ਲੁਧਿਆਣਾ : ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਸੰਵਿਧਾਨ ਦਿਵਸ ” ਦੇ ਮੌਕੇ ਤੇ ਇਕ ਵਿਸ਼ੇਸ਼ ਇੱਕਤਰਤਾ ਕੀਤੀ ਗਈ । ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਨੇ ਪਰੀਅਮਬਲ ਪੜਿਆ ਅਤੇ ਵਿਦਿਆਰਥੀਆਂ ਨੇ ਉਨਾ ਨਾਲ ਉਸ ਨੂੰ ਦੁਹਰਾਇਆ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੰਬੋਧਨ ਕਰਦਿਆਂ ਕਿਹਾ ਕਿ 26ਨਵੰਬਰ 1949 ਨੂੰ ਭਾਰਤੀ ਸੰਵਿਧਾਨ ਅੰਗੀਕਿਰਤ ਕੀਤਾ ਗਿਆ ਸੀ। ਅਜ ਉਸੇ ਯਾਦਾਂ ਨੂੰ ਤਾਜਾ ਕਰਦਿਆ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਮਹਤਵ ਦੀ ਜਾਣਕਾਰੀ ਦਿੱਤੀ।
ਇਸ ਸਬੰਧੀ ਸਮੂਹ ਟੀਚਿੰਗ ਅਮਲੇ ਅਤੇ 200 ਤੇ ਵਧ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। “ਸੰਵਿਧਾਨ ਦਿਵਸ ‘ ਮੌਕੇ ਭਾਰਤ ਸਰਕਾਰ ਵਲੋਂ ਇਕ ਆਨ ਨਾਇਨ ਕਵਿਜ ਮੁਕਾਬਲਾ ਵੀ ਕਰਵਾਇਆ ਗਿਆ । ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ my govt.in ਦੇ ਲਿੰਕ ਤਹਿਤ ਭਾਗ ਲਿਆ। ਜਿਸ ਵਿਚ ਖਾਸ ਸਵਿੰਧਾਨਕ ਪ੍ਰਸ਼ਨੋਤਰੀ ਕੀਤੀ ਗਈ।