Connect with us

ਅਪਰਾਧ

ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ‘ਤੇ ਹਮਲਾ, ਫੱਟੜ ਹਾਲਤ ਵਿਚ ਕਰਵਾਇਆ ਹਸਪਤਾਲ ਦਾਖ਼ਲ

Published

on

Shopkeeper attacked with sharp weapons, hospitalized in critical condition

ਲੁਧਿਆਣਾ : ਹਥਿਆਰਾਂ ਨਾਲ ਲੈੱਸ ਹੋਏ ਚਾਰ ਨੌਜਵਾਨਾਂ ਨੇ ਦੁਕਾਨਦਾਰ ‘ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਰੀਮਪੁਰਾ ਬਾਜ਼ਾਰ ਦੇ ਵਾਸੀ ਮੁਕੇਸ਼ ਕੁਮਾਰ ਸਿੰਘ ਦੇ ਬਿਆਨਾਂ ਉਪਰ ਚਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਕੋਤਵਾਲੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੁਕੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਉਹ ਬੰਗਾਲੀ ਈ ਰਿਕਸ਼ਾ ਨਾਮ ਦੀ ਦੁਕਾਨ ਰੇਲਵੇ ਸਟੇਸ਼ਨ ਗੇਟ ਨੰਬਰ ਇੱਕ ਦੇ ਬਾਹਰ ਚਲਾਉਂਦੇ ਹਨ। ਉਹ ਦੁਕਾਨ ‘ਤੇ ਬੈਠ ਕੇ ਕੈਸ਼ ਗਿਣ ਰਹੇ ਸਨ। ਇਸੇ ਦੌਰਾਨ ਐਕਟਿਵਾ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਚਾਰ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੁਕੇਸ਼ ਉੱਪਰ ਹਮਲਾ ਕਰ ਦਿੱਤਾ।

ਬੁਰੀ ਤਰ੍ਹਾਂ ਫੱਟੜ ਕਰਨ ਤੋਂ ਬਾਅਦ ਉਹ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਸਬੰਧੀ ਤਫ਼ਤੀਸ਼ੀ ਅਫ਼ਸਰ ਮਨਿੰਦਰ ਕੌਰ ਦਾ ਕਹਿਣਾ ਹੈ ਕਿ ਮੁਕੇਸ਼ ਦੇ ਬਿਆਨ ਲੈ ਕੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।

Facebook Comments

Advertisement

Trending