ਪੰਜਾਬੀ
ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅਲੀ ਫਜ਼ਲ ਨੇ ਉਡਾਇਆ ਪਤਨੀ ਰਿਚਾ ਚੱਢਾ ਦਾ ਮਜ਼ਾਕ, ਤਸਵੀਰਾਂ ਵਾਇਰਲ
Published
2 years agoon

ਬਾਲੀਵੁੱਡ ਦੀ ਅਦਾਕਾਰਾ ਰਿਚਾ ਚੱਢਾ ਅਤੇ ਅਦਾਕਾਰ ਅਲੀ ਫਜ਼ਲ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਹਨ। ਲਗਭਗ 10 ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਿਚਾ ਅਤੇ ਅਲੀ ਨੇ ਵਿਆਹ ਕਰਵਾਇਆ।
ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਸੰਗੀਤ, ਮਹਿੰਦੀ ਸੈਰੇਮਨੀ ਤੋਂ ਲੈ ਕੇ ਰਿਸੈਪਸ਼ਨ ਤੱਕ ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਸ਼ਾਹੀ ਅੰਦਾਜ਼ ਸੁਰਖੀਆਂ ‘ਚ ਰਿਹਾ।
ਹਾਲ ਹੀ ‘ਚ ਅਲੀ ਫਜ਼ਲ ਨੇ ਵਿਆਹ ਤੋਂ ਕੁਝ ਦਿਨਾਂ ਬਾਅਦ ਰਿਚਾ ਚੱਢਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਲੀ ਨੇ ਅਜਿਹਾ ਮਜ਼ਾਕੀਆ ਕੈਪਸ਼ਨ ਲਿਖਿਆ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਹੱਸ ਰਹੇ ਹਨ।
ਅਲੀ ਫਜ਼ਲ ਇੱਕ ਬਿੰਦਾਸ ਅਦਾਕਾਰ ਹੈ। ਉਹ ਆਪਣੀ ਐਕਟਿੰਗ ਤੇ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ। ਰਿਚਾ ਚੱਢਾ ਨਾਲ ਉਸ ਦੀਆਂ ਮਜ਼ਾਕੀਆ ਅਤੇ ਮਜ਼ੇਦਾਰ ਪੋਸਟਾਂ ਦੀ ਵੀ ਕਾਫ਼ੀ ਚਰਚਾ ਹੁੰਦੀ ਰਹਿੰਦੀ ਹੈ।
ਮਿਰਜ਼ਾਪੁਰ ਦੇ ‘ਗੁੱਡੂ ਭਈਆ’ ਨੇ ਵੀ ਆਪਣੀ ਪਤਨੀ ਦੀ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਮਜ਼ਾਕੀਆ ਅੰਦਾਜ਼ ‘ਚ ਸ਼ੇਅਰ ਕੀਤੀਆਂ ਹਨ।
ਅਲੀ ਫਜ਼ਲ ਨੇ ਇੰਸਟਾਗ੍ਰਾਮ ‘ਤੇ ਰਿਚਾ ਦੀਆਂ ਅਣਦੇਖੀ ਮਹਿੰਦੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਮਜ਼ਾਕੀਆ ਕੈਪਸ਼ਨ ਵੀ ਲਿਖੀ ਹੈ ਅਤੇ ਇਹ ਤਸਵੀਰਾਂ ਰਿਚਾ ਨੂੰ ਵੀ ਟੈਗ ਕੀਤੀਆਂ ਹਨ।
‘ਵਾਈਬ ਸੀ ਯਾਰ, ਰਿਚਾ ਚੱਢਾ। ਮਹਿੰਦੀ ਮੈਂ ਸੁਕਾਈ ਆ ਤੇਰੀ ਫੂਕਾਂ ਮਾਰ ਮਾਰ ਕੇ। ਇਸ ਤੋਂ ਚੰਗਾ ਤਾਂ ਨਾਲ ਹੈੱਪੀ ਬਰਥਡੇ ਗਾ ਦਿੰਦਾ।’
ਜਦੋਂ ਕਿ ਰਿਚਾ ਚੱਢਾ ਨੇ ਆਪਣੀ ਮਹਿੰਦੀ ‘ਤੇ ਹਰੇ ਰੰਗ ਦਾ ਪਹਿਰਾਵਾ ਪਾਇਆ ਸੀ, ਉਹ ਬਹੁਤ ਸੁੰਦਰ ਲੱਗ ਰਹੀ ਸੀ, ਜਦੋਂ ਕਿ ਅਲੀ ਸਫੇਦ ਰੰਗ ਦੇ ਬਲੇਜ਼ਰ ਅਤੇ ਰਵਾਇਤੀ ਕੁੜਤੇ ‘ਚ ਕਾਫ਼ੀ ਹੈਂਡਸਮ ਲੱਗ ਰਿਹਾ ਸੀ
ਦੱਸ ਦੇਈਏ ਕਿ ਬਾਲੀਵੁੱਡ ਲਵ ਬਰਡਸ ਅਲੀ ਫਜ਼ਲ ਅਤੇ ਰਿਚਾ ਚੱਢਾ 4 ਅਕਤੂਬਰ 2022 ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਵਿਆਹ ਤੋਂ ਬਾਅਦ ਇਹ ਜੋੜਾ ਲਗਾਤਾਰ ਆਪਣੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਿਹਾ ਹੈ।
ਜੋੜੇ ਦਾ ਵਿਆਹ ਇੱਕ ਨਵਾਬੀ ਥੀਮ ਸੀ ਅਤੇ ਇੱਕ ਰਵਾਇਤੀ ਭਾਰਤੀ ਸ਼ੈਲੀ ‘ਚ ਵਿਆਹ ਹੋਇਆ। ਵਿਆਹ ਤੋਂ ਬਾਅਦ ਜੋੜੇ ਨੇ ਮੁੰਬਈ ‘ਚ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ, ਜਿਸ ‘ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਹਾਲਾਂਕਿ, ਅਲੀ ਅਤੇ ਰਿਚਾ ਦੇ ਅਨੁਸਾਰ, ਜੋੜੇ ਨੇ ਸਾਲ 2020 ‘ਚ ਕਾਨੂੰਨੀ ਤੌਰ ‘ਤੇ ਵਿਆਹ ਕਰਵਾ ਲਿਆ ਸੀ।
,
You may like
-
ਮਹਾਕੁੰਭ ਭ. ਗਦੜ: ਹਫੜਾ-ਦਫੜੀ ‘ਚ ਪਿਆ ਚੀਕ ਚਿ. ਹਾੜਾ, ਵੇਖੋ ਦਿਲ ਦ. ਹਿਲਾ ਦੇਣ ਵਾਲੀਆਂ ਤਸਵੀਰਾਂ
-
ਪੰਜਾਬ ‘ਚ ਵੱਡਾ ਹਾ/ਦਸਾ, ਹਾਲਾਤ ਬਣੇ ਭਿ/ਆਨਕ, ਵੇਖੋ ਤਸਵੀਰਾਂ…
-
ਪੰਜਾਬ ਪੁਲਿਸ ਮੁ.ਕਾਬਲੇ ‘ਚ ਮਾ.ਰੇ ਗਏ 3 ਅੱ.ਤਵਾਦੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ , ਦੇਖੋ
-
ਪੰਜਾਬ ‘ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਵੇਖੋ ਮੌਕੇ ਦੀਆਂ ਤਸਵੀਰਾਂ
-
ਵਿਆਹ ਵਾਲੇ ਘਰ ‘ਚ ਕਾਂਡ, ਗੁਆਂਢੀ ਨੇ ਸ਼ੇਅਰ ਕੀਤੀਆਂ ਤਸਵੀਰਾਂ…
-
ਨੈਸ਼ਨਲ ਹਾਈਵੇ ‘ਤੇ ਵੱਡਾ ਹਾ. ਦਸਾ, ਤਸਵੀਰਾਂ ‘ਚ ਦੇਖੋ ਖੌਫਨਾਕ ਦ੍ਰਿਸ਼