ਲੁਧਿਆਣਾ : ਦੇਸ਼ ਦੇ ਨਾਮੀਂ ਗਰੁੱਪ ਵਰਧਮਾਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਲੋਹੇ ਦੇ 20 ਬੈਂਚ ਦੇ ਕੇ ਵਿੱਢੀ ਗਈ ਕੈਂਪਸ ਨੂੰ ਖੂਬਸੂਰਤ ਬਨਾਉਣ ਵਾਲੀ ਮੁਹਿੰੰਮ ਨੂੰ ਸਹਿਯੋਗ ਦਿੱਤਾ ਗਿਆ | ਯੂਨੀਵਰਸਿਟੀ ਵੱਲੋਂ ਇਹ ਮੁਹਿੰਮ ਕੈਂਪਸ ਨੂੰ ਸੁੰਦਰ ਬਨਾਉਣ ਦੇ ਲਈ ਵਿੱਢੀ ਗਈ ਹੈ | ਗਰੋਅ ਗਰੀਨ ਕੈਂਪਸ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਵਰਧਮਾਨ ਵੱਲੋਂ ਦਿੱਤੇ ਬੈਂਚਾਂ ਲਈ ਯੂਨੀਵਰਸਿਟੀ ਦੇ ਮਿਲਖ ਅਫਸਰ ਡਾ. ਰਿਸ਼ੀਇੰਦਰ ਸਿੰਘ ਗਿੱਲ ਨੇ ਧੰਨਵਾਦ ਕੀਤਾ | 
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ਼ਹਿਰ ਦੇ ਫੇਫੜਿਆਂ ਵਜੋਂ ਜਾਣੀ ਜਾਂਦੀ ਹੈ ਅਤੇ ਇਸ ਉਪਰਾਲੇ ਨਾਲ ਸ਼ਹਿਰ ਦੇ ਅਣਗਿਣਤ ਸੈਰ ਕਰਨ ਵਾਲੇ ਵਸਨੀਕਾਂ ਨੂੰ ਵਰਧਮਾਨ ਗਰੁੱਪ ਵੱਲੋਂ ਇਹ ਸੂਹਲਤ ਪ੍ਰਦਾਨ ਕੀਤੀ ਗਈ ਹੈ | ਉਹਨਾਂ ਇਸ ਉਪਰਾਲੇ ਲਈ ਵਰਧਮਾਨ ਗਰੁੱਪ ਦਾ ਧੰਨਵਾਦ ਕੀਤਾ |