ਪੰਜਾਬੀ

ਭੂਮੀ ਵਿਗਿਆਨੀ ਡਾ. ਓ.ਪੀ.ਚੌਧਰੀ ਨੂੰ ਉੱਘੇ ਪ੍ਰੋਫੈਸਰ ਚੇਅਰ ਅਵਾਰਡ ਨਾਲ ਕੀਤਾ ਸਨਮਾਨਿਤ

Published

on

ਲੁਧਿਆਣਾ : ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰਸਿੱਧ ਭੂਮੀ ਵਿਗਿਆਨੀ ਡਾ. ਓਮ ਪ੍ਰਕਾਸ ਚੌਧਰੀ ਨੂੰ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੁਆਰਾ ਚਾਰ ਸਾਲਾਂ ਲਈ “ਡਾ. ਜੀ. ਐਸ. ਖੁਸ ਡਿਸਟਿੰਗੂਇਸ਼ਡ ਪ੍ਰੋਫੈਸਰ ਚੇਅਰ ਅਵਾਰਡ“ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਉਹ ਇੰਡੀਅਨ ਸੋਸਾਇਟੀ ਆਫ ਸੋਇਲ ਸੈਲੀਨਿਟੀ ਐਂਡ ਵਾਟਰ ਕੁਆਲਿਟੀ ਅਤੇ ਨੈਸਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸਿਜ ਦੇ ਫੈਲੋ ਵਜੋਂ ਚੁਣੇ ਗਏ ਸਨ ।

ਦੋ ਸੋਨ ਤਗਮੇ ਅਤੇ ਯੂਨੀਵਰਸਿਟੀ ਰੋਲ ਆਫ ਆਨਰ ਪ੍ਰਾਪਤ ਕਰਨ ਵਾਲੇ, ਡਾ. ਚੌਧਰੀ ਦਾ ਸਾਨਦਾਰ ਅਕਾਦਮਿਕ ਰਿਕਾਰਡ ਹੈ। ਉਸ ਦੀ ਚੰਗੀ ਤਰਾਂ ਤਿਆਰ ਕੀਤੀ ਗਈ ਫੀਲਡ ਅਤੇ ਪ੍ਰਯੋਗਸਾਲਾ ਖੋਜ ਨੇ ਖਾਰੇ ਅਤੇ ਲੂਣੇ ਪਾਣੀ ਦੀ ਢੁੱਕਵੀਂ ਵਰਤੋਂ ਲਈ ਸੋਡੀਸਿਟੀ ਖਤਰਿਆਂ ਦੀ ਭਵਿੱਖਬਾਣੀ ਅਤੇ ਸਾਈਟ-ਵਿਸੇਸ ਤਕਨਾਲੋਜੀਆਂ (27) ਦੇ ਵਿਕਾਸ ਦੀ ਅਗਵਾਈ ਕੀਤੀ, ਜਿਸ ਨਾਲ ਫਸਲਾਂ ਦੀ ਉਤਪਾਦਕਤਾ ਅਤੇ ਆਰਥਿਕ ਲਾਭ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਵਿੱਚ ਆਏ।

Facebook Comments

Trending

Copyright © 2020 Ludhiana Live Media - All Rights Reserved.