Connect with us

ਪੰਜਾਬ ਨਿਊਜ਼

ਪੰਜਾਬ ‘ਚ 31 ਜੁਲਾਈ ਤੋਂ ਬਿਲਕੁਲ ਬੰਦ ਹੋ ਜਾਣਗੇ ‘ਅਸ਼ਟਾਮ ਪੇਪਰ’, ਈ-ਸਟੈਂਪਿੰਗ ਰਾਹੀਂ ਹੋਵੇਗਾ ਕੰਮ

Published

on

Stamp paper will be completely discontinued in Punjab from July 31. Work will be done through e-stamping

ਲੁਧਿਆਣਾ : ਪੰਜਾਬ ਸਰਕਾਰ ਨੇ ਸੂਬੇ ’ਚ ਅਸ਼ਟਾਮ ਪੇਪਰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਨੀਤੀ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸੂਬੇ ‘ਚ ਈ-ਸਟੈਂਪਿੰਗ ਰਾਹੀਂ ਸਾਰਾ ਕੰਮ-ਕਾਜ ਕੀਤਾ ਜਾਵੇਗਾ।

ਇਸ ਨੂੰ ਲੈ ਕੇ ਸਰਕਾਰ ਦੇ ਫਾਈਨਾਂਸ਼ੀਅਲ ਕਮਿਸ਼ਨਰ ਰੈਵੇਨਿਊ ਅਨੁਰਾਗ ਅਗਰਵਾਲ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਇਸ ਦੀ ਪੁਸ਼ਟੀ ਕਰਦੇ ਹੋਏ 31 ਜੁਲਾਈ 2022 ਤੱਕ ਅਸ਼ਟਾਮ ਪੇਪਰ ਦੀ ਵੈਧਤਾ ਅਤੇ ਉਸ ਤੋਂ ਬਾਅਦ ਈ-ਸਟੈਂਪਿੰਗ ਸਿਸਟਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪਹਿਲਾਂ ਵੀ 20 ਹਜ਼ਾਰ ਤੋਂ ਘੱਟ ਦੀ ਰਾਸ਼ੀ ਤੱਕ ਅਸ਼ਟਾਮ ਪੇਪਰ ਅਤੇ ਉਸ ਤੋਂ ਬਾਅਦ ਈ-ਸਟੈਂਪਿੰਗ ਹੋ ਰਹੀ ਹੈ, ਜਿਸ ਦੇ ਤਹਿਤ ਲੋਕਾਂ ਨੂੰ ਬੈਂਕ ‘ਚ ਰਾਸ਼ੀ ਜਮ੍ਹਾਂ ਕਰ ਕੇ ਈ-ਸਟੈਂਪਿੰਗ ਵਾਊਚਰ ਮਿਲਦੇ ਹਨ।

ਅਸ਼ਟਾਮ ਪੇਪਰ ਨੂੰ ਸੂਬੇ ‘ਚ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਪਾਲਿਸੀ ’ਤੇ ਕੰਮ ਕਰ ਰਹੀ ਸੂਬਾ ਸਰਕਾਰ ਨੇ ਹੁਣ 31 ਜੁਲਾਈ ਤੱਕ ਅਸ਼ਟਾਮ ਪੇਪਰ ਦੀ ਵੈਧਤਾ ਤੈਅ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ।

Facebook Comments

Trending