Connect with us

ਪੰਜਾਬੀ

 ਵਿਦਿਆਰਥੀਆਂ ਅਤੇ ਮਾਹਿਰਾਂ ਨੇ ਦਿੱਲੀ ਵਿਖੇ ਵਿਸ਼ਵ ਮਿਲਟਸ ਕਾਨਫਰੰਸ ‘ਚ ਲਿਆ ਹਿੱਸਾ

Published

on

Students and experts participated in the World Millets Conference at Delhi
ਲੁਧਿਆਣਾ : ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੁਆਰਾ ‘ਬਾਜਰੇ ਦੀ ਉਤਪਾਦਕਤਾ ਅਤੇ ਮੁੱਲ ਵਾਧੇ’ ‘ਤੇ ਗਲੋਬਲ ਮਿਲਟਸ ਕਾਨਫਰੰਸ ਕਰਵਾਈ ਗਈ। ਸਾਲ 2023 ਨੂੰ ਸੰਸਾਰ ਪੱਧਰ ਤੇ ਮਿਲਟਸ ਸਾਲ ਮਨਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਇੱਕ ਧਰਤੀ, ਇੱਕ ਪਰਿਵਾਰ, ਇਕ ਭਵਿੱਖ ਦੇ ਉਦੇਸ਼ ਤਹਿਤ ਇਸ ਕਾਨਫਰੰਸ ਨੂੰ ਆਯੋਜਿਤ ਕੀਤਾ ਗਿਆ। ਪੀਏਯੂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ।
 ਕਾਨਫਰੰਸ ਵਿੱਚ ਬਾਜਰੇ ਦੇ ਉਤਪਾਦਨ, ਪ੍ਰੋਸੈਸਿੰਗ, ਉਤਪਾਦਨ ਸੰਬੰਧੀ ਨੀਤੀ ਬਣਾਉਣ ਬਾਰੇ ਵਿਚਾਰਾਂ ਹੋਈਆਂ। ਕਾਨਫਰੰਸ ਵਿੱਚ 32 ਵਿਦਿਆਰਥੀਆਂ ਅਤੇ ਬਾਜਰੇ ‘ਤੇ ਕੰਮ ਕਰ ਰਹੇ 4 ਵਿਗਿਆਨੀਆਂ ਦੇ ਸਭ ਤੋਂ ਵੱਡੇ ਦਲ ਨੇ ਪੀਏਯੂ ਦੀ ਨੁਮਾਇੰਦਗੀ ਕੀਤੀ। ਇਸ ਤਰ੍ਹਾਂ ਗਰੀਬੀ ਅਤੇ ਭੁੱਖਮਰੀ ਨੂੰ ਘਟਾਉਣ ਦੀ ਦਿਸ਼ਾ ਵਿਚ ਕਦਮ ਚੁੱਕੇ ਜਾਣਗੇ।  ਵਿਦਿਆਰਥੀਆਂ ਨੇ ਨਵੀਨ ਵਿਚਾਰਾਂ ਨੂੰ ਜਾਨਣ ਦੇ ਨਾਲ ਕਾਰੋਬਾਰੀ ਉੱਦਮੀਆਂ ਅਤੇ ਨਵੇਂ ਕਾਰੋਬਾਰੀਆਂ ਦੀਆਂ ਪ੍ਰਦਰਸ਼ਨੀਆਂ ਵਿੱਚ ਜਾ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ।

Facebook Comments

Trending