ਪੰਜਾਬੀ

ਸੋਇਆਬੀਨ ਤੇਲ ਦੀਆਂ 30 ਰੁਪਏ ਵਧੀਆਂ ਕੀਮਤਾਂ, ਸਰ੍ਹੋਂ ਦੇ ਤੇਲ ‘ਚ ਵੀ ਤੇਜ਼ੀ

Published

on

ਲੁਧਿਆਣਾ : ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਸੰਘਰਸ਼ ਦਾ ਸੂਰਜਮੁਖੀ ਦੇ ਤੇਲ ਦੀ ਸਪਲਾਈ ‘ਤੇ ਡੂੰਘਾ ਅਸਰ ਪਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਯੂਕਰੇਨ ਤੋਂ ਆਉਣ ਵਾਲੇ ਸੂਰਜਮੁਖੀ ਤੇਲ ਦੀ ਦਰਾਮਦ ਬੰਦ ਹੋ ਗਈ ਹੈ, ਜਿਸ ਕਾਰਨ ਤੇਲ ਅਤੇ ਰਿਫਾਇੰਡ ਦੀਆਂ ਕੀਮਤਾਂ ਵਧ ਗਈਆਂ ਹਨ।

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਲੋਕਾਂ ਦੀਆਂ ਜੇਬਾਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਭ ਤੋਂ ਜ਼ਿਆਦਾ ਅਸਰ ਤੇਲ ਦੀਆਂ ਕੀਮਤਾਂ ‘ਤੇ ਦੇਖਣ ਨੂੰ ਮਿਲਿਆ ਹੈ। ਮਾਹਿਰਾਂ ਅਨੁਸਾਰ ਭਾਰਤ ਹਰ ਸਾਲ 2.5 ਮਿਲੀਅਨ ਮੀਟ੍ਰਿਕ ਟਨ ਸੂਰਜਮੁਖੀ ਤੇਲ ਦੀ ਦਰਾਮਦ ਕਰਦਾ ਹੈ, ਜਿਸ ਵਿੱਚੋਂ 70 ਫੀਸਦੀ ਯੂਕਰੇਨ ਤੋਂ, 20 ਫੀਸਦੀ ਰੂਸ ਤੋਂ ਅਤੇ 10 ਫੀਸਦੀ ਅਰਜਨਟੀਨਾ ਤੋਂ ਆਉਂਦਾ ਹੈ।

ਹੋਲਸੇਲਰ ਮਹਾਜਨ ਨੇ ਦੱਸਿਆ ਕਿ ਰਿਫਾਇੰਡ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਹਨ। ਪਿਛਲੇ ਹਫਤੇ ਰਿਫਾਇੰਡ ਤੇਲ ਦੀ ਕੀਮਤ 130 ਰੁਪਏ ਸੀ, ਹੁਣ ਇਹ ਵਧ ਕੇ 160 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸਰ੍ਹੋਂ ਦਾ ਤੇਲ 170 ਰੁਪਏ ਪ੍ਰਤੀ ਲੀਟਰ ਸੀ, ਹੁਣ 190 ਰੁਪਏ ਤਕ ਪਹੁੰਚ ਗਿਆ ਹੈ। ਦੇਸੀ ਘਿਓ ਵਿੱਚ 10 ਤੋਂ 20 ਰੁਪਏ ਦਾ ਵਾਧਾ ਹੋਇਆ ਹੈ।

ਸਨਫਲਾਵਰ ਆਇਲ 160 ਪ੍ਰਤੀ ਲੀਟਰ ਸੀ ਹੁਣ 190 ਹੋ ਗਿਆ ਹੈ। ਸੋਇਆਬੀਨ ਰਿਫਾਇੰਡ 145 ਰੁਪਏ ਤੋਂ ਵਧ ਕੇ 175 ਤੋਂ 185 ਰੁਪਏ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਰਿਫਾਇੰਡ ਦੀਆਂ ਕੀਮਤਾਂ ਵਿੱਚ 10 ਰੁਪਏ ਦੀ ਗਿਰਾਵਟ ਆਈ ਸੀ ਪਰ ਹੁਣ ਇੱਕ ਵਾਰ ਫਿਰ ਇਹ ਮਹਿੰਗਾ ਵਿਕਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਪੁਰਾਣਾ ਸਟਾਕ ਦੁਕਾਨਦਾਰਾਂ ਕੋਲ ਪਿਆ ਹੈ, ਜਿਸ ‘ਤੇ ਪੁਰਾਣੀ ਐੱਮਆਰਪੀ ਛਾਪੀ ਜਾਂਦੀ ਹੈ ਪਰ ਹੁਣ ਆਉਣ ਵਾਲੇ ਨਵੇਂ ਸਟਾਕ ਵਿੱਚ ਨਵੀਂ ਐੱਮਆਰਪੀ ਛਾਪੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.