Connect with us

ਪੰਜਾਬੀ

ਅਧਿਆਪਕਾਂ ਦੇ ਤਨਖਾਹ ਸਕੇਲਾਂ ਨੂੰ ਯੂਜੀਸੀ ਦੇ ਤੋਂ ਡੀ-ਲਿੰਕ ਕਰਨ ਦੇ ਵਿਰੋਧ ਵਿੱਚ ਲਾਇਆ ਧਰਨਾ

Published

on

Protest against de-linking of teachers' pay scales from UGC

ਲੁਧਿਆਣਾ :   ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਅਧਿਆਪਕਾਂ ਵੱਲੋਂ ਤਿੰਨ ਘੰਟੇ ਦਾ ਧਰਨਾ ਦਿੱਤਾ ਗਿਆ। ਇਹ ਧਰਨਾ ਦੋ ਮੁੱਖ ਮੁੱਦਿਆਂ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਦੇਰੀ ਅਤੇ ਅਧਿਆਪਕਾਂ ਦੇ ਤਨਖਾਹ ਸਕੇਲਾਂ ਨੂੰ ਯੂਜੀਸੀ ਦੇ ਤਨਖਾਹ ਸਕੇਲਾਂ ਤੋਂ ਡੀ-ਲਿੰਕ ਕਰਨ ਦੇ ਵਿਰੋਧ ਵਿੱਚ ਲਾਇਆ ਗਿਆ ਸੀ।

ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਦਾਅਵਾ ਹੈ ਕਿ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ 7ਵਾਂ ਤਨਖਾਹ ਕਮਿਸ਼ਨ ਲਾਗੂ ਹੋ ਚੁੱਕਾ ਹੈ। ਅਧਿਆਪਕਾਂ ਦਾ ਇੱਕ ਵਫ਼ਦ ਸਿੱਖਿਆ ਮੰਤਰੀ ਸ ਪਰਗਟ ਸਿੰਘ ਨੂੰ ਮਿਲਿਆ।

ਸਿੱਖਿਆ ਮੰਤਰੀ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਉਠਾਉਣ ਲਈ ਰਾਜ਼ੀ ਹੋ ਗਏ ਸਨ ਪਰ ਇਸਦਾ ਕੋਈ ਸਿੱਟਾ ਨਹੀਂ ਨਿਕਲਿਆ ।ਜੇਕਰ ਇਨ੍ਹਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਭਵਿੱਖ ਵਿੱਚ ਇਸਦੇ ਨਤੀਜੇ ਬਹੁਤ ਮਾਰੂ ਹੋ ਸਕਦੇ ਹਨ ।

Facebook Comments

Advertisement

Trending