Connect with us

ਪਾਲੀਵੁੱਡ

ਅੱਧੀ ਰਾਤ ਸ਼ਹਿਨਾਜ਼ ਗਿੱਲ ਨੇ ਇੰਝ ਮਨਾਇਆ ਬਰਥਡੇ, ਸਹੇਲੀ ਨੂੰ ਕਿਹਾ-ਹੁਣ ਨਹੀਂ ਹੈ ਕੋਈ ਵਿਸ਼…

Published

on

Shahnaz Gill celebrated her birthday like this in the middle of the night, told her friend - there is no problem now...

‘ਬਿੱਗ ਬੌਸ 13’ ‘ਚ ਆਪਣੀ ਕਿਊਟ ਪਰਫਾਰਮੈਂਸ ਨਾਲ ਲੱਖਾਂ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਲਾਈਮਲਾਈਟ ‘ਚ ਰਹਿੰਦੀ ਹੈ। ‘ਪੰਜਾਬ ਦੀ ਕੈਟਰੀਨਾ ਕੈਫ’ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਨੇ ਆਪਣੇ ਕਰੀਅਰ ‘ਚ ਕਾਫ਼ੀ ਲੰਬਾ ਸਫ਼ਰ ਤੈਅ ਕੀਤਾ ਹੈ। ਹੁਣ ਉਹ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ ‘ਚ ਰੁੱਝੀ ਹੋਈ ਹੈ। ਪਿਛਲੀ ਰਾਤ ਸ਼ਹਿਨਾਜ਼ ਨੇ 29ਵਾਂ ਜਨਮਦਿਨ ਮਨਾਇਆ ਹੈ। ਇਸ ਖ਼ਾਸ ਦਿਨ ‘ਤੇ ਗਾਇਕ-ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਲਈ ਇਕ ਖ਼ਾਸ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਚ ‘ਚ ਸ਼ਹਿਨਾਜ਼ ਆਪਣੀ ਟੀਮ, ਪਰਿਵਾਰ ਅਤੇ ਦੋਸਤਾਂ ਨਾਲ ਇੱਕ ਹੋਟਲ ‘ਚ ਕੇਕ ਕੱਟਦੀ ਨਜ਼ਰ ਆ ਰਹੀ ਹੈ। ਅੱਧੀ ਰਾਤ ਦੇ ਜਸ਼ਨ ‘ਚ ਸ਼ਹਿਨਾਜ਼ ਨਾਲ ਅਦਾਕਾਰ ਵਰੁਣ ਸ਼ਰਮਾ ਵੀ ਨਜ਼ਰ ਆਏ।

ਵੀਡੀਓ ‘ਚ ਸ਼ਹਿਨਾਜ਼ ਪ੍ਰਿੰਟਿਡ ਸਲਵਾਰ-ਕੁਰਤੇ ‘ਚ ਹਮੇਸ਼ਾ ਦੀ ਤਰ੍ਹਾਂ ਬੇਹੱਦ ਖ਼ੂਬਸੂਰਤ ਅਤੇ ਖੁਸ਼ ਨਜ਼ਰ ਆ ਰਹੀ ਹੈ। ਉੱਥੇ ਮੌਜੂਦ ਲੋਕ ਜਦੋਂ ਹੈਪੀ ਬਰਥਡੇ ਟੂ ਯੂ ਸ਼ਹਿਨਾਜ਼ ਗਾਉਂਦੇ ਹਨ ਤਾਂ ਸ਼ਹਿਨਾਜ਼ ਵੀ ਇਸ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਕੇਕ ਕੱਟਦੀ ਹੈ ਅਤੇ ਸਭ ਤੋਂ ਪਹਿਲਾਂ ਉਹ ਆਪਣੇ ਭਰਾ ਸ਼ਹਿਬਾਜ਼ ਨੂੰ ਕੇਕ ਖੁਆਉਣ ਦੇ ਬਹਾਨੇ ਚਿਹਰੇ ‘ਤੇ ਕੇਕ ਲਗਾ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜਦੋਂ ਸ਼ਹਿਨਾਜ਼ ਦੀ ਇੱਕ ਸਹੇਲੀ ਉਸ ਨੂੰ ਵਿਸ਼ ਮੰਗਣ ਲਈ ਕਹਿੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਉਸ ਦੀ ਕੋਈ ਵਿਸ਼ ਨਹੀਂ ਹੈ। ਵੀਡੀਓ ‘ਚ ਵਰੁਣ ਸ਼ਰਮਾ ਵੀ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ‘ਚ ਲਿਖਿਆ, “ਇੱਕ ਸਾਲ ਹੋਰ… ਹੈੱਪੀ ਬਰਥਡੇ ਟੂ ਮੀ! #ਧੰਨਵਾਦ #ਧੰਨਵਾਦ।”

ਸ਼ਹਿਨਾਜ਼ ‘ਬਿੱਗ ਬੌਸ 13’ ਦੀ ਸਭ ਤੋਂ ਵੱਡੀ ਐਂਟਰਟੇਨਰ ਮੰਨੀ ਜਾਂਦੀ ਹੈ। ਉਸ ਦੀਆਂ ਕਿਊਟ ਅਦਾਵਾਂ, ਉਸ ਦੀ ਮਸਤੀ, ਉਸ ਦਾ ਡਾਂਸ, ਉਸ ਦੀ ਅਦਾ, ਉਸ ਦਾ ਹਾਸਾ, ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਖ਼ਾਸਤੌਰ ‘ਤੇ ਉਸ ਦੀ ਤੇ ਸਿਧਾਰਥ ਦੀ ਜੋੜੀ ‘ਬਿੱਗ ਬੌਸ 13’ ਦੀ ਸਭ ਤੋਂ ਚਰਚਿਤ ਤੇ ਫੇਵਰਿਟ ਜੋੜੀ ਰਹੀ। ਸਾਲ 2019 ‘ਚ ਸ਼ਹਿਨਾਜ਼ ਗਿੱਲ ਹਿਮਾਂਸ਼ੀ ਖੁਰਾਣਾ ਨਾਲ ਆਪਣੀ ਕੰਟਰੋਵਰਸੀ ਕਾਰਨ ਸੁਰਖੀਆਂ ‘ਚ ਰਹੀ ਸੀ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ। ਸੋਸ਼ਲ ਮੀਡੀਆ ’ਤੇ ਇਸ ਕੰਟਰੋਵਰਸੀ ਨੇ ਕਾਫ਼ੀ ਸੁਰਖੀਆ ਬਟੋਰੀਆਂ।

‘ਬਿੱਗ ਬੌਸ 13’ ਦੇ ਮੁਕਾਬਲੇਬਾਜ਼ ਅਤੇ ਗਾਇਕ ਅਬੂ ਮਲਿਕ ਨੇ ਵੀ ਈਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ”ਸ਼ਹਿਨਾਜ਼ ਗਿੱਲ ਸਿਧਾਰਥ ਨਾਲ ਵਿਆਹ ਕਰਨਾ ਚਾਹੁੰਦੀ ਸੀ।” ਅਬੂ ਮਲਿਕ ਨੇ ਕਿਹਾ ਕਿ ”ਇੱਕ ਵਾਰ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਸਿਧਾਰਥ ਨੂੰ ਦੱਸ ਦੇਵੇ ਕਿ ਸਾਨੂੰ ਦੋਵਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਇੱਕ ਵਾਰ ਸਿਧਾਰਥ ਨੇ ਆਬੂ ਨੂੰ ਇਹ ਵੀ ਕਿਹਾ ਸੀ ਕਿ ਉਹ ਸ਼ਹਿਨਾਜ਼ ਨੂੰ ਬਹੁਤ ਪਿਆਰ ਕਰਦਾ ਹੈ।”

ਲੱਖਾਂ ਦਿਲਾਂ ‘ਤੇ ਰਾਜ ਕਰਨ ਵਾਲੇ ਸਿਧਾਰਥ ਸ਼ੁਕਲਾ ਨੇ 2 ਸਤੰਬਰ ਨੂੰ 40 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਦੋਵੇਂ ਆਖਰੀ ਵਾਰ ਟੀ. ਵੀ. ਦੇ ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ 3’ ਅਤੇ ‘ਬਿੱਗ ਬੌਸ ਓਟੀਟੀ’ ਦੇ ਸੈੱਟ ‘ਤੇ ਦੇਖੇ ਗਏ ਸਨ। ਇੱਥੇ ਦੋਵਾਂ ਨੇ ਹਰ ਵਾਰ ਦੀ ਤਰ੍ਹਾਂ ਲੋਕਾਂ ਦਾ ਦਿਲ ਜਿੱਤਿਆ ਸੀ, ਜਿਸ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।

ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਗਿੱਲ ਹੁਣ ਸਲਮਾਨ ਖ਼ਾਨ ਨਾਲ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਲਈ ਤਿਆਰ ਹੈ। ਉਹ ਸਾਜਿਦ ਖ਼ਾਨ ਦੀ ਫ਼ਿਲਮ ‘100%’ ‘ਚ ਵੀ ਨਜ਼ਰ ਆਵੇਗੀ। ਇਸ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ‘ਚ ਜਾਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਅਤੇ ਨੋਰਾ ਫਤੇਹੀ ਵੀ ਅਹਿਮ ਭੂਮਿਕਾਵਾਂ ਨਿਭਾਉਣਗੇ।

 

Facebook Comments

Trending