Connect with us

ਅਪਰਾਧ

ਘਰ ਦੇ ਬਾਹਰੋਂ ਸਵਿੱਫਟ ਕਾਰ ਚੋਰੀ, ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ

Published

on

Swift car stolen from outside home, case registered against strangers

ਲੁਧਿਆਣਾ : ਥਾਣਾ ਦਰੇਸੀ ਦੇ ਇਲਾਕੇ ਅੰਦਰ ਪੈਂਦੇ ਗਲੀ ਨੰ 2 ਬਸਤੀ ਜੋਧੇਵਾਲ ਦੇ ਘਰ ਦੇ ਬਾਹਰੋਂ ਸਵਿੱਫਟ ਕਾਰ ਚੋਰੀ ਹੋ ਗਈ । ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਸਤੀ ਜੋਧੇਵਾਲ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ ਆਪਣੀ ਸਵਿੱਫਟ ਕਾਰ ਘਰ ਦੇ ਬਿਲਕੁਲ ਬਾਹਰ ਖੜ੍ਹੀ ਕੀਤੀ ਸੀ। ਸਵੇਰ ਵੇਲੇ  ਘਰ ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਚੋਰੀ ਹੋ ਚੁੱਕੀ ਸੀ ।

ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੇ ਏ ਐੱਸ ਆਈ ਸੰਤੋਖ ਸਿੰਘ ਨੇ ਕੇਸ ਦੀ ਪੜਤਾਲ ਸ਼ੁਰੂ ਕੀਤੀ ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਵਰਿੰਦਰ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ

Facebook Comments

Trending