Connect with us

ਖੇਡਾਂ

ਸਪਰਿੰਗ ਡੇਲ ਸਕੂਲ ਦੇ ਖਿਡਾਰੀਆਂ ਦੀ ਰਾਜ ਪੱਧਰੀ ਕਿੱਕ ਬੋਕਸਿੰਗ ਮੁਕਾਬਲੇੇ ਲਈ ਹੋਈ ਚੋਣ

Published

on

Springdale school players selected for state level kickboxing competition

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਬੱਚਿਆਂ ਨੂੰ ਰਾਜ ਪੱਧਰ ‘ਤੇ ਹੋਣ ਵਾਲ਼ੇ ਕਿੱਕ ਬੋਕਸਿੰਗ ਮੁਕਾਬਲੇ ਲਈ ਚੁਣਿਆ ਗਿਆ। ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਕਿੱਕ ਬੋਕਸਿੰਗ ਮੁਕਾਬਲੇ ਵਿੱਚ ਸਪਰਿੰਗ ਡੇਲ ਦੇ ਬੱਚਿਆਂ ਨੇ ਸੋਨੇ, ਚਾਂਦੀ ਅਤੇ ਤਾਂਬੇ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ।

ਸੋਨੇ ਦੇ ਮੈਡਲ ਜਿੱਤਣ ਵਾਲ਼ੇ ਇਹ ਬੱਚੇ ਹੁਣ ਰਾਜ ਪੱਧਰ ‘ਤੇ ਹੋਣ ਵਾਲ਼ੇ ਮੁਕਾਬਲੇ ਵਿੱਚ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਬੱਚਿਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਤੇ ਨਾਲ਼ ਰਾਜ ਪੱਧਰ ਤੇ ਹੋਣ ਵਾਲ਼ੇ ਮੁਕਾਬਲੇ ਵਿੱਚ ਵਿੱਚ ਤਿੰਨੋਂ ਗੋਲਡ ਮੈਡਲਿਸਟ ਨੂੰ ਮੱਲਾਂ ਮਾਰਨ ਲਈ ਪ੍ਰੇਰਿਆ।

Facebook Comments

Trending