Connect with us

ਪਾਲੀਵੁੱਡ

ਗਾਇਕ ਬੀ ਪਰਾਕ ਦੇ ਭਰਾ ਬਲਵਿੰਦਰ ਸਾਹਨੀ ਨੇ ਦੁਬਈ ‘ਚ ਬਣਾਇਆ ਆਪਣਾ ਹੋਟਲ

Published

on

Singer B Parak's brother Balwinder Sahni built his own hotel in Dubai

ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਇੰਨੀਂ ਦਿਨੀਂ ਦੁਬਈ ‘ਚ ਹੈ। ਬੀ ਪਰਾਕ ਨੇ ਨਵਾਂ ਸਾਲ ਆਪਣੇ ਪਰਿਵਾਰ ਨਾਲ ਦੁਬਈ ‘ਚ ਮਨਾਇਆ ਸੀ, ਜਿਸ ਦੀਆਂ ਖੂਬਸੂਰਤ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ-ਨਾਲ ਉਹ ਆਪਣੇ ਭਰਾ ਬਲਵਿੰਦਰ ਸਾਹਨੀ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ। ਇਸ ਦੀਆਂ ਤਸਵੀਰਾਂ ਵੀ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਦੱਸ ਦਈਏ ਕਿ ਬਲਵਿੰਦਰ ਸਾਹਨੀ ਬੀ ਪਰਾਕ ਦੇ ਭਰਾ ਹਨ। ਉਹ ਦੁਬਈ ‘ਚ ਰਹਿੰਦੇ ਹਨ ਅਤੇ ਅਰਬਾਂ ਦੀ ਜਾਇਦਾਦ ਦੇ ਮਾਲਕ ਹਨ। ਬੀ ਪਰਾਕ ਤੇ ਬਲਵਿੰਦਰ ਸਾਹਨੀ ਦੀ ਕਾਫੀ ਨੇੜਤਾ ਹੈ। ਇਹੀ ਨਹੀਂ ਇਹ ਦੋਵੇਂ ਸਮੇਂ ਸਮੇਂ ‘ਤੇ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਬਲਵਿੰਦਰ ਸਾਹਨੀ ਦੁਬਈ ਦੇ ਅਰਬ ਪਤੀਆਂ ‘ਚੋਂ ਇੱਕ ਹਨ। ਉਹ ਉੱਥੇ ਸ਼ਾਨਦਾਰ ਜ਼ਿੰਦਗੀ ਬਤੀਤ ਕਰਦੇ ਹਨ। ਇਹੀ ਨਹੀਂ ਉਹ ਆਪਣੇ ਲਗਜ਼ਰੀ ਲਾਈਫ ਸਟਾਇਲ ਕਰਕੇ ਚਰਚਾ ‘ਚ ਰਹਿੰਦੇ ਹਨ। ਸਾਹਨੀ ਆਰ. ਐੱਸ. ਜੀ. ਨਾਂ ਦੀ ਕੰਪਨੀ ਦੇ ਸੰਸਥਾਪਕ ਤੇ ਮਾਲਕ ਹਨ।

ਦੱਸਣਯੋਗ ਹੈ ਕਿ ਹਾਲ ਹੀ ‘ਚ ਬਲਵਿੰਦਰ ਸਾਹਨੀ ਫਿਰ ਤੋਂ ਸੁਰਖੀਆਂ ‘ਚ ਹੈ। ਉਨ੍ਹਾਂ ਨੇ ਦੁਬਈ ‘ਚ ਸ਼ਾਨਦਾਰ ਲਗਜ਼ਰੀ ਹੋਟਲ ਦਾ ਨਿਰਮਾਣ ਕਰਵਾਇਆ ਹੈ। ਇਸ ਹੋਟਲ ਦੇ 54 ਮੰਜ਼ਿਲਾਂ ਹਨ। ਇਹ ਇੱਕ ਪੰਜ ਸਿਤਾਰਾ ਹੋਟਲ ਹੋਵੇਗਾ। ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸਾਹਨੀ ਨੂੰ ਵਧਾਈ ਦਿੱਤੀ ਹੈ।

ਬੀ ਪਰਾਕ ਨੇ ਆਪਣੀ ਪੋਸਟ ‘ਚ ਲਿਖਿਆ, ”ਮੈਨੂੰ ਆਪਣੇ ਭਰਾ ਬਲਵਿੰਦਰ ਸਾਹਨੀ ‘ਤੇ ਮਾਣ ਹੈ, ਜਿਸ ਨੇ ਆਪਣੀ ਮਿਹਨਤ ਨਾਲ ਇੰਨੀ ਤਰੱਕੀ ਹਾਸਲ ਕੀਤੀ। ਤੁਹਾਡਾ ਇਹ ਸਫ਼ਰ ਮੈਨੂੰ ਜ਼ਿੰਦਗੀ ‘ਚ ਹੋਰ ਵੀ ਬਹੁਤ ਕੁੱਝ ਕਰਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਤੁਹਾਡਾ ਹੋਟਲ ਪ੍ਰੋਜੈਕਟ ਦੇਖ ਕੇ ਬਹੁਤ ਵਧੀਆ ਲੱਗਿਆ। ਜਦੋਂ ਆਪਾਂ ਪਿਛਲੇ ਸਾਲ ਇਸ ਬਾਰੇ ਗੱਲ ਕੀਤੀ ਸੀ ਤਾਂ ਤੁਸੀਂ ਮੈਨੂੰ ਦੱਸਿਆ ਸੀ ਇਹ ਹੋਟਲ ਦਾ ਕੰਮ ਦਸੰਬਰ 2022 ਤੱਕ ਕੰਪਲੀਟ ਹੋ ਜਾਵੇਗਾ। ਤੁਸੀਂ ਜੋ ਕਿਹਾ ਉਹ ਕਰ ਕੇ ਵੀ ਦਿਖਾਇਆ।”

 

Facebook Comments

Trending