Connect with us

ਪੰਜਾਬੀ

ਕਾਰਡੀਓਲਾਜੀ ਅਪਡੇਟ ਤੇ ਕਾਰਡੀਐਕ ਇਮੇਜਿੰਗ ਵਿਸ਼ੇ ‘ਤੇ ਸੂਬਾ ਪੱਧਰੀ ਕਾਨਫਰੰਸ

Published

on

State Level Conference on Cardiology Update and Cardiac Imaging

ਲੁਧਿਆਣਾ : ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਹੀਰੋ ਡੀ ਐਮ ਸੀ ਹਾਰਟ ਇੰਸਟੀਚਿਊਟ ਦੇ ਸਹਿਯੋਗ ਨਾਲ ਮੈਡੀਕਲ ਕਾਲਜ ਤੇ ਹਸਪਤਾਲ ‘ਚ ‘ਕਾਰਡੀਓਲੋਜੀ ਅਪਡੇਟ ਤੇ ਕਾਰਡੀਅਕ ਇਮੇਜਿੰਗ’ ਵਿਸ਼ੇ ਉੱਤੇ ਸੂਬਾ ਪੱਧਰੀ ਇੱਕ ਕਾਨਫਰੰਸ ਕਰਵਾਈ ਗਈ, ਦੇਸ਼ ਦੇ ਵੱਖ ਹਿੱਸਿਆਂ ‘ਚੋਂ ਮਾਹਿਰ ਡਾਕਟਰਾਂ ਨੇ ਹਿੱਸਾ ਲਿਆ।

ਇਸ ਮੌਕੇ ਕਾਲਜ ਤੇ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰੇਮ ਗੁਪਤਾ ਨੇ ਕਿਹਾ ਕਿ ਅਜਿਹੀਆਂ ਸਾਂਝੀਆਂ ਕਾਨਫਰੰਸਾਂ ਡਾਕਟਰੀ ਖੇਤਰ ਲਈ ਵਰਦਾਨ ਸਾਬਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਕਾਰਡੀਓਲਾਜੀ , ਇੰਟਰਵੈਂਸ਼ਨਲ ਕਾਰਡੀਓਲਾਜੀ ਤੇ ਰੇਡੀਓਲੋਜੀ, ਕਾਰਡੀਓਲੋਜੀ ‘ਤੇ ਕਲੀਨਿਕਲ ਦੇ ਗੁੰਝਲਦਾਰ ਮਾਮਲਿਆਂ ਨੂੰ ਨਜਿੱਠਣ ਲਈ ਕੇਂਦਰ ਰਹੀ ਹੈ।

ਇਸ ਮੌਕੇ ਕਾਰਡੀਓਲੋਜਿਸਟ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇਹ ਕਾਨਫਰੰਸ ਡਾਕਟਰੀ ਤੇ ਅਕਾਦਮਿਕ ਤੌਰ ‘ਤੇ ਗਿਆਨ ਨੂੰ ਵਧਾਉਣ ਲਈ ਆਪਣੇ ਵਿਚਾਰਾਂ ਤੇ ਸੂਝ ਦਾ ਆਦਾਨ-ਪ੍ਰਦਾਨ ਕਰਨ ਲਈ ਮਾਹਿਰਾਂ ਵਿਚਕਾਰ ਇੱਕ ਪੁਲ ਦਾ ਕੰਮ ਕਰੇਗੀ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵ ਮੋਹਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਰਡੀਓਵੈਸਕੁਲਰ ਰੋਗ ਅਜੇ ਵੀ ਪੇਚੀਦਗੀਆਂ ਤੇ ਮੌਤ ਦਰ ਦਾ ਮੁੱਖ ਕਾਰਨ ਹਨ, ਇਸ ਲਈ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਬਹੁਤ ਕੁਝ ਸਿੱਖਣ, ਸਿਖਾਉਣ ਦੀਆਂ ਪ੍ਰਕਿਰਿਆਵਾਂ ਤੇ ਖੋਜਾਂ ਦੀ ਜ਼ਰੂਰਤ ਹੈ।

 

Facebook Comments

Trending