Connect with us

ਅਪਰਾਧ

ਆਂਡਿਆਂ ਦੀ ਟ੍ਰੇਡਿੰਗ ‘ਚ ਰਕਮ ਇਨਵੈਸਟ ਕਰਨ ਦੀ ਗੱਲ ਕਰ ਕੇ ਕੀਤੀ 19 ਲੱਖ ਦੀ ਠੱਗੀ, ਮੁਕੱਦਮਾ ਦਰਜ

Published

on

Filed Rs 19 lakh for investing in egg trading, sued

ਲੁਧਿਆਣਾ : ਆਂਡਿਆਂ ਦੀ ਟ੍ਰੇਡਿੰਗ ਵਿੱਚ ਮੋਟਾ ਮੁਨਾਫ਼ਾ ਕਮਾਉਣ ਦੀ ਗੱਲ ਆਖ ਕੇ ਇਕ ਵਿਅਕਤੀ ਨੇ ਇਨਵੈਸਟਮੈਂਟ ਕਰਨ ਦੇ ਨਾਂ ‘ਤੇ ਲੁਧਿਆਣਾ ਦੀ ਰਹਿਣ ਵਾਲੀ ਇਕ ਔਰਤ ਨਾਲ ਤਕਰੀਬਨ 19 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਦੁੱਗਰੀ ਦੀ ਰਹਿਣ ਵਾਲੀ ਸੁਨੈਨਾ ਸਰੀਨ ਦੇ ਬਿਆਨਾਂ ਉਪਰ ਪਿੰਡ ਮੱਘਰਪੁਰਾ ਅੰਬਾਲਾ ਹਰਿਆਣਾ ਦੇ ਰਹਿਣ ਵਾਲੇ ਲੋਕੇਸ਼ ਕੁਮਾਰ ਦੇ ਖਿਲਾਫ਼ ਧੋਖਾਧੜੀ ਅਤੇ ਅਮਾਨਤ ਵਿੱਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਸੁਨੈਨਾ ਸਰੀਨ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਨ੍ਹਾਂ ਨੇ ਆਪਣੇ ਇੱਕ ਵਾਕਫ਼ ਵਿਅਕਤੀ ਦੇ ਜ਼ਰੀਏ ਕਾਰੋਬਾਰ ਸਬੰਧੀ ਲੋਕੇਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੋਕੇਸ਼ ਨੇ ਆਂਡਿਆਂ ਦੀ ਟ੍ਰੇਡਿੰਗ ਵਿੱਚ ਮੋਟਾ ਮੁਨਾਫ਼ਾ ਕਮਾਉਣ ਦੀ ਗੱਲ ਆਖੀ। ਝਾਂਸੇ ਵਿਚ ਲੈ ਕੇ ਲੋਕੇਸ਼ ਨੇ ਸੁਨੈਨਾ ਕੋਲੋਂ ਟਰੇਡਿੰਗ ਦੇ ਨਾਮ ਉੱਪਰ ਆਪਣੀ ਰਜੋਲੀ ਫਰਮ ਦੇ ਖਾਤੇ ਵਿੱਚ 24 ਲੱਖ 34 ਹਜ਼ਾਰ ਰੁਪਏ ਪੁਆ ਲਏ।

ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਮੁਲਜ਼ਮ ਨੇ ਕਾਰੋਬਾਰ ਸਬੰਧੀ ਕੋਈ ਜਾਣਕਾਰੀ ਨਾ ਦਿੱਤੀ। ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਨੇ ਪੰਜ ਲੱਖ ਦੇ ਕਰੀਬ ਰਕਮ ਵਾਪਸ ਕਰ ਦਿੱਤੀ। ਬਾਕੀ ਪੈਸਾ ਵੱਲੋਂ ਲੋਕੇਸ਼ ਨੇ ਕੋਈ ਜਾਣਕਾਰੀ ਨਾ ਦਿੱਤੀ। ਅਜਿਹਾ ਕਰ ਕੇ ਮੁਲਜ਼ਮ ਨੇ ਸੁਨੈਨਾ ਸਰੀਨ ਨਾਲ ਧੋਖਾਧੜੀ ਕੀਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਲੋਕੇਸ਼ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending