Connect with us

ਖੇਤੀਬਾੜੀ

ਪਰਾਲੀ ਦੀ ਸੰਭਾਲ ਬਾਰੇ ਜਪਾਨੀ ਮਾਹਿਰ ਤਾਕਾਹਿਰੋ ਸਾਤੋ ਦਾ ਵਿਸ਼ੇਸ਼ ਭਾਸ਼ਣ

Published

on

Special talk by Takahiro Sato, a Japanese expert on straw conservation

ਲੁਧਿਆਣਾ : ਪੀ.ਏ.ਯੂ. ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਬਾਰੇ ਆਕਾਸ ਪ੍ਰੋਜੈਕਟ ਦੀਆਂ ਮੁੱਢਲੀਆਂ ਲੱਭਤਾਂ ਵਿਸੇ ’ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਭਾਸ਼ਣ ਨੂੰ ਦੇਣ ਲਈ ਜਪਾਨ ਦੀ ਹੀਰੋਸਾਕੀ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਜੀਵਨ ਵਿਗਿਆਨ ਵਿਭਾਗ ਦੇ ਮਾਹਿਰ ਡਾ. ਡਾ. ਤਾਕਾਹਿਰਾ ਸਾਤੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਡਾ. ਸਾਤੋ ਹਿਊਮੈਨਿਟੀ ਐਂਡ ਨੇਚਰ ਵਿੱਚ ਅਕਾਸ਼ ਪ੍ਰੋਜੈਕਟ ਦੇ ਖੋਜਾਰਥੀ ਵਜੋਂ ਕਾਰਜ ਕਰ ਰਹੇ ਹਨ |

ਡਾ. ਸਾਤੋ ਪੰਜਾਬ ਵਿੱਚ ਪਰਾਲੀ ਸਾੜਨ ਦੇ ਰੁਝਾਨ ਦੀ ਰੋਕਥਾਮ ਲਈ ਅੰਤਰ ਅਨੁਸ਼ਾਸਨੀ ਖੋਜ ਪ੍ਰੋਜੈਕਟ ਦਾ ਹਿੱਸਾ ਹਨ | ਉਹਨਾਂ ਨੇ ਵੱਖ-ਵੱਖ ਖੇਤਰੀ ਢੰਗਾਂ ਦੀ ਪਛਾਣ ਇਸ ਪ੍ਰੋਜੈਕਟ ਤਹਿਤ ਕੀਤੀ ਹੈ ਜਿਨ•ਾਂ ਨਾਲ ਪਰਾਲੀ ਦੀ ਸੰਭਾਲ ਦੇ ਬਦਲ ਤਲਾਸ਼ੇ ਜਾ ਰਹੇ ਹਨ | ਵਿਭਾਗ ਦੇ ਮੁਖੀ ਡਾ. ਜੇ.ਐਮ.ਸਿੰਘ ਨੇ ਪੰਜਾਬ ਖੇਤੀਬਾੜੀ ਨੂੰ ਦਰਪੇਸ ਭਖਦੇ ਮਸਲਿਆਂ, ਖਾਸ ਕਰਕੇ ਝੋਨੇ ਦੀ ਪਰਾਲੀ ਦੀ ਸੰਭਾਲ ਬਾਰੇ ਵਿਚਾਰ-ਉਤੇਜਕ ਚਰਚਾ ਲਈ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ|

Facebook Comments

Trending