Connect with us

ਪੰਜਾਬੀ

SCD ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

The students of the post graduate department of SCD College did an excellent performance

ਲੁਧਿਆਣਾ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਐਮ.ਏ.1 (ਸਮੈਸਟਰ 2) ਦੇ ਨਤੀਜਿਆਂ ਵਿੱਚ ਐਸ.ਸੀ.ਡੀ ਸਰਕਾਰੀ ਕਾਲਜ, ਲੁਧਿਆਣਾ ਦੇ ਅਰਥ ਸ਼ਾਸਤਰ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ, ਪ੍ਰੋ.(ਡਾ.) ਤਨਵੀਰ ਲਿਖਾਰੀ ਨੇ ਕਿਹਾ, “ਵਿਦਿਆਰਥੀਆਂ ਨੇ ਮਾਸਟਰਜ਼ ਆਫ਼ ਇਕਨਾਮਿਕਸ ਦੀ ਪ੍ਰੀਖਿਆ ਵਿੱਚ ਪਹਿਲੀਆਂ ਦਸ ਵਿੱਚੋਂ ਦੋ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।”

ਉਨ੍ਹਾਂ ਦੱਸਿਆ ਕਿ ਇਸ ਵਿਭਾਗ ਦੀ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਉੱਭਰਦੇ ਜੇਤੂਆਂ ਦੀ ਇੱਕ ਪੁਰਾਣੀ ਪਰੰਪਰਾ ਹੈ। ਉਨਾਂ ਨੇ ਵਿਦਿਆਰਥੀਆਂ ਅਤਿ ਅਧਿਆਪਕਾਂ ਨੂੰ ਮੁਬਾਰਕਬਾਦਿ ਦਿੱਤੀ ਵਿਭਾਗ ਦੀ ਨੰਦਿਨੀ ਸੂਦ ਨੇ ਦੂਜਾ ਸਥਾਨ (86.75%) ਅਤੇ ਵਿਸ਼ਾਖਾ ਗਰਗ ਨੇ 9ਵਾਂ (84%) ਪ੍ਰਾਪਤ ਕੀਤਾ।

Facebook Comments

Trending