Connect with us

ਪੰਜਾਬੀ

ਬਿਜਲੀ ਬੰਦ ਹੈ ਤਾਂ ਹੁਣ ਇਨ੍ਹਾਂ ਨੰਬਰਾਂ ‘ਤੇ ਵੀ ਕਰੋ ਸ਼ਿਕਾਇਤ, ਪੰਜਾਬ ਪਾਵਰਕਾਮ ਨੇ ਜਾਰੀ ਕੀਤੇ ਹੋਰ ਮੋਬਾਈਲ ਨੰਬਰ

Published

on

If the electricity is off then complain on these numbers also, other mobile numbers released by Punjab Powercom

ਲੁਧਿਆਣਾ : Powercom ਦੇ ਸ਼ਿਕਾਇਤ ਨੰਬਰ 1912 ’ਤੇ ਭਾਰੀ ਟਰੈਫਿਕ ਹੋਣ ਕਾਰਨ ਬਿਜਲੀ ਖਪਤਕਾਰਾਂ ਨੂੰ ਸ਼ਿਕਾਇਤ ਦਰਜ ਕਰਵਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਪਾਵਰਕੌਮ ਦੇ ਸੈਂਟਰਲ ਜ਼ੋਨ ਦੇ ਚੀਫ ਇੰਜਨੀਅਰ ਪਰਵਿੰਦਰ ਸਿੰਘ ਖਾਂਬਾ ਨੇ ਖਪਤਕਾਰਾਂ ਲਈ ਵਾਧੂ ਸ਼ਿਕਾਇਤ ਨੰਬਰ ਜਾਰੀ ਕੀਤੇ ਹਨ।

ਹੁਣ 9646121458 ਤੇ 9646121459 ਨੰਬਰਾਂ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਮੋਬਾਈਲ ਐਪ ‘PSPCL ਕੰਜ਼ਿਊਮਰ ਸਰਵਿਸਿਜ਼’ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ 1800-180-1512 ਨੰਬਰ ‘ਤੇ ਮੋਬਾਈਲ ਤੋਂ ਮੈਸੇਜ ਭੇਜ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਮੁਲਾਜ਼ਮ ਵੀ ਸਮੇਂ ਸਿਰ ਨੁਕਸ ਦੂਰ ਕਰ ਸਕਣਗੇ।

Facebook Comments

Trending