ਖੇਡਾਂ

ਸਪਰਿੰਗ ਡੇਲੀਅਨ ਨੇ ਚੌਥੀ ਆਲ ਇੰਡੀਆ ਓਪਨ ਕਰਾਟੇ ਚੈਂਪਿਅਨਸ਼ਿਪ ਵਿੱਚ ਜਿੱਤਿਆ ਗੋਲਡ ਮੈਡਲ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਬਾਰ੍ਹਵੀਂ ਕਲਾਸ ਦੇ ਰਾਹੁਲ ਰਾਣਾ ਨੇ ਚੌਥੀ ਆਲ ਇੰਡੀਆ ਓਪਨ ਕਰਾਟੇ ਚੈਂਪਿਅਨਸ਼ਿਪ ਵਿੱਚ ਗੋਲਡ ਮੈਡਲ ਅਤੇ ਟਰਾਫ਼ੀ ਜਿੱਤ ਕੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਹ ਚੈਂਪਿਅਨਸ਼ਿਪ ਪੰਜਾਬ ਟਾਈਗਰ ਅਸ਼ਿਆਰਾ ਸੰਸਥਾ ਵਲੋਂ ਅਯੋਜਿਤ ਕੀਤੀ ਗਈ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਰਾਹੁਲ ਦੀ ਇਸ ਸ਼ਾਨਦਾਰ ਜਿੱਤ *ਤੇ ਉਸ ਨੂੰ ਵਧਾਈ ਦਿੱਤੀ ਤੇ ਨਾਲ਼ ਹੀ ਬਾਕੀ ਬੱਚਿਆਂ ਨੂੰ ਵੀ ਰਾਹੁਲ ਤੋਂ ਪ੍ਰੇਰਣਾ ਲੈਣ ਲਈ ਪੇ੍ਰਰਿਆ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਰਾਹੁਲ ਦੀ ਇਸ ਅਨਿੱਖੜਵੀਂ ਜਿੱਤ ‘ਤੇ ਉਸਦੀ ਪਿੱਠ ਥਾਪੜੀ ਤੇ ਭਵਿੱਖ ਵਿੱਚ ਵੀ ਇੰਝ ਹੀ ਮੱਲਾਂ ਮਾਰਨ ਲਈ ਪ੍ਰੇਰਿਆ।

Facebook Comments

Trending

Copyright © 2020 Ludhiana Live Media - All Rights Reserved.