ਇੰਡੀਆ ਨਿਊਜ਼

SP ਸਿੰਘ ਓਬਰਾਏ ਦੀ ਜ਼ਿੰਦਗੀ ਸਿਲਵਰ ਸਕਰੀਨ ‘ਤੇ ਆਵੇਗੀ ਨਜ਼ਰ, ਡਾਇਰੈਕਟਰ ਮਹੇਸ਼ ਭੱਟ ਬਣਾਉਣਗੇ ਬਾਇਓਪਿਕ

Published

on

ਬਾਲੀਵੁੱਡ ਫਿਲਮ ਨਿਰਮਾਤਾ ਮਹੇਸ਼ ਭੱਟ ਪਰਉਪਕਾਰੀ ਅਤੇ ਦੁਬਈ ਸਥਿਤ NRI ਸੁਰਿੰਦਰ ਪਾਲ ਸਿੰਘ ਓਬਰਾਏ ਦੇ ਚੈਰੀਟੇਬਲ ਪਹਿਲਕਦਮੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸੁਰਿੰਦਰ ਪਾਲ ਸਿੰਘ ਓਬਰਾਏ ਦਲਿਤਾਂ ਨੂੰ ਇੱਕ ਵਧੀਆ ਜੀਵਨ ਜਿਉਣ ਲਈ ਆਪਣੀ ਕਮਾਈ ਦਾ 98 ਪ੍ਰਤੀਸ਼ਤ ਦਾਨ ਕਰਦੇ ਹਨ । ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਫਿਲਮ ਨਿਰਮਾਤਾ ਮਹੇਸ਼ ਭੱਟ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਬਾਇਓਪਿਕ ਦਾ ਨਿਰਦੇਸ਼ਨ ਕਰ ਰਹੇ ਹਨ।

ਦੱਸ ਦੇਈਏ ਕਿ ਮਹੇਸ਼ ਭੱਟ ਓਬਰਾਏ ਦੇ ਜੀਵਨ ਅਤੇ ਸਮੇਂ ‘ਤੇ 2 ਘੰਟੇ 40 ਮਿੰਟ ਦੀ ਫਿਲਮ ਬਣਾ ਰਹੇ ਹਨ । ਅਜੇ ਦੇਵਗਨ ਵੱਲੋਂ ਓਬਰਾਏ ਦੀ ਭੂਮਿਕਾ ਨਿਭਾਈ ਜਾਵੇਗੀ, ਜਿਸ ਦਾ ਨਿਰਮਾਣ ਪੈਰਾਮਾਊਂਟ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ । ਫਿਲਮਫੇਅਰ ਅਵਾਰਡ ਜੇਤੂ ਰਿਤੇਸ਼ ਸ਼ਾਹ ਵੱਲੋਂ ਸਕਰੀਨਪਲੇ ਲਿਖਿਆ ਜਾ ਰਿਹਾ ਹੈ, ਜਿਸ ਨੇ ਕਹਾਣੀ, ਪਿੰਕ, ਏਅਰਲਿਫਟ ਅਤੇ ਰੇਡ ਲਈ ਸਕ੍ਰੀਨਪਲੇ ਵੀ ਲਿਖੇ ਹਨ। ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਗੌਰਤਲਬ ਹੈ ਕਿ ਸਮਾਜਸੇਵੀ ਓਬਰਾਏ ਆਪਣੇ ਪਰਉਪਕਾਰੀ ਦੇ ਕੰਮਾਂ ਦੇ ਚੱਲਦੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ । ਉਨ੍ਹਾਂ ਦੇ ਇਨ੍ਹਾਂ ਨੇਕ ਕੰਮਾਂ ਨੂੰ ਦੇਖਦੇ ਹੋਏ ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਿਲਵਰ ਸਕ੍ਰੀਨ ਦੇ ਜਰਿਏ ਸਾਰਿਆਂ ਦੇ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.