ਲੁਧਿਆਣਾ, 28 ਮਾਰਚ(000) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਪੈਰਾ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਅਸ਼ਵਨੀ ਕੁਮਾਰ, ਉਨ੍ਹਾਂ ਦੀ ਪਤਨੀ ਸ਼ਬਾਨਾ ਅਤੇ ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੂੰ ਲੁਧਿਆਣਾ ਵਿੱਚ ਦਿਵਿਆਂਗ ਵੋਟਰਾਂ ਲਈ ਜ਼ਿਲ੍ਹਾ ਆਈਕਨ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਵੋਟਿੰਗ ਵਾਲੇ ਦਿਨ (1 ਜੂਨ) ਨੂੰ ਦਿਵਿਆਂਗ ਵੋਟਰਾਂ ਨੂੰ ਸਬੰਧਤ ਬੂਥਾਂ ‘ਤੇ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਆਈਕਨ ਵਜੋਂ ਘੋਸ਼ਿਤ ਕੀਤਾ ਹੈ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਲੋਕਤੰਤਰੀ ਪ੍ਰਕਿਰਿਆ ਵਿੱਚ ਦਿਵਿਆਂਗ ਵੋਟਰਾਂ ਦੀ ਵੱਧ ਤੋਂ ਵੱਧ ਭਾਈਵਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਵੋਟ ਪਾਉਣ ਲਈ ਆਉਣ ਵਾਲੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਨੂੰ ਪੋਲਿੰਗ ਬੂਥਾਂ ‘ਤੇ ਆਉਣ-ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੋਟਿੰਗ ਵਾਲੇ ਦਿਨ ਪੋਲਿੰਗ ਬੂਥਾਂ ‘ਤੇ ਦਿਵਿਆਂਗ ਵੋਟਰਾਂ ਲਈ ਇੱਕ ਸੁਖਾਵੀਂ ਯੋਜਨਾ ਤਿਆਰ ਕਰੇਗਾ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਲਗਭਗ 16650 ਦਿਵਿਆਂਗ ਵੋਟਰ ਹਨ ਅਤੇ ਪ੍ਰਸ਼ਾਸਨ ਜ਼ਿਲ੍ਹਾ ਭਰ ਦੇ ਪੋਲਿੰਗ ਬੂਥਾਂ ‘ਤੇ ਇਨ੍ਹਾਂ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 1 ਜੂਨ ਨੂੰ ਪੋਲਿੰਗ ਵਾਲੇ ਦਿਨ ਸਾਰੇ ਬੂਥਾਂ ‘ਤੇ ਵ੍ਹੀਲ ਚੇਅਰ, ਰੈਂਪ, ਹੈਲਪਰਾਂ ਅਤੇ ਹੋਰਾਂ ਦਾ ਪ੍ਰਬੰਧ ਯਕੀਨੀ ਬਣਾਏਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸ਼ਨ ਵੱਲੋਂ ਕੀਤੇ ਇਹ ਪ੍ਰਬੰਧ ਦਿਵਿਆਂਗ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਰਦਾਨ ਸਿੱਧ ਹੋਣਗੇ। ਆਈਕਨਜ਼ ਨੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਸਾਰੇ ਵੋਟਰਾਂ ਨੂੰ ਚੋਣਾਂ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਦੇਸ਼ ਦਾ ਮਾਣ ਬਣਨਾ ਚਾਹੀਦਾ ਹੈ।
ਅਰੋੜਾ ਨੇ ਬਿਊਸਕੇਪ ਫਾਰਮਜ਼ ਨੂੰ ਦੱਸਿਆ “ਪੰਜਾਬ ਦਾ ਸ਼ਾਲੀਮਾਰ ਬਾਗ”
ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ
ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਰੇਟ ਇਕ ਵਾਰ ਫਿਰ ਵਧੇ, ਜਾਣੋ ਕਦੋਂ ਤੋਂ…
ਲੋਕ ਸਭਾ ਚੋਣਾਂ: ਸੁਖਬੀਰ ਬਾਦਲ ਦੀਆਂ ਨਜ਼ਰਾਂ ਲੁਧਿਆਣਾ ਸੀਟ ਲਈ ਇਨ੍ਹਾਂ ਆਗੂਆਂ ‘ਤੇ ਟਿਕੀਆਂ
CM ਮਾਨ ਆਪਣੀ ਪਤਨੀ ਨਾਲ ਘਰ ਪਹੁੰਚੇ, ਬੇਟੀ ਦਾ ਰੱਖਿਆ ਇਹ ਖੂਬਸੂਰਤ ਨਾਮ
ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ‘ਤੇ ਦਰ/ਦਨਾਕ ਹਾ/ਦਸਾ, 10 ਲੋਕਾਂ ਦੀ ਮੌ. ਤ, SDRF ਦੀ ਟੀਮ ਪਹੁੰਚੀ
ਨੋਇਡਾ ਸੈਕਟਰ 32 ਅਤੇ ਇਸ ਦੇ ਆਸਪਾਸ ਦੇ ਇਲਾਕੇ ਕਿਵੇਂ ਬਣੇ ਗੈਸ ਚੈਂਬਰ ? ਅਥਾਰਟੀ ਨੂੰ ਮੰਗਵਾਉਣੀ ਪਈ JCB, ਜਾਣੋ ਕੀ ਹੈ ਮਾਮਲਾ?
ਅਮਰੀਕਨ ਗਵਰਨਰ ਕਿਹਾ ਇੰਡੀਅਨ ਕਰੂ ਨੂੰ ਹੀਰੋ, ਕਾਰਨ ਜਾਣਿਆ ਤਾਂ ਤੁਸੀਂ ਵੀ ਕਰੋਗੇ ਸਲਾਮ
ਗੋਆ ‘ਚ ਨੇਪਾਲ ਦੇ ਮੇਅਰ ਦੀ ਬੇਟੀ ਲਾਪਤਾ, ਓਸ਼ੋ ਆਸ਼ਰਮ ‘ਚ ਲਗਾ ਰਹੀ ਸੀ ਧਿਆਨ, 2 ਦਿਨਾਂ ਤੋਂ ਪੁਲਸ ਕਰ ਰਹੀ ਸੀ ਭਾਲ
CM ਕੇਜਰੀਵਾਲ ਨੇ ਜੇਲ੍ਹ ‘ਚੋਂ ਜਾਰੀ ਕੀਤਾ ਇੱਕ ਹੋਰ ਸੰਦੇਸ਼, ਬੀਜੇਪੀ ਨੇ ਚੁੱਕੇ ਸਵਾਲ, LG ਤੇ ED ਤੋਂ ਜਾਂਚ ਦੀ ਮੰਗ
ਨਾ.ਜਾਇਜ਼ ਸ਼ਰਾਬ ਸਪਲਾਈ ਕਰਨ ਜਾ ਰਹੇ 2 ਤ/ਸਕਰ ਕਾਬੂ
ਮਹਾਰਾਣੀ ਪ੍ਰਨੀਤ ਕੌਰ ਦਾ PA ਬਣਿਆ ਲੱਖਾਂ ਦੀ ਠੱਗੀ, ਪਤੀ-ਪਤਨੀ ਸਮੇਤ 3 ਨਾਮਜ਼ਦ
ਸੰਗਰੂਰ ‘ਚ ਨਕਲੀ ਸ਼ਰਾਬ ਦਾ ਕਹਿਰ ਜਾਰੀ, ਹੁਣ ਤੱਕ 14 ਲੋਕਾਂ ਦੀ ਮੌ/ਤ, 2 ਹੋਰ ਗ੍ਰਿ।ਫਤਾਰ
ਲੁਧਿਆਣਾ: ਗੰਦੇ ਨਾਲੇ ‘ਚੋਂ ਔਰਤ ਦੀ ਲਾਸ਼ ਬਰਾਮਦ, ਇਲਾਕੇ ‘ਚ ਫੈਲੀ ਸਨਸਨੀ
ਲੁਧਿਆਣਾ: ਦੋ ਧਿਰਾਂ ‘ਚ ਹੋਈ ਖੂ.ਨੀ ਝ.ੜਪ, ਇਲਾਕੇ ‘ਚ ਦ.ਹਿਸ਼ਤ ਦਾ ਮਾਹੌਲ
ਅਮਰੀਕਾ ‘ਚ ਵੱਡਾ ਹਾਦਸਾ, ਜਹਾਜ਼ ਦੀ ਟੱਕਰ ਕਾਰਨ ਟੁੱਟਿਆ ਪੁਲ, ਨਦੀ ‘ਚ ਡਿੱਗੇ ਕਈ ਵਾਹਨ : ਦੇਖੋ ਵੀਡੀਓ
6 ਸਾਲ ਦੀ ਬੱਚੀ ਨੇ 3 ਕਰੋੜ ਦਾ ਖਰੀਦਿਆ ਘਰ, ਇੰਨੀ ਛੋਟੀ ਉਮਰ ‘ਚ ਕਿਵੇਂ ਬਣ ਗਈ ਘਰ ਦੀ ਮਾਲਕਣ? ਜਾਣੋ
ਪਾਕਿਸਤਾਨ ਦੇ ਵੱਡੇ ਬਿਜ਼ਨਸਮੈਨ ਨੇ ਅੰਜੂ ਨੂੰ ਘਰ ਬੈਠੇ ਸੈਲਰੀ ਦੇਣ ਦਾ ਕੀਤਾ ਐਲਾਨ, ਗਿਫਟ ਕੀਤਾ ਪਲਾਟ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ‘ਤੇ ਲੱਗੀ ਰੋਕ, ਕਾਰੀਡੋਰ ਤੱਕ ਪਹੁੰਚਿਆ ਰਾਵੀ ਦਾ ਪਾਣੀ
ਪਾਕਿਸਤਾਨੀ ਪੰਜਾਬ ਦੀ ਨਾਮਵਰ ਪੰਜਾਬੀ ਵਿਦਵਾਨ ਡਾ. ਨਬੀਲਾ ਰਹਿਮਾਨ ਬਣੀ ਵਾਈਸ ਚਾਂਸਲਰ
ਪੰਜਾਬ ‘ਚ ਵਾਪਰਿਆ ਦ/ਰਦਨਾਕ ਹਾਦ.ਸਾ, ਸ਼ਰਧਾਲੂਆਂ ਨਾਲ ਭਰੀ ਵੈਨ ਪਲਟੀ
ਡੇਰਾ ਬਾਬਾ ਵਡਭਾਗ ਸਿੰਘ ਨੂੰ ਜਾ ਰਹੀ ਸੰਗਤ ਨਾਲ ਵਾਪਰਿਆ ਭਿ/ਆਨਕ ਹਾ.ਦਸਾ
ਲੁਧਿਆਣਾ ਦੇ ਇਸ ਇਲਾਕੇ ‘ਚ ਦਰਦਨਾਕ ਹਾਦਸਾ, ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ
ਭਾਰਤੀ ਅਰਬਪਤੀ ਨੇ ਸਵਿਟਜ਼ਰਲੈਂਡ ‘ਚ ਖਰੀਦਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਘਰ, ਜਾਣੋ ਕੀਮਤ
ਸਿਰਕੱਢ ਗੀਤਕਾਰ ਬਾਬੂ ਸਿੰਘ ਮਾਨ ਦਾ ਵੈਨਕੁਵਰ ਵਿੱਚ ਸਨਮਾਨ
ਰੂਸ-ਯੂਕਰੇਨ ਤਣਾਅ ਗੰਭੀਰ, ਰੂਸ ਨਾਲ ਸਿੱਧੀ ਲੜਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਸ਼ੁਰੂ
ਲੁਧਿਆਣਾ : ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਅਧਿਆਪਕਾਂ ਵੱਲੋਂ ਤਿੰਨ ਘੰਟੇ ਦਾ ਧਰਨਾ ਦਿੱਤਾ ਗਿਆ। ਇਹ ਧਰਨਾ ਦੋ ਮੁੱਖ ਮੁੱਦਿਆਂ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ...