ਪੰਜਾਬੀ

 ਵਿਦਿਆਰਥੀਆਂ ਨੇ ਪੇਂਡੂ ਔਰਤਾਂ ਨੂੰ ਆਮਦਨ ਵਧਾਉਣ ਦੇ ਸੁਝਾਏ ਤਰੀਕੇ 

Published

on

ਲੁਧਿਆਣਾ : ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ ਵਿਦਿਆਰਥੀ ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਬੋਪਾਰਾਏ ਕਲਾਂ ਵਿਖੇ ਪੇਂਡੂ ਸੁਆਣੀਆਂ ਨੂੰ ਆਮਦਨ ਵਧਾਉਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂੰ ਕਰਵਾਉਣ ਲਈ ਗਏ | ਉਹਨਾਂ ਨਾਲ ਪੰਜ ਵਿਭਾਗਾਂ ਦੇ ਅਧਿਆਪਕ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਕੋਰਸ ਦੇ ਇੰਚਾਰਜ ਡਾ. ਪ੍ਰੀਤੀ ਸ਼ਰਮਾ, ਡਾ. ਮਨਜੋਤ ਕੌਰ ਪ੍ਰਮੁੱਖ ਹਨ |

 ਜਿਵੇਂ ਕਿ 2023 ਨੂੰ ਖਰਵੇਂ ਅਨਾਜਾਂ ਦੇ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਵਿਦਿਆਰਥੀਆਂ ਨੇ ਬਾਜਰੇ ਤੋਂ ਬਣੇ ਪਕਵਾਨ ਜਿਵੇਂ ਬਾਜਰਾ ਖਿਚੜੀ, ਬਾਜਰਾ ਉਪਮਾ, ਰਾਗੀ ਲੱਡੂ, ਰਾਗੀ ਦਲੀਆ, ਜਵਾਰ ਪੰਜੀਰੀ, ਬਾਜਰਾ ਚੀਲਾ ਆਦਿ ਦਾ ਪ੍ਰਦਰਸਨ ਕੀਤਾ| ਵਿਦਿਆਰਥੀਆਂ ਨੇ ਵੱਖ-ਵੱਖ ਉੱਦਮੀ ਗਤੀਵਿਧੀਆਂ ਦਾ ਪ੍ਰਦਰਸਨ ਵੀ ਕੀਤਾ ਅਤੇ ਛਪਾਈ ਅਤੇ ਰੰਗਾਈ ਦੀਆਂ ਤਕਨੀਕਾਂ, ਪੁਰਾਣੇ ਕੱਪੜਿਆਂ ਦੇ ਮੁੱਲ ਵਾਧੇ ਦੀਆਂ ਤਕਨੀਕਾਂ, ਦਾਗਾਂ ਦੀ ਸਫਾਈ ਅਤੇ ਕਢਾਈ ਦੇ ਵੱਖ-ਵੱਖ ਤਰੀਕੇ ਦੱਸੇ |
ਧਾਤ ਦੇ ਸਾਮਾਨ ਦੀ ਸਫਾਈ ਅਤੇ ਝੋਨੇ ਦੀ ਪਰਾਲੀ ਅਤੇ ਘਰੇਲੂ ਰਹਿੰਦ-ਖੂੰਹਦ ਤੋਂ ਕਲਾਕ੍ਰਿਤੀਆਂ ਤਿਆਰ ਕਰਨ ਬਾਰੇ ਪ੍ਰਦਰਸਨ ਕਰਵਾਏ ਗਏ| ਵਿਦਿਆਰਥੀਆਂ ਨੇ ਪੇਂਡੂ ਔਰਤਾਂ ਨੂੰ ਸਾਬਣ ਅਤੇ ਮੋਮਬੱਤੀ, ਕਾਗਜ ਦੇ ਬੈਗ ਅਤੇ ਲਿਫਾਫੇ ਬਣਾਉਣ ਦੀ ਸਿਖਲਾਈ ਵੀ ਦਿੱਤੀ| ਇਸ ਤੋਂ ਇਲਾਵਾ ਅਨੀਮੀਆ, ਹਾਈਪਰਟੈਨਸਨ, ਸ਼ੂਗਰ, ਨਿੱਜੀ ਸਫਾਈ ਆਦਿ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੱਤੇ ਗਏ| ਬੱਚਿਆਂ ਦੇ ਵਿਕਾਸ ਦੇ ਪੜਾਵਾਂ ਜਣੇਪੇ ਦੌਰਾਨ ਦੇਖਭਾਲ, ਮਾਵਾਂ ਦੀ ਸਿਹਤ, ਸਰੀਰਕ ਮਾਨਸਿਕ ਸਿਹਤ ਸਬੰਧੀ ਵੀ ਚਰਚਾ ਕੀਤੀ ਗਈ|

Facebook Comments

Trending

Copyright © 2020 Ludhiana Live Media - All Rights Reserved.