Connect with us

ਪੰਜਾਬੀ

ਨੈਸ਼ਨਲ ਕਲਾ ਉਤਸਵ ਮੁਕਾਬਲੇ ਲਈ ਚੁਣਿਆ ਗਿਆ ਸਪਰਿੰਗ ਡੇਲੀਅਨ ਗੁਰਸੇਵਕ

Published

on

Spring Dalian Gursevak selected for National Art Festival competition

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਗੁਰਸੇਵਕ ਸਿੰਘ ਨੇ ਰਾਜ-ਪੱਧਰੀ ਕਲਾ ਉਤਸਵ 2020-21 ਦੇ ਲੋਕ-ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਰਾਸ਼ਟਰ ਪੱਧਰ ਲਈ ਆਪਣਾ ਨਾਂ ਅੰਕਿਤ ਕਰਵਾਇਆ।

ਇਸ ਮੁਕਾਬਲੇ ਵਿੱਚ ਸਪਰਿੰਗ ਡੇਲੀਅਨ ਗੁਰਸੇਵਕ ਸਿੰਘ ਨੇ ਸੋਲੋ ਭੰਗੜਾ ਲੋਕ-ਨਾਚ ਦੀ ਦਿਲ-ਖਿੱਚਵੀਂ ਪੇਸ਼ਕਸ਼ ਦੇ ਕੇ ਸਭ ਦਾ ਦਿਲ ਮੋਹ ਲਿਆ। ਇਸੇ ਹੀ ਮੁਕਾਬਲੇ ਵਿੱਚ ਗੁਰਲੀਨ ਕੌਰ ਨੇ ਸੋਲੋ ਮਿਊਜ਼ੀਕਲ ਇੰਸਟਰੂਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ ਤੇ ਨਾਲ ਹੀ ਰਾਨੀ ਸ਼ੁਕਲਾ ਨੇ ਵੀ ਸੋਲੋ ਕਲਾਸੀਕਲ ਡਾਂਸ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਜੀ ਬੱਚਿਆਂ ਦੀ ਇਸ ਸ਼ਾਨਦਾਰ ਜਿੱਤ ‘ਤੇ ਬਹੁਤ ਪ੍ਰਸੰਨ ਹੋਏ। ਉਹਨਾਂ ਨਾਲ ਹੀ ਗੁਰਸੇਵਕ ਸਿੰਘ ਨੂੰ ਨੈਸ਼ਨਲ ਲੈਵਲ ‘ਤੇ ਹੋਣ ਵਾਲੇ ਮੁਕਾਬਲੇ ਲਈ ਆਪਣੀਆਂ ਸ਼ੁਭ-ਇੱਛਾਵਾਂ ਵੀ ਦਿੱਤੀਆਂ। ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪਿੰ੍ਰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਗੁਰਸੇਵਕ ਦੀ ਇਸ ਅਨਿੱਖਵੀਂ ਜਿੱਤ ‘ਤੇ ਉਸ ਨੂੰ ਵਧਾਈ ਦਿੱਤੀ।

Facebook Comments

Trending