cycle industries Archives - Ludhiana Live

UCPMA ਚੋਣਾਂ ਲਈ ਯੂਨਾਈਟਿਡ ਅਲਾਇੰਸ ਗਰੁੱਪ ਨੇ ਦਾਖਲ ਕੀਤੀਆਂ ਨਾਮਜ਼ਦਗੀਆਂ
ਲੁਧਿਆਣਾ : ਅੱਜ ਸੇਠ, ਕੁਲਾਰ, ਭੋਗਲ, ਵਿਸ਼ਵਕਰਮਾ, ਨਾਇਸ, ਨਵਯੁਗ, ਜੋਗਾ ਸਿੰਘ ਗਰੁੱਪਾਂ ਵਾਲੇ ਯੂਨਾਈਟਿਡ ਅਲਾਇੰਸ ਗਰੁੱਪ ਨੇ ਯੂਸੀਪੀਐਮਏ ਚੋਣਾਂ ਦੇ ਵੱਖ-ਵੱਖ ਅਹੁਦਿਆਂ ਲਈ ਪ੍ਰੀਜ਼ਾਈਡਿੰਗ ਅਫਸਰ ਸ਼੍ਰੀ ਰਾਜਨ ਗੁਪਤਾ ਅਤੇ ਚੋਣ ਕਮੇਟੀ ਦੇ ਮੈਂਬਰਾਂ ਕੋਲ ਆਪਣੇ ਨਾਮਜ਼ਦਗੀ ਪੱਤਰ ਯੂਸੀਪੀਐਮਏ ਕੰਪਲੈਕਸ, ਗਿੱਲ ਰੋਡ, ਲੁਧਿਆਣਾ ਵਿਖੇ ਦਾਖਲ ਕੀਤੇ ।

ਯੂਸੀਪੀਐਮਏ ਦੇ ਪ੍ਰਧਾਨ ਦੀ ਚੋਣ ਲਈ ਹਰਸਿਮਰਜੀਤ ਸਿੰਘ ਲੱਕੀ, ਸੀਨੀਅਰ ਮੀਤ ਪ੍ਰਧਾਨ ਅਹੁਦੇ ਲਈ ਅਵਤਾਰ ਸਿੰਘ ਭੋਗਲ, ਮੀਤ ਪ੍ਰਧਾਨ ਲਈ ਸਤਨਾਮ ਸਿੰਘ ਮੱਕੜ, ਜਨਰਲ ਸਕੱਤਰ ਲਈ ਰਾਜੀਵ ਜੈਨ, ਸਕੱਤਰ ਲਈ ਰਜਿੰਦਰ ਸਿੰਘ ਸਰਹਾਲੀ, ਸੰਯੁਕਤ ਸਕੱਤਰ ਲਈ ਵਲੈਤੀ ਰਾਮ ਦੁਰਗਾ, ਪ੍ਰਚਾਰ ਸਕੱਤਰ ਲਈ ਸੁਰਿੰਦਰਪਾਲ ਸਿੰਘ ਮੱਕੜ ਅਤੇ ਵਿੱਤ ਸਕੱਤਰ ਦੀ ਚੀਨ ਲਈ ਰੋਹਿਤ ਰਹੇਜਾ ਨੇ ਕਾਗਜ਼ ਦਾਖ਼ਲ ਕੀਤੇ।

ਇਸ ਮੌਕੇ ਕਾਗਜ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਸਮੇਤ ਸੰਜੇ ਗੁਪਤਾ, ਗੁਰਮੀਤ ਸਿੰਘ ਕੁਲਾਰ, ਚਰਨਜੀਤ ਸਿੰਘ ਵਿਸ਼ਵਕਰਮਾ, ਸੁਰਿੰਦਰ ਸਿੰਘ ਚੌਹਾਨ, ਜਤਿੰਦਰ ਮਿੱਤਲ, ਇੰਦਰਜੀਤ ਸਿੰਘ ਨਵਯੁਗ, ਵਿਨੀਤ ਕਪੂਰ, ਵਰੁਣ ਕਪੂਰ, ਰਜਨੀਸ਼ ਗੁਪਤਾ, ਜਸਵਿੰਦਰ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਮੇਗਸਨ, ਮਨਜੀਤ ਸਿੰਘ ਦਿਓਲ, ਜਸਵੰਤ ਸਿੰਘ, ਸੁਖਵਿੰਦਰ ਸਿੰਘ ਭਿੰਡਰ, ਹਰਦੀਪ ਸਿੰਘ ਸੋਹਲ, ਪ੍ਰਭਜੋਤ ਸਿੰਘ, ਗੁਰਚਰਨ ਸਿੰਘ ਜੈਮਕੋ ਆਦਿ ਸਨਅਤਕਾਰ ਹਾਜਰ ਸਨ।

The post UCPMA ਚੋਣਾਂ ਲਈ ਯੂਨਾਈਟਿਡ ਅਲਾਇੰਸ ਗਰੁੱਪ ਨੇ ਦਾਖਲ ਕੀਤੀਆਂ ਨਾਮਜ਼ਦਗੀਆਂ appeared first on Ludhiana Live.

ਸਾਈਕਲਾਂ ’ਤੇ ਰਿਫਲੈਕਟਰ ਲਗਾਉਣ ਦੇ ਮਾਮਲੇ ’ਚ ਸੀਓਸੀ ਸਰਟੀਫਿਕੇਟ ਲਈ ਸਨਅਤਕਾਰ ਹੋਏ ਪ੍ਰੇਸ਼ਾਨ
ਲੁਧਿਆਣਾ : ਸਾਈਕਲ ਚਾਲਕਾਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਵੱਲੋਂ ਭਾਵੇਂ 1 ਜੁਲਾਈ ਤੋਂ ਕੌਮਾਂਤਰੀ ਗੁਣਵੱਤਾ ਵਾਲੇ 10 ਰਿਫਲੈਕਟਰ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਕੇਂਦਰ ਸਰਕਾਰ ਰਿਫਲੈਕਟਰ ਲਗਾਉਣ ਦੇ ਮਾਮਲੇ ਵਿਚ ਖ਼ੁਦ ਹੀ ਸੰਜੀਦਾ ਯਤਨ ਨਹੀਂ ਕਰ ਰਹੀ। ਜਿਸ ਦੇ ਚੱਲਦਿਆਂ ਸੀਓਸੀ ਸਰਟੀਫਿਕੇਟ ਲੈਣ ਵਾਲਿਆਂ ਨੂੰ ਕਾਫ਼ੀ ਮੁਸ਼ਕਿਲ ਆ ਰਹੀ ਹੈ, ਕਿਉਂਕਿ ਆਨਲਾਈਨ ਫ਼ੀਸ ਜਮ੍ਹਾਂ ਕਰਵਾਉਣ ਸਮੇਂ ਪੁਰਾਣੀਆਂ ਫੀਸਾਂ ਹੀ ਅੱਗੇ ਆ ਰਹੀਆਂ ਹਨ।

ਕੇਂਦਰ ਵੱਲੋਂ ਸੀਓਸੀ ਲੈਣ ਲਈ ਪਹਿਲਾਂ ਸੂਖ਼ਮ, ਲਘੂ ਤੇ ਮੱਧਮ ਅਤੇ ਵੱਡੇ ਉਦਯੋਗਾਂ ਲਈ 56800 ਰੁਪਏ ਫੀਸ ਤੈਅ ਕੀਤੀ ਗਈ ਸੀ। ਪਰ ਕੇਂਦਰ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਅਨੁਸਾਰ 5 ਕਰੋੜ ਰੁਪਏ ਦਾ ਸਾਲਾਨਾ ਲੈਣ ਦੇਣ ਕਰਨ ਵਾਲੇ ਸਨਅਤਕਾਰਾਂ ਨੂੰ 10 ਹਜ਼ਾਰ ਰੁਪਏ ਸੀਓਸੀ ਫੀਸ, 5 ਕਰੋੜ ਰੁਪਏ ਤੋਂ 50 ਕਰੋੜ ਰੁਪਏ ਦਾ ਸਾਲਾਨਾ ਲੈਣ ਦੇਣ ਕਰਨ ਵਾਲੇ ਸਨਅਤਕਾਰਾਂ ਨੂੰ 40 ਹਜ਼ਾਰ ਰੁਪਏ ਸੀਓਸੀ ਫੀਸ ਅਤੇ 50 ਤੋਂ 250 ਕਰੋੜ ਰੁਪਏ ਤੋਂ ਵੱਧ ਸਾਲਾਨਾ ਲੈਣ ਦੇਣ ਕਰਨ ਵਾਲੇ ਸਨਅਤਕਾਰਾਂ ਨੂੰ 56800 ਰੁਪਏ ਸੀਓਸੀ ਫੀਸ ਅਦਾ ਕਰਨੀ ਪਵੇਗੀ।

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਨੇ ਕਿਹਾ ਕਿ ਐਸੋਸੀਏਸ਼ਨ ਵਿਖੇ ਲਗਾਏ ਗਏ ਕੈਂਪ ਦੌਰਾਨ ਹੁਣ ਤੱਕ 100 ਦੇ ਕਰੀਬ ਸਨਅਤਕਾਰਾਂ ਦੇ ਸੀਓਸੀ ਸਰਟੀਫਿਕੇਟ ਲੈਣ ਲਈ ਰਜਿਸਟੇ੍ਰਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਆਨਲਾਈਨ ਸਿਸਟਮ ਦੇਖਣ ਵਾਲੀ ਕੰਪਨੀ ਨੂੰ ਨਵੀਆਂ ਫੀਸਾਂ ਅਪਲੋਡ ਕਰਨ ਲਈ ਆਖ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਨਵੀਆਂ ਫੀਸਾਂ ਤਹਿਤ ਆਨਲਾਈਨ ਭੁਗਤਾਨ ਹੋ ਜਾਵੇਗਾ।

The post ਸਾਈਕਲਾਂ ’ਤੇ ਰਿਫਲੈਕਟਰ ਲਗਾਉਣ ਦੇ ਮਾਮਲੇ ’ਚ ਸੀਓਸੀ ਸਰਟੀਫਿਕੇਟ ਲਈ ਸਨਅਤਕਾਰ ਹੋਏ ਪ੍ਰੇਸ਼ਾਨ appeared first on Ludhiana Live.

ਚੀਨ ‘ਚ ਹੋਣ ਵਾਲੀ ਸਾਈਕਲ ਟੈਸਟਿੰਗ ਹੁਣ ਹੋਵੇਗੀ ਲੁਧਿਆਣਾ ‘ਚ, ਆਰ ਐਂਡ ਡੀ ਸੈਂਟਰ ਨੂੰ ਕੀਤਾ ਜਾਵੇਗਾ ਅਪਗ੍ਰੇਡ
ਲੁਧਿਆਣਾ : ਚੀਨ ਤੋਂ ਬਾਅਦ ਦੁਨੀਆ ਦੇ ਦੂਜੇ ਸਾਈਕਲ ਨਿਰਮਾਤਾ ਭਾਰਤ ਵਿੱਚ 80 ਫੀਸਦੀ ਸਾਈਕਲ ਅਤੇ ਸਾਈਕਲ ਪਾਰਟਸ ਬਣਾਉਣ ਵਾਲੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਸਾਈਕਲ ਨਿਰਮਾਤਾਵਾਂ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਵੱਡੀ ਰਾਹਤ ਮਿਲਣ ਜਾ ਰਹੀ ਹੈ। ਕੇਂਦਰ ਸਰਕਾਰ ਦੇ ਭਾਰੀ ਉਦਯੋਗ ਮੰਤਰਾਲੇ ਦੀ ਯੋਜਨਾ ਤਹਿਤ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਖੋਜ ਅਤੇ ਵਿਕਾਸ ਕੇਂਦਰ ਨੂੰ 10 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ।

ਲੁਧਿਆਣਾ ਦੇ ਸਾਈਕਲ ਵਪਾਰੀ ਪੰਜਾਬ ਵਿੱਚ ਟੈਸਟਿੰਗ ਲੈਬ ਸਮੇਤ ਖੋਜ ਅਤੇ ਵਿਕਾਸ ਕੇਂਦਰ ਨੂੰ ਅਪਗ੍ਰੇਡ ਕਰਨ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ। ਹੁਣ ਨਵੀਂ ਤਕਨੀਕ ਦੀ ਮਦਦ ਨਾਲ ਮਕੈਨੀਕਲ ਟੈਸਟ ਫਰੇਮ ਅਤੇ ਫੋਰਕ ਦੀ ਤਾਕਤ, ਲਾਈਵ ਸਾਈਕਲ ਟਿਕਾਊਤਾ ਸਮੇਤ ਕਈ ਮਹੱਤਵਪੂਰਨ ਟੈਸਟ ਲੁਧਿਆਣਾ ਵਿੱਚ ਹੀ ਕੀਤੇ ਜਾਣਗੇ। ਇਸ ਦੇ ਨਾਲ ਹੀ ਚਿਲਰ ਪਲਾਂਟ ਸਮੇਤ ਨਵੀਨਤਮ ਤਕਨੀਕ ਵਾਲੀ ਮਸ਼ੀਨਰੀ ਵੀ ਲਗਾਈ ਜਾਵੇਗੀ।

ਦੱਸਣਯੋਗ ਹੈ ਕਿ ਭਾਰਤ ਦਾ ਸਾਈਕਲ ਉਦਯੋਗ ਹੁਣ ਕਾਲੇ ਸਾਈਕਲਾਂ ਤੋਂ ਆਪਣੇ ਆਪ ਨੂੰ ਫੈਂਸੀ ਅਤੇ ਉੱਚ ਪੱਧਰੀ ਸਾਈਕਲਾਂ ਵੱਲ ਵਧ ਰਿਹਾ ਹੈ। ਅਜਿਹੇ ‘ਚ ਭਾਰਤੀ ਬਾਜ਼ਾਰ ਦੇ ਨਾਲ-ਨਾਲ ਉਦਯੋਗ ਦੀ ਨਜ਼ਰ ਅੰਤਰਰਾਸ਼ਟਰੀ ਬਾਜ਼ਾਰ ‘ਚ ਹਿੱਸੇਦਾਰੀ ਵਧਾਉਣ ਦੀ ਹੈ। ਕਿਉਂਕਿ ਚੀਨ ਜਿੱਥੇ 13 ਕਰੋੜ ਸਾਈਕਲ ਅਤੇ ਭਾਰਤ ਦੂਜੇ ਨੰਬਰ ‘ਤੇ ਹੈ, ਉੱਥੇ ਸਿਰਫ਼ 1 ਕਰੋੜ 60 ਲੱਖ ਸਾਈਕਲ ਹੀ ਬਣਦੇ ਹਨ। ਇੰਨੇ ਵੱਡੇ ਪਾੜੇ ਨੂੰ ਪੂਰਾ ਕਰਨ ਲਈ, ਉਦਯੋਗ ਨੂੰ ਨਵੀਨਤਮ ਤਕਨਾਲੋਜੀ ਨੂੰ ਪੂਰਾ ਕਰਨ ਦੇ ਨਾਲ-ਨਾਲ ਸੁਰੱਖਿਆ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਬਿਹਤਰ ਡਿਜ਼ਾਈਨ ਕੀਤੇ ਸਾਈਕਲ ਬਣਾਉਣ ਦੀ ਲੋੜ ਹੈ।

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐਸ ਚਾਵਲਾ ਨੇ ਕਿਹਾ ਕਿ ਇਹ ਪ੍ਰੋਜੈਕਟ ਲੁਧਿਆਣਾ ਦੀ ਸਾਈਕਲ ਇੰਡਸਟਰੀ ਲਈ ਵਰਦਾਨ ਸਾਬਤ ਹੋਵੇਗਾ। ਕਈ ਮਹੱਤਵਪੂਰਨ ਟੈਸਟਾਂ ਲਈ ਕਾਰੋਬਾਰੀਆਂ ਨੂੰ ਦੂਜੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਅਜਿਹੇ ‘ਚ ਲੁਧਿਆਣਾ ‘ਚ ਸਰਕਾਰੀ ਸੈਂਟਰ ਖੁੱਲ੍ਹਣ ਨਾਲ ਪੈਸੇ ਦੇ ਨਾਲ-ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਕੇ ਰਾਹਤ ਪ੍ਰਦਾਨ ਕਰੇ।

The post ਚੀਨ ‘ਚ ਹੋਣ ਵਾਲੀ ਸਾਈਕਲ ਟੈਸਟਿੰਗ ਹੁਣ ਹੋਵੇਗੀ ਲੁਧਿਆਣਾ ‘ਚ, ਆਰ ਐਂਡ ਡੀ ਸੈਂਟਰ ਨੂੰ ਕੀਤਾ ਜਾਵੇਗਾ ਅਪਗ੍ਰੇਡ appeared first on Ludhiana Live.

ਲੁਧਿਆਣਾ ਸਾਈਕਲ ਉਦਯੋਗ ‘ਚ ਧੋਖਾਧੜੀ ਰੋਕਣ ਲਈ ਨਵੀਂ ਪਹਿਲ, ਡਿਫਾਲਟਰਾਂ ਦੀ ਸੂਚੀ ਤਿਆਰ ਕਰੇਗਾ UCPMA
ਲੁਧਿਆਣਾ : ਸਾਈਕਲ ਉਦਯੋਗ ‘ਚ ਲਗਾਤਾਰ ਵਧ ਰਹੀ ਧੋਖਾਧੜੀ ਰੋਕਣ ਲਈ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਅਜਿਹੀ ਸੂਚੀ ਤਿਆਰ ਕੀਤੀ ਜਾਵੇਗੀ ਜਿਸ ‘ਚ ਧੋਖਾਧੜੀ ਕਰਨ ਵਾਲੀਆਂ ਕੰਪਨੀਆਂ ਦੇ ਨਾਵਾਂ ਦੇ ਨਾਲ-ਨਾਲ ਫਰਾਡ ਕਰਨ ਵਾਲੇ ਕਾਰੋਬਾਰੀ, ਉਨ੍ਹਾਂ ਨੇ ਕਿਨ੍ਹਾਂ-ਕਿਨ੍ਹਾਂ ਨਾਲ ਧੋਖਾਧੜੀ ਕੀਤੀ ਜਾਂ ਕਾਰੋਬਾਰ ਕ ਰਕੇ ਕਈ ਕੰਪਨੀਆਂ ਨੂੰ ਅਦਾਇਗੀ ਨਹੀਂ ਕੀਤੀ, ਉਨ੍ਹਾਂ ਦੀ ਸੂਚੀ ਜਨਤਕ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਵਪਾਰੀ ਉਨ੍ਹਾਂ ਨਾਲ ਵਪਾਰ ਕਰਨ ਤੋਂ ਪਹਿਲਾਂ ਚੁਕੰਨਾ ਹੋ ਜਾਵੇ।

ਦੱਸਣਯੋਗ ਹੈ ਕਿ ਸਾਈਕਲ ਸਨਅਤ ਵੱਲੋਂ ਹਾਲ ਹੀ ‘ਚ ਇੰਡਸਟਰੀ ਨਾਲ 30 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਇਕ ਵਿਅਕਤੀ ਨੂੰ ਫੜੇ ਜਾਣ ਤੋਂ ਬਾਅਦ ਹੁਣ ਕਈ ਮਾਮਲੇ ਸਾਹਮਣੇ ਆ ਰਹੇ ਹਨ ਤੇ ਇੰਡਸਟਰੀ ਇਕ ਪਲੇਟਫਾਰਮ ’ਤੇ ਆ ਕੇ ਚਰਚਾ ਵਿਚ ਹੈ। ਇਸ ਸਬੰਧੀ ਹੁਣ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਧੋਖਾਧੜੀ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਤੇ ਇਸ ਦੀ ਜਾਣਕਾਰੀ ਸਮੁੱਚੀ ਸਾਈਕਲ ਸਨਅਤ ਨਾਲ ਸਾਂਝੀ ਕੀਤੀ ਜਾਵੇਗੀ ।

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਲੁਧਿਆਣਾ ਦੀ ਇੰਡਸਟਰੀ ਨਾਲ ਧੋਖਾਧੜੀ ਦਾ ਸਿਲਸਿਲਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੇ ਲਈ ਉਨ੍ਹਾਂ ਨੇ ਜਾਲ ਵਿਛਾ ਕੇ ਕੁਝ ਲੋਕਾਂ ਨੂੰ ਫੜਿਆ ਹੈ ਪਰ ਇਹ ਰੁਝਾਨ ਤੇਜ਼ ਹੋਣ ਕਾਰਨ ਕਈ ਲੋਕ ਇਸ ਨਾਲ ਜੁੜ ਗਏ ਹਨ ਤੇ ਵੱਡੀ ਗਿਣਤੀ ਕੰਪਨੀਆਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ।

ਹਾਲ ਹੀ ‘ਚ ਫੜੇ ਗਏ ਮਾਮਲੇ ‘ਚ ਖਰੀਦਦਾਰ ਖੁਦ ਡਲਿਵਰੀ ਲੈਣ ਲਈ ਫੈਕਟਰੀਆਂ ‘ਚ ਕਿਰਾਏ ‘ਤੇ ਟੈਂਪੂ ਭੇਜ ਕੇ ਰਸਤੇ ‘ਚ ਆਪਣੀ ਗੱਡੀ ‘ਚ ਸ਼ਿਫਟ ਕਰ ਕੇ ਲੈ ਜਾਂਦਾ ਸੀ ਤਾਂ ਜੋ ਕਿਸੇ ਨੂੰ ਨਾ ਤਾਂ ਮਟੀਰੀਅਲ ਕਿੱਥੇ ਗਿਆ, ਉਸ ਦਾ ਟਿਕਾਣਾ ਮਿਲੇ ਤੇ ਪੇਮੈਂਟ ਲੈਣ ਲਈ ਉਸ ਨੂੰ ਕੋਈ ਫਾਲੋਅਪ ਨਾ ਕਰ ਸਕੇ। ਅਜਿਹੇ ਕਈ ਮਾਮਲੇ ਹੁਣ ਐਸੋਸੀਏਸ਼ਨ ਦੇ ਸਾਹਮਣੇ ਆ ਰਹੇ ਹਨ। ਕਈ ਫਰਾਡ ਖਰੀਦਦਾਰ ਤਾਂ ਦੋ ਤਿੰਨ ਬਿੱਲ ਦਾ ਮਟੀਰੀਅਲ ਲੈ ਕੇ ਬਾਅਦ ‘ਚ ਕਿਸੇ ਹੋਰ ਕੰਪਨੀ ਤੋਂ ਕਾਰੋਬਾਰ ਕਰਨ ਲੱਗਦੇ ਹਨ ਤੇ ਕਰੋੜਾਂ ਰੁਪਏ ਦਾ ਚੂਨਾ ਲਗਾ ਜਾਂਦੇ ਹਨ।

The post ਲੁਧਿਆਣਾ ਸਾਈਕਲ ਉਦਯੋਗ ‘ਚ ਧੋਖਾਧੜੀ ਰੋਕਣ ਲਈ ਨਵੀਂ ਪਹਿਲ, ਡਿਫਾਲਟਰਾਂ ਦੀ ਸੂਚੀ ਤਿਆਰ ਕਰੇਗਾ UCPMA appeared first on Ludhiana Live.

ਕੋਵਿਡ ਕਾਰਨ ਸਕੂਲ ਬੰਦ ਹੋਣ ਨਾਲ ਸੰਕਟ ‘ਚ ਸਾਈਕਲ ਇੰਡਸਟਰੀ, ਰਾਜ ਸਰਕਾਰਾਂ ਤੋਂ ਸਿਰਫ਼ 25 ਫ਼ੀਸਦ ਹੀ ਮਿਲੇ ਟੈਂਡਰ
ਲੁਧਿਆਣਾ :   ਟੈਂਡਰਸ ਦੀ ਕਮੀ ਕਰਕੇ ਇਨ੍ਹੀਂ ਦਿਨੀਂ ਸਾਈਕਲ ਇੰਡਸਟਰੀ ਭਾਰੀ ਪਰੇਸ਼ਾਨੀ ਦੇ ਦੌਰ ‘ਚੋਂ ਗੁਜ਼ਰ ਰਹੀ ਹੈ। ਸਾਈਕਲ ਇੰਡਸਟਰੀ ਨੂੰ ਟੈਂਡਰ ਨਾ ਆਉਣ ਦੀ ਮੁੱਖ ਵਜ੍ਹਾ ਸੂਬਾ ਸਰਕਾਰਾਂ ਕੋਲ ਕੋਵਿਡ ਕਾਰਨ ਬਜਟ ਦੀ ਘਾਟ ਹੋਣ ਦੇ ਨਾਲ-ਨਾਲ ਸਕੂਲਾਂ ਦਾ ਨਾ ਚੱਲ ਸਕਣਾ ਹੈ। ਅਜਿਹੇ ਵਿਚ ਹਰ ਸਾਲ ਲੱਖਾਂ ਸਾਈਕਲਾਂ ਦੇ ਟੈਂਡਰ ਪਾਉਣ ਵਾਲੀ ਇੰਡਸਟਰੀ ਦੇ ਹੱਥ ਨਾਮਾਤਰ ਟੈਂਡਰ ਹੀ ਆ ਰਹੇ ਹਨ।

ਸਾਈਕਲ ਇੰਡਸਟਰੀ ਦੀ ਕੁੱਲ ਪ੍ਰੋਡਕਸ਼ਨ ‘ਚ 40 ਫ਼ੀਸਦ ਹਿੱਸਾ ਸਾਈਕਲ ਟੈਂਡਰ ਦਾ ਹੁੰਦਾ ਹੈ, ਪਰ ਹੁਣ ਸਾਈਕਲ ਟੈਂਡਰ ਦੀ ਗੱਲ ਕਰੀਏ ਤਾਂ ਇਸ ਸਾਲ ਸਿਰਫ਼ 25 ਤੋਂ 30 ਫ਼ੀਸਦ ਟੈਂਡਰ ਆਰਡਰ ਹੀ ਮਿਲ ਰਹੇ ਹਨ। ਅਜਿਹੇ ਵਿਚ ਹੁਣ ਇੰਡਸਟਰੀ ਨੇ ਰੁਖ਼ ਘਰੇਲੂ ਬਾਜ਼ਾਰ ‘ਚ ਫੈਨਸੀ ਸਾਈਕਲਾਂ ਦੇ ਨਾਲ-ਨਾਲ ਇੰਟਰਨੈਸ਼ਨਲ ਮਾਰੀਕਟ ਦੀ ਡਿਮਾਂਡ ਨੂੰ ਪੂਰਾ ਕਰਨ ਵੱਲ ਕਰ ਲਿਆ ਹੈ।

ਏਵਨ ਸਾਈਕਲ ਲਿਮਟਿਡ ਦੇ ਸੀਐਮਡੀ ਓਂਕਾਰ ਸਿੰਘ ਪਾਹਵਾ ਅਨੁਸਾਰ ਭਾਵੇਂ ਕੋਵਿਡ ਕਾਰਨ ਸਾਈਕਲਾਂ ਦੇ ਟੈਂਡਰ ਘਟੇ ਹਨ, ਪਰ ਹੁਣ ਉਦਯੋਗ ਉੱਚ ਪੱਧਰੀ ਸਾਈਕਲਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਵੱਖ-ਵੱਖ ਰਾਜਾਂ ਦੀਆਂ ਸੂਬਾ ਸਰਕਾਰਾਂ ਕੋਵਿਡ ਤੋਂ ਬਚਾਅ ਲਈ ਆਪਣੇ ਬਜਟ ਦੀ ਵਰਤੋਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸਕੂਲ ਬੰਦ ਹੋਣਾ ਵੀ ਇੱਕ ਵੱਡਾ ਕਾਰਨ ਹੈ।

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਅਨੁਸਾਰ ਸਾਈਕਲ ਟੈਂਡਰ ਲੁਧਿਆਣਾ ਦੀ ਸਾਈਕਲ ਸਨਅਤ ਦਾ ਪਹੀਆ ਚਲਾਉਣ ਲਈ ਕਾਰਗਰ ਸੀ ਕਿਉਂਕਿ ਆਰਡਰ ਆਉਣ ਨਾਲ ਨਾ ਸਿਰਫ਼ ਪੂਰੇ ਸਾਈਕਲ ਨਿਰਮਾਤਾਵਾਂ ਨੂੰ ਸਗੋਂ MSME ਯੂਨਿਟਾਂ ਨੂੰ ਵੀ ਪੁਰਜ਼ਿਆਂ ਦੇ ਚੰਗੇ ਆਰਡਰ ਮਿਲਦੇ ਹਨ। ਟੈਂਡਰਾਂ ਦੇ ਲਿਹਾਜ਼ ਨਾਲ ਇਹ ਸਾਲ ਬਹੁਤ ਚਿੰਤਾਜਨਕ ਰਿਹਾ ਹੈ।

The post ਕੋਵਿਡ ਕਾਰਨ ਸਕੂਲ ਬੰਦ ਹੋਣ ਨਾਲ ਸੰਕਟ ‘ਚ ਸਾਈਕਲ ਇੰਡਸਟਰੀ, ਰਾਜ ਸਰਕਾਰਾਂ ਤੋਂ ਸਿਰਫ਼ 25 ਫ਼ੀਸਦ ਹੀ ਮਿਲੇ ਟੈਂਡਰ appeared first on Ludhiana Live.