Connect with us

ਪੰਜਾਬ ਨਿਊਜ਼

ਮੁਲਾਜਮਾਂ ਲਈ ਖੁਸ਼ਖਬਰੀ : ਤਨਖਾਹ ਮਿਲਣ ‘ਚ ਦੇਰੀ ਹੋਈ ਤਾਂ DDO’s ‘ਤੇ ਹੋਵੇਗੀ ਕਾਰਵਾਈ

Published

on

Good news for employees: In case of delay in getting salary, action will be taken against DDO's

ਹੁਣ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਮਿਲਣ ਵਿਚ ਦੇਰੀ ਹੋਈ ਤਾਂ ਡੀਡੀਓ ‘ਤੇ ਕਾਰਵਾਈ ਹੋਵੇਗੀ। ਹਰੇਕ ਮਹੀਨੇ ਦੀ 7 ਤਰੀਕ ਤੱਕ ਬਿੱਲ੍ਹ ਜਮ੍ਹਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੀ ਅਦਾਇਗੀ ਕੀਤੀ ਜਾਵੇ ਤੇ ਇਸ ਸਬੰਧੀ ਵਿੱਤ ਵਿਭਾਗ ਵੱਲੋਂ ਵੱਖ-ਵੱਖ ਵਸੀਲਿਆਂ ਤੋਂ ਤਨਖਾਹਾਂ ਸਮੇਂ ਸਿਰ ਆਪਣੇ ਮੁਲਾਜ਼ਮਾਂ ਨੂੰ ਦੇਣ ਸਬੰਧੀ ਰਕਮ ਦਾ ਪ੍ਰਬੰਧ ਕਰਕੇ ਰੱਖਿਆ ਜਾਂਦਾ ਹੈ।

ਵਿਭਾਗਾਂ ਦੇ ਡੀ.ਡੀ.ਓਜ਼ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦਿਵਾਉਣ ਵਿਚ ਸਮੇਂ ਸਿਰ ਖਜ਼ਾਨਾ ਦਫਤਰ ਵਿਚ ਬਿੱਲ ਪੇਸ਼ ਨਹੀਂ ਕੀਤੇ ਜਾਂਦੇ। ਵਿਭਾਗਾਂ ਦੇ ਡੀ. ਡੀ. ਓਜ਼ ਵੱਲੋਂ ਤਨਖਾਹਾਂ ਦੇ ਬਿਲ ਅਕਸਰ ਹੀ ਹਰ ਮਹੀਨੇ ਦੀ 20-25 ਤਰੀਕ ਤੱਕ ਲਗਾਏ ਜਾਂਦੇ ਰਹਿੰਦੇ ਹਨ। ਇਸ ਤਰ੍ਹਾਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਸਰਕਾਰ ਦਾ ਅਕਸ ਖਰਾਬ ਹੁੰਦਾ ਹੈ। ਵਿਭਾਗਾਂ ਦੇ ਸਮੂਹ ਡੀ. ਡੀ. ਓਜ਼. ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸਬੰਧਤ ਡੀ. ਡੀ. ਓਜ਼. ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।

Facebook Comments

Trending