ਪੰਜਾਬੀ

ਸਾਇੰਸ ਸੋਸਾਇਟੀ ਵੱਲੋਂ ਕਰਵਾਇਆ ਸ਼ਾਹਨੀ ਮੈਮੋਰੀਅਲ ਕੁਇਜ਼ ਮੁਕਾਬਲਾ

Published

on

ਲੁਧਿਆਣਾ : ਸਾਇੰਸ ਐਂਡ ਕੰਪਿਊਟਰ ਸਾਇੰਸ ਸੁਸਾਇਟੀ ਦਾ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ ਅਤੇ ਇਸ ਤੋਂ ਬਾਅਦ ਸਾਇੰਸ ਸੋਸਾਇਟੀ ਵੱਲੋਂ ਸ਼ਾਹਨੀ ਮੈਮੋਰੀਅਲ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਹੀਲੀਅਮ,ਨਿਓਨ,ਆਰਗਨ, ਕ੍ਰਿਪਟਨ ਅਤੇ ਜ਼ੀਨੋਨ ਨਾਮ ਦੀਆਂ ਪੰਜ ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਟੀਮ ਨਿਓਨ (ਸਿਮਰਪ੍ਰੀਤ ਕੌਰ, ਵੰਸ਼ਿਤਾ, ਈਸ਼ਾ ਅਤੇ ਹਰਸਿਮਰਨ) ਨੇ ਸ਼ਾਹਨੀ ਮੈਮੋਰੀਅਲ ਟਰਾਫੀ ਜਿੱਤੀ।

ਕੰਪਿਊਟਰ ਸਾਇੰਸ ਸੁਸਾਇਟੀ ਵੱਲੋਂ ਸਾਈਬਰ ਸੁਰੱਖਿਆ ਅਤੇ ਆਈਓਟੀ ਵਿਸ਼ੇ ਤੇ ਪੀਪੀਟੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪਹਿਲਾ ਇਨਾਮ ਅਰਮਾਨਦੀਪ ਕੌਰ ਨੇ, ਦੂਜਾ ਇਨਾਮ ਵਿਰਤੀ ਨੇ, ਤੀਜਾ ਇਨਾਮ ਜੈਸਿਕਾ ਨੇ ਜਿੱਤਿਆ ਅਤੇ ਸਾਕਸ਼ੀ ਨੂੰ ਦਿਲਾਸਾ ਇਨਾਮ ਦਿੱਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਸੈਸ਼ਨ 2022-2023 ਦੌਰਾਨ ਸਾਇੰਸ ਸੋਸਾਇਟੀ ਅਤੇ ਕੰਪਿਊਟਰ ਸਾਇੰਸ ਸੋਸਾਇਟੀ ਦੀਆਂ ਇਨਾਮ ਜੇਤੂ ਵਿਦਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.