E-Rickshaw Archives - Ludhiana Live

‘ਕਾਰ ਅਤੇ ਈ-ਰਿਕਸ਼ਾ ਦੀ ਭਿਆਨਕ ਟੱਕਰ, ਮਚਿਆ ਚੀਕ-ਚਿਹਾੜਾ
ਬਠਿੰਡਾ: ਜ਼ਿਲ੍ਹੇ ਵਿੱਚ ਕਾਰ ਅਤੇ ਈ-ਰਿਕਸ਼ਾ ਵਿਚਾਲੇ ਭਿਆਨਕ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤਪੁਰਾ ਰੋਡ ’ਤੇ ਓਵਰਬ੍ਰਿਜ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਅਤੇ ਇੱਕ ਈ-ਰਿਕਸ਼ਾ ਦੀ ਟੱਕਰ ਹੋ ਗਈ। ਇਸ ਦੌਰਾਨ ਈ-ਰਿਕਸ਼ਾ ‘ਚ ਸਵਾਰੀਆਂ ਬੈਠੀਆਂ ਹੋਈਆਂ ਸਨ। ਹਾਦਸੇ ਵਾਲੀ ਥਾਂ ‘ਤੇ ਰੌਲਾ ਪੈ ਗਿਆ। ਇਸ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਦੱਸਿਆ ਜਾ ਰਿਹਾ ਹੈ ਕਿ ਈ-ਰਿਕਸ਼ਾ ‘ਚ ਸਵਾਰ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਜ਼ਖ਼ਮੀਆਂ ਦੀ ਪਛਾਣ ਵੀਰੂ, ਠਾਕੁਰ, ਅਜਨਲੀ ਅਤੇ ਰਾਮਾਨੰਦ ਵਾਸੀ ਸਰਹਿੰਦ ਨਹਿਰ ਨੇੜੇ ਸ਼ਿਵਬਾੜੀ ਮੰਦਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਦੇ ਨੌਜਵਾਨ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

The post ‘ਕਾਰ ਅਤੇ ਈ-ਰਿਕਸ਼ਾ ਦੀ ਭਿਆਨਕ ਟੱਕਰ, ਮਚਿਆ ਚੀਕ-ਚਿਹਾੜਾ appeared first on Ludhiana Live.

ਸਕੂਲੀ ਬੱਚਿਆਂ ਨਾਲ ਭਰਿਆ ਈ-ਰਿਕਸ਼ਾ ਹੋਇਆ ਹਾਦਸੇ ਦਾ ਸ਼ਿਕਾਰ, ਮਚਿਆ ਹੜਕੰਪ
ਜਲੰਧਰ  : ਜਲੰਧਰ ਜ਼ਿਲ੍ਹੇ ਤੋਂ ਹੁਣੇ ਹੁਣੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਿਸ਼ਨਪੁਰਾ ਚੌਕ ਨੇੜੇ ਸਕੂਲੀ ਬੱਚਿਆਂ ਨਾਲ ਭਰਿਆ ਈ-ਰਿਕਸ਼ਾ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਈ-ਰਿਕਸ਼ਾ ਚਾਲਕ ਨਸ਼ੇ ‘ਚ ਸੀ, ਜਿਸ ਕਾਰਨ ਈ-ਰਿਕਸ਼ਾ ਖੰਭੇ ਨਾਲ ਟਕਰਾ ਗਿਆ। ਆਸ-ਪਾਸ ਦੇ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।

The post ਸਕੂਲੀ ਬੱਚਿਆਂ ਨਾਲ ਭਰਿਆ ਈ-ਰਿਕਸ਼ਾ ਹੋਇਆ ਹਾਦਸੇ ਦਾ ਸ਼ਿਕਾਰ, ਮਚਿਆ ਹੜਕੰਪ appeared first on Ludhiana Live.

SC ਵਰਗ ਦੇ ਆਟੋ ਚਾਲਕ/ਬੇਰੋਜਗਾਰ ਈ-ਰਿਕਸ਼ਾ ਲਈ ਕਰ ਸਕਦੇ ਹਨ ਅਪਲਾਈ -ADC
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਰੁਪਿੰਦਰ ਪਾਲ ਸਿੰਘ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਬੂਦਾਇ ਯੋਜਨਾ ਤਹਿਤ ਅਨੁਸੂਚਿਤ ਜਾਤੀ (ਐਸ.ਸੀ.) ਵਰਗ ਨਾਲ ਸਬੰਧਤ ਜੋ ਵਿਅਕਤੀ ਡੀਜ਼ਲ ਆਟੋ ਚਲਾਉਂਦੇ ਹਨ ਉਨ੍ਹਾਂ ਨੂੰ ਈ-ਰਿਕਸ਼ਾ ਉਪਲੱਬਧ ਕਰਵਾਇਆ ਜਾਵੇਗਾ। ਇਸ ਸਕੀਮ ਤਹਿਤ ਐਸ.ਸੀ. ਵਰਗ ਨਾਲ ਸਬੰਧਤ ਬੇਰੋਜ਼ਗਾਰ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈ।

ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਲੁਧਿਆਣਾ ਸ. ਹਰਪਾਲ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਅਨੁਸੂਚਿਤ ਜਾਤੀ ਪਰਿਵਾਰਾਂ ਦਾ ਸਮਾਜਿਕ, ਆਰਥਿਕ ਪੱਧਰ ਉੱਪਰ ਚੁੱਕਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਿਨੈਕਾਰ ਡਰਾਇਵਿੰਗ ਲਾਈਸੰਸ, ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਆਧਾਰ ਕਾਰਡ ਸਮੇਤ ਆਪਣਾ ਬਿਨੈ ਪੱਤਰ ਡਾ.ਬੀ.ਆਰ. ਅੰਬੇਦਕਰ ਭਵਨ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਵਿਖੇ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਸਕਦੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਈ-ਰਿਕਸ਼ਾ ਜਿਸਦੀ ਕੀਮਤ ਲੱਗਭਗ 1,50,000/- ਹੈ ਲਈ ਸਕੀਮ ਤਹਿਤ ਲਾਭਪਾਤਰੀ ਨੂੰ 50,000/- ਦੀ ਸਬਸਿਡੀ ਅਤੇ 1,00,000/- ਰੁਪਏ ਤੱਕ ਦਾ ਲੋਨ ਐਸ.ਸੀ. ਕਾਰਪੋਰੇਸ਼ਨ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਜਿੱਥੇ ਰੋਜ਼ਗਾਰ ਵਿੱਚ ਵਾਧਾ ਹੋਵੇਗਾ ਉੱਥੇ ਹੀ ਡੀਜ਼ਲ ਆਟੋ ਨਾਲ ਹੋ ਰਹੇ ਵਾਤਾਵਰਨ ਨੁਕਸਾਨ ਵਿੱਚ ਵੀ ਕਮੀ ਆਵੇਗੀ।

The post SC ਵਰਗ ਦੇ ਆਟੋ ਚਾਲਕ/ਬੇਰੋਜਗਾਰ ਈ-ਰਿਕਸ਼ਾ ਲਈ ਕਰ ਸਕਦੇ ਹਨ ਅਪਲਾਈ -ADC appeared first on Ludhiana Live.

ਪੀ.ਏ.ਯੂ. ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਏਵਨ ਸਾਈਕਲਜ਼ ਨੇ ਦਿੱਤੇ ਦੋ ਈ-ਰਿਕਸਾ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ’ਕਲੀਨ ਐਂਡ ਗ੍ਰੀਨ ਪੀ.ਏ.ਯੂ. ਕੈਂਪਸ’ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪ੍ਰਸਿੱਧ ਸਾਈਕਲ ਨਿਰਮਾਤਾ ਕੰਪਨੀ ਏਵਨ ਸਾਈਕਲਜ਼ ਪ੍ਰਾਈਵੇਟ ਲਿਮਟਿਡ ਦੁਆਰਾ ਦੋ ਈ-ਰਿਕਸਾ ਯੂਨੀਵਰਸਿਟੀ ਨੂੰ ਦਿੱਤੇ ਗਏ | ਏਵਨ ਸਾਈਕਲਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਓਂਕਾਰ ਸਿੰਘ ਪਾਹਵਾ ਅਤੇ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਮੌਜੂਦਗੀ ਵਿੱਚ ਇਹਨਾਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ|

ਇਸ ਮੌਕੇ ਏਵਨ ਸਾਈਕਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਿਸੀ ਸਿੰਘ ਪਾਹਵਾ, ਡਾਇਰੈਕਟਰ ਸ੍ਰੀ ਮਨਦੀਪ ਪਾਹਵਾ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਜੂਦ ਸਨ| ਯੂਨੀਵਰਸਿਟੀ ਕੋਲ ਹੁਣ ਕੈਂਪਸ ਦੇ ਅੰਦਰ ਮੁਫਤ ਆਉਣ-ਜਾਣ ਲਈ ਛੇ ਈ-ਰਿਕਸ਼ਿਆਂ ਦਾ ਕਾਰਵਾਂ ਹੋਵੇਗਾ |

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਬਿਜਲਈ ਵਾਹਨਾਂ ਦਾ ਯੁੱਗ ਤੇਜ਼ੀ ਨਾਲ ਆ ਰਿਹਾ ਹੈ | ਪੈਟਰੋਲ ਪਦਾਰਥਾਂ ਦੀ ਉਪਲਬਧਤਾ ਸੀਮਤ ਹੈ, ਅਤੇ ਉਹਨਾਂ ਦੀ ਵਰਤੋਂ ਸਾਡੇ ਗ੍ਰਹਿ ਉੱਪਰ ਬੁਰੇ ਅਸਰ ਪਾ ਰਹੀ ਹੈ| ਬਿਜਲਈ ਵਾਹਨ ਚਲਾਉਣ ਨਾਲ ਕਾਰਬਨ ਦੇ ਉਤਪਾਦਨ ਨੂੰ ਘਟਾਉਣ ਵਿੱਚ ਮਦਦ ਹੁੰਦੀ ਹੈ | ਉਹਨਾਂ ਦੱਸਿਆ ਕਿ ਬਿਜਲਈ ਵਾਹਨ ਦੇ ਚੱਲਣ ਅਤੇ ਮੁਰੰਮਤ ਦੀ ਲਾਗਤ ਵੀ ਬਰਾਬਰ ਪੈਟਰੋਲ ਜਾਂ ਡੀਜਲ ਵਾਹਨ ਨਾਲੋਂ ਬਹੁਤ ਸਸਤੀ ਹੈ|

ਇਸ ਮੌਕੇ ਸ਼੍ਰੀ ਓਂਕਾਰ ਸਿੰਘ ਪਾਹਵਾ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਸਮਾਜ ਦੇ ਬਿਹਤਰ ਵਿਕਾਸ ਲਈ ਹੁਨਰ ਅਤੇ ਯੋਗਤਾ ਵਿੱਚ ਵਾਧਾ, ਮਿਆਰੀ ਸਿੱਖਿਆ ਅਤੇ ਪੇਂਡੂ ਖੇਤਰਾਂ ਦੇ ਸੁਧਾਰ ਦੇ ਨਾਲ-ਨਾਲ ਅਗਲੀ ਪੀੜ•ੀ ਤੱਕ ਸਾਫ਼-ਸੁਥਰੇ ਵਾਤਾਵਰਨ ਨੂੰ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ | ਉਹਨਾਂ ਕਿਹਾ ਕਿ ਅਕਾਦਮਿਕ ਅਤੇ ਕਾਰਪੋਰੇਟ ਸਾਂਝੇਦਾਰੀ ਸਮਾਜ ਦੀ ਬਿਹਤਰੀ ਲਈ ਮਜ਼ਬੂਤ ਕੋਸ਼ਿਸ਼ਾਂ ਕਰ ਸਕਦੇ ਹਨ |

ਏਵਨ ਸਾਈਕਲਜ਼ ਦੇ ਸਮਾਜਿਕ ਕਾਰਜਾਂ ਬਾਰੇ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਕੰਪਨੀ ਲੁਧਿਆਣਾ ਦੇ ਸਮਾਜਕ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ, ਜਿਸ ਦਾ ਪੀਏਯੂ ਇੱਕ ਲਾਜਮੀ ਹਿੱਸਾ ਹੈ| ਸ੍ਰੀ ਰਿਸੀ ਪਾਹਵਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹੱਤਵਪੂਰਨ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਅਕਾਦਮਿਕ-ਉਦਯੋਗ ਸਾਂਝੇਦਾਰੀ ਸਮਾਜਿਕ ਵਿਕਾਸ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰੇਗੀ |

The post ਪੀ.ਏ.ਯੂ. ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਏਵਨ ਸਾਈਕਲਜ਼ ਨੇ ਦਿੱਤੇ ਦੋ ਈ-ਰਿਕਸਾ  appeared first on Ludhiana Live.

ਵਾਰਡ ਨੰਬਰ 41 ‘ਚੋਂ ਕੂੜਾ ਕਰਕਟ ਚੁੱਕਣ ਲਈ ਈ-ਰਿਕਸ਼ਿਆਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ
ਲੁਧਿਆਣਾ :  ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਕੂੜਾ ਪ੍ਰਬੰਧਨ ਦੀ ਬਿਹਤਰੀ ਲਈ ਵਾਰਡ ਨੰਬਰ 41 ਤੋਂ 8 ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਪੂਨਮਪ੍ਰੀਤ ਤੋਂ ਇਲਾਵਾ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਸਫਾਈ ਦੀ ਹਾਲਤ ਬਹੁਤ ਹੀ ਬਦਤਰ ਬਣ ਚੁੱਕੀ ਸੀ ਪਰ ਹੁਣ ਸਫਾਈ ਮੁਲਾਜ਼ਮਾਂ ਨੂੰ ਇਹ ਈ-ਰਿਕਸ਼ਾ ਮਿਲ ਜਾਣ ਕਾਰਨ ਕੂੜਾ ਕਰਕਟ ਸਹੀ ਸਮੇਂ ਤੇ ਡੰਪ ਤੱਕ ਪੁੱਜਦਾ ਹੋ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਹਲਕਾ ਆਤਮਾ ਨਗਰ ਦੇ ਵੱਖ-ਵੱਖ ਵਾਰਡਾਂ ਲਈ ਈ-ਰਿਕਸ਼ਾ ਅਲਾਟ ਕੀਤੇ ਗਏ ਹਨ ਜੋਕਿ ਲੜੀਵਾਰ ਚਲਾਏ ਜਾ ਰਹੇ ਹਨ।

ਉਨ੍ਹਾਂ ਸਫਾਈ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਨਿਭਾਉਣ ਤਾਂ ਜੋ ਵਿਧਾਨ ਸਭਾ ਹਲਕਾ ਆਤਮ ਨਗਰ ਦੀ ਸਫ਼ਾਈ ਵਿਵਸਥਾ ਠੀਕ ਬਣੀ ਰਹੇ। ਉਨ੍ਹਾਂ ਕਿਹਾ ਕਿ ਇਹ ਈ-ਰਿਕਸ਼ਾਂ ਵਾਤਾਵਰਣ ਪੱਖੀ ਹਨ, ਇਨ੍ਹਾਂ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ ਕਿਉਂਕਿ ਇਹ ਬਿਜਲੀ ਨਾਲ ਚਾਰਜ਼ ਹੁੰਦੇ ਹਨ। ਉਨ੍ਹਾਂ ਕਿਹਾ ਇਨ੍ਹਾਂ ਈ-ਰਿਕਸ਼ਿਆਂ ਰਾਹੀਂ ਨਿਗਮ ‘ਤੇ ਡੀਜ਼ਲ/ਪੈਟਰੋਲ ਦੇ ਖਰਚੇ ਦਾ ਵੀ ਬੋਝ ਘੱਟੇਗਾ।

ਉਨ੍ਹਾਂ ਸ਼ਹਿਰ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਰੱਖਣ ਕਿਉਂਕਿ ਲੁਧਿਆਣਾ ਸ਼ਹਿਰ ਨੂੰ ਸਾਫ-ਸੁੱਥਰਾ, ਹਰਿਆ ਭਰਿਆ ਬਣਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

The post ਵਾਰਡ ਨੰਬਰ 41 ‘ਚੋਂ ਕੂੜਾ ਕਰਕਟ ਚੁੱਕਣ ਲਈ ਈ-ਰਿਕਸ਼ਿਆਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ appeared first on Ludhiana Live.

ਵਿਧਾਇਕਾ ਛੀਨਾ ਨੇ ਹਲਕੇ ‘ ਚ ਪਹਿਲਾ ਕੰਪੈਕਟਰ ਲਾਉਣ ਵਾਲੀ ਜਗ੍ਹਾ ਦਾ ਕੀਤਾ ਉਦਘਾਟਨ, 20 ਈ – ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਲੁਧਿਆਣਾ : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ  ਵੱਲੋਂ ਹਲਕੇ ਅਧੀਨ ਪੈਂਦੇ ਵੱਖ – ਵੱਖ ਇਲਾਕਿਆਂ ‘ ਚ  ਕੰਪੈਕਟਰਾਂ ਨੂੰ ਲਗਾਉਣ ਦੀ  ਸ਼ੁਰੂਆਤ ਕੀਤੀ ਗਈ । ਉਨ੍ਹਾਂ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ , ਜੁਆਇੰਟ ਕਮਿਸ਼ਨਰ ਪੂਨਮਪ੍ਰੀਤ ਕੌਰ , ਜੁਆਇੰਟ ਕਮਿਸ਼ਨਰ ਜੋਨ – ਬੀ ਸੋਨਮ ਚੌਧਰੀ ਅਤੇ ਨੋਡਲ ਅਫਸਰ ਅਸ਼ਵਨੀ ਸਹੋਤਾ ਦੀ ਮੌਜੂਦਗੀ ‘ ਚ ਪਹਿਲਾ ਕੰਪੈਕਟਰ ਲਗਾਉਣ ਵਾਲੀ ਜਗ੍ਹਾ ਵਾਰਡ ਨੰ : 22 ਅਧੀਨ ਪੈਂਦੇ 100 ਫੁੱਟਾ ਰੋਡ , ਸ਼ੇਰਪੁਰ ਵਿਖੇ ਉਦਘਾਟਨ ਕੀਤਾ ।

ਇਸ ਮੌਕੇ ਤੇ ਹਲਕਾ ਦੱਖਣੀ ਦੇ ਅਧੀਨ ਪੈਂਦੇ ਇਲਾਕਿਆਂ ਵਿੱਚੋਂ ਕੂੜਾ ਕਰਕਟ ਚੁੱਕਣ ਲਈ 20 ਈ – ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਤੇ ਬੀਬੀ ਛੀਨਾ ਨੇ ਕਿਹਾ ਕਿ ਇਨ੍ਹਾਂ ਈ – ਰਿਕਸ਼ਿਆਂ ਰਾਹੀਂ ਲੋਕਾਂ ਦੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਚੁੱਕ ਕੇ ਲਿਜਾਇਆ ਜਾਵੇਗਾ ਅਤੇ ਕੰਪੈਕਟਰ ਵਾਲੀ ਥਾਂ ਤੇ ਪਹੁੰਚਾਇਆ ਜਾਵੇਗਾ ।

ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ – ਵੱਖ ਡਸ਼ਟਬਿੰਨਾ ਵਿੱਚ ਰੱਖਣ ਤਾਂ ਜੋ ਘਰਾਂ ‘ ਚ ਗੰਦਗੀ ਨਾ ਫੈਲੇ ਅਤੇ ਲੋਕ ਕਿਸੇ ਵੀ ਗੰਭੀਰ ਬਿਮਾਰੀ ਦੀ ਲਪੇਟ ‘ ਚ ਨਾ ਆ ਸਕਣ ।  ਇਸ ਮੌਕੇ ਤੇ ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਜਿੱਥੇ – ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਜਾਂਦੀ ਹੈ  ਉਹ ਪੂਰੀ ਲਗਨ , ਮਿਹਨਤ ਅਤੇ ਈਮਾਨਦਾਰੀ ਨਾਲ ਆਪਣਾ ਫਰਜ਼ ਅਦਾ ਕਰਨ ।

ਬੀਬੀ ਛੀਨਾ  ਨੇ ਕਿਹਾ ਕਿ ਜਲਦ ਹੀ ਹੋਰ ਕੰਪੈਕਟਰ ਲਾਉਣ ਵਾਲੀਆਂ ਥਾਵਾਂ ਦੀ ਭਾਲ ਕਰਕੇ ਉੱਥੇ ਵੀ ਕੰਪੈਕਟਰ ਲਗਾ ਦਿੱਤੇ ਜਾਣਗੇ ਤਾਂ ਕਿ ਹਲਕਾ ਦੱਖਣੀ ਦੀ ਸਫ਼ਾਈ ਵਿਵਸਥਾ ਠੀਕ ਰਹੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੀ ਦਸ਼ਾ ਸੁਧਾਰਨ ਲਈ ਵੱਡੇ – ਵੱਡੇ ਐਲਾਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਅਮਲੀਜਾਮਾ ਵੀ ਪਹਿਨਾਇਆ ਜਾ ਰਿਹਾ ਹੈ ।

The post ਵਿਧਾਇਕਾ ਛੀਨਾ ਨੇ ਹਲਕੇ ‘ ਚ ਪਹਿਲਾ ਕੰਪੈਕਟਰ ਲਾਉਣ ਵਾਲੀ ਜਗ੍ਹਾ ਦਾ ਕੀਤਾ ਉਦਘਾਟਨ, 20 ਈ – ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ appeared first on Ludhiana Live.