power supply Archives - Ludhiana Live

ਨਵੇਂ ਬਿਜਲੀ ਕੁਨੈਕਸ਼ਨਾਂ ‘ਚ ਲੱਗਣਗੇ ਸਮਾਰਟ ਮੀਟਰ, ਖਪਤਕਾਰ ਮੋਬਾਈਲ ‘ਤੇ ਦੇਖ ਸਕਣਗੇ ਖਪਤ
ਲੁਧਿਆਣਾ : ਹੁਣ ਨਵੇਂ ਬਿਜਲੀ ਕੁਨੈਕਸ਼ਨ ‘ਚ ਸਿਰਫ ਸਮਾਰਟ ਮੀਟਰ ਲੱਗੇਗਾ। ਇਸ ਮੀਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਦੇ ਘਰ ਮੀਟਰ ਲਗਾਇਆ ਜਾ ਰਿਹਾ ਹੈ, ਉੱਥੇ ਪਾਵਰਕੌਮ ਦਾ ਅਮਲਾ ਉਸ ਖਪਤਕਾਰ ਦਾ ਬਿੱਲ ਅਦਾ ਕਰਨ ਲਈ ਨਹੀਂ ਜਾਵੇਗਾ। ਇਨ੍ਹਾਂ ਮੀਟਰਾਂ ਵਿੱਚ ਸਿਮ ਫਿੱਟ ਕੀਤੇ ਹੋਏ ਹਨ ਅਤੇ ਇੰਟਰਨੈੱਟ ਨਾਲ ਜੁੜੇ ਹੋਏ ਹਨ, ਜੋ ਹਰ ਮਹੀਨੇ ਬਿਜਲੀ ਦੀ ਖਪਤ ਨੋਟ ਕਰ ਰਹੇ ਹਨ ਅਤੇ ਪਾਵਰਕਾਮ ਦੇ ਸਰਵਰ ਨੂੰ ਫੀਡ ਕਰ ਰਹੇ ਹਨ।

ਬਾਅਦ ਵਿੱਚ ਪਾਵਰਕੌਮ ਦਾ ਆਈਟੀ ਸੈਕਸ਼ਨ ਹਰ ਮਹੀਨੇ ਖਪਤਕਾਰਾਂ ਨੂੰ ਰਕਮ ਦਾ ਵੇਰਵਾ ਆਨਲਾਈਨ ਭੇਜੇਗਾ। ਇਸ ਸਮੇਂ 2 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨਾਂ ‘ਤੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਹੈ। ਇਸ ਤੋਂ ਬਾਅਦ ਬਿੱਲ ਦੀ ਜੋ ਵੀ ਰਕਮ ਬਣੇਗੀ ਇਹ ਮੀਟਰ ਉਸ ਨੂੰ ਵੀ ਨੋਟ ਕਰਦਾ ਹੈ। ਇਨ੍ਹਾਂ ਸਮਾਰਟ ਮੀਟਰਾਂ ਰਾਹੀਂ ਪ੍ਰਿੰਟ ਕੀਤੇ ਬਿੱਲ ਦਾ ਖਰਚਾ ਬਚੇਗਾ, ਬਿਜਲੀ ਚੋਰੀ ਵੀ ਰੁਕੇਗੀ। ਇਨ੍ਹਾਂ ਮੀਟਰਾਂ ਦੀ ਖਪਤ ਖਪਤਕਾਰ ਨੂੰ ਮੋਬਾਈਲ ਐਪ ਰਾਹੀਂ ਪ੍ਰਾਪਤ ਕੀਤੀ ਜਾਣੀ ਹੈ।

ਹੁਣ ਹਰ ਨਵੇਂ ਕੁਨੈਕਸ਼ਨ ‘ਤੇ ਜੋ ਨਵੇਂ ਮੀਟਰ ਲਗਾਏ ਜਾ ਰਹੇ ਹਨ, ਉਹ ਖੁਦ ਬਿਲਿੰਗ ਡਾਟਾ ਦਿੰਦੇ ਹਨ। ਇਸ ਨਾਲ ਪਾਵਰਕੌਮ ਨੂੰ ਹਰੇਕ ਖਪਤਕਾਰ ਦੇ ਕਰੀਬ 10 ਰੁਪਏ ਦੀ ਬਚਤ ਹੋਵੇਗੀ। ਇਸੇ ਲਈ ਪਹਿਲਾਂ ਸਿਰਫ਼ ਥ੍ਰੀ ਫੇਜ਼ ਦੇ ਸਮਾਰਟ ਮੀਟਰ ਹੀ ਲਗਾਏ ਗਏ ਸਨ, ਜਿਨ੍ਹਾਂ ਵਿੱਚ ਉਪਰੋਕਤ ਸਹੂਲਤ ਹੈ। ਹੁਣ ਸਿੰਗਲ ਫੇਜ਼ ਮੀਟਰ ਵੀ ਇਸ ਤਕਨੀਕ ‘ਤੇ ਨਿਰਭਰ ਹਨ। ਦੂਜੇ ਪਾਸੇ ਜਿਵੇਂ ਹੀ ਕੋਈ ਖਪਤਕਾਰ ਨਵੇਂ ਸਮਾਰਟ ਮੀਟਰਾਂ ਨਾਲ ਛੇੜਛਾੜ ਕਰਦਾ ਹੈ, ਉਸ ਦੀ ਸੂਚਨਾ ਪਾਵਰਕੌਮ ਦੇ ਕੰਪਿਊਟਰ ਸਰਵਰ ਵਿੱਚ ਦਰਜ ਹੋ ਜਾਵੇਗੀ।

The post ਨਵੇਂ ਬਿਜਲੀ ਕੁਨੈਕਸ਼ਨਾਂ ‘ਚ ਲੱਗਣਗੇ ਸਮਾਰਟ ਮੀਟਰ, ਖਪਤਕਾਰ ਮੋਬਾਈਲ ‘ਤੇ ਦੇਖ ਸਕਣਗੇ ਖਪਤ appeared first on Ludhiana Live.

ਸੂਬੇ ਦੇ ਕਿਸਾਨਾਂ ਨੂੰ ਭਰੋਸੇਮੰਦ ਬਿਜਲੀ ਸਪਲਾਈ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ – ਹਰਭਜਨ ਸਿੰਘ ਈ.ਟੀ.ਓ.
ਲੁਧਿਆਣਾ : ਪੰਜਾਬ ਦੇ ਕਿਸਾਨਾਂ ਨੂੰ ਭਰੋਸੇਮੰਦ ਬਿਜਲੀ ਸਪਲਾਈ ਪ੍ਰਦਾਨ ਕਰਨ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਹਰੇਕ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਚਨਬੱਧ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਪਹਿਲੀ ਸਰਕਾਰ-ਕਿਸਾਨ ਮਿਲਣੀ ਮੌਕੇ ਆਪਣੇ ਸੰਬੋਧਨ ਵਿੱਚ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਭਰੋਸੇਮੰਦ ਬਿਜਲੀ ਸਪਲਾਈ ਪ੍ਰਦਾਨ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਨੇ ਪਿਛਲੇ ਇੱਕ ਸਾਲ ਦੌਰਾਨ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਖੇਤੀਬਾੜੀ ਖਪਤਕਾਰਾਂ ਦੇ ਲੋਡ ਨੂੰ ਨਿਯਮਤ ਕਰਨ ਲਈ, ਵੀਡੀਐਸ ਸਕੀਮ 10-06-2022 ਤੋਂ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ 4750/-ਰੁਪਏ ਦੀ ਬਜਾਏ 2500/-ਰੁਪਏ ਸਰਵਿਸ ਕੁਨੈਕਸ਼ਨ ਚਾਰਜ ਦਾ ਭੁਗਤਾਨ ਕਰਕੇ ਏਪੀ ਲੋਡ ਨੂੰ ਨਿਯਮਤ ਕਰਨ ਦੀ ਸਹੂਲਤ ਦਿੱਤੀ ਗਈ ਸੀ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਵਿੱਚ 816, 66-ਕੇ.ਵੀ. ਗਰਿੱਡ ਸਬਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 691 ਗਰਿੱਡ ਸਬਸਟੇਸ਼ਨ ਖੇਤੀਬਾੜੀ ਸੈਕਟਰ ਨੂੰ ਬਿਜਲੀ ਪ੍ਰਦਾਨ ਕਰ ਰਹੇ ਹਨ। ਆਰ.ਡੀ.ਐਸ.ਐਸ. ਸਕੀਮ ਤਹਿਤ 122 ਨਵੇਂ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਤਜਵੀਜ਼ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 40 ਨੰਬਰ ਗਰਿੱਡ ਸਬ-ਸਟੇਸ਼ਨਾਂ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਬਾਕੀ ਬਚੇ ਗਰਿੱਡ ਸਬ-ਸਟੇਸ਼ਨ ਇਸ ਸਾਲ ਆਧੁਨਿਕੀਕਰਨ ਦੇ ਕੰਮਾਂ ਤਹਿਤ ਮਨਜ਼ੂਰ ਕੀਤੇ ਜਾਣਗੇ।

The post ਸੂਬੇ ਦੇ ਕਿਸਾਨਾਂ ਨੂੰ ਭਰੋਸੇਮੰਦ ਬਿਜਲੀ ਸਪਲਾਈ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ – ਹਰਭਜਨ ਸਿੰਘ ਈ.ਟੀ.ਓ. appeared first on Ludhiana Live.

ਪੰਜਾਬ ਦੇ ਥਰਮਲਾਂ ‘ਚ ਫਿਰ ਗਹਿਰਾਇਆ ਕੋਲੇ ਦਾ ਸੰਕਟ, 1 ਤੋਂ 5 ਦਿਨਾਂ ਦਾ ਬਚਿਆ ਕੋਲਾ, ਮੰਗ 8 ਹਜ਼ਾਰ ਮੈਗਾਵਾਟ ਤੋਂ ਪਾਰ
ਲੁਧਿਆਣਾ : ਸੂਬੇ ਦੇ ਦੋ ਪ੍ਰਾਈਵੇਟ ਤੇ ਦੋ ਸਰਕਾਰੀ ਥਰਮਲ ਪਲਾਂਟ ਵਿਚ ਸਿਰਫ 1 ਤੋਂ 5 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿਚ ਸਮਰੱਥਾ ਮੁਤਾਬਕ ਬਿਜਲੀ ਪੈਦਾ ਨਹੀਂ ਹੋ ਰਹੀ ਹੈ। ਕੋਲੇ ਦੀ ਸਪਲਾਈ ਨਾ ਮਿਲੀ ਤਾਂ ਸਾਡੇ ਥਰਮਲ ਪਲਾਂਟ ਕਦੇ ਵੀ ਠੰਡੇ ਪੈ ਸਕਦੇ ਹਨ। ਦੂਜੇ ਪਾਸੇ ਕੋਲਾ ਸੰਕਟ ਵਿਚ ਕੇਂਦਰ ਸਰਕਾਰ ਨੇ ਪਾਵਰਕਾਮ ਨੂੰ ਝਟਕਾ ਦਿੱਤਾ ਹੈ।

ਕੇਂਦਰ ਨੇ ਪੱਤਰ ਜਾਰੀ ਕਰਕੇ ਥਰਮਲ ਪਲਾਂਟਸ ਵਿਚ 6 ਫੀਸਦੀ ਵਿਦੇਸ਼ੀ ਕੋਲਾ ਇਸਤੇਮਾਲ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਪਾਵਰਕਾਮ ‘ਤੇ 250-300 ਕਰੋੜ ਰੁਪਏ ਦਾ ਆਰਥਿਕ ਬੋਝ ਪਵੇਗਾ। ਇਥੇ ਰੋਪੜ ਜੀਵੀਕੇ ਪਾਵਰ ਥਰਮਲ ਦਾ 1-1 ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੈ। ਵੀਰਵਾਰ ਨੂੰ ਸਾਰੇ ਥਰਮਲ ਪਲਾਂਟਸ ਸਣੇ ਦੂਜੇ ਸਰੋਤਾਂ ਤੋਂ 4858 ਮੈਗਾਵਾਟ ਬਿਜਲੀ ਉਤਪਾਦਨ ਹੋ ਸਕਿਆ ਜਦੋਂ ਕਿ ਬਿਜਲੀ ਦੀ ਅਧਿਕਤਮ ਮੰਗ 8105 ਮੈਗਾਵਾਟ ਰਿਕਾਰਡ ਹੋਈ।

ਬਿਜਲੀ ਦੀ ਵਧਦੀ ਮੰਗ ਤੇ ਖਪਤ ਦੇ ਚੱਲਦੇ ਕੋਲਾ ਆਧਾਰਿਤ ਬਿਜਲੀ ਦੀ ਮੰਗ ਵਧੀ ਹੈ। ਅਜਿਹੇ ਵਿਚ ਊਰਜਾ ਮੰਤਰਾਲੇ ਨੂੰ ਥਰਮਲ ਪਾਵਰ ਪਲਾਂਟਸ ‘ਤੇ 24 ਮਿਲੀਅਨ ਟਨ ਕੋਲੇ ਦੀ ਕਮੀ ਦੀ ਸ਼ੰਕਾ ਹੈ। ਸਰਕਾਰੀ ਥਰਮਲ ਪਲਾਂਟਾਂ ਵਿਚ ਸ਼ਾਮਲ ਰੋਪੜ ਪਲਾਂਟ ਵਿਚ ਕੋਲਾ ਤਾਂ 1.2 ਦਿਨ ਦਾ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 300 ਮੈਗਾਵਾਟ ਹੋ ਰਿਹਾ ਹੈ। ਦੂਜੇ ਪਾਸੇ ਲਹਿਰਾ ਮੁਹੱਬਤ ਦੀ ਸਮਰੱਥਾ 920 ਮੈਗਾਵਾਟ ਹੈ। ਇਥੇ ਵੀ 3.1 ਦਿਨ ਦਾ ਕੋਲਾ ਬਚਿਆ ਹੈ।

The post ਪੰਜਾਬ ਦੇ ਥਰਮਲਾਂ ‘ਚ ਫਿਰ ਗਹਿਰਾਇਆ ਕੋਲੇ ਦਾ ਸੰਕਟ, 1 ਤੋਂ 5 ਦਿਨਾਂ ਦਾ ਬਚਿਆ ਕੋਲਾ, ਮੰਗ 8 ਹਜ਼ਾਰ ਮੈਗਾਵਾਟ ਤੋਂ ਪਾਰ appeared first on Ludhiana Live.

ਕੇਂਦਰ ਸਰਕਾਰ ਵਲੋਂ ਕੋਲੇ ਦੀ ਸਪਲਾਈ ਯੋਜਨਾ ਬਦਲਣ ਨਾਲ ਹੋ ਸਕਦੈ ਬਿਜਲੀ ਸੰਕਟ
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਬਿਜਲੀ ਫਰੀ ਦੇਣ ਕਰਕੇ ਬਿਜਲੀ ਦੀ ਮੰਗ ਵੱਧ ਰਹੀ ਹੈ ਉਧਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕੋਲੇ ਦੀ ਸਪਲਾਈ ਯੋਜਨਾ ਬਦਲ ਦਿੱਤੀ ਹੈ ਅਤੇ ਕਿਹਾ ਹੈ ਕਿ ਕੋਲਾ ਬਾਹਰ ਤੋਂ ਮੰਗਵਾਇਆ ਜਾਵੇ। ਜੇਕਰ ਕੋਲੋ ਬਾਹਰੋਂ ਮੰਗਾਉਣ ਪੈ ਗਿਆ ਤਾਂ ਪੰਜਾਬ ਸਰਕਾਰ ਉੱਤੇ 500 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ।

ਪੰਜਾਬ ਦੇ ਥਰਮਲਾਂ ਕੋਲ ਔਸਤਨ 9 ਦਿਨ ਦਾ ਕੋਲਾ ਬਚਿਆ ਹੈ। ਪਛਵਾੜਾ ਤੋਂ ਆਉਣ ਵਾਲਾ ਕੋਲਾ ਠੱਪ ਹੋ ਗਿਆ ਸੀ. ਪੰਜਾਬ ਸਰਕਾਰ ਨੇ ਕੋਲੇ ਦੀ ਸਪਲਾਈ ਮੁੜ ਚਾਲੂ ਕਰਵਾਉਣ ਵਿੱਚ ਅਸਫਲ ਰਹੀ ਹੈ। ਥਰਮਲ ਪਲਾਂਟਾਂ ਕੋਲ ਕੋਲੇ ਦੀ ਘਾਟ ਹੋਣ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਮੁੜ ਨਿਰਾਸ਼ਾਜਨਕ ਸਥਿਤੀ ਬਣਾਏਗਾ। ਮੁਫ਼ਤ ਬਿਜਲੀ ਦੇਣ ਕਰਕੇ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਘੱਟ ਨਹੀਂ ਰਹੀ ਸਗੋਂ ਵੱਧ ਰਹੀ ਹੈ।

ਪੰਜਾਬ ਦੇ ਥਰਮਲ ਪਲਾਂਟਾ ਵਿਚੋਂ ਲਹਿਰਾ ਮੁਹੱਬਤ ਪਲਾਂਟ ਵਿੱਚ ਰੋਜ਼ਾਨਾ 12.6 ਮੀਟ੍ਰਿਕ ਟਨ ਕੋਲੇ ਦੀ ਲੋੜ ਹੁੰਦੀ ਹੈ। ਜਾਣਕਾਰੀ ਅਨੁਸਾਰ ਇਸ ਵਾਰ ਸਾਢੇ 4 ਦਿਨ ਦਾ ਕੋਲਾ ਹੀ ਬਚਿਆ ਹੈ। ਰੋਪੜ ਪਲਾਂਟ ਵਿੱਚ ਰੋਜ਼ਾਨਾ 11.8 ਮੀਟ੍ਰਿਕ ਟਨ ਕੋਲੇ ਦੀ ਲੋੜ ਹੈ ਪਰ ਇੱਥੇ ਸਿਰਫ਼ 5 ਦਿਨ ਦਾ ਕੋਲਾ ਹੀ ਬਚਿਆ ਹੈ । ਜੀਵੀਕੇ ਪਲਾਂਟ ਵਿਚ ਰੋਜਾਨਾ 7.8 ਮੀਟ੍ਰਿਕ ਟਨ ਕੋਲਾ ਚਾਹੀਦਾ ਹੈ, ਪਰ ਇਥੇ ਹੁਣ ਸਾਢੇ 7 ਦਿਨ ਦਾ ਕੋਲਾ ਮੋਜੂਦ ਹੈ। ਜੇਕਰ ਪਲਾਂਟ ਬੰਦ ਹੁੰਦੇ ਹਨ ਤਾਂ ਪੰਜਾਬ ਵਿੱਚ ਬਿਜਲੀ ਦਾ ਸੰਕਟ ਮੁੜ ਪੈਦਾ ਹੋ ਜਾਵੇਗਾ।

ਇਨ੍ਹਾਂ ਤੋਂ ਇਲਾਵਾ ਤਲਵੰਡੀ ਸਾਬੋ ਵਿਖੇ ਸਾਰੇ ਯੂਨਿਟ ਚੱਲਣ ਲਈ 27.3 ਮੀਟ੍ਰਿਕ ਟਨ ਕੋਲਾ ਚਾਹੀਦਾ ਹੈ ਅਤੇ ਇੱਥੇ ਵੀ 2.7 ਦਿਨ ਦਾ ਕੋਲਾ ਹੀ ਬਚਿਆ ਹੈ। ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਵਿਚ ਰੋਜ 16.1 ਮੀਟ੍ਰਿਕ ਟਨ ਕੋਲੇ ਦੀ ਲੋੜ ਹੈ ਇਥੇ 27.7 ਦਿਨ ਦਾ ਕੋਲਾ ਮੋਜੂਦ ਹੈ। ਜੇਕਰ ਪੰਜਾਬ ਦੇ ਚਾਰ ਥਰਮਲ ਬੰਦ ਹੁੰਦੇ ਹਨ ਤਾਂ ਫਿਰ ਬੱਤੀ ਗੁੱਲ ਹੋਣੀ ਸੁਭਾਵਿਕ ਹੀ ਹੈ।

The post ਕੇਂਦਰ ਸਰਕਾਰ ਵਲੋਂ ਕੋਲੇ ਦੀ ਸਪਲਾਈ ਯੋਜਨਾ ਬਦਲਣ ਨਾਲ ਹੋ ਸਕਦੈ ਬਿਜਲੀ ਸੰਕਟ appeared first on Ludhiana Live.

ਕਮਰਸੀਅਲ ਬਿਜਲੀ ਰੇਟ ਵਧਾਉਣ ‘ਤੇ ਛੋਟੇ ਕਾਰਖਾਨੇਦਾਰਾਂ ਨੇ ਕੀਤਾ ਜ਼ੋਰਦਾਰ ਵਿਰੋਧ
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘਰੇਲੂ ਵਰਤੋਂ ਵਾਲੀ ਬਿਜਲੀ ਦੇ ਯੂਨਿਟਾਂ ਨੂੰ ਮਾਫ ਕਰਕੇ ਲੋਕਾਂ ਵਿੱਚ ਆਪਣੀ ਰਾਜਨੀਤੀ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ, ਦੁਸਰੇ ਪਾਸੇ ਕਮਰਸੀਅਲ ਬਿਜਲੀ ਦੇ ਰੇਟ ਵਧਾਉਣ ਸਬੰਧੀ ਪੰਜਾਬ ਸਟੇਟ ਬਿਜਲੀ ਬੋਰਡ ਦੀ ਰੈਗੂਲੇਟਰੀ ਕਮਿਸ਼ਨ ਵੱਲੋਂ ਸੱਦੀ ਮੀਟਿੰਗ ਵਿੱਚ ਬਿਜਲੀ ਬੋਰਡ ਦੇ ਵੱਖ ਵੱਖ ਅਫਸਰ ਹਾਜ਼ਰ ਹੋਏ ।

ਮੀਟਿੰਗ ਵਿੱਚ ਵਿਭਾਗ ਵੱਲੋਂ ਰੇਟ ਵਧਾਉਣ ਦੇ ਫੈਸਲੇ ਦਾ ਵਿਰੋਧ ਸ੍ਰ: ਜਸਵਿੰਦਰ ਸਿੰਘ ਠੁਕਰਾਲ ਪ੍ਰਧਾਨ ਸਮਾਲ ਸਕੇਲ ਮੈਨੂੰਫੈਕਚਰਜ ਐਸੋਸੀਏਸ਼ਨ (ਰਜਿ:) ਵੱਲੋਂ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਛੋਟੇ ਛੋਟੇ ਕਾਰਖਾਨੇਦਾਰ, ਵਪਾਰੀ ਸ਼ਾਮਲ ਸਨ। ਪ੍ਰਧਾਨ ਠੁਕਰਾਲ ਨੇ ਕਿਹਾ ਪੰਜਾਬ ਦੀ ਇੰਡਸਟਰੀ ਪਹਿਲਾ ਹੀ ਤਬਾਹੀ ਦੇ ਕਿਨਾਰੇ ਖੱੜੀ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟ ਵਧਾਕੇ ਇਸ ਨੂੰ ਹੋਰ ਬਰਬਾਦ ਕਰਨ ਦੀ ਨੀਤੀ ਨੂੰ ਅਖਤਿਆਰ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਰੇਟਾਂ ਵਿੱਚ ਕੀਤਾ ਵਾਧਾ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

The post ਕਮਰਸੀਅਲ ਬਿਜਲੀ ਰੇਟ ਵਧਾਉਣ ‘ਤੇ ਛੋਟੇ ਕਾਰਖਾਨੇਦਾਰਾਂ ਨੇ ਕੀਤਾ ਜ਼ੋਰਦਾਰ ਵਿਰੋਧ appeared first on Ludhiana Live.

ਬਿਜਲੀ ਬੰਦ ਹੈ ਤਾਂ ਹੁਣ ਇਨ੍ਹਾਂ ਨੰਬਰਾਂ ‘ਤੇ ਵੀ ਕਰੋ ਸ਼ਿਕਾਇਤ, ਪੰਜਾਬ ਪਾਵਰਕਾਮ ਨੇ ਜਾਰੀ ਕੀਤੇ ਹੋਰ ਮੋਬਾਈਲ ਨੰਬਰ
ਲੁਧਿਆਣਾ : Powercom ਦੇ ਸ਼ਿਕਾਇਤ ਨੰਬਰ 1912 ’ਤੇ ਭਾਰੀ ਟਰੈਫਿਕ ਹੋਣ ਕਾਰਨ ਬਿਜਲੀ ਖਪਤਕਾਰਾਂ ਨੂੰ ਸ਼ਿਕਾਇਤ ਦਰਜ ਕਰਵਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਪਾਵਰਕੌਮ ਦੇ ਸੈਂਟਰਲ ਜ਼ੋਨ ਦੇ ਚੀਫ ਇੰਜਨੀਅਰ ਪਰਵਿੰਦਰ ਸਿੰਘ ਖਾਂਬਾ ਨੇ ਖਪਤਕਾਰਾਂ ਲਈ ਵਾਧੂ ਸ਼ਿਕਾਇਤ ਨੰਬਰ ਜਾਰੀ ਕੀਤੇ ਹਨ।

ਹੁਣ 9646121458 ਤੇ 9646121459 ਨੰਬਰਾਂ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਮੋਬਾਈਲ ਐਪ ‘PSPCL ਕੰਜ਼ਿਊਮਰ ਸਰਵਿਸਿਜ਼’ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ 1800-180-1512 ਨੰਬਰ ‘ਤੇ ਮੋਬਾਈਲ ਤੋਂ ਮੈਸੇਜ ਭੇਜ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਮੁਲਾਜ਼ਮ ਵੀ ਸਮੇਂ ਸਿਰ ਨੁਕਸ ਦੂਰ ਕਰ ਸਕਣਗੇ।

The post ਬਿਜਲੀ ਬੰਦ ਹੈ ਤਾਂ ਹੁਣ ਇਨ੍ਹਾਂ ਨੰਬਰਾਂ ‘ਤੇ ਵੀ ਕਰੋ ਸ਼ਿਕਾਇਤ, ਪੰਜਾਬ ਪਾਵਰਕਾਮ ਨੇ ਜਾਰੀ ਕੀਤੇ ਹੋਰ ਮੋਬਾਈਲ ਨੰਬਰ appeared first on Ludhiana Live.

ਕਿਸਾਨਾਂ ਵਲੋਂ ਖੇਤਾਂ ‘ਚ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ
ਲੁਧਿਆਣਾ : ਪੰਜਾਬ ‘ਚ ਮੌਸਮ ਦੇ ਖੁਸ਼ਗਵਾਰ ਹੋਣ ਨਾਲ ਕਿਸਾਨਾਂ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ‘ਚ ਹਲਕੀ ਬਾਰਸ਼ ਦਾ ਲਾਹਾ ਲੈਂਦਿਆਂ 17 ਜੂਨ ਤੋਂ ਇਕ ਦਿਨ ਪਹਿਲਾਂ ਹੀ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਖੇਤਾਂ ‘ਚ ਕਿਸਾਨ ਆਪਣੇ ਖੇਤਾਂ ‘ਚ ਝੋਨੇ ਦੀ ਲਵਾਈ ਵਿਚ ਜੁਟੇ ਹੋਏ ਹਨ ਤੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਵਲੋਂ ਖੇਤਾਂ ‘ਚ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ।

ਇਸ ਵਾਰ ਸੂਬੇ ‘ਚ ਆਪ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਝੋਨੇ ਦੇ ਸੀਜ਼ਨ ਲਈ 17 ਜੂਨ ਤੋਂ ਬਿਜਲੀ ਨਿਗਮ ਨੂੰ ਟਿਊਬਵੈਲਾਂ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਕਿਸਾਨਾਂ ਵਲੋਂ ਇਕ ਦਿਨ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰਦਿਆਂ ਝੋਨੇ ਦੀ ਲਵਾਈ ਦੇ ਕੰਮ ਜਲਦੀ ਨਿਬੇੜਨ ਲਈ ਕਮਰਕੱਸੇ ਕਸ ਲਏ ਗਏ ਹਨ।

ਪਿੰਡ ਵਲੀਪੁਰ ਕਲਾਂ ‘ਚ ਕਿਸਾਨ ਜਗਜੀਤ ਸਿੰਘ ਜੱਗੀ ਖਹਿਰਾ ਵੱਲੋਂ ਆਪਣੇ ਖੇਤਾਂ ‘ਚ ਝੋਨੇ ਦੀ ਲਵਾਈ ਦੇ ਨਾਲ ਠੇਕੇ ‘ਤੇ ਜ਼ਮੀਨ ਲੈ ਕੇ ਉਸ ਵਿਚ ਵੀ ਝੋਨੇ ਦੀ ਲਵਾਈ ਲਈ ਕੱਦੂ ਕੀਤੇ ਜਾ ਰਹੇ ਸਨ ਤੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਪਨੀਰੀ ਪੁੱਟ ਰਹੇ ਸਨ। ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਢਿੱਲੋਂ ਆਲੀਵਾਲ, ਹਰਜੀਤ ਸਿੰਘ ਖਹਿਰਾ ਸਮੇਤ ਹੋਰ ਪਿੰਡਾਂ ‘ਚ ਕਿਸਾਨਾਂ ਵਲੋਂ ਵੀ ਝੋਨੇ ਦੀ ਲਵਾਈ ਦੇ ਕੰਮ ਤੇਜ਼ੀ ਨਾਲ ਸ਼ੁਰੂ ਕੀਤੇ ਜਾ ਚੁੱਕੇ ਹਨ।

The post ਕਿਸਾਨਾਂ ਵਲੋਂ ਖੇਤਾਂ ‘ਚ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ appeared first on Ludhiana Live.

ਪੰਜਾਬ ਦੀ ਬਿਜਲੀ ਦੀ ਮੰਗ 12,486 ਮੈਗਾਵਾਟ ਤੱਕ ਪਹੁੰਚੀ, ਇੱਕ ਤੋਂ ਛੇ ਘੰਟੇ ਤੱਕ ਕੱਟ
ਚੰਡੀਗੜ੍ਹ /ਲੁਧਿਆਣਾ : ਸੂਬੇ ਵਿੱਚ ਚੱਲ ਰਹੀ ਝੋਨੇ ਦੀ ਲਵਾਈ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਬਿਜਲੀ ਖਪਤਕਾਰਾਂ ਨੂੰ 12008 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਨੁਸਾਰ ਝੋਨੇ ਦੀ ਬਿਜਾਈ ਦਾ ਦੂਜਾ ਪੜਾਅ ਸ਼ੁਰੂ ਹੋਣ ਨਾਲ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਐਸਬੀਐਸ ਨਗਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, ਐਸਏਐਸ ਨਗਰ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਸੈਕਟਰ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।

ਪਾਵਰਵਰਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਸੂਬੇ ਵਿਚ ਬਿਜਲੀ ਦੀ ਮੰਗ 12,486 ਮੈਗਾਵਾਟ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਮੰਗ ਦੇ ਮੁਕਾਬਲੇ ਬਿਜਲੀ ਦੀ ਘਾਟ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ‘ਚ ਬਿਜਲੀਦੀ ਸਪਲਾਈ ‘ਚ ਵੀ ਇਕ ਤੋਂ ਛੇ ਘੰਟੇ ਤੱਕ ਅਣਐਲਾਨੇ ਬਿਜਲੀ ਕੱਟ ਲਗਾਉਣੇ ਪਏ। ਪਟਿਆਲਾ ਸ਼ਹਿਰ, ਨਾਭਾ, ਰਾਜਪੁਰਾ, ਮੰਡੀ ਗੋਬਿੰਦਗੜ੍ਹ, ਸਰਹਿੰਦ, ਲੁਧਿਆਣਾ, ਜਲੰਧਰ, ਮੁਕਤਸਰ, ਬਰਨਾਲਾ, ਗੁਰਦਾਸਪੁਰ, ਬਟਾਲਾ ਵਿਚ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ।

ਪਾਵਰਵਰਕ ਅਧਿਕਾਰੀਆਂ ਨੇ ਦੱਸਿਆ ਕਿ ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਤੋਂ 636 ਮੈਗਾਵਾਟ ਬਿਜਲੀ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿਚੋਂ ਤਿੰਨ ਯੂਨਿਟਾਂ ਤੋਂ 529 ਮੈਗਾਵਾਟ, ਰਾਜਪੁਰਾ ਥਰਮਲ ਪਲਾਂਟ ਤੋਂ 1330 ਮੈਗਾਵਾਟ, ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 1010 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਪਲਾਂਟ ਤੋਂ 303 ਮੈਗਾਵਾਟ ਬਿਜਲੀ ਖਰੀਦੀ ਗਈ। ਪਾਵਰਕਾਮ ਨੂੰ ਕੇਂਦਰੀ ਪੂਲ ਤੋਂ 6991 ਮੈਗਾਵਾਟ ਬਿਜਲੀ ਮਿਲੀ।

The post ਪੰਜਾਬ ਦੀ ਬਿਜਲੀ ਦੀ ਮੰਗ 12,486 ਮੈਗਾਵਾਟ ਤੱਕ ਪਹੁੰਚੀ, ਇੱਕ ਤੋਂ ਛੇ ਘੰਟੇ ਤੱਕ ਕੱਟ appeared first on Ludhiana Live.

ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ
ਚੰਡੀਗੜ੍ਹ : ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਫੀਸ ਮੌਜੂਦਾ 4750 ਰੁਪਏ ਤੋਂ ਘਟਾ ਕੇ 2500 ਰੁਪਏ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘‘ਸਾਡੇ ਸੂਬੇ ਦੇ ਅਨਾਜ ਉਤਪਾਦਕਾਂ ਨੂੰ ਉਨ੍ਹਾਂ ਦੀ ਆਪਣੀ ਸਰਕਾਰ ਦਾ ਇਹ ਇਕ ਨਿਮਾਣਾ ਜਿਹਾ ਤੋਹਫ਼ਾ ਹੈ।’’

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੁੱਢ-ਕਦੀਮੋਂ ਖੇਤੀਬਾੜੀ ਆਧਾਰਿਤ ਅਰਥਚਾਰਾ ਰਿਹਾ ਹੈ ਅਤੇ ਇਥੋਂ ਦੀ ਵਸੋਂ ਦਾ ਵੱਡਾ ਹਿੱਸਾ ਖੇਤੀਬਾੜੀ ਉੱਤੇ ਨਿਰਭਰ ਕਰਦਾ ਹੈ। ਉਨ੍ਹਾਂ ਝੋਰਾ ਪ੍ਰਗਟਾਇਆ ਕਿ ਅਜੋਕੇ ਦੌਰ ’ਚ ਕਿਸਾਨ ਇਹ ਨਹੀਂ ਚਾਹੁੰਦਾ ਕਿ ਉਸ ਦਾ ਪੁੱਤ ਖੇਤੀ ਕਰੇ ਕਿਉਂਕਿ ਖੇਤੀ ’ਚੋਂ ਕਮਾਈ ਘਟ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਰੁਝਾਨ ਬਦਲਣ ਦੀ ਲੋੜ ਹੈ, ਜਿਸ ਲਈ ਕਿਸਾਨਾਂ ਦੀਆਂ ਲਾਗਤਾਂ ਘਟਾਉਣੀਆਂ ਪੈਣਗੀਆਂ ਤਾਂ ਕਿ ਖੇਤੀਬਾੜੀ ਲਾਹੇਵੰਦ ਧੰਦਾ ਬਣੇ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਲੱਗਦੀ ਵੱਡੀ ਫੀਸ ਭਰਨ ’ਚ ਦਿੱਕਤਾਂ ਦਰਪੇਸ਼ ਸਨ, ਜਿਸ ਕਾਰਨ ਇਸ ਫੀਸ ਨੂੰ ਤਕਰੀਬਨ 50 ਫੀਸਦੀ ਘਟਾ ਦਿੱਤਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਨਾਲ ਸੂਬੇ ਦੇ ਮਿਹਨਤਕਸ਼ ਕਿਸਾਨਾਂ, ਜਿਨ੍ਹਾਂ ਦੇਸ਼ ਦੇ ਅੰਨ ਭੰਡਾਰ ’ਚ ਵੱਡਾ ਯੋਗਦਾਨ ਪਾ ਕੇ ਮੁਲਕ ਨੂੰ ਖੁਰਾਕ ਪੱਖੋਂ ਆਤਮ-ਨਿਰਭਰ ਬਣਾਇਆ, ਨੂੰ ਲੋੜੀਂਦੀ ਰਾਹਤ ਮਿਲੇਗੀ।

The post ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ appeared first on Ludhiana Live.

ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਸੈਂਕੜੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ
ਚੰਡੀਗੜ੍ਹ/ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ 15 ਦਿਨਾਂ ’ਚ ਬਿਜਲੀ ਦੇ ਬਕਾਇਆ ਬਿੱਲਾਂ ਦੀ ਵਸੂਲੀ ਦੇ ਹੁਕਮ ਮਿਲਣ ਤੋਂ ਬਾਅਦ ਹੁਣ 5 ਲੱਖ ਰੁਪਏ ਅਤੇ ਇਸ ਤੋਂ ਵੱਧ ਬਿਜਲੀ ਬਿੱਲ ਦੇ ਬਕਾਏ ਵਾਲੇ ਖ਼ਪਤਕਾਰਾਂ ’ਤੇ ਖ਼ਿਲਾਫ਼ ਮੁਹਿੰਮ ਕੇਂਦਰਿਤ ਕਰ ਦਿੱਤੀ ਹੈ। ਪਿਛਲੇ ਤਕਰੀਬਨ ਇਕ ਹਫ਼ਤੇ ’ਚ ਉਨ੍ਹਾਂ ਸੈਂਕੜੇ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜਿਨ੍ਹਾਂ ਨੇ ਬਿਜਲੀ ਬਿੱਲ ਨਹੀਂ ਭਰੇ।

ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਖ਼ਪਤਕਾਰਾਂ ਤੋਂ 2073.59 ’ਚੋਂ 116.53 ਲੱਖ ਰੁਪਏ ਉਗਰਾਹ ਲਏ ਹਨ, ਜਦੋਂ ਕਿ 111 ਖ਼ਪਤਕਾਰਾਂ ਵੱਲ 1281.44 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਇਸੇ ਤਰੀਕੇ ਬਾਰਡਰ ਰੇਂਜ ’ਚ 3518.01 ਲੱਖ ਰੁਪਏ ’ਚੋਂ 418.34 ਲੱਖ ਰੁਪਏ ਉਗਰਾਹ ਲਏ ਹਨ, ਜਦੋਂ ਕਿ 181 ਖ਼ਪਤਕਾਰਾਂ ਵੱਲ 2354.28 ਲੱਖ ਰੁਪਏ ਬਕਾਇਆ ਖੜ੍ਹਾ ਹੈ।

ਕੇਂਦਰੀ ਜ਼ੋਨ ਵਿਚ 1235.71 ਲੱਖ ਰੁਪਏ ਖ਼ਪਤਕਾਰਾਂ ਵੱਲ ਬਕਾਇਆ ਹੈ, ਜਿਸ ’ਚੋਂ 347.72 ਲੱਖ ਰੁਪਏ ਉਗਰਾਹ ਲਏ ਹਨ ਜਦੋਂ ਕਿ 62 ਖਪਤਕਾਰਾਂ ਵੱਲ 552.51 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਇਸ ਜ਼ੋਨ ’ਚ ਲੁਧਿਆਣਾ ਪੂਰਬੀ ਵਿਚ 14, ਲੁਧਿਆਣਾ ਪੱਛਮੀ ਵਿਚ 24, ਲੁਧਿਆਣਾ ਦਿਹਾਤੀ ਵਿਚ 5 ਅਤੇ ਖੰਨਾ ਵਿਚ 19 ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ।

ਇਸੇ ਤਰੀਕੇ ਉੱਤਰੀ ਜ਼ੋਨ ’ਚ 849.86 ਲੱਖ ਰੁਪਏ ਬਕਾਇਆ ਸੀ, ਜਿਸ ’ਚੋਂ 133.80 ਲੱਖ ਰੁਪਏ ਵਸੂਲ ਕਰ ਲਏ ਹਨ, ਜਦੋਂ ਕਿ 62 ਖ਼ਪਤਕਾਰਾਂ ਵੱਲ 506.50 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ।

The post ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਸੈਂਕੜੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ appeared first on Ludhiana Live.