Connect with us

ਖੇਤੀਬਾੜੀ

 ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਦੌਰਾਨ ਵਿਚਾਰੇ ਗਏ ਚਲੰਤ ਖੇਤੀ ਮੁੱਦੇ 

Published

on

Current agricultural issues discussed during the monthly meeting of research and extension experts

ਲੁਧਿਆਣਾ : ਪੀ.ਏ.ਯੂ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਡਾ. ਗੋਸਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਦੌਰ ਦੀਆਂ ਖੇਤੀ ਚੁਣੌਤੀਆਂ ਸਾਹਮਣੇ ਖੇਤੀ ਖੋਜ ਅਤੇ ਪਸਾਰ ਦੀ ਭੂਮਿਕਾ ਪਹਿਲਾਂ ਨਾਲੋਂ ਜ਼ਿਆਦਾ ਅਹਿਮ ਹੋਈ ਹੈ |

ਉਹਨਾਂ ਕਿਹਾ ਕਿ ਸਾਉਣੀ 2022 ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਝੋਨੇ ਦੇ ਬੂਟਿਆਂ ਦੇ ਮਧਰੇਪਣ ਦੀ ਬਿਮਾਰੀ ਦੇਖਣ ਵਿੱਚ ਆਈ ਸੀ | ਪੀ.ਏ.ਯੂ. ਦੇ ਮਾਹਿਰਾਂ ਨੇ ਬੂਟਿਆਂ ਦੇ ਮਧਰੇਪਣ ਲਈ ਜ਼ਿੰਮੇਵਾਰ ਵਾਇਰਸ ਦੀ ਪਛਾਣ ਕੀਤੀ | ਉਹਨਾਂ ਕਿਹਾ ਕਿ ਪਸਾਰ ਮਾਹਿਰਾਂ ਨੂੰ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਨੂੰ ਪੇ੍ਰਰਿਤ ਕਰਨਾ ਚਾਹੀਦਾ ਹੈ ਕਿ ਉਹ ਪਨੀਰੀ ਦੀ ਨਿਗਰਾਨੀ ਤੋਂ ਹੀ ਮਧਰੇਪਣ ਦੀ ਉਸ ਬਿਮਾਰੀ ਦਾ ਸਰਵੇਖਣ ਸ਼ੁਰੂ ਕਰ ਦੇਣ |

ਮੀਟਿੰਗ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਅਤੇ ਗਰਮ ਰੁੱਤ ਦੀ ਮੂੰਗੀ ਤੋਂ ਇਲਾਵਾ ਨਰਮੇ ਦੀ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਸੰਬੰਧੀ ਸਥਿਤੀ ਬਾਰੇ ਵਿਚਾਰ-ਚਰਚਾ ਹੋਈ | ਇਸ ਤੋਂ ਇਲਾਵਾ ਮੱਕੀ ਦੇ ਫਾਲ ਆਰਮੀਵਰਮ ਕੀੜੇ ਸੰਬੰਧੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੀ ਮੌਜੂਦਾ ਸਥਿਤੀ ਨੂੰ ਵਿਚਾਰ ਕੇ ਮਾਹਿਰਾਂ ਨਾਲ ਮਸ਼ਵਰੇ ਕੀਤੇ ਗਏ |

Facebook Comments

Trending