punjab agricultre university Archives - Ludhiana Live

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਝੋਨੇ ਦੇ ਮਧਰੇਪਣ ਦਾ ਲੱਭਿਆ ਕਾਰਨ
ਲੁਧਿਆਣਾ : ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ ਗੁਰਵਿੰਦਰ ਸਿੰਘ, ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਖੋਜ ਡਾ ਪੁਸ਼ਪਿੰਦਰਪਾਲ ਸਿੰਘ ਪੰਨੂ, ਡਾ ਗੁਰਜੀਤ ਸਿੰਘ ਮਾਂਗਟ ਅਤੇ ਝੋਨਾ ਵਿਗਿਆਨੀਆਂ ਦਿ ਮੌਜੂਦਗੀ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਕਿ ਝੋਨੇ ਦੇ ਬੂਟਿਆਂ ਦੇ ਮਧਰੇ ਰਹਿਣ ਪਿੱਛੇ ਅਸਲ ਕਾਰਨ ਦੱਖਣੀ ਝੋਨਾ ਬਲੈਕ-ਸਟ੍ਰੀਕਡ ਬੌਣਾ ਵਾਇਰਸ ਹੈ।

ਡਾ ਢੱਟ ਨੇ ਵਿਸਥਾਰ ਨਾਲ ਦੱਸਿਆ ਕਿ ਪੰਜਾਬ ਵਿੱਚ ਝੋਨਾ ਅੱਜ ਤੋਂ ਪਹਿਲਾਂ ਕਈ ਬੈਕਟੀਰੀਆ ਅਤੇ ਉੱਲੀ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹੋਣ ਲਈ ਜਾਣਿਆ ਜਾਂਦਾ ਸੀ, ਪਰ ਇਸ ਸਾਲ ਦੇ ਅੱਧ ਜੁਲਾਈ ਵਿੱਚਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੇ ਪੌਦਿਆਂ ਦੇ ਮਧਰੇਪਣ ਦੀਆਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ।

ਇਨ੍ਹਾਂ ਲੱਛਣਾਂ ਬਾਰੇ ਮੁੱਢਲੀਆਂ ਰਿਪੋਰਟਾਂ ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਐਸਏਐਸ ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਆਉਣੀਆਂ ਸ਼ੁਰੂ ਹੋਈਆਂ । ਇਕ ਮਹੀਨੇ ਦੇ ਅੰਦਰ-ਅੰਦਰ, ਲੱਗਭੱਗ ਸਾਰੇ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਵਿਚ ਝੋਨੇ ਦੇ ਮਧਰੇਪਣ ਦੀ ਸਮੱਸਿਆ ਦੇਖੀ ਗਈ।

ਇਸ ਸਮੱਸਿਆ ਤੋਂ ਪ੍ਰਭਾਵਿਤ ਬੂਟੇ ਅਤੇ ਸਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ। ਗੰਭੀਰ ਰੂਪ ਵਿੱਚ ਪ੍ਰਭਾਵਿਤ ਝੋਨੇ ਦੇ ਖੇਤਾਂ ਵਿੱਚ ਪੌਦੇ ਮੁਰਝਾ ਗਏ, ਰੁਕੇ ਹੋਏ ਪੌਦਿਆਂ ਦੀ ਉਚਾਈ ਆਮ ਪੌਦਿਆਂ ਨਾਲੋਂ 1/2 ਤੋਂ 1/3 ਤੱਕ ਰਹਿ ਗਈ। ਇਹਨਾਂ ਪੌਦਿਆਂ ਦੀਆਂ ਜੜ੍ਹਾਂ ਘੱਟ ਡੂੰਘੀਆਂ ਸਨ ਅਤੇ ਇਹਨਾਂ ਨੂੰ ਆਸਾਨੀ ਨਾਲ ਜੜ੍ਹੋਂ ਪੁੱਟਿਆ ਜਾ ਸਕਦਾ ਸੀ।

The post ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਝੋਨੇ ਦੇ ਮਧਰੇਪਣ ਦਾ ਲੱਭਿਆ ਕਾਰਨ appeared first on Ludhiana Live.

ਡਾ: ਸਤਬੀਰ ਸਿੰਘ ਗੋਸਲ ਪੀਏਯੂ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ
ਲੁਧਿਆਣਾ : ਪ੍ਰਸਿੱਧ ਖੇਤੀਬਾੜੀ ਬਾਇਓਟੈਕਨਾਲੋਜਿਸਟ ਡਾ: ਸਤਬੀਰ ਸਿੰਘ ਗੋਸਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਅੱਜ ਅਹੁਦਾ ਸੰਭਾਲਿਆ।  ਖੇਤੀ ਖੇਤਰ ਦੇ ਸਿਰਕਢ ਵਿਦਵਾਨ, ਮਾਣਯੋਗ ਅਤੇ ਨਿਮਰ ਵਿਅਕਤੀ, ਡਾ: ਗੋਸਲ ਪੀਏਯੂ ਦੇ ਬਾਰਵੇਂ ਨਿਯਮਤ ਵਾਈਸ-ਚਾਂਸਲਰ ਹਨ।  ਡਾ: ਗੋਸਲ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐਸ.ਸੀ. , ਪੀ ਏ ਯੂ ਤੋਂ ਪਲਾਂਟ ਬਰੀਡਿੰਗ ਵਿੱਚ ਐੱਮ ਐੱਸ ਸੀ ਅਤੇ ਪੀ ਐਚ ਡੀ ਨੌਟਿੰਘਮ ਯੂਨੀਵਰਸਿਟੀ  ਤੋਂ ਕੀਤੀ।

ਉਨ੍ਹਾਂ ਜੌਨ ਇਨਸ ਸੈਂਟਰ, ਨੌਰਵਿਚ, ਇੰਗਲੈਂਡ ਵਿਖੇ ਪੋਸਟ-ਡਾਕਟੋਰਲ ਖੋਜ (ਦੋ ਸਾਲ ਅਤੇ ਛੇ ਮਹੀਨਿਆਂ ਲਈ) ਅਤੇ ਡੈਨ ਫੋਰਥ ਸੈਂਟਰ ਫਾਰ ਪਲਾਂਟ ਸਾਇੰਸ ਰਿਸਰਚ, ਸੇਂਟ ਲੁਈਸ ਤੋਂ ਜੀਐਮ ਫਸਲਾਂ ਦੀ ਬਾਇਓਸੁਰੱਖਿਆ ਵਿੱਚ ਉੱਨਤ ਸਿਖਲਾਈ ਹਾਸਿਲ ਕੀਤੀ।  ਡਾ: ਗੋਸਲ ਨੇ ਪੀਏਯੂ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਹਨ ।

ਇਨ੍ਹਾਂ ਵਿਚ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ;  ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਮੋੋਢੀ ਨਿਰਦੇਸ਼ਕ,  ਵਧੀਕ ਨਿਰਦੇਸ਼ਕ ਖੋਜ ਅਤੇ ਖੋਜ ਨਿਰਦੇਸ਼ਕ ਤੋਂ ਇਲਾਵਾ ਬੋਰਡ ਆਫ਼ ਮੈਨੇਜਮੈਂਟ,  ਪੀਏਯੂ (8 ਜੁਲਾਈ, 2015 ਤੋਂ 26 ਜੁਲਾਈ, 2021) ਦੇ ਮੈਂਬਰ ਦਾ ਕਾਰਜਭਾਰ ਸੰਭਾਲਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ 1997 ਦੌਰਾਨ ਇਰਾਕ ਵਿੱਚ ਟਿਸ਼ੂ ਮਾਹਰ ਮਿਸ਼ਨ ਨੂੰ ਸ਼ੁਰੂ ਕਰਨ ਲਈ ਇੱਕ ਸਲਾਹਕਾਰ ਦੇ ਤੌਰ ‘ਤੇ ਸੇਵਾ ਨਿਭਾਈ ਹੈ।

ਡਾ  ਗੋਸਲ ਆਨਰੇਰੀ ਮੈਂਬਰ ਬੋਰਡ ਆਫ਼ ਅਸੈਸਰਾਂ, ਆਸਟ੍ਰੇਲੀਅਨ ਰਿਸਰਚ ਕੌਂਸਲ, ਕੈਨਬਰਾ;  ਆਯੂਸ਼ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਖੋਜ ਅਤੇ ਵਿਕਾਸ ਪ੍ਰੋਜੈਕਟ ਪ੍ਰਸਤਾਵਾਂ ਲਈ ਮਾਹਿਰ ਅਤੇ ਪੰਜਾਬ ਅਕੈਡਮੀ ਆਫ ਸਾਇੰਸਿਜ਼ ਦੇ ਪ੍ਰਧਾਨ (2012-15) ਵਜੋਂ ਵੀ ਕਾਰਜਸ਼ੀਲ ਰਹੇ ਹਨ।

ਪੀਏਯੂ ਵਿੱਚ ਆਪਣੇ ਸ਼ਾਨਦਾਰ ਕਾਰਜਕਾਲ ਦੌਰਾਨ, ਡਾ: ਗੋਸਲ ਨੇ ਕਈ ਫਸਲਾਂ  ਜਿਵੇਂ ਕਿ ਗੰਨਾ, ਆਲੂ, ਗਲੈਡੀਓਲਸ, ਕ੍ਰਾਈਸੈਂਥਮਮ, ਕਾਰਨੇਸ਼ਨ, ਲਿਲੀਅਮ, ਨਿੰਬੂ ਜਾਤੀ, ਕੇਲਾ, ਸਟ੍ਰਾਬੇਰੀ, ਨੀਲਮ, ਨਿੰਮ, ਪੋਪਲਰ, ਪੌਲੋਨੀਆ, ਪਿਪਰਮਿੰਟ, ਬ੍ਰਾਹਮੀ, ਮੂਸਲੀ ਅਤੇ ਐਲੋਵੇਰਾ ਆਦਿ ਲਈ ਟਿਸ਼ੂ ਕਲਚਰ ਅਤੇ ਮਾਈਕ੍ਰੋ-ਪ੍ਰੋਪੈਗੇਸ਼ਨ ਪ੍ਰੋਟੋਕੋਲ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਉਹ ਸਥਾਨਕ ਇੰਡੀਕਾ ਅਤੇ ਬਾਸਮਤੀ ਚਾਵਲ ਦੀਆਂ ਕਿਸਮਾਂ ਲਈ ਐਂਥਰ, ਪਰਾਗ, ਪ੍ਰੋਟੋਪਲਾਸਟ ਕਲਚਰ ਵਿਧੀਆਂ ਵਿਕਸਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ।  ਇਸ ਤੋਂ ਇਲਾਵਾ ਉਨ੍ਹਾਂ ਨੇ  ਦੁਆਰਾ ਕਣਕ ਦੇ ਮੱਕੀ ਦੇ ਕਰਾਸ ਤੋਂ ਕਣਕ ਦੇ ਹੈਪਲੋਇਡਜ਼ ਨੂੰ ਵਿਕਸਤ ਕਰਨ ਵਿੱਚ ਯੋਗਦਾਨ ਪਾਇਆ ਹੈ ਜੋ ਹੁਣ ਪੀਏਯੂ ਵਿੱਚ ਤੇਜ਼ੀ ਨਾਲ ਕਣਕ ਦੇ ਪ੍ਰਜਨਨ ਵਿੱਚ ਨਿਯਮਤ ਤੌਰ ‘ਤੇ ਵਰਤਿਆ ਜਾਂਦਾ ਹੈ।

ਡਾ: ਗੋਸਲ ਨੇ ਪੀਏਯੂ ਵਿਖੇ ਬੀਟੀ ਬਾਸਮਤੀ ਵੀ ਵਿਕਸਿਤ ਕੀਤੀ ਹੈ।  ਇੱਕ ਖੋਜ ਵਿਗਿਆਨੀ ਦੇ ਤੌਰ ਤੇ ਉਹ ਮੁੱਖ ਨਿਗਰਾਨ/ਸਹਿ ਨਿਗਰਾਨ ਦੇ ਰੂਪ ਵਿਚ 20 ਤੋਂ ਵੱਧ  ਖੋਜ ਪ੍ਰੋਜੈਕਟਾਂ ਨਾਲ ਜੁੜੇ ਰਹੇ ।  ਖੋਜ ਦੇ ਡਾਇਰੈਕਟਰ ਵਜੋਂ, ਪੀਏਯੂ ਨੇ ਇੱਕ ਵਾਰ (2013-14) ਵਿੱਚ 33 ਖੋਜ ਪ੍ਰੋਜੈਕਟ ਪ੍ਰਾਪਤ ਕੀਤੇ, ਜੋ ਕਿ ਯੂਜੀਸੀ ਦੁਆਰਾ ਫੰਡ ਕੀਤੇ ਗਏ ਜੋ ਕਿ ਦੇਸ਼ ਵਿੱਚ ਕਿਸੇ ਵੀ ਖੇਤੀਬਾੜੀ ਯੂਨੀਵਰਸਿਟੀ ਲਈ ਸਭ ਤੋਂ ਵੱਧ ਹਨ ।  ਉਨ੍ਹਾਂ ਨੇ ਪੀਏਯੂ, ਲੁਧਿਆਣਾ – ਓਹੀਓ ਸਟੇਟ ਯੂਨੀਵਰਸਿਟੀ, ਯੂਐਸਏ ਅਤੇ ਏਗਰਟਨ ਯੂਨੀਵਰਸਿਟੀ, ਕੀਨੀਆ ਵਿਚਕਾਰ ਤਿਕੋਣੀ ਭਾਈਵਾਲੀ ਸਥਾਪਿਤ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ

ਇਕ ਅਧਿਆਪਕ ਵਜੋਂ ਡਾ: ਗੋਸਲ ਨੇ ਨਿਯਮਿਤ ਤੌਰ ‘ਤੇ 14 ਕੋਰਸਾਂ ਦਾ ਅਧਿਆਪਨ ਕੀਤਾ ਅਤੇ 77 (ਐਮ.ਐਸ.ਸੀ. ਅਤੇ ਪੀ.ਐਚ.ਡੀ. ਵਿਦਿਆਰਥੀਆਂ ਨੂੰ ਮੇਜਰ, ਕੋ-ਮੇਜਰ ਅਤੇ ਉਨ੍ਹਾਂ ਦੀਆਂ ਸਲਾਹਕਾਰ ਕਮੇਟੀਆਂ ਦੇ ਮੈਂਬਰ ਵਜੋਂ)  ਖੋਜ ਪ੍ਰਬੰਧ ਲਈ ਮਾਰਗਦਰਸ਼ਨ ਕੀਤਾ ਹੈ।  ਉਨ੍ਹਾਂ ਨੇ ਭਾਰਤ ਅਤੇ ਹੋਰ ਦੇਸ਼ਾਂ, ਜਿਵੇਂ ਕਿ ਇੰਗਲੈਂਡ, ਸਕਾਟਲੈਂਡ, ਯੂਗੋਸਲਾਵੀਆ, ਫਿਲੀਪੀਨਜ਼, ਇੰਡੋਨੇਸ਼ੀਆ, ਥਾਈਲੈਂਡ, ਨੀਦਰਲੈਂਡ, ਮਲੇਸ਼ੀਆ, ਸਿੰਗਾਪੁਰ, ਆਸਟਰੀਆ, ਇਰਾਕ, ਪੀਆਰ ਚੀਨ, ਆਸਟ੍ਰੇਲੀਆ, ਮੈਕਸੀਕੋ, ਜਰਮਨੀ ਅਤੇ ਅਮਰੀਕਾ ਵਿੱਚ ਆਯੋਜਿਤ 130 ਕਾਨਫਰੰਸਾਂ/ਸਿਮਪੋਜ਼ੀਆ/ਮੀਟਿੰਗਾਂ ਵਿੱਚ ਭਾਗ ਲਿਆ।

ਡਾ: ਗੋਸਲ ਦੇ ਨਾਂ ਹੇਠ ਕੁੱਲ 751 ਪ੍ਰਕਾਸ਼ਨਾਵਾ ਹਨ ਜਿਨ੍ਹਾਂ ਵਿੱਚ 207 ਖੋਜ ਪੱਤਰ ਰੈਫਰਡ ਜਰਨਲਾਂ ਵਿੱਚ, ਤਿੰਨ ਨਵੀਨਤਾ ਪ੍ਰਕਾਸ਼ਨ, ਕਾਨਫਰੰਸਾਂ/ਸਿਖਲਾਈ ਕੋਰਸਾਂ ਦੀ ਕਾਰਵਾਈ ਵਿੱਚ 135 ਪੇਪਰ, 300 ਐਬਸਟਰੈਕਟ, 20 ਪ੍ਰਸਿੱਧ ਲੇਖ, 9 ਟੀਵੀ/ਰੇਡੀਓ ਵਾਰਤਾ, 37 ਪੁਸਤਕ ਅਧਿਆਏ,  ਦੋ ਸਮੀਖਿਆ ਲੇਖ, 22 ਖੋਜ ਰਿਪੋਰਟਾਂ, ਪੰਜ ਪ੍ਰਯੋਗਸ਼ਾਲਾ ਮੈਨੂਅਲ ਅਤੇ 11 ਕਿਤਾਬਾਂ (ਨੌ ਪ੍ਰਕਾਸ਼ਿਤ ਅਤੇ ਦੋ ਪ੍ਰਾਕਸ਼ਨ ਅਧੀਨ ਹਨ)।

ਡਾ ਗੋਸਲ ਦੇ ਅਹੁਦਾ ਸੰਭਾਲਣ ਮੌਕੇ ਵਿਸ਼ਵ ਭੋਜਨ ਇਨਾਮ ਜੇਤੂ ਉੱਘੇ ਵਿਗਿਆਨੀ ਡਾ ਜੀ ਐੱਸ ਖੁਸ਼, ਡਾ ਸਰਦਾਰਾ ਸਿੰਘ ਜੌਹਲ, ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ ਕੇ ਐੱਸ ਔਲਖ, ਡਾ ਐਮ ਐੱਸ ਕੰਗ, ਡਾ ਬੀ ਐੱਸ ਢਿੱਲੋਂ ਤੋਂ ਇਲਾਵਾ ਉਨ੍ਹਾਂ ਦੇ ਦੋਸਤ, ਰਿਸ਼ਤੇਦਾਰ,ਪੀ ਏ ਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਟੀਚੰਗ ਨਾਨ ਟੀਚੰਗ ਜਥੇਬੰਦੀਆਂ ਦੇ ਨੁਮਾਇੰਦੇ, ਯੂਨੀਵਰਸਿਟੀ ਦੇ ਵੱਖ ਵੱਖ ਕਲੱਬਾਂ ਦੇ ਪ੍ਰਧਾਨ ਅਤੇ ਖੇਤੀ ਖੇਤਰ ਦੀਆਂ ਨਾਮਵਰ ਹਸਤੀਆਂ ਮੌਜੂਦ ਸਨ।

ਸਭ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਪੀ ਏ ਯੂ ਦਾ ਵੱਕਾਰ ਉਨ੍ਹਾਂ ਦੀ ਅਗਵਾਈ ਵਿਚ ਹੋਰ ਵਧੇਗਾ ਅਤੇ ਉਹ ਪੰਜਾਬ ਦੀ ਖੇਤੀ ਨੂੰ ਨਵੀਆਂ ਲੀਹਾਂ ਵੱਲ ਲਿਜਾਣ ਵਿਚ ਆਗੂ ਵਾਲੀ ਭੂਮਿਕਾ ਨਿਭਾਉਣਗੇ । ਇਸ ਸਮਾਗਮ ਦਾ ਸੰਚਾਲਨ ਡਾ ਜੇ ਐੱਸ ਧੀਮਾਨ ਨੇ ਕੀਤਾ ਜਦਕਿ ਅੰਤ ਵਿਚ ਸਭ ਲਈ ਧੰਨਵਾਦ ਦੇ ਸ਼ਬਦ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਹੇ।

The post ਡਾ: ਸਤਬੀਰ ਸਿੰਘ ਗੋਸਲ ਪੀਏਯੂ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ appeared first on Ludhiana Live.

ਪੀ.ਏ.ਯੂ. ਵੱਲੋਂ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲਿਆਂ ਦਾ ਕੀਤਾ ਆਯੋਜਨ
ਲੁਧਿਆਣਾ  : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਯੂਨੀਵਰਸਿਟੀ ਸਪੀਕਰਜ ਫੋਰਮ ਦੇ ਬੈਨਰ ਹੇਠ ਇੱਕ ਸਾਹਿਤਕ ਸਮਾਗਮ ਮੁਕਾਬਲਾ ਕਰਵਾਇਆ । ਇਸ ਮੁਕਾਬਲੇ ਦਾ ਉਦੇਸ਼ ਲਿਖਣ ਅਤੇ ਭਾਸਣ ਕਲਾ ਨੂੰ ਨਿਖਾਰਨ ਅਤੇ ਸਾਹਿਤਕ ਅਤੇ ਸਿਰਜਣਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨਾ ਸੀ । ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀ.ਐਸ.ਬੁੱਟਰ ਨੇ ਵਿਦਿਆਰਥੀ ਨੂੰ ਸਰਗਰਮ ਸ਼ਮੂਲੀਅਤ ਲਈ ਵਧਾਈ ਦਿੱਤੀ ।

ਰਚਨਾਤਮਕ ਲੇਖਣ ਮੁਕਾਬਲੇ ਵਿੱਚ ਕੁੱਲ 43 ਭਾਗੀਦਾਰਾਂ ਨੇ “ਮੇਰੇ ਲਈ ਖੁਸ਼ੀ ਦਾ ਕੀ ਅਰਥ ਹੈ?“ ਵਿਸ਼ੇ ’ਤੇ ਰਚਨਾਤਮਕ ਲੇਖ ਲਿਖੇ। ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੇ ਕੁਮਾਰੀ ਰਿਤੀਸ਼ਾ ਗੋਇਲ, ਖੇਤੀਬਾੜੀ ਕਾਲਜ ਦੇ ਕੁਮਾਰੀ ਪਵਨਦੀਪ ਕੌਰ ਅਤੇ ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਕੁਮਾਰੀ ਪੁਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਗੁਰਲੀਨ ਕੌਰ ਅਤੇ ਸ੍ਰੀ ਅਲੋਕ ਕੁਮਾਰ ਮਿਸਰਾ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।

ਡਾ: ਕਮਲਦੀਪ ਸੰਘਾ, ਡਾ: ਹੀਰਾ ਸਿੰਘ ਭੂਪਾਲ ਅਤੇ ਡਾ: ਊਸਾ ਨਾਰਾ ਦੁਆਰਾ “ਵਿਕਾਸ ਅਤੇ ਸਥਿਰਤਾ“ ਵਿਸ਼ੇ ’ਤੇ ਭਾਸ਼ਣ ਮੁਕਾਬਲੇ ਵਿੱਚ 17 ਪ੍ਰਤੀਭਾਗੀਆਂ ਨੂੰ ਉਨਾਂ ਦੇ ਭਾਸ਼ਣ, ਪੇਸਕਾਰੀ ਆਦਿ ਦੇ ਆਧਾਰ ’ਤੇ ਨਿਰਣਾ ਕੀਤਾ ਗਿਆ। ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਦੇ ਤਿੰਨ ਵਿਦਿਆਰਥੀਆਂ ਮਿਸ ਮਿਤਾਲੀ, ਮਿਸ ਨਵਨੂਰ ਕੌਰ ਅਤੇ ਮਿਸ ਤਾਨੀਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

The post ਪੀ.ਏ.ਯੂ. ਵੱਲੋਂ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲਿਆਂ ਦਾ ਕੀਤਾ ਆਯੋਜਨ appeared first on Ludhiana Live.

ਪੀ.ਏ.ਯੂ. ਨੇ ਕਿਸਾਨਾਂ ਨੂੰ ਵੱਖ ਵੱਖ ਖੇਤਰਾਂ ਦੀ ਦਿੱਤੀ ਸਿਖਲਾਈ
ਲੁਧਿਆਣਾ : ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਵੱਖ ਵੱਖ ਸਿਖਲਾਈ ਕੋਰਸ ਕਰਵਾਏ ਗਏ। ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਲਈ ‘ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਪੱਧਰ ਤੇ ਸਾਂਭ-ਸੰਭਾਲ ਕਰਨ ਸਬੰਧੀ’ ਪੰਜ ਦਿਨਾਂ ਸਿਖਲਾਈ ਪ੍ਰੋਗ੍ਰਾਮ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋੇ ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ।

ਡਾ. ਰੁਪਿੰਦਰ ਕੌਰ, ਕੋਰਸ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 65 ਸਿਖਿਆਰਥੀਆਂ ਨੇ ਭਾਗ ਲਿਆ। ਇਸ ਕੋਰਸ ਦੇ ਟੈਕਨੀਕਲ ਕੋਆਰਡੀਨੇਟਰ ਡਾ. ਅਰਸ਼ਦੀਪ ਸਿੰਘ, ਭੋਜਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੇ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਬਨਾਉਣ ਦੀ ਜਾਣਕਾਰੀ ਦਿਤੀ ਗਈ ਜਿਵੇਂ ਕਿ ਅੰਬ  ਦਾ ਮੁਰੱਬਾ, ਅੰਬ ਦਾ ਸੁਕੈਸ਼, ਅੰਬ ਦੀ ਚਟਨੀ, ਅੰਬ ਪਾਪੜ, ਟਮਾਟਰ ਸੌਸ, ਟਮਾਟਰ ਪਿਊਰੀ, ਟਮਾਟਰਾਂ ਦਾ ਜੂਸ, ਟਮਾਟਰਾਂ ਦੀ ਚਟਨੀ, ਅੰਬ ਦਾ ਆਚਾਰ, ਰਲਿਆ ਮਿਲਿਆ ਆਚਾਰ, ਹਰੀ ਮਿਰਚ, ਅਦਰਕ, ਨਿੰਬੂ ਅਤੇ ਗਲਗਲ ਦਾ ਅਚਾਰ, ਰਲੇ ਮਿਲੇ ਫ਼ਲਾਂ ਦਾ ਜੈਮ, ਅਮਰੂਦ ਦੀ ਜੈਲੀ, ਬਦਾਮ ਦਾ ਸ਼ਰਬਤ, ਆਲੂ ਦੇ ਚਿਪਸ ਅਤੇ ਸਿਨਥੈਟਿਕ ਸਿਰਕਾ ਆਦਿ।

ਡਾ.ਪੂਨਮ ਏ ਸਚਦੇਵ, ਮੁੱਖੀ ਭੋਜਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਲਈ ਸੰਭਾਲ ਕੇ ਰੱਖਣਾ ਬਹੁਤ ਮਹੱਤਵ ਪੂਰਨ ਹੈ। ਜਿਹੜੇ ਉਤਪਾਦ ਬਨਾਉਣੇ ਸਿੱਖੇ ਹਨ, ਆਪੋ ਆਪਣੇ ਘਰਾਂ ਵਿਚ ਜ਼ਰੂਰ ਬਣਾਉਣੇ ਚਾਹੀਦੇ ਹਨ ਤਾਂ ਕਿ ਆਪਣੇ ਪਰਿਵਾਰਾਂ ਲਈ ਸ਼ੁਧ ਅਤੇ ਪੌਸ਼ਟਿਕ ਪਕਵਾਨ ਪ੍ਰਦਾਨ ਕਰ ਸਕੀਏ। ਜਿਹੜੇ ਸਿਖਿਆਰਥੀ ਇਸ ਧੰਦੇ ਨੂੰ ਵਪਾਰਿਕ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਹਨ ਲੋੜ ਮੁਤਾਬਿਕ ਸਾਡੇ ਵਿਭਾਗ ਤੋਂ ਤਕਨੀਕੀ ਮਦਦ ਲੈ ਸਕਦੇ ਹਨ।

ਇਸ ਕੋਰਸ ਦੌਰਾਨ ਡਾ.ਜਗਬੀਰ ਕੌਰ, ਡਾ.ਨੇਹਾ ਬੱਬਰ, ਡਾ. ਹਨੂਮਾਨ, ਡਾ.ਵਿਕਾਸ ਕੁਮਾਰ ਅਤੇ ਡਾ.ਰਾਹੁਲ ਗੁਪਤਾ ਨੇ ਅਪਣੇ ਤਜ਼ਰਬੇ ਸਿਖਿਆਰਥੀਆਂ ਨਾਲ ਸਾਝੇ ਕੀਤੇ। ਇਸ ਮੌਕੇ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ।

ਇਸ ਤੋਂ ਇਲਾਵਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾੳਣ ਅਤੇ ਸੰਚਾਲਨ ਸੰਬੰਧੀ ਖੇਤੀ ਵਿਕਾਸ ਅਫਸਰਾਂ, ਬਾਗਬਾਨੀ ਵਿਕਾਸ ਅਫਸਰਾਂ, ਸੋਇਲ ਕੰਜਰਵੇਸ਼ਨ ਅਫਸਰਾਂ ਅਤੇ ਕੇਵੀਕੇ ਸਾਇੰਸਦਾਨਾਂ ਵਾਸਤੇ  ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਬਾਰੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਜਾਣਕਾਰੀ ਦਿੱਤੀ। ਇਸ ਕੋਰਸ ਟੈਕਨੀਕਲ ਕੋਆਰਡੀਨੇਟਰ ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਕਿ ਇਸ ਕੋਰਸ ਵਿੱਚ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਾਰੇ ਜਾਣਕਾਰੀ ਸਾਝੀ ਕੀਤੀ ਗਈ।

The post ਪੀ.ਏ.ਯੂ. ਨੇ ਕਿਸਾਨਾਂ ਨੂੰ ਵੱਖ ਵੱਖ ਖੇਤਰਾਂ ਦੀ ਦਿੱਤੀ ਸਿਖਲਾਈ appeared first on Ludhiana Live.