Connect with us

ਪੰਜਾਬੀ

ਜਾਣੋ ਸਿਹਤ ਲਈ ਕਿੰਨੇ ਫਾਇਦੇਮੰਦ ਹਨ ਫੁੱਲਗੋਭੀ ਦੇ ਪੱਤੇ ਤੇ ਕਿਵੇਂ ਕਰੀਏ ਸੇਵਨ

Published

on

Know how beneficial for health how to eat cauliflower leaves

ਸਰਦੀਆਂ ਦੇ ਮੌਸਮ ‘ਚ ਮੌਸਮੀ ਫਲ ਅਤੇ ਸਬਜ਼ੀਆਂ ਖਾਣ ਲਈ ਉਪਲਬਧ ਹਨ। ਇਸ ਮੌਸਮ ‘ਚ ਫੁੱਲ ਗੋਭੀ ਵੀ ਮਿਲਦੀ ਹੈ। ਇਸ ਨੂੰ ਸਰਦੀਆਂ ਦੀ ਸਬਜ਼ੀ ਵੀ ਕਿਹਾ ਜਾਂਦਾ ਹੈ। ਇਸ ‘ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਗੋਭੀ ਦੇ ਪੱਤੇ ਵੀ ਸਿਹਤ ਲਈ ਕਿਸੇ ਔਸ਼ਧੀ ਤੋਂ ਘੱਟ ਨਹੀਂ ਹਨ। ਅਕਸਰ ਗੋਭੀ ਦੇ ਪੱਤੇ ਸੁੱਟ ਦਿੰਦੇ ਹਨ। ਅਜਿਹਾ ਬਿਲਕੁਲ ਨਾ ਕਰੋ। ਇਸ ‘ਚ ਫਾਇਦੇਮੰਦ ਫਾਈਬਰ, ਪ੍ਰੋਟੀਨ, ਵਿਟਾਮਿਨ-ਏ, ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਗੋਭੀ ਦੀਆਂ ਪੱਤੀਆਂ ਦੇ ਫਾਇਦਿਆਂ ਬਾਰੇ-

-ਫੁੱਲ ਗੋਭੀ ਦੀਆਂ ਪੱਤੀਆਂ ‘ਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨਾਲ ਵਧਦੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਤੁਸੀਂ ਫੁੱਲ ਗੋਭੀ ਦੇ ਪੱਤਿਆਂ ਦਾ ਸੇਵਨ ਸਲਾਦ, ਸੂਪ ਤੇ ਸਨੈਕਸ ਦੇ ਰੂਪ ‘ਚ ਕਰ ਸਕਦੇ ਹੋ।
-ਇਕ ਖੋਜ ‘ਚ ਸਾਹਮਣੇ ਆਇਆ ਹੈ ਕਿ ਫੁੱਲ ਗੋਭੀ ਦੇ ਪੱਤਿਆਂ ‘ਚ ਵਿਟਾਮਿਨ-ਏ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਜ਼ਰੂਰੀ ਪੋਸ਼ਕ ਤੱਤ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਰਾਤ ਦੇ ਅੰਨ੍ਹੇਪਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

– ਮਾਹਿਰਾਂ ਅਨੁਸਾਰ, ਫੁੱਲ ਗੋਭੀ ਦੇ ਪੱਤਿਆਂ ‘ਚ ਐਂਟੀ-ਆਕਸੀਡੈਂਟਸ ਦੇ ਗੁਣ ਹੁੰਦੇ ਹਨ, ਜੋ ਫ੍ਰੀ ਰੈਡੀਕਲਸ ਤੇ ਆਕਸੀਡੇਟਿਵ ਤਣਾਅ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਗੋਭੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਭਿਆਨਕ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
– ਇਸ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਔਰਤਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੀ ਵਰਤੋਂ ਨਾਲ ਔਰਤਾਂ ਨੂੰ ਫਾਇਦਾ ਹੁੰਦਾ ਹੈ। ਇਸ ਦੇ ਨਾਲ ਹੀ ਹੱਡੀਆਂ ਵੀ ਮਜ਼ਬੂਤ ​​ਹੁੰਦੀਆਂ ਹਨ।

– ਇਨ੍ਹਾਂ ਸਾਰੇ ਗੁਣਾਂ ਤੋਂ ਇਲਾਵਾ, ਫੁੱਲ ਗੋਭੀ ਦੇ ਪੱਤੇ ਪ੍ਰੋਟੀਨ ਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਪ੍ਰੋਟੀਨ ਸਮੇਤ ਹੋਰ ਜ਼ਰੂਰੀ ਪੌਸ਼ਟਿਕ ਤੱਤ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ‘ਚ ਕੱਦ, ਭਾਰ ਅਤੇ ਹੀਮੋਗਲੋਬਿਨ ਵਧਦਾ ਹੈ। ਇਸ ਦੇ ਲਈ ਫੁੱਲ ਗੋਭੀ ਦੀਆਂ ਪੱਤੀਆਂ ਨੂੰ ਨਾ ਸੁੱਟੋ, ਸਗੋਂ ਇਸ ਦਾ ਸੇਵਨ ਕਰੋ।

Facebook Comments

Trending