Connect with us

ਪੰਜਾਬੀ

ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ

Published

on

Stars attended Ayushmann's Diwali party, from Kriti to Taapsee, stars stole the show

24 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਹਰ ਤਿਉਹਾਰ ਦੀ ਤਰ੍ਹਾਂ ਬੀ-ਟਾਊਨ ’ਚ ਵੀ ਇਸ ਤਿਉਹਾਰ ਦੀ ਧੂਮ ਦੇਖਣ ਨੂੰ ਮਿਲੀ। ਇੰਨਾ ਹੀ ਨਹੀਂ ਬਾਲੀਵੁੱਡ ’ਚ ਵੀ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਗਿਆ ਹੈ।ਬਾਲੀਵੁੱਡ ਅਦਾਕਾਰ ਐਤਵਾਰ ਨੂੰ ਆਯੁਸ਼ਮਾਨ ਖੁਰਾਨਾ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿਸ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਆਯੁਸ਼ਮਾਨ ਖੁਰਾਨਾ ਅਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਦੀਵਾਲੀ ਪਾਰਟੀ ’ਚ ਸਟਾਈਲਿਸ਼ ਲੁੱਕ ’ਚ ਨਜ਼ਰ ਆਏ। ਜਿੱਥੇ ਆਯੁਸ਼ਮਾਨ ਖੁਰਾਨਾ ਕਾਲੇ ਰੰਗ ਦੇ ਕੁੜਤੇ ’ਚ ਸ਼ਾਨਦਾਰ ਲੱਗ ਰਹੇ ਸਨ। ਦੂਜੇ ਪਾਸੇ ਤਾਹਿਰਾ ਕਸ਼ਯਪ ਪੀਚ ਆਊਟਫ਼ਿਟ ’ਚ ਕਾਫੀ ਖੂਬਸੂਰਤ ਲੱਗ ਰਹੀ ਸੀ।

ਅਦਾਕਾਰਾ ਕ੍ਰਿਤੀ ਸੈਨਨ ਸਫ਼ੈਦ ਅਤੇ ਸੁਨਹਿਰੀ ਸਾੜ੍ਹੀ ’ਚ ਸ਼ਾਨਦਾਰ ਲੱਗ ਰਹੀ ਸੀ। ਉਸਨੇ ਇਸ ਸਾੜ੍ਹੀ ਦੇ ਨਾਲ ਇਕ ਆਫ਼ ਸ਼ੋਲਡਰ ਬਲਾਊਜ਼ ਪੇਅਰ ਕੀਤਾ ਹੈ। ਅਦਾਕਾਰਾ ਦਾ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲ ਕ੍ਰਿਤੀ ਸੈਨਨ ਦੀ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਸਨ।

ਇਸ ਪਾਰਟੀ ਦੌਰਾਨ ਅਦਾਕਾਰਾ ਰਕੁਲ ਪ੍ਰੀਤ ਸਿੰਘ ਦਾ ਵੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਅਦਾਕਾਰਾ ਨਿਓਨ ਸ਼ਰਾਰਾ ’ਚ ਖੂਬਸੂਰਤ ਲੱਗ ਰਹੀ ਸੀ।

ਅਦਾਕਾਰਾ ਸਾਨਿਆ ਮਲਹੋਤਰਾ ਵੀ ਸਾੜ੍ਹੀ ਲੁੱਕ ’ਚ ਮਹਿਫ਼ਲ ਲੁੱਟਦੀ ਨਜ਼ਰ ਆ ਰਹੀ ਸੀ।

ਦੀਵਾਲੀ ਪਾਰਟੀ ਮੌਰੇ ਅਦਾਕਾਰਾ ਤਾਪਸੀ ਪੰਨੂ ਰੈੱਡ ਕਲਰ ਦੀ ਸਾੜ੍ਹੀ ਪਾ ਕੇ ਹੱਥ ’ਚ ਵੱਡਾ ਤੋਹਫ਼ਾ ਲੈ ਕੇ ਪਹੁੰਚੀ। ਅਦਾਕਾਰਾ ਇਸ ਲੁੱਕ ’ਚ ਬੇਹੱਦ ਅਕਰਸ਼ਿਤ ਨਜ਼ਰ ਆਈ।

ਕਰਨ ਜੌਹਰ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਲੱਗ ਰਹੇ ਹਨ। ਅਦਾਕਾਰ ਨੇ ਬਲੈਕ ਕਲਰ ਦਾ ਕੁੜਤਾ-ਪਜਾਮਾ ਪਾਇਆ ਹੋਇਆ ਹੈ।

ਰਿਚਾ ਚੱਢਾ ਅਤੇ ਅਲੀ ਫੈਜ਼ਲ ਨਵੀਂ ਵਿਆਹੀ ਜੋੜੀ ਪਾਰਟੀ ਨੂੰ ਚਾਰ-ਚੰਨ ਲਗਾ ਰਹੀ ਸੀ। ਦੋਵਾਂ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ।

ਇਸ ਦੌਰਾਨ ਅਨਨਿਆ ਪਾਂਡੇ ਦਾ ਵੀ ਸਟਾਈਲਿਸ਼ ਅੰਦਾਜ਼ ਸਾਹਮਣੇ ਆਇਆ। ਅਦਾਕਾਰਾ ਨੇ ਪ੍ਰਿੰਟਿਡ ਲਹਿੰਗਾ ਪਾਇਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

ਰਿਤੇਸ਼ ਦੇਸ਼ਮੁਖ-ਜੇਨੇਲੀਆ ਡਿਸੂਜ਼ਾ ਜੋੜੀ ਦੀਵਾਲੀ ਪਾਰਟੀ ਦੀ ਮਹਿਫ਼ਲ ਲੁੱਟਦੀ ਨਜ਼ਰ ਆਈ। ਦੋਵਾਂ ਨੇ ਇਕੱਠੇ ਕੈਮਰੇ ਸਾਹਮਣੇ ਹੱਸਦੇ ਹੋਏ ਪੋਜ਼ ਦਿੱਤੇ।

 

 

Facebook Comments

Trending