Connect with us

ਪੰਜਾਬੀ

ਬਾਗਬਾਨੀ ਵਿਭਾਗ ਵਲੋਂ ਫਲ੍ਹਾਂ ਤੋਂ ਤਿਆਰ ਕੀਤੀ ਜਾਂਦੀ ਹੈ ਸੁਕੈਸ਼

Published

on

Sukash is prepared from fruits by Horticulture Department

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਬਾਗਬਾਨੀ ਵਿਭਾਗ ਦੁਆਰਾ ਸਰਕਾਰੀ ਫਲ੍ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਲੀਚੀ, ਨਿੰਬੂ, ਸੰਤਰਾ, ਪਾਇਨ-ਐਪਲ ਅਤੇ ਬਿਲ ਆਦਿ ਦੀ ਸੁਕੈਸ਼ ਦੀ ਸਪਲਾਈ ਲਈ ਸੁਕੈਸ਼ ਸੀਜਨ ਦਾ ਆਗਾਜ਼ ਕੀਤਾ ਗਿਆ। ਸ੍ਰੀਮਤੀ ਮਲਿਕ ਨੇ ਦੱਸਿਆ ਕਿ ਬਾਗਬਾਨੀ ਵਿਭਾਗ, ਪੰਜਾਬ ਨਾ ਸਿਰਫ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਹਟਾ ਕੇ ਬਾਗਬਾਨੀ ਫਸਲ੍ਹਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵਿੱਚ ਸਰਕਾਰੀ ਫਲ੍ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਲੀਚੀ, ਨਿੰਬੂ, ਸੰਤਰਾ, ਪਾਇਨ-ਐਪਲ ਅਤੇ ਬਿਲ ਆਦਿ ਦੀ ਸੁਕੈਸ਼ ਦੀ ਪੂਰੇ ਰਾਜ ਵਿੱਚ ਭਾਰੀ ਮੰਗ ਹੈ। ਡਾਇਰੈਕਟਰ ਬਾਗਬਾਨੀ ਪੰਜਾਬ, ਸ਼ੈਲਿੰਦਰ ਕੌਰ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਸੁਕੈਸ਼ ਦੀ ਕੀਤੀ ਭਾਰੀ ਮੰਗ ਨੂੰ ਵੇਖਦੇ ਹੋਏ ਸਪਲਾਈ ਕੀਤੀ ਜਾ ਰਹੀ ਹੈ।

ਡਾ: ਨਰਿੰਦਰ ਪਾਲ ਕਲਸੀ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਨੇ ਦੱਸਿਆ ਕਿ ਲੈਬ ਵਿੱਚ ਫਲ ਪਦਾਰਥ ਤਿਆਰ ਕਰਨ ਸਮੇਂ ਸਾਫ ਸਫਾਈ ਦੇ ਪੂਰੇ ਪ੍ਰਬੰਧ ਹਨ। ਉਹਨਾਂ ਦੱਸਿਆ ਕਿ ਉਕਤ ਫਲ੍ ਪਦਾਰਥਾਂ ਵਿੱਚ ਕਿਸੇ ਵੀ ਕਿਸਮ ਦਾ ਕੈਮੀਕਲ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਵੇ, ਨਹੀਂ ਵਰਤਿਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਲਡ ਡਰਿੰਕ ਦੀ ਥਾਂ ‘ਤੇ ਵੱਧ ਤੋਂ ਵੱਧ ਸੁਕੈਸ਼ ਦੀ ਵਰਤੋ ਕਰਨ, ਜੋ ਕਿ ਨਾ ਸਿਰਫ ਚੰਗੀ ਅਤੇ ਨਿਰੋਈ ਸਿਹਤ ਲਈ ਫਾਇਦੇਮੰਦ ਹੈ।

Facebook Comments

Trending