Connect with us

ਖੇਡਾਂ

 11-22 ਅਕਤੂਬਰ ਤੱਕ ਦੇ ਰਾਜ ਪੱਧਰੀ ਮੁਕਾਬਲਿਆਂ ‘ਚ ਖਿਡਾਰੀ ਆਪਣੇ ਜੌਹਰ ਵਿਖਾਉਣਗੇ – ਜ਼ਿਲ੍ਹਾ ਖੇਡ ਅਫ਼ਸਰ

Published

on

ਲੁਧਿਆਣਾ :  ‘ਖੇਡਾਂ ਵਤਨ ਪੰਜਾਬ ਦੀਆਂ – 2022’ ਅਧੀਨ ਪੰਜਾਬ ਰਾਜ ਖੇਡਾਂ ਵਿੱਚ ਵੱਖ-ਵੱਖ 7 ਗੇਮਾਂ ਲਈ ਜ਼ਿਲ੍ਹਾ ਲੁਧਿਆਣਾ ਦੀਆਂ ਟੀਮਾਂ ਭੇਜਣ ਲਈ ਸ਼ਡਿਊਲ ਅਨੁਸਾਰ 06 ਅਕਤੂਬਰ ਨੂੰ ਸਵੇਰੇ 11:00 ਵਜੇ ਟਰਾਇਲ ਲਏ ਜਾਣਗੇ। ਪੰਜਾਬ ਰਾਜ ਖੇਡਾਂ 11 ਤੋਂ 22 ਅਕਤੂਬਰ, 2022 ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 29 ਗੇਮਾਂ ਵਿੱਚੋਂ 22 ਗੇਮਾਂ ਜ਼ਿਲ੍ਹਾ ਪੱਧਰ ‘ਤੇ ਕਰਵਾਈਆਂ ਗਈਆਂ ਸਨ ਅਤੇ ਬਾਕੀ 7 ਗੇਮਾਂ ਜੋ ਸਿਰਫ ਸਟੇਟ ਪੱਧਰ ‘ਤੇ ਹੀ ਕਰਵਾਈਆਂ ਜਾ ਰਹੀਆਂ ਹਨ।

ਜ਼ਿਲ੍ਹਾ ਖੇਡ ਅਫ਼ਸਰ ਵੱਲੋਂ 06 ਅਕਤੂਬਰ ਨੂੰ ਵੱਖ-ਵੱਖ ਉਮਰ ਵਰਗ ਵਿੱਚ 7 ਗੇਮਾਂ ਦੇ ਟਰਾਇਲ ਸਥਾਨ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੰਡਰ-14, 17, 21 ਅਤੇ 21-40 ਵਰਗ ਵਿੱਚ ਰੋਇੰਗ, ਕਾਈਕਿੰਗ ਅਤੇ ਕੈਨੇਇੰਗ ਅਤੇ ਆਰਚਰੀ ਦੇ ਮੁਕਾਬਲੇ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ ਵਿਖੇ ਹੋਣਗੇ, ਜਿਮਨਾਸਟਿਕ ਅਤੇ ਫੇਸਿੰਗ ਦੇ ਮੁਕਾਬਲੇ ਮਲਟੀਪਰਪਜ ਹਾਲ, ਲੁਧਿਆਣਾ ਵਿਖੇ ਹੋਣਗੇ, ਚੈਸ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ। ਇਸ ਤੋਂ ਇਲਾਵਾ ਸ਼ੂਟਿੰਗ ਵਿੱਚ ਅੰਡਰ-14, 17, 21, 21-40, 41 ਤੋਂ 50 ਅਤੇ 50 ਤੋਂ ਉੱਪਰ ਦੇ ਮੁਕਾਬਲੇ ਸ਼ੂਟਿੰਗ ਰੇਂਜ, ਰੱਖ ਬਾਗ ਲੁਧਿਆਣਾ ਵਿਖੇ ਕਰਵਾਏ ਜਾਣਗੇ।

ਉਨ੍ਹਾ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਵੱਲੋਂ ਆਨਲਾਈਨ ਖੇਡ ਮੇਲਾ ਐਪ ‘ਤੇ ਰਜਿਸਟ੍ਰੇਸ਼ਨ ਕੀਤੀ ਗਈ ਸੀ ਅਤੇ ਬਲਕਿ ਜਿਨ੍ਹਾਂ ਰਜਿਸਟ੍ਰੇਸ਼ਨ ਨਹੀਂ ਵੀ ਕੀਤੀ ਸੀ ਪਰ ਹੁਣ ਉਹ ਇਨ੍ਹਾਂ ਗੇਮਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਵੀ ਨਿਯਤ ਮਿਤੀ ਅਤੇ ਸਮੇਂ ਅਨੁਸਾਰ ਖੇਡ ਵੈਨਿਊ ‘ਤੇ ਪਹੁੰਚ ਕੇ ਪੰਜਾਬ ਰਾਜ ਖੇਡਾਂ 2022 ਲਈ ਟਰਾਇਲ ਦੇ ਸਕਦੇ ਹਨ।

Facebook Comments

Trending