ਪੰਜਾਬੀ
ਸ਼ਾਹਿਦ ਨੇ ਪਤਨੀ ਮੀਰਾ ਦੇ ਜਨਮਦਿਨ ’ਤੇ ਰੱਖੀ ਪਾਰਟੀ, ਫ਼ਰਹਾਨ ਅਖ਼ਤਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ
Published
3 years agoon

ਸ਼ਾਹਿਦ ਕਪੂਰ ਅਤੇ ਮੀਰਾ ਰਾਜਪੁਤ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਜੋੜੀਆਂ ’ਚੋਂ ਇੱਕ ਹਨ। ਜੋੜੇ ਦੇ ਵਿਆਹ ਨੂੰ 7 ਸਾਲ ਬੀਤ ਚੁੱਕੇ ਹਨ ਅਤੇ ਦੋ ਬੱਚਿਆਂ ਦੇ ਮਾਤਾ-ਪਿਤਾ ਬਣ ਚੁੱਕੇ ਹਨ। ਅਦਾਕਾਰ ਨੇ ਆਪਣੀ ਪਤਨੀ ਮੀਰਾ ਰਾਜਪੁਤ ਦਾ ਜਨਮਦਿਨ 7 ਸਤੰਬਰ ਨੂੰ ਮਨਾਇਆ ਸੀ। ਇਸ ਦੌਰਾਨ ਅਦਾਕਾਰ ਨੇ ਮੁੰਬਈ ਦੇ ਰੈਸਟੋਰੈਂਟ ’ਚ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ’ਚ ਕਈ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਸ਼ਾਹਿਦ ਕਪੂਰ ਇਕ ਤੋਂ ਬਾਅਦ ਇਕ ਪਾਰਟੀ ਦੇ ਰਹੇ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਆਪਣਾ ਜਨਮਦਿਨ ਮਨਾਇਆ। ਪਿਛਲੇ ਮਹੀਨੇ ਧੀ ਮੀਸ਼ਾ ਦਾ ਜਨਮਦਿਨ ਅਤੇ ਇਸ ਹਫ਼ਤੇ ਦੇ ਸ਼ੁਰੂ ’ਚ ਪੁੱਤਰ ਜ਼ੈਨ ਦਾ ਜਨਮਦਿਨ ਮਨਾਇਆ ਸੀ। ਇਸ ਤੋਂ ਬਾਅਦ ਪਤਨੀ ਮੀਰਾ ਰਾਜਪੁਤ ਲਈ ਜਨਮਦਿਨ ਦੀ ਪਾਰਟੀ ਦੀ ਮੇਜ਼ਬਾਨੀ ਕੀਤੀ।
ਇਸ ਦੌਰਾਨ ਮੀਰਾ ਰਾਜਪੁਤ ਬੇਹੱਦ ਖੂਬਸੂਰਤ ਲੱਗ ਰਹੀ ਸੀ। ਲੁੱਕ ਦੀ ਗੱਲ ਕਰੀਏ ਤਾਂ ਮੀਰਾ ਬਲੈਕ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਮੀਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਦੇ ਨਾਲ ਸ਼ਾਹਿਦ ਕਪੂਰ ਵੀ ਗ੍ਰੇ ਸ਼ਰਟ ਅਤੇ ਵਾਈਟ ਪੈਂਟ ’ਚ ਨਜ਼ਰ ਆ ਰਹੇ ਹਨ। ਦੋਵਾਂ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ।
ਅਦਾਕਾਰਾ ਸ਼ਿਬਾਨੀ ਦਾਂਡੇਕਰ ਪਤੀ ਫ਼ਰਹਾਨ ਅਖ਼ਤਰ ਨਾਲ ਮੀਰਾ ਦੇ ਜਨਮਦਿਨ ਦੀ ਪਾਰਟੀ ’ਚ ਪਹੁੰਚੀ। ਇਸ ਮੌਕੇ ਦੋਵੇਂ ਕੈਜ਼ੂਅਲ ਲੁੱਕ ’ਚ ਨਜ਼ਰ ਆਏ। ਇਸ ਪਾਰਟੀ ’ਚ ਮਸ਼ਹੂਰ ਜੋੜਾ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਦੇਸ਼ਮੁਖ ਵੀ ਨਜ਼ਰ ਆਏ। ਰਿਤੇਸ਼ ਵਾਈਟ ਕਮੀਜ਼ ਅਤੇ ਗੁਲਾਬੀ ਪੈਂਟ ’ਚ ਨਜ਼ਰ ਆਏ। ਜਦੋਂ ਕਿ ਜੇਨੇਲੀਆ ਕਲਰਫੁੱਲ ਆਊਟਫ਼ਿਟ ’ਚ ਨਜ਼ਰ ਆਈ।
ਇਸ ਪਾਰਟੀ ’ਚ ਬਾਲੀਵੁੱਡ ਦੇ ਫ਼ੇਮਸ ਡਿਜ਼ਾਈਨਰ ਕੁਣਾਲ ਰਾਵਲ ਅਤੇ ਪਤਨੀ ਅਰਪਿਤਾ ਮਹਿਤਾ ਵੀ ਨਜ਼ਰ ਆਈ। ਦੋਵਾਂ ਨੇ ਕੈਮਰੇ ਸਾਹਮਣੇ ਪੋਜ਼ ਦਿੱਤੇ। ਇਸ ਦੌਰਾਨ ਜਨਮਦਿਨ ਪਾਰਟੀ ’ਚ ਇਸ਼ਾਨ ਖੱਟਰ ਵੀ ਸ਼ਾਮਲ ਹੋਏ। ਹਰ ਕੋਈ ਆਪਣੇ ਅੰਦਾਜ਼ ’ਚ ਪੋਜ਼ ਦਿੰਦੇ ਨਜ਼ਰ ਆ ਰਿਹਾ ਹੈ।
You may like
-
ਨਹੀਂ ਰਹੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ, 42 ਦਿਨਾਂ ਤੋਂ ਲੜ ਰਹੇ ਸੀ ਜ਼ਿੰਦਗੀ ਦੀ ਜੰਗ
-
ਸ਼ਹਿਨਾਜ਼ ਗਿੱਲ ਇਨ੍ਹਾਂ ਫ਼ਿਲਮਾਂ ’ਚ ਆਵੇਗੀ ਨਜ਼ਰ, ਮੀਡੀਆ ਦੇ ਸਵਾਲ ’ਤੇ ਅਦਾਕਾਰਾ ਨੇ ਕੀਤਾ ਖ਼ੁਲਾਸਾ
-
ਸਿਰਫ ਕਾਮੇਡੀਅਨ ਹੀ ਨਹੀਂ, ਪੰਜਾਬ ’ਚ ਫੈਕਟਰੀ ਦੀ ਮਾਲਕਣ ਹੈ ਭਾਰਤੀ ਸਿੰਘ
-
ਕਨਿਕਾ ਮਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਬੋਲਡ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
-
ਰਿਆ ਚੱਕਰਵਰਤੀ ਨੇ SIIMA Awards ‘ਚ ਦਿਖਾਈ ਖੂਬਸੂਰਤੀ, ਹਰੇ ਰੰਗ ਦੀ ਸਾੜੀ ‘ਚ ਲੱਗ ਰਹੀ ਸੀ ਸ਼ਾਨਦਾਰ
-
ਹਿਨਾ ਖ਼ਾਨ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਤਸਵੀਰਾਂ ’ਚ ਦਿਖਿਆ ਦਿਲਕਸ਼ ਅੰਦਾਜ਼