ਪੰਜਾਬੀ

ਨਵੇਂ ਅਧਾਰ ਕਾਰਡ/ ਅਧਾਰ ਅੱਪਡੇਟ ਕਰਨ ਸਬੰਧੀ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ‘ਚ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

Published

on

ਲੁਧਿਆਣਾ :  ਬਾਲ ਵਿਕਾਸ ਪ੍ਰੋਜੈਕਟ ਅਫ਼ਸਰ-ਕਮ-ਨੋਡਲ ਅਫ਼ਸਰ ਆਧਾਰ ਐਨਰੋਲਮੈਂਟ ਸ੍ਰੀ ਰਾਹੁਲ ਅਰੋੜਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਅਧਾਰ ਕਾਰਡ/ ਅਧਾਰ ਅੱਪਡੇਟ ਕਰਨ ਸਬੰਧੀ  ਮਹੀਨੇ ਦੋਰਾਨ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਮਿੱਥੇ ਸਡਿਊਲ ਮੁਤਾਬਕ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਪਹਿਲਾ ਹੀ ਇਸ ਸਬੰਧੀ ਸਰਗਰਮ ਸੇਵਾ ਕੇਂਦਰਾਂ, ਜ਼ਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਹੋਰ ਗੈਰ-ਸਰਕਾਰੀ ਨਾਮਾਕਣ ਏਜੰਸੀਆਂ ਦੇ ਨੁਮਾਇੰਦਿਆ ਨਾਲ ਅਧਾਰ ਇੰਨਰੋਲਮੈਂਟ ਦੀ ਪ੍ਰਗਤੀ ਸਬੰਧੀ ਮੀਟਿੰਗ ਕੀਤੀ ਜਾ ਚੁੱਕੀ ਹੈ।

ਇਸ ਅਧੀਨ ਸ੍ਰੀਮਤੀ ਦਲਜੀਤ ਕੌਰ ਪੀ.ਸੀ.ਐੱਸ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਜ਼ੋ ਕਿ ਬਤੌਰ ਨੋਡਲ ਅਫਸਰ ਇਸ ਕੰਮ ਨੂੰ ਮੋਨੀਟਰ ਕਰ ਰਹੇ ਹਨ, ਉਨ੍ਹਾ ਵੱੱਲੋ ਵੀ ਇਸ ਮਸਲੇ ਸਬੰਧੀ ਸਕੂਲ ਸਿੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ UIDAI ਦੇ ਨੁਮਾਇੰਦਿਆ ਨਾਲ ਮੀਟਿੰਗ ਕਰਦੇ ਹੋਏ ਉਪਲੱਬਧ ਸਾਧਨਾਂ ਦੀ 100 ਫੀਸਦੀ ਵਰਤੋਂ ਕਰਦੇ ਹੋਏ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਹਨ।

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ-ਕਮ-ਨੋਡਲ ਅਫ਼ਸਰ ਆਧਾਰ ਐਨਰੋਲਮੈਂਟ ਸ੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਇੰਨਰੋਲਮੈਂਟ ਕਿੱਟਾਂ ਦੀ ਆਵਾਜਾਈ ਲਈ ਰੂਟ ਪਲਾਨ ਤਿਆਰ ਕਰਦੇ ਹੋਏ ਨਾਮਾਂਕਣ ਏਜੰਸੀਆਂ ਨਾਲ ਸਾਂਝਾ ਕਰ ਦਿੱਤਾ ਗਿਆ ਹੈ ਅਤੇ ਸੇਵਾ ਕੇਂਦਰ ਦੇ ਅਧਿਕਾਰੀਆਂ ਰਾਹੀ ਜਨਤਾ ਦੀ ਸਹੂਲਤ ਲਈ ਕੁਸ਼ਲ ਭੀੜ੍ਹ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਆਂਗਨਵਾੜ੍ਹੀ ਵਰਕਰਾਂ ਅਤੇ ਵਿਭਾਗ ਦੀਆਂ ਸੁਪਰਵਾਈਜ਼ਰਾਂ ਰਾਹੀ ਇਸ ਕੰਮ ਨੂੰ ਫੀਲਡ ਪੱਧਰ ‘ਤੇ ਮੁਕੰਮਲ ਤੌਰ ਤੇ ਮੋਨੀਟਰ ਕੀਤਾ ਜਾ ਰਿਹਾ ਹੈ ।

Facebook Comments

Trending

Copyright © 2020 Ludhiana Live Media - All Rights Reserved.