crop damaged Archives - Ludhiana Live

ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜ੍ਹੇਗੀ- CM ਮਾਨ
ਪੰਜਾਬ ਵਿੱਚ ਲਗਾਤਾਰ ਪਏ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਥਾਂ-ਥਾਂ ‘ਤੇ ਪਾਣੀ ਓਵਰਫਲੋ ਹੋ ਗਿਆ ਹੈ ਅਤੇ ਲੋਕਾਂ ਦਾ ਬੁਰਾ ਹਾਲ ਹੈ । ਇਸੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਰਾਹਤ ਦੇਣ ਵਾਲਾ ਟਵੀਟ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਕਿਸਮ ਦੀ ਸਹਾਇਤਾ ਕਰਨੀ ਸਾਡੀ ਪਹਿਲ ਹੈ।

CM ਮਨ ਨੇ ਟਵੀਟ ਕਰਦਿਆਂ ਲਿਖਿਆ, “ਪੰਜਾਬ ਦੀ ਪਾਣੀ ਦੀ ਸਥਿਤੀ ਦੀ ਹਰ ਪਲ ਦੀ ਰਿਪੋਰਟ ਦੇ ਆਧਾਰ ਤੇ ਪ੍ਰਸ਼ਾਸਨ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਕਿਸਮ ਦੀ ਸਹਾਇਤਾ ਕਰਨੀ ਸਾਡੀ ਪਹਿਲ ਹੈ। ਸਾਰੇ ਡੈਮ ਸੁਰੱਖਿਅਤ ਅਤੇ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹਨ। ਉਮੀਦ ਹੈ ਕਿ ਪੰਜਾਬ ਵਿੱਚ ਅੱਜ ਸ਼ਾਮ ਤੱਕ ਹਾਲਾਤ ਕਾਫ਼ੀ ਸੁਧਰ ਜਾਣਗੇ। ਕਿਸੇ ਵੀ ਕਿਸਮ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜ੍ਹੇਗੀ ।

The post ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜ੍ਹੇਗੀ- CM ਮਾਨ appeared first on Ludhiana Live.

ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਗਿੱਦੜਪਿੰਡੀ ‘ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ
ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਹਰ ਪਾਸੇ ਹਾਲਾਤ ਵਿਗੜੇ ਹੋਏ ਹਨ ਅਤੇ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ ‘ਚ ਫਿਰ ਰਿਹਾ ਹੈ। ਥਾਂ-ਥਾਂ ‘ਤੇ ਨਹਿਰਾਂ ਦੇ ਬੰਨ੍ਹ੍ ਟੁੱਟ ਰਹੇ ਹਨ। ਇਸ ਦਰਮਿਆਨ ਸਤਲੁਜ ਦਰਿਆ ‘ਚ ਆਏ ਸਮਰੱਥਾ ਤੋਂ ਵੱਧ ਪਾਣੀ ਨੇ 2 ਥਾਵਾਂ ਤੋਂ ਧੁੱਸੀ ਬੰਨ੍ਹ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੰਨ੍ਹ ‘ਚ ਇਕ ਪਾੜ ਰਾਤ ਦੇ 12.40 ਦੇ ਕਰੀਬ ਅਤੇ ਦੂਜਾ ਪਾੜ ਤੜਕੇ 2 ਵਜੇ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਿਆ ਹੈ।

ਚਸ਼ਮਦੀਦਾਂ ਮੁਤਾਬਕ ਪਹਿਲਾਂ ਬੰਨ੍ਹ ‘ਚ ਘਰਲ ਪਿਆ, ਜੋ ਜੱਦੋ-ਜਹਿਦ ਦੇ ਬਾਵਜੂਦ ਪੂਰ ਨਹੀਂ ਹੋਈ ਅਤੇ ਕੁੱਝ ਸਮੇਂ ਦਰਮਿਆਨ ਦੇਖਦੇ ਹੀ ਦੇਖਦੇ ਪਾੜ ਪੈ ਗਿਆ, ਜਿਸ ਕਾਰਨ ਬੰਨ੍ਹ ਟੁੱਟ ਗਿਆ। ਇਸ ਨਾਲ ਲੋਹੀਆਂ ਅਤੇ ਗਿੱਦੜਪਿੰਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਪਾਣੀ ਭਰਨ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਐੱਨ. ਡੀ. ਆਰ. ਐੱਫ. ਨੇ ਰੈਸਕਿਊ ਆਪਰੇਸ਼ਨ ਚਲਾਇਆ।

The post ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਗਿੱਦੜਪਿੰਡੀ ‘ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ appeared first on Ludhiana Live.

ਪੰਜਾਬ ਵਿਚ ਭਾਰੀ ਮੀਂਹ ਕਾਰਨ ਵਿਗੜਣ ਲੱਗੇ ਹਾਲਾਤ, ਇਨ੍ਹਾਂ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ
ਲੁਧਿਆਣਾ : ਅੱਜ ਐਤਵਾਰ ਨੂੰ ਪੰਜਾਬ ਦੇ 6 ਇਲਾਕਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਇਥੇ ਤੇਜ਼ ਮੀਂਹ ਦੀ ਸੰਭਾਵਨਾ ਹੈ ਅਤੇ 60 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਰਾਜਪੁਰਾ, ਡੇਰਾ ਬੱਸੀ, ਫਤਿਹਗੜ੍ਹ ਸਾਹਿਬ, ਮੋਹਾਲੀ, ਬੱਸੀ ਪਠਾਣਾ ਅਤੇ ਖਰੜ ਵਿਚ ਇਹ ਅਲਰਟ ਜਾਰੀ ਕੀਤਾ ਗਿਆ ਹੈ।

ਸ਼ੁੱਕਰਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਣ ਨਹਿਰਾਂ ਵਿਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਨਹਿਰਾਂ ਵਿਚ ਪਾੜ ਪੈਣ ਕਾਰਣ ਫਸਲਾਂ ਤਬਾਹ ਹੋ ਗਈਆਂ ਹਨ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵਧੇਰੇ ਪ੍ਰਭਾਵਤ ਇਲਾਕਿਆਂ ਨੂੰ ਚੌਕਸ ਰਹਿਣ ਲਈ ਆਖਿਆ ਹੈ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।

ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਵੀ ਜਾਰੀ ਹੋਇਆ ਹੈ। ਇਥੇ 40 ਕਿਮੀ ਤਕ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਲੁਧਿਆਣਾ, ਚਮਕੌਰ ਸਾਹਿਬ, ਸਮਰਾਲਾ, ਫਿਲੌਰ, ਨਕੋਦਰ, ਫਗਵਾੜਾ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਬਟਾਲਾ, ਭੁਲੱਥ, ਮੁਕੇਰੀਆਂ, ਗੁਰਦਾਸਪੁਰ ਵਿਚ ਇਹ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੁਡਲਾਢਾ, ਪਟਿਆਲਾ, ਰਾਜਪੁਰਾ, ਖੰਨਾ, ਖਰੜ, ਖਮਾਣੋ, ਰੂਪਨਗਰ, ਬਲਾਚੌਰ, ਸਾਹਕੋਟ, ਸੁਲਤਾਨਪੁਰ ਲੋਧੀ, ਖ਼ਡੂਰ ਸਾਹਿਬ, ਰਾਏਕੋਟ, ਜਗਰਾਓਂ, ਅਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ ਅਤੇ ਪਠਾਨਕੋਟ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

The post ਪੰਜਾਬ ਵਿਚ ਭਾਰੀ ਮੀਂਹ ਕਾਰਨ ਵਿਗੜਣ ਲੱਗੇ ਹਾਲਾਤ, ਇਨ੍ਹਾਂ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ appeared first on Ludhiana Live.

ਟਮਾਟਰ ਦੀਆਂ ਕੀਮਤਾਂ ਨੇ ਲਗਾਈ ਵੱਡੀ ਛਲਾਂਗ, ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਰੇਟ
ਲੁਧਿਆਣਾ : ਟਮਾਟਰ ਦੀਆਂ ਕੀਮਤਾਂ ਨੇ ਕੁਝ ਹੀ ਦਿਨਾਂ ਵਿਚ 80 ਤੋਂ 100 ਰੁ. ਪ੍ਰਤੀ ਕਿਲੋ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਆਪਣੇ ਆਪ ’ਚ ਰਿਕਾਰਡ ਤੋੜ ਤੇਜ਼ੀ ਦੱਸੀ ਜਾ ਰਹੀ ਹੈ। ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ ਅਾਸਮਾਨ ਛੂਹਣ ਲੱਗੀਆਂ ਹਨ। ਟਮਾਟਰ, ਅਦਰਕ, ਗੋਭੀ, ਅਰਬੀ, ਪਿਆਜ਼, ਆਲੂ, ਨਿੰਬੂ ਅਤੇ ਧਨੀਆ ਆਦਿ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ ਕਾਰਨ ਸਬਜ਼ੀਆਂ ਖਰੀਦਣਾ ਹੁਣ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਸਬਜ਼ੀਆਂ ਖਾਸ ਕਰ ਕੇ ਟਮਾਟਰ ਦੀਆਂ ਕੀਮਤਾਂ ’ਚ ਆਈ ਭਾਰੀ ਤੇਜ਼ੀ ਦਾ ਕਾਰਨ ਬੀਤੇ ਦਿਨੀਂ ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ, ਬਾਰਿਸ਼ ਅਤੇ ਗੜੇਮਾਰੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਮਾਟਰ ਦੀ ਜ਼ਿਆਦਾਤਰ ਫਸਲ ਹਿਮਾਚਲ ਪ੍ਰਦੇਸ਼ ਦੇ ਸੋਲਨ, ਸ਼ਿਮਲਾ, ਨਾਲਾਗੜ੍ਹ, ਬੱਧੀ ਇਲਾਕਿਆਂ ਤੋਂ ਪੰਜਾਬ ਭਰ ਦੀਆਂ ਸਬਜ਼ੀ ਮੰਡੀਆਂ ’ਚ ਪੁੱਜਦੀ ਹੈ ਪਰ ਬੀਤੇ ਦਿਨੀਂ ਹਿਮਾਚਲ ’ਚ ਹੋਈ ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਮਾਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ।

ਇਸ ਦੌਰਾਨ ਜਿਨ੍ਹਾਂ ਜਿਮੀਂਦਾਰਾਂ ਨੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਆਪਣਾ ਮਾਲ ਸੁਰੱਖਿਅਤ ਬਚਾ ਲਿਆ, ਉਹ ਹੁਣ ਮਾਲ ਨੂੰ ਬਾਜ਼ਾਰ ’ਚ ਮੂੰਹ ਮੰਗੀਆਂ ਕੀਮਤਾਂ ’ਤੇ ਵੇਚ ਰਹੇ ਹਨ।ਉਨ੍ਹਾਂ ਦੱਸਿਆ ਕਿ ਟਮਾਟਰ ਦੀ ਲੋਕਲ ਫਸਲ ਦਾ ਸੀਜ਼ਨ ਹੁਣ ਖਤਮ ਹੋ ਚੁੱਕਾ ਹੈ, ਜਦੋਂਕਿ ਮੱਧ ਪ੍ਰਦੇਸ਼ ਰਾਜ ਤੋਂ ਆਉਣ ਵਾਲੀ ਟਮਾਟਰ ਦੀ ਫਸਲ ਦਿੱਲੀ ਦੀ ਮੰਡੀ ਵਿਚ ਹੀ ਵਿਕ ਰਹੀ ਹੈ। ਟਮਾਟਰ ਦੀਆ ਕੀਮਤਾਂ ਵਿਚ ਰਾਤੋ ਰਾਤ ਹੋਏ ਭਾਰੀ ਵਾਧੇ ਦੇ ਪਿੱਤੇ ਮੁਨਾਫਾ ਅਤੇ ਜਮ੍ਹਾਖੋਰਾਂ ਦਾ ਵੱਡਾ ਹੱਥ ਹੈ।

ਜ਼ਿਲਾ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦਿੰਦੇ ਹੋਏ ਜਮ੍ਹਾਖੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਸਰਕਾਰ ਨੂੰ ਲਗਾਤਾਰ ਅੱਗ ਉਗਲਦੀ ਇਸ ਮਹਿੰਗਾਈ ’ਤੇ ਕਾਬੂ ਪਾਉਣ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਆਮ ਤੌਰ ’ਤੇ ਹੋਲਸੇਲ ਸਬਜ਼ੀ ਮੰਡੀ, ਲੁਧਿਆਣਾ ਤੋਂ ਗਲੀਆ ਤੱਕ ਦਾ ਸਫਰ ਤੈਅ ਕਰਦੇ ਹੀ ਸਬਜ਼ੀਆਂ ਫਲ ਫਰੂਟ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਂਦੀਆਂ ਹਨ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਰੋਜਾਨਾ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਦੀ ਹੋਲਸੇਲ ਲਿਸਟ ਜਾੀਰ ਕਰੇ ਤਾਂਕਿ ਆਮ ਜਨਤਾ ‘ਤੇ ਮਹਿੰਗਾਈ ਦਾ ਵਾਧੂ ਬੋਝ ਨਾ ਪਵੇ।

The post ਟਮਾਟਰ ਦੀਆਂ ਕੀਮਤਾਂ ਨੇ ਲਗਾਈ ਵੱਡੀ ਛਲਾਂਗ, ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਰੇਟ appeared first on Ludhiana Live.

ਫਸਲਾਂ ਦੇ ਨੁਕਸਾਨ ਦੀ ਰਿਪੋਰਟ ਪੂਰੀ ਹੋਣ ਤੱਕ ਕੋਈ ਵੀ ਅਧਿਕਾਰੀ ਛੁੱਟੀ ਨਹੀਂ ਲਵੇਗਾ – ਸੁਰਭੀ ਮਲਿਕ
ਲੁਧਿਆਣਾ : ਫਸਲਾਂ ਦੇ ਨੁਕਸਾਨ ਦੇ ਮੁਲਾਂਕਣ ਵਿੱਚ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਜ਼ਿਲ੍ਹੇ ਵਿੱਚ ਗਿਰਦਾਵਰੀ ਦਾ ਕੰਮ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਵਧੀਕ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿੱਚ ਛੇ ਟੀਮਾਂ ਤਾਇਨਾਤ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਮੇਤ ਐਸ.ਡੀ.ਐਮ, ਜ਼ਿਲ੍ਹਾ ਮਾਲ ਅਫ਼ਸਰ ਅਤੇ ਤਹਿਸੀਲਦਾਰ ਮਨਮੋਹਨ ਸਬ-ਡਵੀਜ਼ਨ ਵਿੱਚ ਗਿਰਦਾਵਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ।

ਸਮਰਾਲਾ ਅਤੇ ਮਾਛੀਵਾੜਾ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ ਦੇ ਨਾਲ ਐਸ.ਡੀ.ਐਮ, ਤਹਿਸੀਲਦਾਰ ਕੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੀਤਾ ਦਰਸ਼ੀ ਦੇ ਨਾਲ ਐਸ.ਡੀ.ਐਮ. ਸਵਾਤੀ ਟਿਵਾਣਾ, ਤਹਿਸੀਲਦਾਰ ਲਕਸ਼ੈ ਕੁਮਾਰ ਅਤੇ ਨਾਇਬ ਤਹਿਸੀਲਦਾਰ ਰਮਨ ਕੁਮਾਰ ਵਲੋਂ ਲੁਧਿਆਣਾ ਪੱਛਮੀ ਅਤੇ ਮੁੱਲਾਂਪੁਰ-ਦਾਖਾ ਖੇਤਰਾਂ ਵਿੱਚ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਦੀ ਜ਼ਿੰਮੇਵਾਰੀ ਲਈ ਹੈ।

ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਮੇਜਰ ਅਮਿਤ ਸਰੀਨ, ਐਸ.ਡੀ.ਐਮਜ਼ ਜਸਲੀਨ ਕੌਰ, ਮਨਜੀਤ ਕੌਰ, ਗੁਰਬੀਰ ਸਿੰਘ ਕੋਹਲੀ ਸਮੇਤ ਤਹਿਸੀਲਦਾਰ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ, ਨਵਦੀਪ ਭੋਗਲ ਅਤੇ ਗੁਰਪ੍ਰੀਤ ਕੌਰ ਸਮੇਤ ਪਾਇਲ, ਖੰਨਾ ਅਤੇ ਰਾਏਕੋਟ ਦੇ ਖੇਤਰਾਂ ਨੂੰ ਕਵਰ ਕਰ ਰਹੇ ਹਨ।

ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਸਮੇਤ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ, ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਨਾਇਬ ਤਹਿਸੀਲਦਾਰ ਜਗਦੀਪ ਸਿੰਘ, ਹਰਮਿੰਦਰ ਚੀਮਾ ਅਤੇ ਮਨਵੀਰ ਕੌਰ ਲੁਧਿਆਣਾ ਪੂਰਬੀ ਸਬ-ਡਵੀਜ਼ਨ ਅਧੀਨ ਆਉਂਦੇ ਪਿੰਡਾਂ ਦੀ ਰਿਪੋਰਟ ਤਿਆਰ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰ ਦੇ ਪਿੰਡਾਂ ਦਾ ਨਿੱਜੀ ਤੌਰ ‘ਤੇ ਦੌਰਾ ਕਰਨ ਤਾਂ ਜੋ ਰਿਪੋਰਟਾਂ ਨੂੰ ਜਲਦ ਅਤੇ ਨਿਰਪੱਖ ਢੰਗ ਨਾਲ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਪੂਰੀ ਹੋਣ ਤੱਕ ਕੋਈ ਵੀ ਅਧਿਕਾਰੀ ਛੁੱਟੀ ਨਹੀਂ ਲਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਦਿਨੀਂ ਬੇਮੌਸਮੀ ਬਰਸਾਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਮੇਂ ਸਿਰ ਮੁਆਵਜ਼ਾ ਦਿੱਤਾ ਜਾ ਸਕੇ।

The post ਫਸਲਾਂ ਦੇ ਨੁਕਸਾਨ ਦੀ ਰਿਪੋਰਟ ਪੂਰੀ ਹੋਣ ਤੱਕ ਕੋਈ ਵੀ ਅਧਿਕਾਰੀ ਛੁੱਟੀ ਨਹੀਂ ਲਵੇਗਾ – ਸੁਰਭੀ ਮਲਿਕ appeared first on Ludhiana Live.

ਮੌਸਮ ਨੇ ਮਚਾਈ ਤਬਾਹੀ, ਪੰਜਾਬ ‘ਚ 5 ਡਿਗਰੀ ਡਿੱਗਿਆ ਪਾਰਾ, ਫਸਲਾਂ ਨੂੰ ਪਹੁੰਚਿਆ ਨੁਕਸਾਨ
ਲੁਧਿਆਣਾ : ਪੰਜਾਬ ਤੇ ਹਰਿਆਣਾ ਵਿਚ ਬੀਤੇ ਦਿਨੀਂ ਕਈ ਜਗ੍ਹਾ ਮੀਂਹ ਤੇ ਗੜ੍ਹੇਮਾਰੀ ਹੋਈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਸਵੇਰ ਤੋਂ ਸ਼ਾਮ ਤੱਕ ਮੀਂਹ ਪੈਂਦਾ ਰਿਹਾ। ਤੇਜ਼ ਹਵਾ ਚੱਲਣ ਤੇ ਕਈ ਜਗ੍ਹਾ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਪੰਜਾਬ ਵਿਚ ਮੀਂਹ ਨਾਲ ਪਾਰਾ 5 ਡਿਗਰੀ ਡਿੱਗ ਗਿਆ। ਪਾਣੀ ਵਿਚ ਫਸਲ ਡੁੱਬਣ ਨਾਲ ਦਾਣਾ ਖਰਾਬ ਹੋ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਨੂੰ ਲੈ ਕੇ ਸਪੈਸਲ ਗਿਰਾਦਵਰੀ ਦੇ ਹੁਕਮ ਦਿੱਤੇ ਹੋ। ਫਾਜ਼ਿਲਕਾ ਵਿਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ। ਇਸ ਦੇ ਚੱਲਦੇ ਘਰਾਂ ਦੀਆਂ ਦੀਵਾਰਾਂ ਡਿੱਗ ਗਈਆਂ ਤੇ ਲੋਕ ਜ਼ਖਮੀ ਹੋ ਗਏ। ਬਗੀਚਿਆਂ ਵਿਚ ਲੱਗੇ ਦਰੱਖਤ ਉਖੜ ਕੇ ਹਵਾ ਵਿਚ ਲਹਿਰਾਉਂਦੇ ਦਿਖੇ। CM ਮਾਨ ਨੇ ਕਿਹਾ ਹੈ ਕਿ ਜਿਸ ਕਿਸੇ ਦਾ ਘਰ ਮੀਂਹ ਨਾਲ ਡਿੱਗ ਗਿਆ ਹੈ, ਉਸ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।

The post ਮੌਸਮ ਨੇ ਮਚਾਈ ਤਬਾਹੀ, ਪੰਜਾਬ ‘ਚ 5 ਡਿਗਰੀ ਡਿੱਗਿਆ ਪਾਰਾ, ਫਸਲਾਂ ਨੂੰ ਪਹੁੰਚਿਆ ਨੁਕਸਾਨ appeared first on Ludhiana Live.