Connect with us

ਪੰਜਾਬੀ

ਪੀਏਯੂ ਦੇ ਵਿਦਿਆਰਥੀ ਨੇ ਮੌਖਿਕ ਪੇਸ਼ਕਾਰੀ ਵਿੱਚ ਦੂਜਾ ਸਥਾਨ 

Published

on

PAU student placed second in oral presentation

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਦੇ ਸ਼੍ਰੀਮਤੀ ਨਵਨੀਤ ਕੌਰ, ਇੱਕ ਐਮ.ਐਸ.ਸੀ, ਵਿਦਿਆਰਥਣ ਨੇ  ਆਤਮਿਆ ਯੂਨੀਵਰਸਿਟੀ, ਗੁਜਰਾਤ ਦੁਆਰਾ ਆਯੋਜਿਤ “ਐਗਰੀਕਲਚਰਲ ਮਾਈਕਰੋਬਾਇਓਲੋਜੀ ਵਿੱਚ ਉਭਰਦੇ ਪੈਰਾਡਾਈਮ” ਵਿਸ਼ੇ ‘ਤੇ ਨੈਸ਼ਨਲ ਕਾਨਫਰੰਸ ਦੌਰਾਨ ਪੌਦਿਆਂ-ਮਾਈਕ੍ਰੋਬਸ ਇੰਟਰੈਕਸ਼ਨ ਦੇ ਵਿਸ਼ੇ ਅਧੀਨ ਮੌਖਿਕ ਪੇਸ਼ਕਾਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।

ਵਿਦਿਆਰਥੀ ਦੀ ਸਲਾਹਕਾਰ ਡਾ. ਮਨਜੀਤ ਕੌਰ ਸੰਘਾ, ਪ੍ਰਿੰਸੀਪਲ ਬਾਇਓਕੈਮਿਸਟ-ਕਮ-ਮੁਖੀ, ਦਸਿਆ ਕਿ ਵਿਦਿਆਰਥੀ ਨੇ “ਪੀਲੇ ਮੋਜ਼ੇਕ ਵਾਇਰਸ ਦੀ ਬਿਮਾਰੀ ਤੇ ਆਪਣਾ ਖੋਜ ਕਾਰਜ ਖਤਮ ਕੀਤਾ। ਡਾ. ਸ਼ੰਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼; ਅਤੇ ਡਾ ਮਨਜੀਤ ਕੌਰ ਸੰਘਾ, ਪ੍ਰਿੰਸੀਪਲ ਬਾਇਓਕੈਮਿਸਟ-ਕਮ-ਹੈੱਡ ਨੇ ਵਿਦਿਆਰਥਣ ਨੂੰ ਉਹਨਾਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ।

Facebook Comments

Trending