khedan watan punjab dia Archives - Ludhiana Live

ਜੀ.ਐਚ.ਜੀ. ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਜਿਤੇ ਗੋਲ੍ਡ,ਸਿਲਵਰ ਤੇ ਕਾਂਸੀ ਤਗਮੇ
ਜੀ.ਐਚ.ਜੀ. ਖ਼ਾਲਸਾ ਕਾਲਜ, ਗੁਰੂਸਰ ਸਧਾਰ ਨੇ ਹਾਲ ਹੀ ‘ਚ ਸਮਾਪਤ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ ‘ ਖੇਡਾਂ ‘ਚ ਕਾਲਜ ਦੇ ਖਿਡਾਰੀਆਂ ਨੇ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਕੁੱਲ 22 ਸੋਨ, 5 ਚਾਂਦੀ ਅਤੇ 1 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਮਨਦੀਪ ਸਿੰਘ ਨੇ ਬਲਾਕ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ‘ਤੇ ਲੰਬੀ ਛਾਲ ਅਤੇ 100 ਮੀਟਰ ਵਿੱਚ ਸੋਨ ਤਗਮਾ ਜਿੱਤ ਕੇ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਬੀਏ ਪਹਿਲੀ ਦੀ ਹਰਮਨਦੀਪ ਕੌਰ ਨੇ ਵੀ ਜੈਵਲਿਨ ਅਤੇ 100 ਮੀਟਰ ਈਵੈਂਟ ਵਿੱਚ ਚੈਂਪੀਅਨ ਘੋਸ਼ਿਤ ਕੀਤਾ।

ਜਸ਼ਨਦੀਪ ਸਿੰਘ ਨੇ ਵੀ ਰਾਜ ਪੱਧਰ ‘ਤੇ ਆਪਣੀ ਭਾਗੀਦਾਰੀ ਨੂੰ ਪੱਕਾ ਕਰਦਿਆਂ 400 ਮੀਟਰ ਵਿੱਚ ਸੋਨਾ ਜਿੱਤਿਆ ਅਤੇ 200 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 800 ਮੀਟਰ ਦੌੜ ਵਿੱਚ ਗੁਰਕੋਮਲ ਸਿੰਘ ਨੇ ਸੋਨ ਤਗਮਾ ਜਿੱਤ ਕੇ ਆਪਣੀ ਯੋਗਤਾ ਸਾਬਤ ਕੀਤੀ । 400 ਮੀਟਰ ਅੜਿੱਕਾ ਦੌੜ ਦਾ ਇਵੈਂਟ ਆਰੀਅਨ ਸੈਣੀ ਨੂੰ ਚਾਂਦੀ ਦਾ ਤਗਮਾ ਜਿੱਤ ਕੇ ਪਹਿਲਾ ਰਨਰਅੱਪ ਬਣਨ ਲਈ ਕੋਈ ਅੜਿੱਕਾ ਪੈਦਾ ਨਹੀਂ ਕਰ ਸਕਿਆ। ਕਾਲਜ ਦੀ ਪਹਿਲਵਾਨ ਬਬੀਤਾ ਨੇ ਜ਼ਿਲ੍ਹਾ ਪੱਧਰ ’ਤੇ ਚਾਂਦੀ ਦਾ ਤਗ਼ਮਾ ਜਿੱਤਿਆ। ਕਿੱਕ ਬਾਕਸਿੰਗ ਵਿੱਚ ਹਰਸ਼ਵੀਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ।

ਕਬੱਡੀ ਵਿੱਚ ਕਾਲਜ ਦੀ ਟੀਮ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਰਾਜ ਖੇਡਾਂ ਲਈ ਜਗ੍ਹਾ ਬਣਾਈ । ਕਾਲਜ ਦੀ ਫੁੱਟਬਾਲ ਟੀਮ ਨੇ ਸੋਨ ਤਗਮਾ ਜਿੱਤਿਆ। ਹਾਕੀ ਟੀਮ ਨੇ ਵੀ ਜ਼ਿਲ੍ਹਾ ਪੱਧਰ ‘ਤੇ ਸੋਨ ਤਗਮਾ ਜਿੱਤਿਆ ਅਤੇ ਅੰਡਰ-21 ਹਾਕੀ ਟੀਮ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸੀਨੀਅਰ ਲੈਬ, ਟੈਕਨੀਸ਼ੀਅਨ ਰਣਜੀਤ ਸਿੰਘ ਨੇ 800 ਮੀਟਰ ਵਿੱਚ ਗੋਲਡ ਮੈਡਲ ਜਿੱਤਿਆ ਅਤੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

The post ਜੀ.ਐਚ.ਜੀ. ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਜਿਤੇ ਗੋਲ੍ਡ,ਸਿਲਵਰ ਤੇ ਕਾਂਸੀ ਤਗਮੇ appeared first on Ludhiana Live.

ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ ਅੱਜ ਤੇ ਭਲਕੇ ਲਏ ਜਾਣਗੇ ਟਰਾਇਲ -DSO
ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 10 ਤੋਂ 25 ਅਕਤੂਬਰ, 2023 ਤੱਕ ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ 05 ਅਤੇ 06 ਅਕਤੂਬਰ ਨੂੰ ਟਰਾਇਲ ਲਏ ਜਾਣਗੇ।

05 ਅਕਤੂਬਰ ਨੂੰ ਲਏ ਜਾਣ ਵਾਲੇ ਟਰਾਇਲਾਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਈਕਲਿੰਗ ਦੇ ਅੰਡਰ 14, 17, 21, 21-25, 25-40 ਅਤੇ 40 ਤੋਂ ਵੱਧ ਉਮਰ ਵਰਗ ਦੇ ਟਰਾਇਲ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਈਕਲਿੰਗ ਵੈਲੋਡਰਮ ਵਿਖੇ ਲਏ ਜਾਣਗੇ ਜਦਕਿ ਆਰਚਰੀ ਅੰ-14, 17, 21, 21 ਤੋ 40 ਸਾਲ, ਕਾਇਕਿੰਗ ਅਤੇ ਕਨੋਇੰਗ ਦੇ ਅੰ-14,17,21, 21 ਤੋ 25, 25 ਤੋ 40 ਸਾਲ ਵਰਗ ਦੇ, ਰੋਇੰਗ ਅੰ-14,17,21, 21 ਤੋ 30 ਸਾਲ, ਇਕੂਸਟ੍ਰੀਅਨ ਦੇ ਟਰਾਇਲ ਲਈ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸੰਪਰਕ ਕੀਤਾ ਜਾਵੇ।

ਇਸ ਤੋਂ ਇਲਾਵਾ ਫੈਨਸਿੰਗ ਅੰ-14,17,21, 21 ਤੋ 40 ਸਾਲ, ਜਿਮਨਾਸਟਿਕ ਅੰ-14,17,21, 21 ਤੋ 30 ਸਾਲ, ਵੂਸੂ ਅੰ-14,17,21, 21 ਤੋ 40 ਸਾਲ, ਰਗਬੀ ਅੰ-14,17,21, 21 ਤੋ 40 ਸਾਲ ਦੇ ਟਰਾਇਲ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ। 06 ਅਕਤੂਬਰ ਨੂੰ ਹੋਣ ਵਾਲੇ ਟਰਾਇਲ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਰੋਲਰ ਸਕੇਟਿੰਗ ਅੰ-14, 17, 21, 21 ਤੋ 40 ਸਾਲ ਵਰਗ ਦੇ ਟਰਾਇਲ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਵਿਖੇ ਹੋਣਗੇ।

The post ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ ਅੱਜ ਤੇ ਭਲਕੇ ਲਏ ਜਾਣਗੇ ਟਰਾਇਲ -DSO appeared first on Ludhiana Live.

RGC ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਲਈ ਖ਼ੁਸ਼ੀ ਤੇ ਮਾਣ ਦਾ ਮੌਕਾ ਰਿਹਾ ਜਦੋਂ ਕਾਲਜ ਦੀ ਸਾਫਟਬਾਲ ਟੀਮ ਅਤੇ ਜੁਡੋ ਦੀਆਂ ਖਿਡਾਰਨਾਂ ਨੇ ਸੋਨ ਪਦਕ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਕਾਲਜ ਦੀ ਸਾਫਟਬਾਲ ਟੀਮ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ( ਜ਼ਿਲਾ ਪੱਧਰ) -2023 ਜੋ ਕਿ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ. ਏ .ਯੂ .ਲੁਧਿਆਣਾ ਵਿੱਚ ਉਮਰ ਵਰਗ-21 ਵਿੱਚ ਹਿੱਸਾ ਲਿਆ ਅਤੇ ਸੋਨ ਪਦਕ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ।

ਜੂਡੋ ਵਿੱਚ ਉਮਰ ਵਰਗ U – 21 ਵਿਚ ਸਨੇਹਾ ਨੇ ਵੇਟ ਕੈਟਾਗਿਰੀ U 57 , ਰਣਜੀਤ ਕੌਰ ਨੇ ਵੇਟ ਕੈਟਾਗਿਰੀ U 70 ਅਤੇ ਮਨਲੀਨ ਕੌਰ ਨੇ ਵੇਟ ਕੈਟਾਗਿਰੀ U +78 ਵਿੱਚ ਵਧੀਆ ਪ੍ਰਦਰਸ਼ਨ ਕਰਕੇ ਤਿੰਨਾਂ ਖਿਡਾਰਨਾਂ ਨੇ ਸੋਨ ਪਦਕ ਹਾਸਲ ਕੀਤੇ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਦੋਨਾਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਬੇਹਤਰ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ।

The post RGC ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ appeared first on Ludhiana Live.

ਖੇਡਾਂ ਵਤਨ ਪੰਜਾਬ ਦੀਆਂ 2023 : ਚੌਥੇ ਦਿਨ ਹੋਏ ਰੋਮਾਂਚਕ ਖੇਡ ਮੁਕਾਬਲੇ
ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਦੇ ਚੌਥੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਥਲੈਟਿਕਸ ਦੇ ਮੁਕਾਬਲਿਆਂ ਮੌਕੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਸਰਕਾਰ ਦੀ ਖੇਡੀ ਨੀਤੀ ਬਾਰੇ ਜਾਣਕਾਰੀ ਦਿੱਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ।

ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਖਿਡਾਰੀਆਂ ਲਈ ਉੱਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਸਾਡੇ ਨੌਜਵਾਨ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰ ਸਕਣ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ੍ਰੀ ਰੁਪਿੰਦਰ ਸਿੰਘ, ਸ੍ਰੀ ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਸ੍ਰੀ ਪ੍ਰੇਮ ਕੁਮਾਰ ਜਿਮਨਾਸਟਿਕ ਕੋਚ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਹਾਜਰ ਰਹੇ।

ਇਨ੍ਹਾਂ ਜਿਲ੍ਹਾ ਪੱਧਰ ਦੀਆਂ 25 ਖੇਡਾਂ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ 30 ਸਤੰਬਰ 2023 ਤੋਂ 5 ਅਕਤੂਬਰ 2023 ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋਹ-ਖੋਹ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਵੇਟਲਿਫਟਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਸ਼ਾਮਲ ਹਨ।

ਜਿਲ੍ਹਾ ਖੇਡ ਅਫਸਰ ਸ੍ਰੀ ਰੁਪਿੰਦਰ ਸਿੰਘ ਵੱਲੋ ਵੱਖ-ਵੱਖ ਖੇਡ ਮੈਦਾਨਾਂ ‘ਤੇ ਜਾ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਖਿਡਾਰੀਆਂ ਨੂੰ ਮੈਡਲ ਤਕਸੀਮ ਕੀਤੇ ਗਏ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਐਥਲੈਟਿਕਸ ਦੇ 41 ਤੋ 55 ਉਮਰ ਵਰਗ ਈਵੈਂਟ ਦੀ 3000 ਮੀਟਰ ਰੇਸ ਵਾਕ ਦੇ ਵਿੱਚ ਸੁਖਵਿੰਦਰ ਸਿੰਘ ਪਹਿਲਾਂ ਸਥਾਨ, ਕੁਲਦੀਪ ਸਿੰਘ ਦੂਜਾ ਸਥਾਨ ਅਤੇ ਦਲਜੀਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ.।

ਈਵੈਂਟ ਲੰਬੀ ਛਾਲ ਦੇ ਵਿੱਚ ਸਿਮਰਨਜੀਤ ਸਿਘ ਪਹਿਲਾਂ ਸਥਾਨ, ਹਰਵਿੰਦਰ ਸਿੰਘ ਦੂਜਾ ਸਥਾਨ ਅਤੇ ਸੁਦਾਗਰ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ, ਈਵੈਂਟ 800 ਮੀਟਰ ਵਿੱਚ ਰਾਮ ਲਾਲ ਪਹਿਲਾਂ ਸਥਾਨ ਮਨਜਿੰਦਰ ਸਿੰਘ ਦੂਜਾ ਸਥਾਨ ਅਤੇ ਸਤਨਾਮ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਉਮਰ ਵਰਗ 21-30 ਸਾਲ ਦੇ 800 ਮੀਟਰ ਦੇ ਫਾਈਨਲ ਵਿੱਚ ਗੁਰਕੋਮਲ ਸਿੰਘ ਗਿੱਲ ਨੇ ਪਹਿਲਾਂ ਸਥਾਨ, ਰਣਜੋਤ ਨੇ ਦੂਜਾ ਸਥਾਨ, ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਨਿਪੁਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।

ਉਮਰ ਵਰਗ ਅੰਡਰ-17 ਸਾਲ ਲੜਕਿਆਂ ਦੇ ਵਿੱਚ 400 ਮੀਟਰ ਹਰਡਲਜ ਵਿੱਚ ਅਰਾਧਿਆ ਪਹਿਲਾਂ ਸਥਾਨ ਜੋਸ਼ ਇਕਬਾਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿੱਚ ਨਵੀਨ ਕੁਮਾਰ ਨੇ ਪਹਿਲਾਂ ਸਥਾਨ ਜਸਨੂਰ ਸਿੰਘ ਦੂਜਾ ਸਿੰਘ ਹਿਮਾਂਸ਼ੂ ਚੌਧਰੀ ਨੇ ਤੀਜਾ ਸਥਾਨ ਅਤੇ ਮਹਿਤਾਬ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ ਅਕਰਸ਼ਿਤਪ੍ਰਤਾਪ ਸਿੰਘ ਨੇ ਪਹਿਲਾਂ ਸਥਾਨ, ਮਨਜੋਤ ਸਿੰਘ ਨੇ ਦੂਜਾ ਸਥਾਨ, ਤਰਨਜੋਤ ਸਿੰਘ ਨੇ ਤੀਜਾ ਸਥਾਨ ਅਤੇ ਮਹਿਤਾਬ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ।  ਡਿਸਕਸ ਥ੍ਰੋ ਦੇ ਮੁਕਾਬਲਿਆਂ ਦੇ ਵਿੱਚ ਦੇਵੇਸ਼ ਖਟਕ ਪਹਿਲਾਂ ਸਥਾਨ, ਨਵਜੋਤ ਸਿੰਘ ਦੂਜਾ ਸਥਾਨ ਅਤੇ ਗੁਰਸ਼ਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਅੰਡਰ-14 ਸਾਲ ਲੜਕੇ ਹਾਕੀ ਖੇਡ ਦੇ ਮੁਕਾਬਲਿਆਂ ਦੇ ਵਿੱਚ ਜਰਖੜ ਦੀ ਟੀਮ ਨੇ ਰਾਮਪੁਰਾ ਦੀ ਟੀਮ ਨੂੰ 7-6 ਦੇ ਫਰਕ ਨਾਲ ਹਰਾਇਆ, ਮਾਲਵਾ ਕਲੱਬ ਦੀ ਟੀਮ ਨੇ ਚਚਰਾੜੀ ਦੀ ਟੀਮ ਨੂੰ 5-0 ਦੇ ਫਰਕ ਨਾਲ ਹਰਾਇਆ, ਉਮਰ ਵਰਗ ਅੰਡਰ-17 ਸਾਲ ਲੜਕੀਆਂ ਦੇ ਵਿੱਚ ਡੀ.ਏ.ਵੀ. ਕਲੱਬ ਦੀ ਟੀ ਨੇ ਕਿਲਾਰਾਏਪੁਰ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾਇਆ, ਪਿੰਡ ਜਲਾਲਦੀਵਾਲ ਟੀ ਟੀਮ ਨੇ ਪਿੰਡ ਮੁੰਡੀਆਂ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ।

ਸਾਫਟਬਾਲ – ਅੰਡਰ-17 ਸਾਲ ਲੜਕਿਆਂ ਦੇ ਵਿੱਚ ਸ.ਸ.ਸ. ਸਕੂਲ ਕਾਸਾਬਾਦ ਪਹਿਲਾ ਸਥਾਨ ਸ.ਸ.ਸ. ਸਕੂਲ ਚਕਰ ਦੂਜਾ ਸਥਾਨ, ਗੁਰੂ ਨਾਨਕ ਸਕੂਲ ਜਨਤਾ ਨਗਰ ਪਹਿਲਾਂ ਸਥਾਨ ਅਤੇ ਦਸਮੇਸ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ – ਅੰਡਰ-21 ਲੜਕੀਆਂ ਅਰੁਨਿਮਾ ਪਾਲ ਨੇ ਪਹਿਲਾਂ ਸਥਾਨ, ਸਹਿਜਪ੍ਰੀਤ ਕੋਰ ਨੇ ਦੂਜਾ ਸਥਾਨ ਅਤੇ ਚੁਨਿੰਦਾ ਸ਼ਰਮਾ ਤੀਜਾ ਸਥਾਨ ਪ੍ਰਾਪਤ ਕੀਤਾ।

ਹੈਂਡਬਾਲ – ਅੰਡਰ-14 ਸਾਲ ਦੇ ਵਿੱਚ ਸਰਕਾਰੀ ਹਾਈ ਸਕੂਲ ਜਵੱਦੀ ਕਲਾਂ ਦੀ ਟੀਮ ਨੇ ਜੀਸਸ ਸੈਕਰਡ ਹਾਰਟ ਸਕੂਲ ਦੀ ਟੀਮ ਨੂੰ 12-04 ਅੰਕਾਂ ਨਾਲ ਹਰਾਇਆ। ਅੰਡਰ-21 ਦੇ ਵਿੱਚ ਭੂੰਦੜੀ ਦੀ ਟੀਮ ਬਲੋਜਮ ਸਕੂਲ ਜਗਰਾਉਂ ਨੇ ਭੂੰਦੜੀ ਦੀ ਟੀਮ ਨੂੰ 10-05 ਨਾਲ ਹਰਾਇਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਨੇ ਜੇ ਐਨ ਵੀ ਐਸ ਨੂੰ 2-0 ਨਾਲ ਹਰਾਇਆ, ਬੀ.ਵੀ.ਐਮ. ਕਿਚਲੂ ਨਗਰ ਪਹਿਲੀ ਅਤੇ ਸਵਾਮੀ ਰੂਪ ਚੰਦ ਦੂਜੀ ਪੁਜੀਸ਼ਨ, ਇੰਟਰ ਨੈਸ਼ਨਲ ਪਬਲਿਕ ਸਕੂਲ ਪਹਿਲੀ ਪੁਜੀਸਨ ਅਤੇ ਬੀ.ਸੀ.ਐਮ. ਕਲੱਬ ਦੂਜੀ ਪੁਜੀਸਨ ਪ੍ਰਾਪਤ ਕੀਤਾ।

The post ਖੇਡਾਂ ਵਤਨ ਪੰਜਾਬ ਦੀਆਂ 2023 : ਚੌਥੇ ਦਿਨ ਹੋਏ ਰੋਮਾਂਚਕ ਖੇਡ ਮੁਕਾਬਲੇ  appeared first on Ludhiana Live.

ਸੈਕਰਡ ਸੋਲ ਕਾਨਵੈਂਟ ਸਕੂਲ ‘ਚ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਸਮਾਗਮ
ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਦੁਗਰੀ ਧਾਂਦਰਾ ਰੋਡ, ਲੁਧਿਆਣਾ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਅੱਜ ਉਦਘਾਟਨ ਸਮਾਗਮ ਹੋਇਆ। ਜਿਸ ਵਿੱਚ ਇਸ ਖੇਡ ਪ੍ਰਤੀ ਯੋਗਿਤਾ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਇਹ ਖੇਡ 30 ਸਤੰਬਰ ਤੋਂ ਲੈ ਕੇ 5 ਅਕਤੂਬਰ2023 ਤੱਕ ਚਲਣਗੀਆਂ।

ਜਿਸ ਵਿੱਚ ਕੁਸ਼ਤੀ ਦੀ ਪ੍ਰਤੀਯੋਗਿਤਾ ਕਰਵਾਈ ਜਾਵੇਗੀ ਇਸ ਕੁਸ਼ਤੀ ਪ੍ਰਤਿਯੋਗਿਤਾ ਵਿੱਚU-14 ਦੇ ਲੜਕੇ ਲੜਕੀਆਂ ਭਾਗ ਲੈਣਗੇ। ਇਸ ਮੌਕੇ ਤੇ ਕਨਵੀਨੀਅਰ ਜਸਪ੍ਰੀਤ ਸਿੰਘ ਬਰਾੜ, ਚੇਅਰਮੈਨ ਸਰਦਾਰ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸ੍ਰੀਮਤੀ ਸੁਖਦੀਪ ਗਿੱਲ ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਪੂਨਮ ਮਲਹੋਤਰਾ, ਕਮਲ ਸਿੰਘ ਡੀ.ਪੀ ਆਦਿ ਸ਼ਾਮਿਲ ਰਹਿਣਗੇ।

The post ਸੈਕਰਡ ਸੋਲ ਕਾਨਵੈਂਟ ਸਕੂਲ ‘ਚ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਸਮਾਗਮ appeared first on Ludhiana Live.

ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ 05 ਅਕਤੂਬਰ ਤੱਕ ਕਰਵਾਏ ਜਾਣਗੇ – ਜ਼ਿਲ੍ਹਾ ਖੇਡ ਅਫ਼ਸਰ
ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ 30 ਸਤੰਬਰ ਤੋਂ 05 ਅਕਤੂਬਰ, 2023 ਤੱਕ ਵੱਖ-ਵੱਖ ਉਮਰ ਵਰਗ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ ਖੇਡਾਂ ਦੀ ਸਿਲੈਕਸ਼ਨ ਬਲਾਕ ਪੱਧਰੀ ਖੇਡਾਂ ਵਿੱਚੋਂ ਪਹਿਲਾਂ ਹੀ ਹੋ ਚੁੱਕੀ ਹੈ।

ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀ ਮਦਦ ਨਾਲ ਇਸ ਜਿਲ੍ਹਾ ਪੱਧਰੀ ਟੂਰਨਾਂਮੈਂਟ ਦੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਖੇਡਾਂ ਵਿੱਚ ਖੇਡ ਵਿਭਾਗ ਦੇ ਕੋਚਾਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ ਬਲਾਕ ਪੱਧਰ ਵਾਂਗ ਹੀ ਇਸ ਟੂਰਨਾਂਮੈਂਟ ਨੂੰ ਕੰਡਕਟ ਕਰਵਾਉਣ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ।

The post ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ 05 ਅਕਤੂਬਰ ਤੱਕ ਕਰਵਾਏ ਜਾਣਗੇ – ਜ਼ਿਲ੍ਹਾ ਖੇਡ ਅਫ਼ਸਰ appeared first on Ludhiana Live.

NSPS ਦੇ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ, ​​ਲੁਧਿਆਣਾ ਦੇ ਉਭਰਦੇ ਖਿਡਾਰੀਆਂ ਨੇ ਪੰਜਾਬ ਸਕੂਲ ਜ਼ੋਨਲ ਪੱਧਰੀ ਟੂਰਨਾਮੈਂਟ ਅਤੇ ਖੇਡ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਅੱਧੀ ਦਰਜਨ ਤੋਂ ਵੱਧ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਹੈ।

ਬਾਸਕਟਬਾਲ-ਅੰਡਰ-19 (ਲੜਕੇ) ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਟੀਮ ਨੇ ਡੀਏਵੀ ਪੱਖੋਵਾਲ ਬ੍ਰਾਂਚ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਇਹ ਐਨਐਸਪੀਐਸ ਲਈ ਇੱਕ ਬਹੁਤ ਹੀ ਵੱਕਾਰੀ ਜਿੱਤ ਸੀ ਕਿਉਂਕਿ ਇਸ ਟੀਮ ਨੇ ਬਾਸਕਟਬਾਲ ਦੇ ਸੀਬੀਐਸਈ ਕਲੱਸਟਰ ਟੂਰਨਾਮੈਂਟ ਵਿੱਚ ਪਿਛਲੇ ਸਾਲ ਸੀਬੀਐਸਈ ਕਲੱਸਟਰ ਟੂਰਨਾਮੈਂਟ ਦੀ ਜੇਤੂ ਟੀਮ ਭਾਵ ਡੀਏਵੀ ਪੱਖੋਵਾਲ ਦੀ ਟੀਮ ਨੂੰ ਹਰਾਇਆ ਸੀ।

ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜੂਡੋ ਅੰਡਰ-19 (ਲੜਕੀਆਂ) ਮੁਕਾਬਲੇ ਵਿੱਚ ਲਵਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-19 (ਲੜਕੀਆਂ) ਦੇ ਮੁਕਾਬਲੇ ਵਿੱਚ ਐਨਐਸਪੀਐਸ ਦੀ ਟੀਮ ਦੂਜੇ ਸਥਾਨ ’ਤੇ ਰਹੀ। ਟੀਮ ਦੀਆਂ ਸੱਤ ਖਿਡਾਰਨਾਂ ਮਨਕੀਰਤ ਕੌਰ, ਦਰਲੀਨ ਕੌਰ, ਜਸਪ੍ਰੀਤ ਕੌਰ, ਹਰਲੀਨ ਕੌਰ, ਪ੍ਰਨੀਤ ਕੌਰ, ਸੁਖਮਨਪ੍ਰੀਤ ਕੌਰ ਅਤੇ ਹਰਗੁਣਵੀਰ ਕੌਰ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਚੁਣੀਆਂ ਗਈਆਂ ਹਨ। ਫੁੱਟਬਾਲ ਅੰਡਰ-19 (ਲੜਕੇ) ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਅੰਡਰ-17 (ਲੜਕੇ) ਵਿੱਚ ਕਰਨਵੀਰ ਸਿੰਘ ਸਿੱਧੂ ਨੇ 400 ਮੀਟਰ ਵਿੱਚ ਪਹਿਲਾ, 800 ਮੀਟਰ ਵਿੱਚ ਦੂਜਾ ਸਥਾਨ ਹਾਸਲ ਕੀਤਾ। ਜਸਨੂਰ ਸਿੰਘ ਦੋ ਈਵੈਂਟਸ 100 ਮੀਟਰ ਅਤੇ 200 ਮੀਟਰ ਵਿੱਚ ਦੂਜੇ ਸਥਾਨ ‘ਤੇ ਰਿਹਾ। ਇੱਕ ਹੋਰ ਅਥਲੀਟ ਦਯਾਵੀਰ ਸਿੰਘ ਲੰਬੀ ਛਾਲ ਵਿੱਚ ਤੀਜੇ ਸਥਾਨ ’ਤੇ ਰਿਹਾ। ਅੰਡਰ-19 (ਲੜਕੇ) ਵਿੱਚ ਪਵਨ ਖੇਪਲ ਨੇ 200 ਮੀਟਰ ਵਿੱਚ ਦੂਜਾ ਸਥਾਨ, ਅੰਡਰ-21 (ਲੜਕੇ) ਵਿੱਚ ਅਰਸ਼ਦੀਪ ਸਿੰਘ ਨੇ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਅੰਡਰ-17 (ਲੜਕੇ) ਦੇ ਇੱਕ ਹੋਰ ਈਵੈਂਟ ਵਿੱਚ ਰਾਜਵੀਰ ਸਿੰਘ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਡਰ-17 (ਲੜਕੀਆਂ) ਵਿੱਚ ਜਪਨੀਤ ਕੌਰ ਨੇ ਦੋ ਈਵੈਂਟ ਅਰਥਾਤ 100 ਮੀਟਰ ਅਤੇ 200 ਮੀਟਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਹਾਲਾਂਕਿ ਵੰਸ਼ਿਕਾ 200 ਮੀਟਰ ‘ਚ ਦੂਜੇ ਸਥਾਨ ‘ਤੇ ਰਹੀ। ਇਨ੍ਹਾਂ ਸਾਰਿਆਂ ਦੀ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਚੋਣ ਹੋਈ ਹੈ। ਸਕੂਲ ਪ੍ਰਿੰਸੀਪਲ ਹਰਮੀਤ ਵੜੇਚ ਨੇ ਜੇਤੂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।

The post NSPS ਦੇ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ appeared first on Ludhiana Live.

‘ਖੇਡਾਂ ਵਤਨ ਪੰਜਾਬ ਦੀਆਂ’ ‘ਚ NSPS ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਨਨਕਾਣਾ ਸਾਹਿਬ ਪਬਲਿਕ, ਗਿੱਲ ਪਾਰਕ ਲੁਧਿਆਣਾ ਦੇ ਉਭਰਦੇ ਖਿਡਾਰੀਆਂ ਨੇ ਜਥੇਦਾਰ ਸੰਤੋਖ ਸਿੰਘ ਮਾਰਗਿੰਡ ਸਟੇਡੀਅਮ ਦੁੱਲੇ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਬਲਾਕ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਅੰਡਰ-14 ਲੜਕੀਆਂ ਦੀ ਟੀਮ ਡੀ.ਏ.ਵੀ .ਪਬਲਿਕ ਸਕੂਲ, ਬੀਆਰਐਸ ਨਗਰ ਨੂੰ ਹਰਾ ਕੇ ਜੇਤੂ ਰਹੀ। ਹਾਲਾਂਕਿ ਅੰਡਰ-14 ਲੜਕਿਆਂ ਦੀ ਟੀਮ ਦੂਜੇ ਸਥਾਨ ‘ਤੇ ਰਹੀ।

U-17 ਲੜਕੀਆਂ ਅਤੇ U-17 ਲੜਕਿਆਂ ਦੇ ਵਾਲੀਬਾਲ ਸ਼ੂਟਿੰਗ ਈਵੈਂਟ ਵਿੱਚ ਵੀ ਨਨਕਾਣਾ ਸਾਹਿਬ ਪਬਲਿਕ ਸਕੂਲ ਦੀਆਂ ਟੀਮਾਂ ਜੇਤੂ ਰਹੀਆਂ ਅਤੇ ਸਾਰੇ ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ ਗਏ। ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਲਗਾਤਾਰ ਯਤਨਾਂ ਦਾ ਹਮੇਸ਼ਾ ਫਲ ਮਿਲਦਾ ਹੈ। ਉਨ੍ਹਾਂ ਸਾਰਿਆਂ ਨੂੰ ਭਵਿੱਖ ਦੇ ਸਾਰੇ ਮੁਕਾਬਲਿਆਂ ਵਿੱਚ ਸਫਲਤਾ ਦੀ ਕਾਮਨਾ ਕੀਤੀ।

The post ‘ਖੇਡਾਂ ਵਤਨ ਪੰਜਾਬ ਦੀਆਂ’ ‘ਚ NSPS ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ appeared first on Ludhiana Live.

ਬਲਾਕ ਪੱਧਰੀ ਖੇਡਾਂ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਆਪਣੇ ਅਗਲੇ ਪੜ੍ਹਾਅ ਵੱਲ ਵਧੀਆਂ
ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਵੱਖ-ਵੱਖ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਆਖਰੀ ਦਿਨ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਹੋਈਆਂ ਆਪਣੇ ਅਗਲੇ ਪੜ੍ਹਾਅ ਵੱਲ ਵੱਧ ਗਈਆਂ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਮਰਾਲਾ, ਮਲੌਦ, ਰਾਏਕੋਟ ਅਤੇ ਲੁਧਿਆਣਾ-1 ਦੀਆਂ ਖੇਡਾਂ ਦੌਰਾਨ ਵੱਖ-ਵੱਖ ਖੇਡ ਮੈਦਾਨਾਂ ਵਿੱਚ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ।

ਉਨ੍ਹਾਂ ਖੇਡ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਥਲੈਟਿਕਸ 100 ਮੀਟਰ ਲੜਕੇ ਅੰਡਰ-21 ਸਾਲ ਵਿੱਚ ਰਾਹੁਲ ਅੱਵਲ ਰਿਹਾ ਜਦਕਿ ਆਦਰਸ਼ ਕੁਮਾਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ‘ਚ ਲਵਕੇਸ਼ ਨੇ ਪਹਿਲਾ ਸਥਾਨ ਉਮਾ ਸ਼ੰਕਰ ਨੇ ਦੂਜਾ ਸਥਾਨ। 200 ਮੀਟਰ ਵਿਸ਼ਵਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਅਤੇ ਪਵਨ ਨੇ ਦੂਜਾ ਸਥਾਨ। 500 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਜਦਕਿ 5000 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੌਦ ਵਿਖੇ ਐਥਲੈਟਿਕਸ ਲੰਮੀ ਛਾਲ ਅੰਡਰ-21 ਸਾਲ ਲੜਕੇ ‘ਚ ਪ੍ਰਭਜੋਤਿ ਸਿੰਘ ਨੇ ਪਹਿਲਾ ਸਥਾਨ, ਜਸਕਰਨ ਸਿੰਘ ਨੇ ਦੂਜਾ ਸਥਾਨ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਬੀਰਇੰਦਰ ਸਿੰਘ ਪਹਿਲਾ, ਤਰਨਪ੍ਰੀਤ ਸਿੰਘ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੇ ਅੰਡਰ-21 ਸਾਲ ‘ਚ ਪਿਯੂਸ਼ ਪਹਿਲਾ ਸਥਾਨ, ਮਨਵੀਰ ਸਿੰਘ ਦੂਜਾ ਅਤੇ ਅਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਸਮਰਾਲਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ‘ਚ ਫੁੱਟਬਾਲ ਅੰਡਰ-14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਪਹਿਲਾ ਅਤੇ ਪਿੰਡ ਚੱਕ ਮਾਫੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਮਾਨੂੰਪੁਰ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਵਲੋਂ ਬਲਾਕ ਰਾਏਕੋਟ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਹੋਈਆਂ ਖੇਡਾਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਐਥਲੈਟਿਕਸ 21 ਸਾਲ 100 ਮੀਟਰ ਲੜਕੀਆਂ – ਰਮਨਜੋਤ ਕੌਰ ਨੇ ਪਹਿਲਾ ਅਤੇ ਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। 200 ਮੀਟਰ ‘ਚ ਰਮਨਜੋਤ ਕੌਰ ਨੇ ਪਹਿਲਾ, ਰਤਨਵੀਰ ਕੌਰ ਨੇ ਦੂਜਾ ਜਦਕਿ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਵਿੱਚ ਕਮਲਪ੍ਰੀਤ ਕੌਰ ਨੇ ਪਹਿਲਾ ਅਤੇ ਮਹਿਕਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

The post ਬਲਾਕ ਪੱਧਰੀ ਖੇਡਾਂ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਆਪਣੇ ਅਗਲੇ ਪੜ੍ਹਾਅ ਵੱਲ ਵਧੀਆਂ appeared first on Ludhiana Live.

ਖੇਡਾਂ ਵਤਨ ਪੰਜਾਬ ਦੀਆਂ-2 : ਜਿਲ੍ਹਾ ਲੁਧਿਆਣਾ ‘ਚ ਖੇਡਾਂ ਦਾ ਸ਼ਾਨਦਾਰ ਆਗਾਜ਼
ਲੁਧਿਆਣਾ : ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਬਲਾਕ ਪੱਧਰੀ ਖੇਡਾਂ ਦੇ ਤੀਸਰੇ ਪੜਾਅ ਤਹਿਤ ਬਲਾਕ ਲੁਧਿਆਣਾ-1, ਸਮਰਾਲਾ, ਮਲੌਦ ਅਤੇ ਰਾਏਕੋਟ ਵਿਖੇ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ।

ਇਸ ਮੌਕੇ ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ, ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਉੱਪ ਮੰਡਲ ਮੈਜਿਸਟ੍ਰਟ ਗੁਰਬੀਰ ਸਿੰਘ ਕੋਹਲੀ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਅਤੇ ਸਮਾਜ ਸੇਵੀ ਸਖਸੀਅਤਾਂ ਵੱਲੋ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਅਤੇ ਵੱਖ-ਵੱਖ ਖੇਡਾਂ ਬਾਰੇ ਜਾਣਕਾਰੀ ਦਿੱਤੀ ਗਈ।

ਬਲਾਕ ਲੁਧਿਆਣਾ-1 ਅਧੀਨ ਜੱਥੇਦਾਰ ਸੰਤੋਖ ਸਿੰਘ ਮ੍ਰਗਿੰਦ ਖੇਡ ਸਟੇਡੀਅਮ ਦੁਲੇਅ ਵਿਖੇ ਵੱਖ-ਵੱਖ ਉਮਰ ਵਰਗ ਦੇ ਲਈ ਸ਼ੁਰੂ ਕਰਵਾਏ ਗਏ ਖੇਡ ਮੁਕਾਬਲਿਆਂ ਲਈ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ. ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਖੇਡਾਂ ਪ੍ਰਤੀ ਸਰਕਾਰ ਦੀਆਂ ਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ।

ਬਲਾਕ ਰਾਏਕੋਟ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਵਿੱਚ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਉੱਪ ਮੰਡਲ ਮੈਜਿਸਟ੍ਰਟ ਗੁਰਬੀਰ ਸਿੰਘ ਕੋਹਲੀ ਵੱਲੋਂ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਗਈ ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦੇ ਹੋਏ, ਖੇਡਾਂ ਦੀ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬੀ.ਡੀ.ਪੀ.ਓ ਰਾਏਕੋਟ ਪਰਮਿੰਦਰ ਸਿੰਘ, ਬਲਜੀਤ ਕੌਰ ਹਾਕੀ ਕੋਚ, ਗੁਰਪ੍ਰੀਤ ਸਿੰਘ ਐਥਲੈਟਿਕਸ ਕੋਚ ਹਾਜ਼ਰ ਰਹੇ।

ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਵਿਧਾਨ ਸਭਾ ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਨਾਲ ਨਾਇਬ ਤਹਿਸੀਦਾਰ ਨੀਰਜ ਕੁਮਾਰ, ਗੁਰਿੰਦਰ ਸਿੰਘ ਵੇਟ ਲਿਫਟਿੰਗ ਕੋਚ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀ ਅਤੇ ਮੋਹਤਬਰ ਸੱਜਣ ਹਾਜਰ ਸਨ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਨਰੌਆ ਪੰਜਾਬ ਦੀ ਸਿਰਜਣਾ ਵਿੱਚ ਮੋਹਰੀ ਰੋਲ ਅਦਾ ਕਰਨ ਦਾ ਸੱਦਾ  ਦਿੱਤਾ।

ਬਲਾਕ ਸਮਰਾਲਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਵਿਖੇ ਖੇਡਾਂ ਦੀ ਸ਼ੁਰੂਆਤ ਤਹਿਸੀਲਦਾਰ ਸਮਰਾਲਾ ਵਿਕਾਸ ਸਰਮਾ ਵਲੋਂ ਕਰਵਾਈ ਗਈ। ਉਨ੍ਹਾਂ ਖਿਡਾਰੀਆ ਦੀ ਹੌਸਲਾ ਅਫਜਾਈ ਕਰਦਿਆਂ ਪ੍ਰਬੰਧਾਂ ਦਾ ਵੀ ਜਾਇਜਾ ਲਿਆ. ਇਸ ਮੌਕੇ ਸੁਭਕਰਨਜੀਤ ਸਿੰਘ ਵੇਟ ਲਿਫਟਿੰਗ ਕੋਚ, ਸੰਜੀਵ ਸਰਮਾ ਪਾਵਰ ਲਿਫਟਿੰਗ ਕੋਚ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਰਹੇ।

The post ਖੇਡਾਂ ਵਤਨ ਪੰਜਾਬ ਦੀਆਂ-2 : ਜਿਲ੍ਹਾ ਲੁਧਿਆਣਾ ‘ਚ ਖੇਡਾਂ ਦਾ ਸ਼ਾਨਦਾਰ ਆਗਾਜ਼ appeared first on Ludhiana Live.