ ਕੋਈ ਏਅਰਪੋਰਟ ਸੰਪਰਕ ਨਹੀਂ ਹੈ, ਜਿਸ ਕਾਰਨ ਸੈਰ ਸਪਾਟਾ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਤੋਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਹਵਾਈ ਸਫ਼ਰ ਨੂੰ ਆਮ ਲੋਕਾਂ ਲਈ ਪਹੁੰਚਯੋਗ ਅਤੇ ਸਸਤੀ ਬਣਾਉਣਾ ਸਮੇਂ ਦੀ ਲੋੜ ਹੈ।ਇਸ ਤਰ੍ਹਾਂ ਰਾਜ ਸਭਾ ਵਿੱਚ ਰਾਘਵ ਚੱਢਾ ਨੇ ਹਵਾਈ ਯਾਤਰਾ ਦੇ ਨਾਂ ’ਤੇ ਵੱਧ ਰਹੀ ਮਹਿੰਗਾਈ ਅਤੇ ਅਸੁਵਿਧਾਵਾਂ ਵੱਲ ਸਰਕਾਰ ਦਾ ਧਿਆਨ ਦਿਵਾਉਂਦਿਆਂ ਆਮ ਨਾਗਰਿਕਾਂ ਲਈ ਬਿਹਤਰ ਪ੍ਰਬੰਧ ਕਰਨ ਦੀ ਮੰਗ ਕੀਤੀ।

The post ਮਹਿੰਗੇ ਹਵਾਈ ਕਿਰਾਏ ਨੂੰ ਲੈ ਕੇ ਰਾਘਵ ਚੱਢਾ ਕੇਂਦਰ ‘ਤੇ ਵਰ੍ਹਦਿਆਂ ਕਿਹਾ- ਸਰਕਾਰ ਚੱਪਲਾਂ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦਾ ਵਾਅਦਾ ਭੁੱਲ ਗਈ appeared first on Ludhiana Live.

AAP ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਪਹੁੰਚੇ ਖੰਨਾ, ਕੱਢਿਆ ਵਿਸ਼ਾਲ ਰੋਡ ਸ਼ੋਅ
ਖੰਨਾ : ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੋਮਵਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਵੋਟਾਂ ਮੰਗਣ ਲਈ ਖੰਨਾ ਪੁੱਜੇ। ਇਸ ਮੌਕੇ ਰਾਘਵ ਚੱਢਾ ਦੀ ਅਗਵਾਈ ਹੇਠ ਉਮੀਦਵਾਰ ਗੁਰਪ੍ਰੀਤ ਸਿੰਘ ਜੀ. ਪੀ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਵੀ ਕੱਢਿਆ ਗਿਆ। ਕੜਾਕੇ ਦੀ ਗਰਮੀ ਦੇ ਬਾਵਜੂਦ ਸੂਬਾ ਮੀਤ ਪ੍ਰਧਾਨ ਅਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਰੋਡ ਸ਼ੋਅ ਵਿੱਚ ਪੁੱਜੇ ਅਤੇ ਰਾਘਵ ਚੱਢਾ ਦੇ ਦਰਸ਼ਨਾਂ ਲਈ ਉਤਾਵਲੇ ਰਹੇ।

ਰੋਡ ਸ਼ੋਅ ਕ੍ਰਿਸ਼ਨਾ ਨਗਰ ਇਲਾਕੇ ਤੋਂ ਸ਼ੁਰੂ ਹੋ ਕੇ ਪ੍ਰੀਤ ਨਗਰ, ਗੁਲਮੋਹਰ ਨਗਰ ਤੋਂ ਹੁੰਦਾ ਹੋਇਆ ਖਟੀਕਾਂ ਵਾਲਾ ਮੁਹੱਲਾ, ਰਵਿਦਾਸ ਚੌਕ ਵਿਖੇ ਸਮਾਪਤ ਹੋਇਆ। ਰਾਘਵ ਚੱਢਾ ਦਾ ਵੱਖ-ਵੱਖ ਥਾਵਾਂ ‘ਤੇ ‘ਆਪ’ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੋਟ ਦੇਸ਼ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦਾ ਭਵਿੱਖ ਤੈਅ ਕਰੇਗੀ ਕਿਉਂਕਿ ਜਿਸ ਤਰ੍ਹਾਂ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਦੇਸ਼ ‘ਤੇ ਰਾਜ ਕਰ ਰਹੀ ਹੈ। ਇੱਕ ਤਾਨਾਸ਼ਾਹੀ ਢੰਗ ਨਾਲ ਅਜਿਹਾ ਲੱਗਦਾ ਹੈ ਕਿ ਜੇਕਰ ਕੇਂਦਰ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣੀ ਤਾਂ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ, ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਅਤੇ ਸੰਵਿਧਾਨ ਦੇ ਭਵਿੱਖ ਨੂੰ ਬਚਾਉਣ ਲਈ ਲੋਕਾਂ ਨੂੰ ‘ਆਪ’ ਨੂੰ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰੋਡ ਸ਼ੋਅ ਦੀ ਸਫਲਤਾ ਦਾ ਸਾਰਾ ਸਿਹਰਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੂੰ ਜਾਂਦਾ ਹੈ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਭੁਪਿੰਦਰ ਸਿੰਘ ਸੌਂਦ, ਜਤਿੰਦਰ ਪਾਠਕ, ਪਰਮਪ੍ਰੀਤ ਸਿੰਘ ਪੰਪੀ, ਸੁਨੀਲ ਕੁਮਾਰ ਨੀਟਾ ਸਮੇਤ ਸੈਂਕੜੇ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

The post AAP ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਪਹੁੰਚੇ ਖੰਨਾ, ਕੱਢਿਆ ਵਿਸ਼ਾਲ ਰੋਡ ਸ਼ੋਅ appeared first on Ludhiana Live.

ਮੁੱਖ ਮੰਤਰੀ ਦੀ ਗ੍ਰਿਫਤਾਰੀ ‘ਚ ਕਿੱਥੇ ਹੈ ਰਾਘਵ ਚੱਢਾ…? ਪੱਤਰਕਾਰ ਦੇ ਸਵਾਲ ਪੁੱਛਣ ‘ਤੇ ਸੌਰਭ ਭਾਰਦਵਾਜ ਨੇ ਦੇਖੋ ਕੀ ਕਿਹਾ?
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਇੱਕ ਪਾਸੇ ਭਾਜਪਾ ਆਮ ਆਦਮੀ ਪਾਰਟੀ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਲਗਾਤਾਰ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਪੱਖ ਪੇਸ਼ ਕਰ ਰਹੀ ਹੈ।

ਇਸ ਦੌਰਾਨ ਲੋਕਾਂ ਵਿੱਚ ਇਹ ਸਵਾਲ ਲਗਾਤਾਰ ਉੱਠ ਰਿਹਾ ਹੈ ਕਿ ਆਖਿਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਹ ਜੇਲ ਜਾ ਚੁੱਕੇ ਹਨ ਪਰ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਹੁਣ ਤੱਕ ਕਿਸੇ ਵਿਰੋਧ ਜਾਂ ਪ੍ਰੈੱਸ ਕਾਨਫਰੰਸ ਵਿੱਚ ਕਿਉਂ ਨਜ਼ਰ ਨਹੀਂ ਆ ਰਹੇ।

ਇਕ ਰਿਪੋਰਟ ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸੌਰਭ ਭਾਰਦਵਾਜ ਨੂੰ ਇਹੀ ਸਵਾਲ ਪੁੱਛਿਆ। ਸੌਰਭ ਭਾਰਦਵਾਜ ਨੂੰ ਪੁੱਛਿਆ ਗਿਆ ਕਿ ਤੁਸੀਂ ਦੂਜੇ ਦਰਜੇ ਦੇ ਲੀਡਰਾਂ ਦੀ ਗੱਲ ਕਰ ਰਹੇ ਹੋ, ਆਤਿਸ਼ੀ ਤੇ ਸੌਰਭ ਤਾਂ ਹਨ ਪਰ ਰਾਘਵ ਚੱਢਾ ਕਿੱਥੇ ਹਨ?

ਇਹ ਪੁੱਛੇ ਜਾਣ ’ਤੇ ‘ਆਪ’ ਆਗੂ ਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਉਹ ਕਿਤੇ ਵੀ ਜੇਲ੍ਹ ਵਿੱਚ ਨਹੀਂ ਹਨ। ਚੱਢਾ ਬਾਰੇ ਅਟਕਲਾਂ ‘ਤੇ ਉਨ੍ਹਾਂ ਕਿਹਾ ਕਿ ਚੱਢਾ ਨੂੰ ਜੇਲ੍ਹ ਜਾਣਾ ਪੈ ਰਿਹਾ ਹੈ ਕਿਉਂਕਿ ਉਹ ਸਾਡੇ ਨਾਲ ਹੈ।

ਜੇਕਰ ਉਹ ਸਾਡੇ ਨਾਲ ਨਾ ਹੁੰਦੇ ਤਾਂ ਭਾਜਪਾ ਉਨ੍ਹਾਂ ਨੂੰ ਕਿਤੇ ਨਾ ਕਿਤੇ ਮੁੱਖ ਮੰਤਰੀ ਜਾਂ ਕਿਸੇ ਹੋਰ ਅਹੁਦੇ ਲਈ ਐਲਾਨ ਕਰ ਦਿੰਦੀ। ਗੋਆ ਚੋਣਾਂ ‘ਚ ਮਿਲੇ 80 ਲੱਖ ਰੁਪਏ ਦੇ ਨਕਦ ਲੈਣ-ਦੇਣ ਦੇ ਜਾਂਚ ਏਜੰਸੀਆਂ ਦੇ ਦਾਅਵੇ ‘ਤੇ ਉਨ੍ਹਾਂ ਕਿਹਾ ਕਿ ਸੀਬੀਆਈ ਅਤੇ ਈਡੀ ਦੋਵਾਂ ਏਜੰਸੀਆਂ ਲਈ ਮਾਮਲਾ ਹੈ। ਸੌਰਭ ਨੇ ਅੱਗੇ ਕਿਹਾ ਕਿ ਅੱਜਕਲ ਲੋਕ ਵਿਆਹਾਂ ‘ਤੇ ਵੀ ਇੰਨਾ ਪੈਸਾ ਖਰਚ ਕਰਦੇ ਹਨ। ਇਹ ਰਕਮ ਚੋਣਾਂ ਦੇ ਲਿਹਾਜ਼ ਨਾਲ ਕੁਝ ਵੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਡੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀ ਈਡੀ ਦੀ ਯੋਜਨਾ ‘ਚ ਹੁਣ ਮੇਰਾ ਨਾਂ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਆਤਿਸ਼ੀ, ਦੁਰਗੇਸ਼ ਪਾਠਕ ਅਤੇ ਰਾਘਵ ਚੱਢਾ ਹਨ।

The post ਮੁੱਖ ਮੰਤਰੀ ਦੀ ਗ੍ਰਿਫਤਾਰੀ ‘ਚ ਕਿੱਥੇ ਹੈ ਰਾਘਵ ਚੱਢਾ…? ਪੱਤਰਕਾਰ ਦੇ ਸਵਾਲ ਪੁੱਛਣ ‘ਤੇ ਸੌਰਭ ਭਾਰਦਵਾਜ ਨੇ ਦੇਖੋ ਕੀ ਕਿਹਾ? appeared first on Ludhiana Live.

ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ ਹੇਠੋਂ ਜ਼ਮੀਨ
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ‘ਆਪ’ ਨੇਤਾ ਰਾਘਵ ਚੱਢਾ ਨਾਲ ਉਦੈਪੁਰ ‘ਚ ਸ਼ਾਹੀ ਮਹਿਲ ਲੀਲਾ ਪੈਲੇਸ ‘ਚ ਗ੍ਰੈਂਡ ਵੈਡਿੰਗ ‘ਤੇ ਪਾਣੀ ਵਾਂਗ ਪੈਸਾ ਖਰਚ ਕੀਤਾ। ਅਜਿਹੇ ‘ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਪਰਿਣੀਤੀ ਚੋਪੜਾ ਕਿੰਨੀ ਕਮਾਈ ਕਰਦੀ ਹੈ? ਆਓ ਤੁਹਾਨੂੰ ਦੱਸਦੇ ਹਾਂ ਪਰਿਣੀਤੀ ਦੀ ਜਾਇਦਾਦ ਸਬੰਧੀ ਖ਼ਾਸ ਵੇਰਵਾ, ਜੋ ਇਸ ਪ੍ਰਕਾਰ ਹੈ।

ਪਰਿਣੀਤੀ ਚੋਪੜਾ ਨੇ ਆਪਣੇ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ‘ਚ ਲੀਲਾ ਪੈਲੇਸ ‘ਚ ਬੀਤੇ ਦਿਨੀਂ ਰਾਘਵ ਚੱਢਾ ਨਾਲ ਫੇਰੇ ਲਏ। ਵਿਆਹ ਵਾਲੀ ਥਾਂ ਲੀਲਾ ਪੈਲੇਸ ਤਿੰਨ ਦਿਨਾਂ ਲਈ ਬੁੱਕ ਕੀਤਾ ਸੀ, ਜਿਸ ਦਾ ਇਕ ਦਿਨ ਦਾ ਕਿਰਾਇਆ ਲੱਖਾਂ ‘ਚ ਹੈ। ਜੋੜੇ ਨੇ ਵਿਆਹ ‘ਤੇ ਮਿਲ ਕੇ ਪੈਸੇ ਖਰਚ ਕੀਤੇ।

ਕਿੰਨੀ ਹੈ ਪਰਿਣੀਤੀ ਚੋਪੜਾ ਦੀ ਜਾਇਦਾਦ ?

ਪਰਿਣੀਤੀ ਚੋਪੜਾ ਲੰਬੇ ਸਮੇਂ ਤੋਂ ਫ਼ਿਲਮ ਇੰਡਸਟਰੀ ‘ਤੇ ਰਾਜ ਕਰ ਰਹੀ ਹੈ। ਉਹ ਇਕ ਫ਼ਿਲਮ ਲਈ ਕਰੋੜਾਂ ਰੁਪਏ ਚਾਰਜ ਕਰਦੀ ਹੈ। ਉਹ ਕਰੋੜਾਂ ਦੀਆਂ ਕਾਰਾਂ ‘ਚ ਘੁੰਮਦੀ ਹੈ ਤੇ ਆਲੀਸ਼ਾਨ ਘਰ ‘ਚ ਰਹਿੰਦੀ ਹੈ। ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਪਰਿਣੀਤੀ ਦੀ ਕੁੱਲ ਜਾਇਦਾਦ 60 ਕਰੋੜ ਰੁਪਏ ਹੈ। ਫ਼ਿਲਮਾਂ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਪੋਸਟਾਂ, ਬ੍ਰਾਂਡ ਵਿਗਿਆਪਨਾਂ ਤੇ ਮਾਡਲਿੰਗ ਤੋਂ ਵੀ ਮੋਟੀ ਕਮਾਈ ਕਰਦੀ ਹੈ।

ਰਾਘਵ ਚੱਢਾ ਦੀ ਕਿੰਨੀ ਹੈ ਜਾਇਦਾਦ ?

ਰਾਘਵ ਚੱਢਾ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਚੰਗੀ ਕਮਾਈ ਕਰਦੇ ਹਨ। My Neta.com ਮੁਤਾਬਕ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੱਲ ਜਾਇਦਾਦ 50 ਲੱਖ ਰੁਪਏ ਹੈ। ਉਨ੍ਹਾਂ ਦੀ ਚੱਲ ਜਾਇਦਾਦ 37 ਲੱਖ ਰੁਪਏ ਦੇ ਕਰੀਬ ਹੈ। ਖ਼ਬਰਾਂ ਮੁਤਾਬਕ, ਰਾਘਵ ਚੱਢਾ ਲਗਜ਼ਰੀ ਲਾਈਫ ਨਹੀਂ ਜਿਊਂਦੇ। ਉਨ੍ਹਾਂ ਕੋਲ ਮਾਰੂਤੀ ਸਵਿਫਟ ਡਿਜ਼ਾਇਰ ਹੈ, ਜਿਸ ਦੀ ਕੀਮਤ ਕਰੀਬ 1.5 ਲੱਖ ਰੁਪਏ ਹੈ। ਸੋਨੇ ਦੇ ਗਹਿਣੇ ਤੇ 37 ਲੱਖ ਰੁਪਏ ਦਾ ਘਰ ਇਹ ਸਾਬਿਤ ਕਰਦਾ ਹੈ ਕਿ ਰਾਘਵ ਸਾਦਾ ਜੀਵਨ ਜਿਊਣਾ ਪਸੰਦ ਕਰਦੇ ਹਨ।

ਪਰਿਣੀਤੀ ਚੋਪੜਾ ਦੀ ਕਾਰ ਕੁਲੈਕਸ਼ਨ ਤੇ ਘਰ

ਕਰੋੜਾਂ ਦੀ ਮਾਲਕਨ ਪਰਿਣੀਤੀ ਚੋਪੜਾ ਲਗਜ਼ਰੀ ਜ਼ਿੰਦਗੀ ਜਿਊਂਦੀ ਹੈ। ਪਰੀ ਦਾ ਮੁੰਬਈ ‘ਚ ਇਕ ਆਲੀਸ਼ਾਨ ਘਰ ਹੈ, ਜਿਸ ਦੀ ਕੀਮਤ ਲਗਪਗ 22 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਦਾਕਾਰਾ ਕੋਲ ਕਰੋੜਾਂ ਦੀ ਕਾਰ ਕੁਲੈਕਸ਼ਨ ਹੈ। ਉਹ Jaguar XJL, Audi Q5, ਅਤੇ Audi6 ਵਰਗੇ ਬ੍ਰਾਂਡੇਡ ਵਾਹਨਾਂ ਦੀ ਮਾਲਕਨ ਹੈ।

ਪਰਿਣੀਤੀ ਚੋਪੜਾ ਦਾ ਕਰੀਅਰ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਪਰਿਣੀਤੀ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਨੇ ਫ਼ਿਲਮ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਫ਼ਿਲਮ ‘ਇਸ਼ਕਜ਼ਾਦੇ’ ਤੋਂ ਮਿਲੀ। ਇਸ ਤੋਂ ਬਾਅਦ ਉਹ ਲਗਾਤਾਰ ਹੀ ਕਈ ਫ਼ਿਲਮਾਂ ‘ਚ ਨਜ਼ਰ ਆਈ। ਅਦਾਕਾਰਾ ਪਰਿਣੀਤੀ ਹੁਣ ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਮਿਸ਼ਨ ਰਾਣੀਗੰਜ’ ‘ਚ ਵੀ ਨਜ਼ਰ ਆਵੇਗੀ। ਵਿਆਹ ਤੋਂ ਬਾਅਦ ਇਹ ਉਸ ਦੀ ਪਹਿਲੀ ਫ਼ਿਲਮ ਹੋਵੇਗੀ।

The post ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ ਹੇਠੋਂ ਜ਼ਮੀਨ appeared first on Ludhiana Live.

ਸਾਦਾ ਨਹੀਂ ਸਗੋਂ ਧੂਮ-ਧਾਮ ਨਾਲ ਹੋਵੇਗਾ ਪਰਿਣੀਤੀ ਤੇ ਰਾਘਵ ਚੱਢਾ ਦਾ ਵਿਆਹ
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਰਾਜਨੇਤਾ ਰਾਘਵ ਚੱਢਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ। ਹਾਲ ਹੀ ’ਚ 13 ਮਈ ਨੂੰ ਦੋਵਾਂ ਦੀ ਮੰਗਣੀ ਹੋਈ ਸੀ। ਇਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਸੰਭਾਵਨਾ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅਕਤੂਬਰ 28 ਅਤੇ 29 ਨੂੰ ਵਿਆਹ ਦੇ ਬੰਧਨ ’ਚ ਬੱਝ ਸਕਦੇ ਹਨ। ਕੁੜਮਾਈ ਤੋਂ ਬਾਅਦ ਦੋਵਾਂ ਨੂੰ ਕਈ ਥਾਵਾਂ ’ਤੇ ਲਗਾਤਾਰ ਇਕੱਠੇ ਦੇਖਿਆ ਜਾ ਰਿਹਾ ਹੈ। ਮਈ ਮਹੀਨੇ ’ਚ ਉਨ੍ਹਾਂ ਨੂੰ ਜੈਪੁਰ ਏਅਰਪੋਰਟ ’ਤੇ ਵੀ ਦੇਖਿਆ ਗਿਆ ਸੀ। ਇਸ ਦੌਰਾਨ ਉਹ ਉਦੈਪੁਰ ’ਚ ਵੀ ਦੇਖੇ ਗਏ ਸਨ।

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਵਿਆਹ ਲਈ ਰਾਜਸਥਾਨ ’ਚ ਡੈਸਟੀਨੇਸ਼ਨ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੂਤਰ ਦੱਸ ਰਹੇ ਹਨ ਕਿ ਉਦੈਪੁਰ ਦੇ ਓਬਰਾਏ ਉਦੈਵਿਲਾਸ ਵਿਖੇ ਵਿਆਹ ਦੇ ਆਯੋਜਨ ਲਈ ਚਰਚਾ ਸੁਣਨ ਨੂੰ ਮਿਲੀ ਸੀ ਪਰ ਪਤਾ ਲੱਗਿਆ ਹੈ ਕਿ ਹੁਣ ਵੀ ਆਯੋਜਨ ਲਈ ਸਥਾਨ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਉਦੈ ਵਿਲਾਸ ’ਚ ਕਮਰਿਆਂ ਦੇ ਛੋਟੇ ਹੋਣ ਅਤੇ ਘੱਟ ਗਿਣਤੀ ਨੂੰ ਲੈ ਕੇ ਕੁਝ ਸਮੱਸਿਆ ਆਈ ਹੈ।

ਜ਼ਿਕਰਯੋਗ ਹੈ ਕਿ ਉਦੈ ਵਿਲਾਸ ’ਚ 87 ਕਮਰੇ ਹਨ ਪਰ ਦੋਵਾਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਇਨ੍ਹਾਂ ਕਮਰਿਆਂ ’ਚ ਅਡਜਸਟ ਹੋਣ ਨੂੰ ਲੈ ਕੇ ਸਮੱਸਿਆ ਆ ਸਕਦੀ ਸੀ, ਜਿਸ ਕਾਰਨ ਅਜੇ ਤੱਕ ਉਦੈ ਵਿਲਾਸ ਨੂੰ ਫਾਈਨਲ ਨਹੀਂ ਕੀਤਾ ਗਿਆ।

ਸੂਤਰ ਦੱਸ ਰਹੇ ਹਨ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਪਰਿਵਾਰ ਵੱਲੋਂ ਤਾਜ ਲੇਕ ਪੈਲੇਸ ਨੂੰ ਵੀ ਧਿਆਨ ’ਚ ਰੱਖਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਸ ਨੂੰ ਵੀ ਸ਼ਾਰਟ ਲਿਸਟ ਨਹੀਂ ਕੀਤਾ ਗਿਆ ਹੈ, ਜਿਸ ਤਰ੍ਹਾਂ ਹੋਰ ਕਮਰਿਆਂ ਵਾਲੇ ਪੈਲੇਸਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਉਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵਿਆਹ ਸਮਾਰੋਹ ਸਾਦਾ ਨਹੀਂ ਹੋਣ ਵਾਲਾ ਹੈ, ਸਗੋਂ ਦੋਵਾਂ ਵੱਲੋਂ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਲੰਮੀ ਸੂਚੀ ਹੈ, ਜਿਸ ਕਾਰਨ ਉਨ੍ਹਾਂ ਨੂੰ ਠਹਿਰਾਉਣ ਲਈ ਜ਼ਿਆਦਾ ਕਮਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਰਾਘਵ ਅਤੇ ਪਰਿਣੀਤੀ ਦੇ ਵਿਆਹ ਸਮਾਰੋਹ ਦੌਰਾਨ 2 ਵੱਖ-ਵੱਖ ਪ੍ਰੋਗਰਾਮ ਹੋਣਗੇ। ਵਿਆਹ ਸਮਾਰੋਹ ਤੋਂ ਬਾਅਦ ਰਿਸੈਪਸ਼ਨ ਵੱਖਰੇ ਤੌਰ ’ਤੇ ਰੱਖੀ ਜਾਵੇਗੀ। ਸੂਤਰ ਰਿਸੈਪਸ਼ਨਾਂ ਦੀ ਗਿਣਤੀ ਵੀ 2 ਦੱਸ ਰਹੇ ਹਨ, ਜਿਸ ’ਚ ਇਕ ’ਚ ਪਰਿਣੀਤੀ ਅਤੇ ਰਾਘਵ ਦੇ ਕਰੀਬੀ ਅਤੇ ਰਿਸ਼ਤੇਦਾਰ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਦੇ ਅੰਬਾਲਾ ਅਤੇ ਚੰਡੀਗੜ੍ਹ ’ਚ ਕਾਫੀ ਵੱਡੀ ਰਿਸ਼ਤੇਦਾਰੀ ਹੈ, ਜਦੋਂਕਿ ਦੂਜਾ ਰਿਸੈਪਸ਼ਨ ਮੁੰਬਈ ’ਚ ਹੋਵੇਗਾ, ਜਿਸ ’ਚ ਬਾਲੀਵੁੱਡ ਨਾਲ ਜੁੜੇ ਲੋਕ ਸ਼ਿਰਕਤ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਜੈਪੁਰ ਅਤੇ ਉਦੈਪੁਰ ’ਚ ਆਯੋਜਨ ਫਾਈਨਲ ਕਰਨ ਦੇ ਨਾਲ-ਨਾਲ ਪਰਿਣੀਤੀ ਅਤੇ ਰਾਘਵ ਇਕੱਠੇ ਸਮਾਂ ਬਿਤਾ ਰਹੇ ਹਨ। ਹਾਲ ਹੀ ’ਚ ਉਨ੍ਹਾਂ ਦੀ ਲੰਡਨ ਦੀ ਇਕ ਤਸਵੀਰ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਵੀ ਉਨ੍ਹਾਂ ਦੇ ਚਾਹਨ ਵਾਲਿਆਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ। ਇਸ ਤੋਂ ਪਹਿਲਾਂ ਰਾਘਵ ਅਤੇ ਪਰਿਣੀਤੀ ਨੇ ਮੋਹਾਲੀ ’ਚ ਆਈ. ਪੀ. ਐੱਲ. ਮੈਚ ਵੀ ਦੇਖਿਆ ਸੀ।

The post ਸਾਦਾ ਨਹੀਂ ਸਗੋਂ ਧੂਮ-ਧਾਮ ਨਾਲ ਹੋਵੇਗਾ ਪਰਿਣੀਤੀ ਤੇ ਰਾਘਵ ਚੱਢਾ ਦਾ ਵਿਆਹ appeared first on Ludhiana Live.

ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ ‘ਕੁੜਮਾਈ’ ਨੂੰ ਬਣਾਇਆ ਖ਼ਾਸ, ਗੀਤਾਂ ‘ਤੇ ਨਚਾਇਆ ਜੋੜਾ
ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਬੀਤੇ ਸ਼ਨੀਵਾਰ ਯਾਨੀਕਿ 13 ਮਈ ਨੂੰ ਕੁੜਮਾਈ ਕਰਵਾ ਲਈ ਹੈ। ਕੁੜਮਾਈ ਕਰਵਾ ਕੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ।

ਹੁਣ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਕੁੜਮਾਈ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਈਰਲ ਹੋ ਰਹੀਆਂ ਹਨ। ਇਸੇ ਦੌਰਾਨ ਇਕ ਵੀਡੀਓ ਮੀਕਾ ਸਿੰਘ ਨੇ ਸਾਂਝੀ ਕੀਤੀ ਹੈ, ਜਿਸ ‘ਚ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।

ਜੀ ਹਾਂ, ਕੁਝ ਘੰਟੇ ਪਹਿਲਾ ਹੀ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਇਕ ਵੀਡੀਓ ਤੇ ਨਾਲ ਹੀ ਕੁਝ ਤਸਵੀਰਾਂ ਵਾਇਰਲ ਭਿਯਾਨੀ ਵੱਲੋਂ ਵੀ ਸੋਸ਼ਲ ਮੀਡੀਆ ‘ਚੇ ਸ਼ੇਅਰ ਕੀਤੀਆਂ ਗਈਆਂ ਹਨ, ਜੋ ਕਿ ਪਾਰਟੀ ਦੇ ਅੰਦਰ ਦੀਆਂ ਤਸਵੀਰਾਂ ਹਨ। ਇਨ੍ਹਾਂ ‘ਚ ਗਾਇਕ ਮੀਕਾ ਸਿੰਘ ਦੇ ਗੀਤਾਂ ਉੱਪਰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਝੂਮਦੇ ਹੋਏ ਨਜ਼ਰ ਆ ਰਹੇ ਹਨ। ਕੁੜਮਾਈ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ‘ਰਾਗਨੀਤੀ’

ਕੁੜਮਾਈ ਤੋਂ ਤੁਰੰਤ ਬਾਅਦ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਪਹਿਲੀ ਝਲਕ ਦੇਣ ਲਈ ਸਾਹਮਣੇ ਆਏ ਸਨ। ਨਵੇਂ ਜੋੜੇ ਨੇ ਹੱਥ ਫੜ ਕੇ ਤਸਵੀਰਾਂ ਲਈ ਪੋਜ਼ ਦਿੱਤੇ। ਆਪਣੀ ਕੁੜਮਾਈ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਦਿਖਾਈ ਦੇਣ ਵਾਲੇ ਜੋੜੇ ਦੀਆਂ ਵੀਡੀਓਜ਼ ਤੇ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

The post ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ ‘ਕੁੜਮਾਈ’ ਨੂੰ ਬਣਾਇਆ ਖ਼ਾਸ, ਗੀਤਾਂ ‘ਤੇ ਨਚਾਇਆ ਜੋੜਾ appeared first on Ludhiana Live.